
ਸ੍ਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਦਰਦਾਂ ਹੋਣ ਦੇ ਕਾਰਨਾਂ ਬਾਰੇ ਜਾਣ ਲੈਣਾ ਜ਼ਰੂਰੀ ਹੈ। ਗੋਡਿਆਂ ਦੀ ਪੀੜ ਦਾ ਮੁੱਖ ਕਾਰਨ ਪੱਟਾਂ ਵਿਚ ਪੈਦਾ ਹੋਈ ਜਕੜਨ ਹੈ। ਮੋਢਿਆਂ ਦੀ...
ਸ੍ਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਦਰਦਾਂ ਹੋਣ ਦੇ ਕਾਰਨਾਂ ਬਾਰੇ ਜਾਣ ਲੈਣਾ ਜ਼ਰੂਰੀ ਹੈ। ਗੋਡਿਆਂ ਦੀ ਪੀੜ ਦਾ ਮੁੱਖ ਕਾਰਨ ਪੱਟਾਂ ਵਿਚ ਪੈਦਾ ਹੋਈ ਜਕੜਨ ਹੈ। ਮੋਢਿਆਂ ਦੀ ਪੀੜ ਦਾ ਕਾਰਨ ਪੱਠਿਆਂ ਦੀ ਜਕੜਨ ਹੈ। ਗਰਦਨ ਦੀ ਪੀੜ ਅਰਥਾਤ ਸਰਵਾਈਕਲ ਦਾ ਕਾਰਨ ਮੋਢਿਆਂ ਦੀ ਜਕੜਨ ਹੈ। ਇਸ ਤਰ੍ਹਾਂ ਦੀ ਜਕੜਨ ਦਾ ਕਾਰਨ ਜੀਵਨ ਸ਼ੈਲੀ ਵਿਚ ਹਰਕਤ ਦੀ ਕਮੀ ਹੈ।
ਸੈਰ, ਹਲਕੀ ਕਸਰਤ ਅਤੇ ਪ੍ਰਾਣਾਯਮ ਦਾ ਅਭਿਆਸ ਜਾਰੀ ਰੱਖ ਕੇ ਸ੍ਰੀਰ ਦੀ ਸਥਿਲਤਾ ਰੋਕੀ ਜਾ ਸਕਦੀ ਹੈ। ਹੋਰ ਕੁੱਝ ਨਹੀਂ ਕਰ ਸਕਦੇ ਤਾਂ ਅਪਣੇ ਘਰ ਸਵੇਰੇ 100 ਵਾਰੀ ਹਲਕੀ ਉਛਲ ਕੁੱਦ ਕਰ ਲਵੋ ਤਾਕਿ ਖ਼ੂਨ ਦਾ ਦੌਰਾ ਠੀਕ ਰਹੇ ਤੇ ਨਸਾਂ ਵਿਚ ਸੁਸਤੀ ਜਾਂ ਜਕੜਨ ਨਾ ਆਏ। 30-40 ਪੱਤਿਆਂ ਵਾਲੀਆਂ 2-3 ਟਹਿਣੀਆਂ ਅੱਕ ਦੀਆਂ ਅਤੇ 100/120 ਪੱਤੇ ਵਾਲੀਆਂ ਨਿੰਮ ਦੀਆਂ ਟਹਿਣੀਆਂ ਸਮੇਤ ਦੋ ਕਿਲੋ ਪਾਣੀ ਪਾ ਕੇ ਪਕਾ ਲਉ। ਜਦੋਂ ਪਾਣੀ 500 ਗ੍ਰਾਮ ਰਹਿ ਜਾਵੇ ਤਾਂ ਛਾਣ ਲਵੋ।
ਇਸ ਪਾਣੀ ਵਿਚ 50 ਗਰਾਮ ਫਟਕੜੀ ਅਤੇ 400/500 ਗ੍ਰਾਮ ਤੇਲ ਸਰ੍ਹੋਂ ਜਾਂ ਕਨੌਲਾ ਪਾ ਕੇ ਤੇ ਅੱਗ ਤੇ ਰੱਖ ਕੇ ਪਾਣੀ ਸੁਕਾ ਲਉ। ਇਹ ਤੇਲ ਇਸ਼ਨਾਨ ਕਰ ਕੇ ਜਕੜਨ ਦੇ ਦੱਸੇ ਸਥਾਨ ਅਤੇ ਦਰਦ ਵਾਲੇ ਹਿੱਸੇ ਵਿਚ ਹਲਕੀ ਮਾਲਸ਼ ਕਰ ਕੇ ਉਤੇ ਭਾਰਾ ਕਪੜਾ ਲੈ ਕੇ ਬੈਠਣਾ ਜ਼ਰੂਰੀ ਹੈ ਅਤੇ ਇਸ ਟਾਈਮ ਤੁਸੀ ਕੋਈ ਪਾਠ ਜ਼ਰੂਰ ਕਰ ਸਕਦੇ ਹੋ।
ਰਾਤ ਨੂੰ ਸੌਣ ਸਮੇਂ ਕੇਵਲ ਦਰਦ ਵਾਲੇ ਅੰਗ ਤੇ ਹੀ ਤੇਲ ਲਗਾਉਣਾ ਕਾਫ਼ੀ ਹੈ। ਅੱਕ ਤੇ ਨਿੰਮ ਨਾਲ ਭੰਗ ਮਿਲ ਜਾਵੇ ਤਾਂ ਉਹ ਪਾ ਕੇ ਜਕੜਨ ਦੀ ਸੋਜ਼ਸ਼ ਛੇਤੀ ਦੂਰ ਹੁੰਦੀ ਹੈ। ਤੇਲ ਵਰਤਣ ਦਾ ਸਹੀ ਤਰੀਕਾ ਨਵੇਂ ਵਿਅਕਤੀ ਫ਼ੋਨ ਕਰ ਕੇ ਪੁੱਛ ਸਕਦੇ ਹਨ। ਇਹ ਨੁਸਖ਼ਾ ਪਹਿਲਾਂ 3-4 ਵਾਰੀ ਲਿਖਿਆ ਜਾ ਚੁਕਿਆ ਹੈ ਪਰ ਹਰ ਵਾਰ ਇਸ ਵਿਚ ਸੁਧਾਰ ਜ਼ਰੂਰ ਕੀਤਾ ਹੈ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94171-43360