
ਬੋਰਿਸ ਜਾਨਸਨ ਪਰਸ਼ਾਦੇ ਬੇਲਦੇ 'ਤੇ ਪਕਾਉਂਦੇ ਆਏ ਨਜ਼ਰ
ਯੂ ਕੇ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਯੂਕੇ ਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਏ। ਜਿਥੇ ਸੰਗਤ ਨਾਲ ਮਿਲ ਕੇ ਉਨ੍ਹਾਂ ਨੇ ਬਹੁਤ ਚੰਗਾ ਮਹਿਸੂਸ ਕੀਤਾ। ਉਥੇ ਮੌਜੂਦ ਸੰਗਤ ਨੇ ਬੋਰਿਸ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਹ ਗੁਰਦਵਾਰਾ ਸਾਹਿਬ ਮਿਲਟਨ ਕੀਨਸ ਵਿਚ ਸਥਿਤ ਹੈ। ਬੋਰਿਸ ਨੇ ਗੁਰਦਵਾਰਾ ਸਾਹਿਬ ਵਿਚ ਸ਼ਬਦ ਕੀਰਤਨ ਸੁਣਿਆ ਅਤੇ ਸੰਗਤਾਂ ਨਾਲ ਵਿਚਾਰ ਵੀ ਸਾਂਝੇ ਕੀਤੇ।
Boris johnson
ਬੋਰਿਸ ਨੇ ਲੰਗਰ ਛਕਿਆ ਅਤੇ ਸੰਗਤਾਂ ਨਾਲ ਮਿਲ ਕੇ ਗੁਰੂ ਘਰ ਦੀ ਰਸੋਈ ਵਿਚ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ। ਬੋਰਿਸ ਲੰਗਰ ਵਿਚ ਪ੍ਰਸ਼ਾਦੇ ਬੇਲਦੇ ਤੇ ਪਕਾਉਂਦੇ ਵੀ ਨਜ਼ਰ ਆ ਰਹੇ ਹਨ। ਗੁਰਦੁਵਾਰਾ ਸਾਹਿਬ ਵਿਚ ਸੰਗਤਾਂ ਨੇ ਬੋਰਿਸ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਸ਼ਮੂਲੀਅਤ ਨੂੰ ਇੱਕ ਚੰਗਾ ਪਲ ਦਰਸਾਇਆ। ਉਧਰ ਬੋਰਿਸ ਨੇ ਕਿਹਾ ਕਿ ਉਹ ਗੁਰਦਵਾਰਾ ਸਾਹਿਬ ਵਿਚ ਆ ਕੇ ਧਨ ਹੋ ਗਏ ਅਤੇ ਲੰਗਰ ਪਕਾ ਕੇ ਉਨ੍ਹਾਂ ਨੇ ਕਾਫੀ ਚੰਗਾ ਮਹਿਸੂਸ ਕੀਤਾ। ਸਿੱਖ ਕੌਮ ਦੇ ਅਮੀਰ ਇਤਿਹਾਸ ਨੂੰ ਜਾਣ ਕੇ ਬੋਰਿਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਬਹੁਤ ਵੱਡੇ ਉਚੇ ਤੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਅੱਜ ਜਾਣਕਾਰੀ ਹਾਸਿਲ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।