
ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਅਪੀਲ
ਮੈਲਬੌਰਨ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਭਾਵੇਂ ਕੇਂਦਰ ਸਰਕਾਰ ਕੁੱਝ ਮੰਗਾਂ ਮੰਨ ਚੁੱਕੀ ਹੈ, ਪਰ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਐਮ.ਐਸ.ਪੀ. ਦੇ ਮੁੱਦੇ 'ਤੇ ਪੇਚ ਅਜੇ ਵੀ ਫਸਿਆ ਹੋਇਆ ਹੈ। ਇਸੇ ਦੌਰਾਨ ਕਿਸਾਨਾਂ ਨਾਲ ਇਕਜੁਟਤਾ ਜਾਹਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਲੋਕ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਵਿਲੱਖਣ ਢੰਗ-ਤਰੀਕੇ ਅਪਨਾਅ ਰਹੇ ਹਨ। ਅਜਿਹਾ ਹੀ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨੀ ਸੰਘਰਸ਼ ਲਈ ਨਿਵੇਕਲਾ ਉੱਦਮ ਕਰਦੇ ਹੋਏ ਮੈਲਬੌਰਨ ਦੀ ਪੰਜਾਬਣ ਬਲਜੀਤ ਕੌਰ ਨੇ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਛਲਾਂਗ ਲਗਾ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ।
Punjabi Daughter
ਬਲਜੀਤ ਕੌਰ ਨੇ ਕਿਹਾ ਦੁਨੀਆ ਭਰ ਵਿਚ ਕਿਸਾਨ ਸੰਘਰਸ਼ ਨਾਲ ਜੁੜੇ ਲੋਕ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਵਿਚ ਚੁੱਕ ਰਹੇ ਹਨ ਤੇ ਮੈਂ ਵੀ ਸੋਚਦੀ ਸੀ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਜਿਸ ਨਾਲ ਕਿਸਾਨ ਸੰਘਰਸ਼ ਦੀ ਆਵਾਜ਼ ਕੌਂਮੀ ਪੱਧਰ ਤਕ ਹੋਰ ਜ਼ਿਆਦਾ ਮਜ਼ਬੂਤ ਕੀਤੀ ਜਾ ਸਕੇ । ਬਲਜੀਤ ਕੌਰ ਨੇ ਇਸ ਮੌਕੇ ਕਿਸਾਨੀ ਮੋਰਚੇ ਦੇ ਹਿਮਾਇਤ ਲਈ ਵਿਸ਼ੇਸ਼ ਪਹਿਰਾਵਾ ਅਤੇ ਮਾਸਕ ਵੀ ਬਣਵਾਇਆ ਸੀ ।
Punjabi Daughter
ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਬਜ਼ੁਰਗ, ਬੀਬੀਆਂ ਅਤੇ ਬੱਚੇ ਦਿੱਲੀ ਦੀਆਂ ਬਰੂਹਾਂ ਤੇ ਖੁਲ੍ਹੇ ਅਸਮਾਨ ਹੇਠ ਬੈਠੇ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ, ਜਿਨ੍ਹਾਂ ਲਈ ਉਹ ਬੇਹੱਦ ਫ਼ਿਕਰਮੰਦ ਹੈ । ਬਲਜੀਤ ਕੌਰ ਨੇ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਕਿਸਾਨ ਵਿਰੋਧੀ ਬਿੱਲ ਜਲਦ ਤੋਂ ਜਲਦ ਵਾਪਸ ਲਏ ਜਾਣੇ ਚਾਹੀਦੇ ਹਨ ।
Punjabi Daughter
ਬਲਜੀਤ ਕੌਰ ਦੇ ਇਸ ਨਿਵੇਕਲੇ ਉੱਦਮ ਦੀ ਪੰਜਾਬੀ ਭਾਈਚਾਰੇ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ । ਲੋਕ ਪੰਜਾਬ ਦੀ ਧੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿਚ ਉਠਦੀ ਆਵਾਜ਼ ਦੀ ਕਦਰ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਲੋਕ ਤਰ੍ਰ੍ਰਾਂ-ਤਰ੍ਵਾਂ ਦੇ ਢੰਗ-ਤਰੀਕੇ ਅਪਨਾਉਂਦਿਆਂ ਵਿਲੱਖਣ ਪੈੜਾਂ ਪਾ ਰਹੇ ਹਨ। ਬੀਤੇ ਕੱਲ੍ਰ ਦੋ ਕਿਸਾਨਾਂ ਨੇ ਬੈਕ ਗਿਅਰ ਟਰੈਕਟਰ ਚਲਾ ਕੇ ਦਿੱਲੀ ਵੱਲ ਕੂਚ ਕੀਤਾ ਸੀ। ਇਸੇ ਤਰ੍ਹਾਂ ਇਕ 60 ਸਾਲਾਂ ਕਿਸਾਨ ਨੇ ਪੈਦਲ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਜਿਸ ਤਹਿਤ ਉਹ ਸਾਢੇ 300 ਕਿਲੋਮੀਟਰ ਤੋਂ ਵਧੇਰੇ ਪੈਡਾ ਤੈਅ ਕਰ ਕੇ ਦਿੱਲੀ ਪਹੁੰਚਿਆ। ਇਸ ਤਰ੍ਰ੍ਹਾਂ ਸਾਈਕਲ ਅਤੇ ਹੱਥ ਨਾਲ ਚੱਲ ਵਾਲੀ ਸਾਈਕਲ ਰਾਹੀਂ ਵੀ ਦਿੱਲੀ ਵੱਲ ਕੂਚ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।