ਸਮਾਜ ਵਿਚ ਨਫ਼ਰਤ ਫੈਲਾਉਣ ਵਾਲੀਆਂ ਸ਼ਕਤੀਆਂ ਨੂੰ ਪਹਿਚਾਣ ਕੇ ਵੋਟ ਦੀ ਵਰਤੋਂ ਕਰਨਾ ਜੀ!
Published : Apr 3, 2019, 8:00 am IST
Updated : Apr 3, 2019, 8:00 am IST
SHARE ARTICLE
Vote
Vote

ਆਜ਼ਾਦੀ ਤੋਂ ਬਾਅਦ ਹਰ ਭਾਰਤੀ ਨੂੰ ਇਹ ਸਿਖਾਇਆ ਗਿਆ ਕਿ ਭਾਰਤ ਇਕ ਧਰਮਨਿਰਪੱਖ ਦੇਸ਼ ਹੈ। ਜਦੋਂ ਪੰਜਾਬ ਦੇ ਪਾਣੀਆਂ ਉਤੇ, ਅੰਤਰ-ਰਾਸ਼ਟਰੀ ਕਾਨੂੰਨ ਅਨੁਸਾਰ....

ਆਜ਼ਾਦੀ ਤੋਂ ਬਾਅਦ ਹਰ ਭਾਰਤੀ ਨੂੰ ਇਹ ਸਿਖਾਇਆ ਗਿਆ ਕਿ ਭਾਰਤ ਇਕ ਧਰਮਨਿਰਪੱਖ ਦੇਸ਼ ਹੈ। ਜਦੋਂ ਪੰਜਾਬ ਦੇ ਪਾਣੀਆਂ ਉਤੇ, ਅੰਤਰ-ਰਾਸ਼ਟਰੀ ਕਾਨੂੰਨ ਅਨੁਸਾਰ, ਪੰਜਾਬ ਦੇ ਹੱਕ ਪ੍ਰਵਾਨ ਕਰਨ ਦੀ ਮੰਗ ਉੱਠੀ ਤਾਂ ਕੇਂਦਰ ਨਾਲ ਸਮਝੌਤਾ ਕਰਨ ਦਾ ਕਾਰਨ ਇਹ ਨਹੀਂ ਸੀ ਕਿ ਸਾਡੇ ਆਗੂ ਕਮਜ਼ੋਰ ਸਨ ਸਗੋਂ ਸਾਰਿਆਂ ਨੂੰ ਭਰੋਸਾ ਸੀ ਕਿ ਭਾਰਤ ਸਿੱਖਾਂ ਦਾ ਅਪਣਾ ਦੇਸ਼ ਹੈ ਅਤੇ ਕੇਂਦਰ ਸਿੱਖਾਂ ਨੂੰ ਇਨਸਾਫ਼ ਦੇਣ ਲਗਿਆਂ ਦੇਰ ਤਾਂ ਕਰ ਸਕਦਾ ਹੈ, ਹਨੇਰ ਨਹੀਂ ਕਰੇਗਾ। '84 ਤੋਂ ਬਾਅਦ ਕਹਿਣ ਨੂੰ ਤਾਂ ਕਈ ਸਿੱਖ ਭਾਰਤ ਜਾਂ ਦਿੱਲੀ ਛੱਡ ਕੇ ਪੰਜਾਬ ਵਿਚ ਆਣ ਵਸੇ, ਪਰ ਹਰ ਕਿਸੇ ਨੇ ਨਿਆਂ ਦੀ ਉਮੀਦ ਭਾਰਤ ਸਰਕਾਰ ਤੋਂ ਹੀ ਰੱਖੀ।

1984 anti-Sikh riots1984 anti-Sikh riots

2020 ਦੀ ਮੰਗ ਸ਼ਾਇਦ ਮੁੱਠੀ ਭਰ ਸਿੱਖਾਂ ਦੀ ਮੰਗ ਵੀ ਨਹੀਂ ਹੋਵੇਗੀ। ਇਸੇ ਤਰ੍ਹਾਂ ਭਾਰਤ ਵਿਚ ਮੁਸਲਮਾਨਾਂ ਨਾਲ, ਦਲਿਤਾਂ ਨਾਲ, ਇਸਾਈਆਂ ਨਾਲ ਬੜੀਆਂ ਵਾਰਦਾਤਾਂ ਹੋਈਆਂ, ਦੰਗੇ, ਕਤਲੇਆਮ, 70 ਸਾਲਾਂ ਵਿਚ ਕਈ ਵਾਰ ਹੋਏ, ਕੁੱਝ ਨੇ ਮੁੜ ਕੇ ਜਵਾਬ ਵੀ ਦਿਤਾ ਪਰ ਫਿਰ ਵੀ ਭਾਰਤੀ ਸਮਾਜ ਦੀ ਬਣਤਰ ਨਹੀਂ ਬਦਲੀ। ਹਰ ਹਿੰਸਾ, ਦੰਗੇ ਤੇ ਕਤਲੇਆਮ ਪਿੱਛੇ ਕੋਈ ਕਮਜ਼ੋਰ ਸਿਆਸਤਦਾਨ ਅਤੇ ਉਸ ਦੇ ਭਾੜੇ ਦੇ ਗੁੰਡੇ ਹੁੰਦੇ ਸਨ। ਪਰ ਅੱਜ ਚੋਣਾਂ ਤੋਂ ਪਹਿਲਾਂ ਭਾਰਤੀ ਸਮਾਜ ਬਾਰੇ ਵੀ ਵਿਚਾਰਨਾ ਪਵੇਗਾ। ਕੀ ਅੱਜ ਭਾਰਤ ਦਾ ਸਮਾਜ ਬਦਲ ਰਿਹਾ ਹੈ? ਕੀ ਅੱਜ ਅਜਿਹੀ ਨਫ਼ਰਤ ਫੈਲ ਚੁਕੀ ਹੈ ਜੋ ਕਾਬੂ ਕਰਨੀ ਮੁਮਕਿਨ ਨਹੀਂ? ਕੀ ਇਸ ਨਫ਼ਰਤ ਪਿੱਛੇ ਸਿਆਸਤਦਾਨ ਕੰਮ ਕਰ ਰਹੇ ਹਨ? ਕੀ ਚੋਣਾਂ ਦੇ ਨਤੀਜੇ ਇਸ ਨਫ਼ਰਤ ਨੂੰ ਰੋਕ ਸਕਦੇ ਹਨ? ਅੱਜ ਜਿੰਨਾ ਹਿੰਦੂਤਵ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਕੀ ਉਹ ਹਿੰਦੂ ਧਰਮ ਤੋਂ ਵਖਰਾ ਹੈ?

MediaMedia

ਇਸ ਦੇ ਨਾਲ ਨਾਲ ਅੱਜ ਦੇ ਮੀਡੀਆ ਦਾ ਕਿਰਦਾਰ ਵੀ ਪਰਖਣਾ ਪਵੇਗਾ। ਕੀ ਅੱਜ ਜੋ ਖ਼ਬਰਾਂ ਵਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਹਕੀਕਤ ਨਾਲ ਵੀ ਕੋਈ ਮੇਲ ਹੈ? ਅੱਜ ਜਦੋਂ ਕੰਮ ਤੋਂ ਬਾਅਦ, ਕੋਈ ਭਾਰਤੀ ਅਪਣਾ ਟੀ.ਵੀ. ਲਾ ਕੇ ਦੇਸ਼ ਦਾ ਹਾਲ ਵੇਖਣਾ ਚਾਹੁੰਦਾ ਹੈ ਤਾਂ ਉਸ ਦੇ ਦਿਮਾਗ਼ ਉਤੇ ਚੈਨਲਾਂ ਦੇ 'ਡੀਬੇਟ' ਤੱਥ ਨਹੀਂ ਪੇਸ਼ ਕਰਦੇ, ਸਗੋਂ ਉਨ੍ਹਾਂ ਨੂੰ ਵੇਖ ਕੇ ਹਿਟਲਰ ਦੀ ਯਾਦ ਆਉਂਦੀ ਹੈ। ਹਿਟਲਰ, ਅਪਣੀਆਂ ਫ਼ੌਜਾਂ ਨੂੰ ਉਸ ਵੇਲੇ ਸੰਬੋਧਨ ਕਰਦਾ ਸੀ ਜਦੋਂ ਉਹ ਥੱਕੇ ਹਾਰੇ ਹੋਣ ਤਾਕਿ ਉਨ੍ਹਾਂ ਦੇ ਦਿਮਾਗ਼ ਉਸ ਦੀ ਨਫ਼ਰਤ ਦਾ ਪਾਠ ਸਮਝ ਸਕਣ। ਇਹ ਚੈਨਲ ਵੀ ਭਾਰਤ ਦੀ ਜਨਤਾ ਦੇ ਮਨ ਵਿਚ ਨਫ਼ਰਤ ਉਸ ਵੇਲੇ ਭਰਦੇ ਹਨ ਜਦੋਂ ਉਹ ਸੋਚਣ ਦੇ ਕਾਬਲ ਨਹੀਂ ਹੁੰਦੇ। ਵਕੀਲ, ਦਲੀਲ, ਫ਼ੈਸਲਾ ਸੁਣਾਉਣ ਵਾਲੇ ਇਹ ਚੈਨਲ ਕੀ ਸਿਆਸਤਦਾਨਾਂ ਦੀ ਦੇਣ ਹਨ ਜਾਂ ਧੰਨਾ ਸੇਠਾਂ ਦੀ? ਵੋਟ ਪਾਉਣ ਵੇਲੇ ਇਹ ਵੀ ਜ਼ਰੂਰ ਸੋਚਣਾ ਪਵੇਗਾ। 

ਭਾਰਤੀ ਪੱਤਰਕਾਰੀ ਦੀ ਆਜ਼ਾਦੀ ਦਾ ਪੱਧਰ ਸਿਰਫ਼ ਕੁੱਝ ਖੱਬੇ ਪੱਖੀ ਸੋਚ ਰੱਖਣ ਵਾਲਿਆਂ ਦੀ ਸ਼ਿਕਾਇਤ ਨਹੀਂ, ਬਲਕਿ ਕੌਮਾਂਤਰੀ ਸਰਵੇਖਣ ਦੀ ਖੋਜ ਦਾ ਨਤੀਜਾ ਹੈ। ਗੌਰੀ ਲੰਕੇਸ਼ ਵਾਂਗ ਤੱਥ ਪੇਸ਼ ਕਰਨ ਵਾਲੇ, ਸਵਾਲ ਚੁੱਕਣ ਵਾਲੇ ਪੱਤਰਕਾਰ, ਐਮਰਜੈਂਸੀ ਵਿਚ ਜੇਲ ਭੇਜੇ ਗਏ ਸਨ ਪਰ ਕਦੇ ਇਸ ਤਰ੍ਹਾਂ ਮਾਰੇ ਨਹੀਂ ਸਨ ਗਏ। ਜਵਾਹਰ ਲਾਲ 'ਵਰਸਟੀ 'ਚ ਲਾਲ ਸਲਾਮ ਕਰਨ ਵਾਲੇ ਕਦੇ ਜੇਲਾਂ ਵਿਚ ਦੇਸ਼ਧ੍ਰੋਹ ਦੇ ਜੁਰਮ ਹੇਠ ਸੁੱਟੇ ਨਹੀਂ ਸਨ ਗਏ।

Gauri LankeshGauri Lankesh

ਗੁੰਡੇ ਭਾੜੇ ਦੇ ਯਾਰ ਹੁੰਦੇ ਸਨ ਪਰ ਅੱਜ ਹਰ ਭਾਰਤੀ ਕਿਸੇ ਵੀ ਗੱਲ ਤੇ ਆਪ ਹੀ ਡਾਂਗ ਚੁੱਕ ਕੇ ਹਥਿਆਰ ਬਣ ਜਾਂਦਾ ਹੈ। ਉਸ ਨੂੰ ਨਾ ਕੋਈ ਡਰ ਹੁੰਦਾ ਹੈ ਅਤੇ ਨਾ ਪਛਤਾਵਾ। ਇਨ੍ਹਾਂ 'ਚੋਂ ਕਈਆਂ ਨੂੰ ਮੰਤਰੀਆਂ ਨੇ ਸਨਮਾਨ ਦਿਤਾ ਹੈ। ਭਾਰਤ ਵਿਚ ਅੱਜ ਨਫ਼ਰਤ ਬੋਲ ਰਹੀ ਹੈ। ਹਿੰਦੂ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ। ਘੱਟ ਗਿਣਤੀਆਂ ਅੰਦਰ ਸਹਿਮ ਛਾਇਆ ਹੋਇਆ ਹੈ।

ਇਸ ਪਿੱਛੇ ਸਰਕਾਰਾਂ ਹਨ ਜਾਂ ਆਰਥਕ ਤੰਗੀ, ਇਹ ਵੋਟਰਾਂ ਨੂੰ ਤੈਅ ਕਰਨਾ ਪਵੇਗਾ। ਕੀ ਅੱਜ 21ਵੀਂ ਸਦੀ ਵਿਚ 15ਵੀਂ ਸਦੀ ਦੇ ਬਾਬਰ ਦੇ ਕਹਿਰ ਦਾ ਜਵਾਬ ਦੇਣ ਦੀ ਸੋਚ ਜਚਦੀ ਹੈ ਜਾਂ ਉਹ ਭਾਰਤ ਬਣਾਉਣ ਦੀ ਲੋੜ ਹੈ ਜਿਸ ਵਿਚ ਆਉਣ ਵਾਲੇ ਕਲ ਉਤੇ ਕੋਈ ਵਾਰ ਕਰਨ ਬਾਰੇ ਸੋਚ ਵੀ ਨਾ ਸਕੇ? ਇਹ ਸਾਰਾ ਕੁੱਝ ਸੋਚ ਕੇ ਹੀ ਅਪਣੀ ਵੋਟ ਦੀ ਵਰਤੋਂ ਕਰਨ ਦਾ ਸਮਾਂ ਹੈ। ਨੌਜੁਆਨ, ਕਿਸਾਨ, ਆਰਥਕ ਤੱਥਾਂ ਤੇ ਸਮਾਜ ਵਿਚ ਪਿਆਰ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਉਣੀ ਪਵੇਗੀ। ਉਮੀਦਵਾਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਪਾਰਟੀਆਂ ਦੀ ਸੋਚ ਨੂੰ ਸਮਝਣਾ ਪਵੇਗਾ। ਜਿੰਨਾ ਕੁੱਝ ਸਿਆਸਤਦਾਨਾਂ ਵਾਸਤੇ ਦਾਅ ਉਤੇ ਲੱਗਾ ਹੈ, ਉਸ ਤੋਂ ਕਿਤੇ ਵੱਧ ਦਾਅ ਉਤੇ ਅੱਜ ਇਕ ਆਮ ਭਾਰਤੀ ਵਾਸਤੇ ਲੱਗਾ ਹੋਇਆ ਹੈ।  - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement