ਪਾਨਾਮਾ ਕਾਗ਼ਜ਼ਾਂ ਵਿਚ ਭੇਤ ਖੁਲ੍ਹ ਜਾਣ ਮਗਰੋਂ ਪਾਕਿਸਤਾਨ ਤਾਂ ਬਾਜ਼ੀ ਮਾਰ ਗਿਆ ਪਰ..
Published : Jul 31, 2017, 3:22 pm IST
Updated : Apr 1, 2018, 7:31 pm IST
SHARE ARTICLE
Nawaz Sharif
Nawaz Sharif

ਪਾਨਾਮਾ ਘਪਲੇ ਦੀ ਜਾਣਕਾਰੀ ਮਿਲਣ ਉਪ੍ਰੰਤ, ਦੁਨੀਆਂ ਭਰ ਦੀਆਂ ਸਰਕਾਰਾਂ ਲੱਖਾਂ ਡਾਲਰ ਦੀ ਟੈਕਸ ਚੋਰੀ ਨੂੰ ਮੁੜ ਦੇਸ਼ ਵਿਚ ਲੈ ਆਈਆਂ ਹਨ ਜਿਵੇਂ ਆਸਟਰੇਲੀਆ ਵਿਚ...

ਪਾਨਾਮਾ ਘਪਲੇ ਦੀ ਜਾਣਕਾਰੀ ਮਿਲਣ ਉਪ੍ਰੰਤ, ਦੁਨੀਆਂ ਭਰ ਦੀਆਂ ਸਰਕਾਰਾਂ ਲੱਖਾਂ ਡਾਲਰ ਦੀ ਟੈਕਸ ਚੋਰੀ ਨੂੰ ਮੁੜ ਦੇਸ਼ ਵਿਚ ਲੈ ਆਈਆਂ ਹਨ ਜਿਵੇਂ ਆਸਟਰੇਲੀਆ ਵਿਚ 375 ਪਾਊਂਡ ਸਿਲਵਰ ਬੁਲੀਅਨ ਤੇ ਕੋਲੰਬੀਆ ਵਿਚ 80 ਮਿਲੀਅਨ ਡਾਲਰ ਸਰਕਾਰੀ ਖ਼ਜ਼ਾਨੇ ਵਿਚ ਮੁੜ ਆਏ ਹਨ। ਭਾਰਤ ਵਿਚ ਜੇ ਇਨ੍ਹਾਂ ਘਪਲਿਆਂ ਦੀ ਸਖ਼ਤੀ ਨਾਲ ਜਾਂਚ ਹੁੰਦੀ ਤਾਂ ਅਰਬਾਂ-ਖਰਬਾਂ ਦੀ ਚੋਰੀ ਦਾ ਪੈਸਾ ਹੁਣ ਤਕ ਸਾਡੇ ਖ਼ਜ਼ਾਨੇ ਵਿਚ ਆ ਚੁੱਕਾ ਹੁੰਦਾ ਪਰ ਭਾਰਤ ਵਿਚ 'ਜਾਂਚ ਜਾਰੀ ਹੈ' ਦਾ ਰਾਗ ਹੀ ਟੁੱਟਾ ਭੱਜਾ ਤਵਾ ਅਲਾਪੀ ਜਾ ਰਿਹਾ ਹੈ।
ਭਾਰਤ ਵਿਚ ਭ੍ਰਿਸ਼ਟਾਚਾਰ ਤੋਂ ਵੱਡੀ ਬਿਮਾਰੀ ਕੋਈ ਨਹੀਂ ਆਖੀ ਜਾ ਸਕਦੀ ਪਰ ਇਸ ਦਾ ਇਲਾਜ ਕੌਣ ਕਰੇਗਾ? ਭਾਰਤ ਅਪਣੇ ਆਪ ਨੂੰ ਏਸ਼ੀਆ ਵਿਚ ਚੀਨ ਦੇ ਮੁਕਾਬਲੇ ਦੀ ਵੱਡੀ ਤਾਕਤ ਅਖਵਾਉਣਾ ਚਾਹੁੰਦਾ ਹੈ। ਪਰ ਜਦੋਂ ਭ੍ਰਿਸ਼ਟਾਚਾਰ ਨਾਲ ਲੜਨ ਦੀ ਅਸਲ ਗੱਲ ਸਾਹਮਣੇ ਆਉਂਦੀ ਹੈ ਤਾਂ ਪਾਕਿਸਤਾਨ ਵੀ ਭਾਰਤ ਤੋਂ ਦੋ ਕਦਮ ਅੱਗੇ ਨਿਕਲ ਗਿਆ ਜਾਪਦਾ ਹੈ। ਪਾਨਾਮਾ ਘਪਲੇ ਦਾ ਕਾਂਡ ਪਿਛਲੇ 9 ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਬਾਹਰ ਆਇਆ ਸੀ। ਇਹ ਕਾਗ਼ਜ਼ ਬੜੇ ਸਾਫ਼ ਤਰੀਕੇ ਨਾਲ ਉਹ ਸਾਰੇ ਪੇਚੀਦਾ ਰਸਤੇ ਦਸਦੇ ਹਨ ਜਿਨ੍ਹਾਂ ਉਤੇ ਚਲ ਕੇ ਅਮੀਰ ਲੋਕ, ਅਰਬਾਂ ਰੁਪਏ ਅਪਣੇ ਦੇਸ਼ ਵਿਚੋਂ ਕੱਢ ਕੇ ਪਾਨਾਮਾ ਵਿਚ ਲੁਕਾਈ ਬੈਠੇ ਹਨ। ਇਨ੍ਹਾਂ ਕਾਗ਼ਜ਼ਾਂ ਦੀ ਜਾਂਚ ਪੜਤਾਲ ਕਰਨ ਤੇ ਦੁਨੀਆਂ ਭਰ ਵਿਚ ਬੈਠੇ ਵੱਡੇ ਤਾਕਤਵਰ ਚੋਰ ਸਾਹਮਣੇ ਆਏ ਅਤੇ ਤਕਰੀਬਨ ਸਾਰੇ ਹੀ ਅਪਣੀ ਚੋਰੀ ਦੀ ਸਜ਼ਾ ਵੀ ਭੁਗਤ ਰਹੇ ਹਨ। ਇਨ੍ਹਾਂ ਵਿਚੋਂ 12 ਮੌਜੂਦਾ ਅਤੇ ਸਾਬਕਾ ਰਾਸ਼ਟਰਪਤੀ ਸਨ ਜਿਨ੍ਹਾਂ ਵਿਚੋਂ ਕੁੱਝ ਨੂੰ ਤਾਂ ਹਟਾ ਵੀ ਦਿਤਾ ਗਿਆ ਹੈ। ਪਾਕਿਸਤਾਨ ਦੇ ਨਵਾਜ਼ ਸ਼ਰੀਫ਼ ਨੂੰ ਵੀ ਹੁਣ ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਵੱਡੇ ਅਹੁਦੇ ਤੇ ਬੈਠਣ ਦੇ ਅਯੋਗ ਕਰਾਰ ਦਿਤਾ ਹੈ। ਇੰਗਲੈਂਡ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਦੇ ਪਿਤਾ ਵੀ ਇਸ ਵਿਚ ਸ਼ਾਮਲ ਸਨ ਅਤੇ ਡੇਵਿਡ ਕੈਮਰੌਨ ਨੂੰ ਅਪਣੇ ਪਿਤਾ ਦੀ ਸ਼ਮੂਲੀਅਤ ਵਾਸਤੇ ਸੰਸਦ ਵਿਚ ਮਾਫ਼ੀ ਵੀ ਮੰਗਣੀ ਪਈ ਸੀ।
ਪਰ ਭਾਰਤ ਵਿਚ ਅਜੇ ਜਾਂਚ ਹੀ ਚਲ ਰਹੀ ਹੈ। ਇਸ ਕਾਂਡ ਵਿਚ ਵੱਡੇ ਵੱਡੇ ਉਦਯੋਗਪਤੀ, ਜਿਵੇਂ ਅਡਾਨੀ ਪ੍ਰਵਾਰ, ਅਦਾਕਾਰ ਅਮਿਤਾਬ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ, ਵਕੀਲ ਹਰੀਸ਼ ਸਾਲਵੇ ਵਰਗੇ ਨਾਵਾਂ ਉਤੇ ਟੈਕਸ ਚੋਰੀ ਦਾ ਇਲਜ਼ਾਮ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਅਭਿਸ਼ੇਕ ਸਿੰਘ ਦਾ ਨਾਂ ਵੀ ਸ਼ਾਮਲ ਹੈ। ਪਰ ਅਜੇ ਤਕ ਇਨ੍ਹਾਂ ਵਿਚੋਂ ਕਿਸੇ ਵਿਰੁਧ ਵੀ ਕੋਈ ਕਦਮ ਨਹੀਂ ਚੁਕਿਆ ਗਿਆ।
ਹਾਲ ਇਹ ਹੈ ਕਿ ਇਹ ਸਾਰੇ ਹੀ ਮੌਜੂਦਾ ਸਰਕਾਰ ਦੇ ਸਾਥੀ ਆਖੇ ਜਾ ਸਕਦੇ ਹਨ। ਭਾਰਤ ਦੇ ਸੱਭ ਤੋਂ ਮਹਿੰਗੇ ਵਕੀਲ, ਹਰੀਸ਼ ਸਾਲਵੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿਚ ਜਾਧਵ ਕੇਸ (ਭਾਵੇਂ ਬੜੀਆਂ ਕਮਜ਼ੋਰ ਦਲੀਲਾਂ ਨਾਲ ਹੀ ਸਹੀ) ਭਾਰਤ ਸਰਕਾਰ ਵਲੋਂ ਲੜ ਕੇ ਆਏ ਸਨ। ਕੀ ਭਾਜਪਾ ਦਾ ਸਾਥੀ ਹੋਣਾ ਭ੍ਰਿਸ਼ਟਾਚਾਰ ਵਿਰੁਧ ਕਾਰਵਾਈ ਤੋਂ ਸੁਰੱਖਿਆ ਦਿਵਾਉਂਦਾ ਹੈ? ਯੂ.ਪੀ.ਏ. ਦੇ ਦੌਰ ਵਿਚ ਚੋਰੀ ਪਕੜੀ ਗਈ ਅਤੇ ਸੱਭ ਦੇ ਸਾਹਮਣੇ ਵੀ ਆ ਗਈ ਸੀ। ਭ੍ਰਿਸ਼ਟਾਚਾਰ ਵਿਰੁਧ ਲੜਾਈ ਸਿਰਫ਼ ਆਮ ਇਨਸਾਨ ਨੂੰ ਹੀ ਡਰਾਵੇ ਦੇ ਕੇ ਦਬਕੇ ਮਾਰ ਰਹੀ ਹੈ। ਜੀ.ਐਸ.ਟੀ. ਦਾ ਅਸਰ ਛੋਟੇ ਉਦਯੋਗਾਂ ਨੂੰ ਸਹਿਣਾ ਪੈ ਰਿਹਾ ਹੈ ਪਰ ਸਵਾਲ ਤਾਂ ਮੁੜ ਘਿੜ ਕੇ ਉਥੇ ਹੀ ਆ ਜਾਂਦਾ ਹੈ ਕਿ ਦੇਸ਼ ਵਿਚ ਬਰਾਬਰੀ ਕਿਸ ਤਰ੍ਹਾਂ ਆਵੇਗੀ? ਅੱਜ ਕੁੱਝ ਮੁੱਠੀ ਭਰ ਭਾਰਤੀਆਂ ਦੀ ਬੇਹਿਸਾਬੀ ਚੋਰੀ, ਤਕੜੀ ਦੇ ਇਕ ਪਾਸੇ ਹੈ ਅਤੇ ਬਾਕੀ ਦੇ 90% ਭਾਰਤੀਆਂ ਦੀ ਆਮਦਨ ਦੂਜੇ ਪਾਸੇ। ਜੇ ਸਰਕਾਰ ਨੇ ਇਨ੍ਹਾਂ ਵਿਰੁਧ ਸਖ਼ਤ ਕਦਮ ਨਾ ਚੁੱਕੇ ਤਾਂ ਦੇਸ਼ ਵਿਚ ਆਰਥਕ ਅਸੰਤੁਲਨ ਵਧਦਾ ਹੀ ਜਾਵੇਗਾ। ਪਾਨਾਮਾ ਘਪਲੇ ਦੀ ਜਾਣਕਾਰੀ ਮਿਲਣ ਉਪ੍ਰੰਤ, ਦੁਨੀਆਂ ਭਰ ਦੀਆਂ ਸਰਕਾਰਾਂ ਲੱਖਾਂ ਡਾਲਰ ਦੀ ਟੈਕਸ ਚੋਰੀ ਨੂੰ ਮੁੜ ਦੇਸ਼ ਵਿਚ ਲੈ ਆਈਆਂ ਹਨ ਜਿਵੇਂ ਆਸਟਰੇਲੀਆ ਵਿਚ 375 ਸਿਲਵਰ ਬੁਲੀਅਨ ਪਾਊਂਡ ਤੇ ਕੋਲੰਬੀਆ ਵਿਚ 80 ਮਿਲੀਅਨ ਡਾਲਰ ਸਰਕਾਰੀ ਖ਼ਜ਼ਾਨੇ ਵਿਚ ਮੁੜ ਆਏ ਹਨ। ਭਾਰਤ ਵਿਚ ਜੇ ਇਨ੍ਹਾਂ ਘਪਲਿਆਂ ਦੀ ਸਖ਼ਤੀ ਨਾਲ ਜਾਂਚ ਹੁੰਦੀ ਤਾਂ ਅਰਬਾਂ-ਖਰਬਾਂ ਦੀ ਚੋਰੀ ਦਾ ਪੈਸਾ ਹੁਣ ਤਕ ਸਾਡੇ ਖ਼ਜ਼ਾਨੇ ਵਿਚ ਆ ਚੁੱਕਾ ਹੁੰਦਾ ਪਰ ਭਾਰਤ ਵਿਚ 'ਜਾਂਚ ਜਾਰੀ ਹੈ' ਦਾ ਰਾਗ ਹੀ ਟੁੱਟਾ ਭੱਜਾ ਤਵਾ ਅਲਾਪੀ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement