ਵਿਆਹ ਪੁਰਬ  ਨੂੰ ਸਮਰਪਿਤ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ 26 ਅਗੱਸਤ ਹੋਣਗੇ ਗੁਰਮਤਿ ਸਮਾਗਮ
Published : Aug 24, 2019, 2:48 am IST
Updated : Aug 24, 2019, 2:48 am IST
SHARE ARTICLE
Gurmat Programme will be held at Sri Kandh Sahib from August 26 to September 3
Gurmat Programme will be held at Sri Kandh Sahib from August 26 to September 3

ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਹਰਿ ਜਸ ਗੁਰਬਾਣੀ ਦਾ ਮਨੋਹਰ ਕੀਰਤਨ, ਕਥਾ ਵਿਚਾਰਾਂ ਰਾਹੀਂ ਵੱਖ ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਨਗੇ।

ਬਟਾਲਾ : ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਰ ਰੋਜ਼ ਸ਼ਾਮ ਨੂੰ 6 ਤੋਂ 7 ਵਜੇ ਤਕ ਕੀਰਤਨ ਕਰਨਗੇ ਜਗਤ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁੱਲਖਣੀ ਜੀ ਦਾ 532 ਵਾਂ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਾਹਿਯੋਗ ਨਾਲ 5 ਸਤੰਬਰ ਦਿਨ ਵੀਰਵਾਰ ਨੂੰ ਗੁਰਦਵਾਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਬਹੁਤ ਹੀ ਸਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

 Sri Kandh SahibSri Kandh Sahib

ਉਕਤ ਜਾਣਕਾਰੀ ਸ੍ਰ: ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦਵਾਰਾ ਸ੍ਰੀ ਕੰਧ ਸਾਹਿਬ ਬਟਾਲਾ ਨੇ ਇਲਾਕੇ ਦੇ ਵੱਖ-ਵੱਖ ਜਥਿਆਂ ਨਾਲ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਵਿਆਹ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਦਿੰਦਿਆ ਦਸਿਆ। ਮੈਨੇਜਰ ਭਾਟੀਆ ਨੇ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵਿਆਹ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ 26 ਅਗੱਸਤ ਦਿਨ ਸੋਮਵਾਰ ਤੋਂ ਗੁਰਮਤਿ ਸਮਾਗਮ ਆਰੰਭ ਕੀਤੇ ਜਾਣਗੇ ਜੋ 3 ਸਤੰਬਰ ਤਕ ਹਰ ਰੋਜ਼ ਸ਼ਾਮ 6 ਵਜੇ ਤੋਂ 7 ਵਜੇ ਤਕ ਸ੍ਰੀ ਦਰਬਾਰ ਸਾਹਿਬ ਦੇ ਵੱਖ ਵੱਖ ਹਜੂਰੀ ਰਾਗੀ ਹਰਿ ਜਸ ਗੁਰਬਾਣੀ ਦਾ ਮਨੋਹਰ ਸਬਦ ਕੀਰਤਨ ਕਰਨਗੇ।

Gurmat Programme will be held at Sri Kandh Sahib from August 26 to September 3Gurmat Programme will be held at Sri Kandh Sahib from August 26 to September 3

ਮੈਨੇਜਰ ਭਾਟੀਆ ਨੇ ਦਸਿਆ ਕਿ ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਹਰਿ ਜਸ ਗੁਰਬਾਣੀ ਦਾ ਮਨੋਹਰ ਕੀਰਤਨ, ਕਥਾ ਵਿਚਾਰਾਂ ਰਾਹੀਂ ਵੱਖ ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋੜਨਗੇ। ਮੈਨੇਜਰ ਭਾਟੀਆ ਦੇ ਨਾਲ ਭਾਈ ਬਲਹਾਰ ਸਿੰਘ ਹਜੂਰੀ ਰਾਗੀ,ਡਾ.ਕੁਲਦੀਪ ਸਿੰਘ,ਸ੍ਰ ਮਲਕੀਅਤ ਸਿੰਘ ਹੈਪੀ, ਸ੍ਰ.ਮਨਜੀਤ ਸਿੰਘ, ਭਾਈ ਉਂਕਾਰ ਸਿੰਘ ਬਾਸਰਪੁਰ,ਭਾਈ ਪ੍ਰਭਜੋਤ ਸਿੰਘ ਨਾਗੀਆਣਾ,ਭਾਈ ਮਲਕੀਅਤ ਸਿੰਘ ਲਾਧੂਭਾਣਾ,ਭਾਈ ਪ੍ਰਤਾਪ ਸਿੰਘ ਉਮਰਪੁਰਾ,ਭਾਈ ਤਾਜਵਿੰਦਰ ਸਿੰਘ,ਭਾਈ ਜਸਮੀਤ ਸਿੰਘ ਉਮਰਪੁਰਾ,ਭਾਈ ਕਿਰਪਾ ਸਿੰਘ,ਭਾਈ ਸਾਜਨ ਸਿੰਘ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement