ਅਮਰੀਕਾ ਜਾਣ ਵਾਲੇ ਪੰਜਾਬੀ ਹੋ ਜਾਣ ਸਾਵਧਾਨ! ਟਰੰਪ ਨੇ ਲਿਆ ਸਖ਼ਤ ਫ਼ੈਸਲਾ!
Published : Dec 9, 2019, 12:11 pm IST
Updated : Dec 9, 2019, 12:16 pm IST
SHARE ARTICLE
Punjabi and America
Punjabi and America

ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕੈਂਪਾਂ ‘ਚ ਕੈਦ ਸਾਰੇ...

ਕੈਨੇਡਾ: ਪੰਜਾਬੀ ਨੌਜਵਾਨ ਅਪਣਾ ਭਵਿੱਖ ਸੁਧਾਰਨ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਜਿਹਨਂ ਵਿਚ ਪਹਿਲੀ ਪਸੰਦ ਅਮਰੀਕਾ ਤੇ ਕੈਨੇਡਾ ਹੈ। ਕੈਨੇਡਾ ਨੂੰ ਨੌਜਵਾਨ ਪੀੜੀ ਆਈਲਟਸ ਕਰਕੇ ਧੜਾਧੜ ਜਾ ਰਹੀ ਹੈ ਤੇ ਅਮਰੀਕਾ ਨੂੰ ਜਾਣ ਵਾਸਤੇ ਦੋ ਨੰਬਰ ਦਾ ਏਜੰਟਾਂ ਰਾਹੀ ਰਸਤਾ ਵਰਤਿਆ ਜਾ ਰਿਹਾ ਹੈ ਜੋ ਕਾਫੀ ਮੁਸ਼ਕਿਲਾਂ ਭਰਿਆ ਹੁੰਦਾ ਹੈ|

DonaledDonald Trump  ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕੈਂਪਾਂ ‘ਚ ਕੈਦ ਸਾਰੇ ਭਾਰਤੀਆਂ ਨੂੰ ਰਾਜਨੀਤਕ ਸ਼ਰਨ ਨਾ ਦੇਣ ਦੇ ਐਲਾਨ ਦੇ ਬਾਅਦ ਹੁਣ ਇਕ ਵਾਰ ਫਿਰ ਤੋਂ ਵੱਡੀ ਗਿਣਤੀ ‘ਚ ਭਾਰਤੀਆਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਜਿਨ੍ਹਾਂ ‘ਚ ਕਾਫੀ ਗਿਣਤੀ ‘ਚ ਜ਼ਿਲਾ ਕਪੂਰਥਲਾ ਨਾਲ ਸਬੰਧਤ ਉਹ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਕਬੂਤਰਬਾਜ਼ਾਂ ਨੇ 25 ਤੋਂ 30 ਲੱਖ ਰੁਪਏ ਦੀ ਰਕਮ ਲੈ ਕੇ ਉਨ੍ਹਾਂ ਨੂੰ ਜੰਗਲੀ ਮਾਰਗਾਂ ਰਾਹੀਂ ਅਮਰੀਕਾ ਭੇਜਿਆ ਸੀ।

VisaVisa ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਖਤਰਨਾਕ ਮਾਰਗਾਂ ਰਾਹੀਂ ਅਮਰੀਕਾ ਭੇਜਣ ਦਾ ਧੰਦਾ ਬੀਤੇ ਕਈ ਦਹਾਕਿਆ ਤੋਂ ਚੱਲਿਆ ਆ ਰਿਹਾ ਹੈ। ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਅਜਿਹੇ ਭਾਰਤੀ ਕਬੂਤਰਬਾਜ਼ ਸ਼ਾਮਲ ਹਨ, ਜਿਨ੍ਹਾਂ ਨੇ ਮੈਕਸੀਕੋ ‘ਚ ਆਪਣੇ ਪੱਕੇ ਤੌਰ ‘ਤੇ ਟਿਕਾਣੇ ਬਣਾਏ ਹੋਏ ਹਨ। ਇਸ ਪੂਰੀ ਖਤਰਨਾਕ ਖੇਡ ‘ਚ ਹੁਣ ਤਕ ਕਾਫੀ ਵੱਡੀ ਗਿਣਤੀ ‘ਚ ਨੌਜਵਾਨਾਂ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਮੌਤ ਵੀ ਹੋ ਚੁੱਕੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਭਾਰ ਸੰਭਾਲਣ ਦੇ ਬਾਅਦ ਮੈਕਸੀਕੋ ਬਾਰਡਰ ‘ਤੇ ਇਸ ਕਦਰ ਸਖਤੀ ਹੋ ਗਈ ਹੈ ਕਿ ਉਥੇ ਸਖਤ ਸੁਰੱਖਿਆ ਕਾਰਣ ਵੱਡੀ ਗਿਣਤੀ ‘ਚ ਨੌਜਵਾਨ ਫੜੇ ਜਾ ਰਹੇ ਹਨ।

CanadaCanadaਪਿਛਲੇ ਦਿਨੀਂ 130 ਦੇ ਕਰੀਬ ਭਾਰਤੀ ਨੌਜਵਾਨਾਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਭਾਰਤ ਭੇਜਣ ਦੀ ਘਟਨਾ ਦੇ ਬਾਅਦ ਹੁਣ ਇਕ ਵਾਰ ਫਿਰ ਟਰੰਪ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਉਂਦੇ ਹੋਏ ਕੈਂਪਾਂ ‘ਚ ਫਸੇ ਨੌਜਵਾਨਾਂ ਨੂੰ ਭਾਰਤ ਭੇਜਣ ਦਾ ਦੌਰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ 4-5 ਦਿਨਾਂ ਦੌਰਾਨ ਜ਼ਿਲਾ ਕਪੂਰਥਲਾ ਸਮੇਤ ਸੂਬੇ ਭਰ ਦੇ 40 ਦੇ ਕਰੀਬ ਨੌਜਵਾਨਾਂ ਨੂੰ ਕੈਂਪਾਂ ਤੋਂ ਫੜ ਕੇ ਭਾਰਤ ਭੇਜਿਆ ਗਿਆ ਹੈ।

Canada visaCanada visa ਜਿਨ੍ਹਾਂ ‘ਚ ਜ਼ਿਲਾ ਕਪੂਰਥਲਾ ਸਬ-ਡਿਵੀਜ਼ਨ, ਭੁਲੱਥ ਸਬ-ਡਿਵੀਜ਼ਨ ਅਤੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਨਾਲ ਸਬੰਧਤ ਨੌਜਵਾਨ ਸ਼ਾਮਲ ਹਨ। ਜਿਨ੍ਹਾਂ ਤੋਂ ਕਰੋੜਾਂ ਰੁਪਏ ਦੀ ਰਕਮ ਅਮਰੀਕਾ ਭੇਜਣ ਦੇ ਨਾਂ ‘ਤੇ ਲਈ ਗਈ ਸੀ। ਕੈਂਪਾਂ ‘ਚ ਬੰਦ ਨੌਜਵਾਨਾਂ ਨੂੰ ਨਹੀਂ ਦਿੱਤੀ ਜਾ ਰਹੀ ਰਾਜਨੀਤਕ ਸ਼ਰਨ ਪਹਿਲਾਂ ਅਮਰੀਕਾ ‘ਚ ਵੜ ਚੁੱਕੇ ਨੌਜਵਾਨਾਂ ਨੂੰ ਕੁਝ ਮਹੀਨੇ ਤਕ ਕੈਂਪਾਂ ‘ਚ ਰਹਿਣ ਦੇ ਬਾਅਦ ਪੱਕੇ ਤੌਰ ‘ਤੇ ਸਟੇ ਮਿਲ ਜਾਂਦਾ ਸੀ।

DonaledDonald Trump ਉਨ੍ਹਾਂ ਨੂੰ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਜਾਂਦੀ ਸੀ। ਜਿਸ ਕਾਰਨ ਵੱਡੀ ਗਿਣਤੀ ‘ਚ ਕਬੂਤਰਬਾਜ਼ ਕਰੋੜਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਗਏ ਸਨ ਪਰ ਰਾਸ਼ਟਰਪਤੀ ਟਰੰਪ ਦੇ ਸਖਤ ਰੁਖ ਕਾਰਨ ਕੈਂਪਾਂ ‘ਚ ਆਉਣ ਵਾਲੇ ਭਾਰਤੀ ਨੌਜਵਾਨਾਂ ਨੂੰ ਰਾਜਨੀਤਕ ਸ਼ਰਨ ਨਹੀਂ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦਾ ਦੌਰ ਤੇਜ਼ ਹੋ ਗਿਆ ਹੈ।

ਨੌਜਵਾਨਾਂ ਨੂੰ ਅਮਰੀਕਾ ਭੇਜਣ ਵਾਲੇ ਕਬੂਤਰਬਾਜ਼ ਆਪਣੇ ਟਿਕਾਣਿਆਂ ਤੋਂ ਹੋਏ ਗਾਇਬ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਦੇ ਬਾਅਦ ਹੁਣ ਜਿੱਥੇ ਇਨ੍ਹਾਂ ਨੂੰ ਲੱਖਾਂ ਰੁਪਏ ਲੈ ਕੇ ਅਮਰੀਕਾ ਭੇਜਣ ਵਾਲੇ ਕਬੂਤਰਬਾਜ਼ਾਂ ‘ਚ ਭਾਰੀ ਦਹਿਸ਼ਤ ਫੈਲ ਗਈ ਹੈ। ਉਥੇ ਹੀ ਇਨ੍ਹਾਂ ‘ਚੋਂ ਕਈ ਕਬੂਤਰਬਾਜ਼ ਆਪਣੇ ਟਿਕਾਣਿਆਂ ਤੋਂ ਗਾਇਬ ਹੋ ਗਏ ਹਨ। ਉਥੇ ਹੀ ਪੁਲਸ ਨੇ ਵੀ ਅਜਿਹੇ ਕਬੂਤਰਬਾਜ਼ਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ।

ਜਿਨ੍ਹਾਂ ‘ਚੋਂ ਕੁਝ ਸ਼ਿਕਾਇਤਾਂ ਪੁਲਸ ਦੇ ਕੋਲ ਪਹੁੰਚੀਆਂ ਹਨ। ਜੰਗਲੀ ਮਾਰਗਾਂ ਰਾਹੀਂ ਅਮਰੀਕਾ ਭੇਜਣ ਦੇ ਨਾਂ ‘ਤੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਕਬੂਤਰਬਾਜ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਸਾਰੇ ਕਬੂਤਰਬਾਜ਼ਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਸਤਿੰਦਰ ਸਿੰਘ, ਐੱਸ. ਐੱਸ. ਪੀ.।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Canada, Alberta

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement