ਪ੍ਰਿੰਸੀਪਲ ਨੂੰ ਬੱਚਿਆ ਦੇ ਸਰੀਰਕ ਸੋਸ਼ਣ ਕਰਨ ਦੇ ਦੋਸ਼ 'ਚ ਮਿਲੀ 105 ਸਾਲਾਂ ਦੀ ਕੈਦ 
Published : Oct 31, 2018, 5:42 pm IST
Updated : Oct 31, 2018, 5:42 pm IST
SHARE ARTICLE
child sexual abuse
child sexual abuse

ਕਿਸਤਾਨ 'ਚ ਇਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਸਥਾਨਕ ਅਦਾਲਤ ਨੇ ਸਕੂਲੀ ਬੱਚਿਆਂ ..

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ 'ਚ ਇਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਸਥਾਨਕ ਅਦਾਲਤ ਨੇ ਸਕੂਲੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਤੇ ਕੰਪਲੈਕਸ 'ਚ ਲੱਗੇ ਗੁਪਤ ਕੈਮਰਿਆਂ 'ਚ ਉਸ ਦਾ ਵੀਡੀਓ ਬਣਾਉਣ ਲਈ ਕੁਲ 105 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਦੋਸ਼ੀ ਪਿੰਸੀਪਲ ਅੱਤਹਉਲਾਹ ਮਾਰਵਾਤ ਨੂੰ ਪੇਸ਼ਾਵਰ ਸ਼ਹਿਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀ ਮਾਰਵਾਤ ਦੇ ਖਿਲਾਫ਼ ਇਕ ਵਿਦਿਆਰਥੀ ਦੀ ਸ਼ਿਕਾਇਤ 'ਤੇ 14  ਜੁਲਾਈ 2017 ਨੂੰ ਇਕ ਮਾਮਲਾ ਦਰਜ ਕੀਤਾ ਸੀ।

child sexual abusechild sexual abuse

ਮਾਰਵਾਤ ਸਕੂਲ ਦਾ ਮਾਲਿਕ ਵੀ ਹੈ। ਪੇਸ਼ਾਵਰ ਦੀ ਇਕ ਸੈਸ਼ਨ ਅਦਾਲਤ ਨੇ ਪ੍ਰਿੰਸੀਪਲ ਨੂੰ ਸਰੀਰਕ ਸੋਸ਼ਨ, ਬਲਾਤਕਾਰ, ਬਲੈਕਮੇਲਿੰਗ ਤੇ ਨਾਜਾਇਜ਼ ਸਬੰਧਾਂ ਦੇ ਲਈ 105 ਸਾਲ ਦੀ ਸਜ਼ਾ ਸੁਣਾਈ ਹੈ। ਮਾਰਵਾਤ 'ਤੇ ਕੈਦ ਤੋਂ ਇਲਾਵਾ 14 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਉਸ ਦੇ ਖਿਲਾਫ਼ ਇਕ ਹੇਠਲੀ ਅਦਾਲਤ ਨੇ ਪਾਕਿਸਤਾਨ ਪੀਨਲ ਕੋਡ ਦੇ ਤਹਿਤ ਦੋਸ਼ ਤੈਅ ਕੀਤੇ ਸਨ। ਦੋਸ਼ੀ ਨੇ ਬੀਤੇ ਸਾਲ ਆਪਣੀ ਗ੍ਰਿਫਤਾਰੀ ਤੋਂ ਬਾਅਦ ਇਕ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਅਪਣਾ ਬਿਆਨ ਦਰਜ ਕਰਵਾਇਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਨੂੰ ਅਪਣੀਆਂ ਜਿਨਸੀ ਗਤੀਵਿਧੀਆਂ ਦਾ ਵੀਡੀਓ ਬਣਾਉਣਾ ਉਸ ਦਾ ਸ਼ੌਂਕ ਹੈ।

child sexual abusechild sexual abuse

ਉਸ ਨੇ ਇਹ ਵੀ ਸਵਿਕਾਰ ਕੀਤਾ ਸੀ ਕਿ ਬਣਾਈ ਗਈ ਸਾਰੀ ਵੀਡੀਓ ਉਸ ਦੇ ਨਿੱਜੀ ਕੰਪਿਊਟਰ 'ਚ ਸਟੋਰ ਸਨ। ਦੱਸ ਦਈਏ ਕਿ ਪੁਲਿਸ ਨੇ ਕਈ ਮੈਮਰੀ ਕਾਰਡ ਤੇ ਯੂਅੱਸਬੀ ਵੀ ਬਰਾਮਦ ਕੀਤੇ ਸਨ।

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 11:32 AM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM
Advertisement