
ਪਿਛਲੇ ਸਾਲ ਜੂਨ ਮਹੀਨੇ ਸ. ਤਿਰਲੋਚਨ ਸਿੰਘ ਦੁਪਾਲਪੁਰ ਹੋਰ੍ਹਾਂ ਦਾ ਲੇਖ ਛਪਿਆ ਸੀ ਕਿ ਦੋ-ਮੂੰਹੀਂ ਸੱਪਣੀ ਜਿਸ ਨੂੰ ਵੀ ਡੱਸ ਜਾਏ, ਉਸ ਨੂੰ 12 ਸਾਲ ਸੱਪ ਡੰਗ ਮਾਰਦਾ...
ਪਿਛਲੇ ਸਾਲ ਜੂਨ ਮਹੀਨੇ ਸ. ਤਿਰਲੋਚਨ ਸਿੰਘ ਦੁਪਾਲਪੁਰ ਹੋਰ੍ਹਾਂ ਦਾ ਲੇਖ ਛਪਿਆ ਸੀ ਕਿ ਦੋ-ਮੂੰਹੀਂ ਸੱਪਣੀ ਜਿਸ ਨੂੰ ਵੀ ਡੱਸ ਜਾਏ, ਉਸ ਨੂੰ 12 ਸਾਲ ਸੱਪ ਡੰਗ ਮਾਰਦਾ ਰਹਿੰਦਾ ਹੈ। ਇਹ ਗੱਲ ਬਿਲਕੁਲ ਸੱਚ ਹੈ, ਉਸ ਨੂੰ 12 ਸਾਲ ਸੱਪ ਡੰਗ ਮਾਰਦਾ ਹੈ। ਦਾਸ ਨੇ ਰੇਲਵੇ ਵਿਚ ਤਕਰੀਬਨ 27 ਕੁ ਸਾਲ ਡਰਾਈਵਰੀ ਕੀਤੀ ਹੈ। ਅੰਮ੍ਰਿਤਸਰ ਜਿਥੇ ਅਸੀ ਰੈਸਟ ਰੂਮ ਵਿਚ ਜਾ ਕੇ ਆਰਾਮ ਕਰਿਆ ਕਰਦੇ ਸੀ, ਉਥੇ ਇਕ ਸੇਵਾਦਾਰ ਨੂੰ ਵੀ ਦੋ-ਮੂੰਹੀਂ ਸੱਪਣੀ ਨੇ ਡੰਗ ਲਿਆ ਸੀ। ਉਹ ਦਸਦਾ ਸੀ ਕਿ ਜਦੋਂ ਸਾਵਣ-ਭਾਦੋਂ ਦੇ ਮਹੀਨੇ ਆਉਂਦੇ ਹਨ
ਤਾਂ ਮੇਰੇ ਸ੍ਰੀਰ ਵਿਚ ਇਕ ਵਿਲੱਖਣ ਜਹੀ ਵਾਸ਼ਨਾ ਨਿਕਲਦੀ ਹੈ ਅਤੇ ਸੱਪ ਵਾਸ਼ਨਾ ਕਰ ਕੇ ਆਉਂਦਾ ਹੈ ਤੇ ਡੱਸ ਜਾਂਦਾ ਹੈ। ਮੈਂ ਪੁਛਿਆ ਕਿ ''ਫਿਰ ਤੁਸੀ ਕੀ ਕਰਦੇ ਹੋ?'' ਉਸ ਨੇ ਦਸਿਆ, ''ਪੀਸੀ ਹੋਈ ਕਾਲੀ ਮਿਰਚ ਕੋਲ ਰਖਦਾ ਹਾਂ। ਉਸੇ ਵਕਤ ਮੂੰਹ ਵਿਚ ਪਾ ਲੈਂਦਾ ਹਾਂ। ਜੇਕਰ ਨਿੰਮ ਮਿਲ ਜਾਵੇ ਤਾਂ ਉਸ ਦੇ ਪੱਤੇ ਮੂੰਹ ਵਿਚ ਪਾ ਕੇ ਖਾ ਲੈਂਦਾ ਹਾਂ, ਬਾਅਦ ਵਿਚ ਜ਼ਹਿਰ ਦਾ ਅਸਰ ਅੱਖਾਂ ਵਿਚੋਂ ਪਾਣੀ ਰਾਹੀਂ ਹੋ ਕੇ ਨਿਕਲ ਜਾਂਦਾ ਸੀ
ਤੇ ਮੈਂ ਨਾਰਮਲ ਹੋ ਜਾਂਦਾ ਸੀ।'' ਇਹ ਚਿੱਠੀ ਲਿਖਣ ਦਾ ਭਾਵ ਸਿਰਫ਼ ਇਹ ਹੈ ਕਿ ਸਾਵਣ ਭਾਦੋਂ ਦੇ ਮਹੀਨੇ ਸੱਪ ਦੇ ਕੱਟਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕਿਸਾਨ ਜਾਂ ਮਜ਼ਦੂਰ ਵੀਰ ਰਾਤ ਨੂੰ ਝੋਨੇ ਨੂੰ ਪਾਣੀ ਲਾਉਣ ਜਾਂ ਕੋਈ ਹੋਰ ਕੰਮ ਕਰਨ, ਤਾਂ ਉਹ ਪੀਸੀ ਹੋਈ ਕਾਲੀ ਮਿਰਚ ਜ਼ਰੂਰ ਕੋਲ ਰੱਖਣ ਤਾਂ ਜੋ ਮੁਢਲੀ ਸਹਾਇਤਾ (ਫਸਟ ਏਡ) ਲਈ ਜਾਵੇ ਅਤੇ ਨਿੰਮ ਦੇ ਪੱਤੇ ਖਾਧੇ ਜਾਣ। ਹੋ ਸਕਦਾ ਹੈ ਬਚਾਅ ਹੋ ਜਾਵੇ।
-ਅਜੈਬ ਸਿੰਘ ਲੁਧਿਆਣਾ, ਸੰਪਰਕ : 94174-20177