ਦੇਸ਼ ਦੀ ਏਕਤਾ, ਸਿਆਸਤਦਾਨਾਂ ਦੇ ਉੱਚੇ ਬੁੱਤਾਂ ਵਿਚੋਂ ਲੱਭਣ ਦੇ ਯਤਨ
Published : Nov 2, 2018, 9:07 am IST
Updated : Nov 2, 2018, 9:07 am IST
SHARE ARTICLE
Statue of Unity
Statue of Unity

ਇਸ 3000 ਕਰੋੜ ਰੁਪਏ ਦੇ ਬੁੱਤ, ਜਿਸ ਨੂੰ ਅਣਗਿਣਤ ਆਦਿਵਾਸੀਆਂ ਦੇ ਘਰ ਤਬਾਹ ਕਰ ਕੇ ਬਣਾਇਆ ਗਿਆ..........

ਇਸ 3000 ਕਰੋੜ ਰੁਪਏ ਦੇ ਬੁੱਤ, ਜਿਸ ਨੂੰ ਅਣਗਿਣਤ ਆਦਿਵਾਸੀਆਂ ਦੇ ਘਰ ਤਬਾਹ ਕਰ ਕੇ ਬਣਾਇਆ ਗਿਆ, ਦੇ ਪਿੱਛੇ ਦੀ ਸੋਚ ਵੇਖ ਕੇ ਸ਼ਾਇਦ ਉਹ ਰੋ ਹੀ ਪੈਂਦੇ। ਏਕਤਾ ਦਾ ਬੁੱਤ ਸਾਡੇ ਸਿਆਸਤਦਾਨਾਂ ਦੀ ਨਾਕਾਮੀ ਦਾ ਪ੍ਰਤੀਕ ਹੈ ਜੋ ਹੁਣ ਕੰਮ ਕਰ ਕੇ ਨਹੀਂ ਵਿਖਾ ਸਕਦੇ ਅਤੇ ਬੀਤ ਚੁਕੇ ਇਤਿਹਾਸ 'ਚੋਂ ਮੰਨੇ ਪ੍ਰਮੰਨੇ ਕਿਰਦਾਰਾਂ ਨੂੰ ਲੱਭ ਕੇ, ਉਨ੍ਹਾਂ ਨੂੰ ਅਪਣੇ ਪ੍ਰਚਾਰ ਲਈ ਵਰਤ ਰਹੇ ਹਨ। ਨਾ ਤਾਂ ਇਨ੍ਹਾਂ ਸਿਆਸਤਦਾਨਾਂ ਕੋਲ ਆਉਣ ਵਾਲੇ ਕਲ ਨੂੰ ਸੁਧਾਰਨ ਦੀ ਕੋਈ ਇੱਛਾ ਹੈ ਅਤੇ ਨਾ ਹੀ ਅੱਜ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਸਮਰੱਥਾ।

ਗੰਗਾ ਹੋਰ ਮੈਲੀ ਹੋ ਗਈ ਹੈ, ਕਿਸਾਨ ਮਰ ਰਹੇ ਹਨ, ਬੇਟੀਆਂ ਸੁਰੱਖਿਅਤ ਨਹੀਂ, ਦੇਸ਼ ਵਿਚ ਫ਼ਿਰਕੂ ਭੀੜਾਂ ਥਾਂ ਥਾਂ ਘੁੰਮ ਰਹੀਆਂ ਹਨ, ਧਰਮਾਂ ਵਾਲੇ ਆਪਸ ਵਿਚ ਲੜ ਰਹੇ ਹਨ ਪਰ ਮੋਦੀ ਜੀ ਨੂੰ ਇਸ ਬੁੱਤ ਵਿਚ ਭਾਰਤ ਦੀ ਝੂਠੀ ਏਕਤਾ ਨਜ਼ਰ ਆ ਰਹੀ ਹੈ। ਦੁਨੀਆਂ ਦਾ ਸੱਭ ਤੋਂ ਵੱਡਾ ਬੁੱਤ ਦੁਨੀਆਂ ਦੇ ਸੱਭ ਤੋਂ ਵੱਧ ਗ਼ਰੀਬ ਆਬਾਦੀ ਵਾਲੇ ਦੇਸ਼ ਵਿਚ ਬਣਾਇਆ ਗਿਆ ਹੈ। ਮਜ਼ਾਕ ਨਹੀਂ ਤਾਂ ਹੋਰ ਕੀ ਹੈ?

ਭਾਰਤ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਬੁੱਤ ਸਥਾਪਤ ਕੀਤਾ ਗਿਆ ਹੈ ਅਤੇ ਇਸ ਨੇ ਦੁਨੀਆਂ ਭਰ 'ਚ ਪ੍ਰਸਿੱਧ 'ਸਟੈਚੂ ਆਫ਼ ਲਿਬਰਟੀ' ਨੂੰ ਮਾਤ ਦੇ ਦਿਤੀ ਹੈ। ਇਹ ਬੁੱਤ ਸਰਦਾਰ ਵੱਲਭ ਭਾਈ ਪਟੇਲ ਦਾ ਹੈ ਜਿਸ ਨੂੰ ਬਣਾਉਣ 'ਚ ਲਗਭਗ 3 ਹਜ਼ਾਰ ਕਰੋੜ ਰੁਪਏ ਦੀ ਰਕਮ ਲੱਗੀ। ਵੱਲਭ ਭਾਈ ਪਟੇਲ ਦਾ ਬੁੱਤ ਹੀ ਕਿਉਂ? ਦੇਸ਼ ਦੇ ਸੱਭ ਤੋਂ ਮਹੱਤਵਪੂਰਨ ਇਲਾਕੇ ਅਰਥਾਤ ਦਿੱਲੀ ਦੇ ਸਰਕਾਰੀ ਇਲਾਕੇ (ਪਾਰਲੀਮੈਂਟ ਸਟਰੀਟ) ਵਿਚ ਕਾਂਗਰਸ ਸਰਕਾਰ ਨੇ ਪਹਿਲਾਂ ਵੀ ਬੜਾ ਉੱਚਾ ਬੁੱਤ ਪਟੇਲ ਦਾ ਬਣਾਇਆ ਹੋਇਆ ਹੈ।

ਨਹਿਰੂ ਦਾ ਕੋਈ ਬਹੁਤ ਉਸ ਤੋਂ ਉੱਚਾ ਤਾਂ ਨਹੀਂ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਨੇ ਗਾਂਧੀ ਅਤੇ ਨਹਿਰੂ ਪ੍ਰਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਇਸ ਲਈ ਉਸ ਨੇ ਗੁਜਰਾਤ ਦੇ ਇਸ ਕਾਂਗਰਸੀ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਚੁਣਿਆ ਜੋ ਨਹਿਰੂ ਸਰਕਾਰ ਵਿਚ ਦੋ ਨੰਬਰ ਵਜ਼ੀਰ ਸੀ ਪਰ ਬਹੁਤੇ ਮਾਮਲਿਆਂ ਵਿਚ ਨਹਿਰੂ ਨਾਲੋਂ ਵਖਰੀ ਤਰ੍ਹਾਂ ਸੋਚਦਾ ਸੀ। ਕਾਂਗਰਸ ਦੀ ਕਮਜ਼ੋਰੀ ਨੂੰ, ਭਾਜਪਾ ਨੇ ਅਪਣੇ ਫਿੱਕੇ ਅਤੇ ਨੀਰਸ ਇਤਿਹਾਸ ਨੂੰ ਚਮਕਾਉਣ ਵਾਸਤੇ ਵਰਤਿਆ ਹੈ ਅਤੇ ਸਿਆਸਤ ਵਿਚ ਇਹ ਖੇਡ ਬਿਲਕੁਲ ਜਾਇਜ਼ ਮੰਨੀ ਜਾਂਦੀ ਹੈ।

India MapIndia Map

ਕਾਂਗਰਸ ਪਾਰਟੀ ਵਾਲੇ, ਅੰਗਰੇਜ਼ਾਂ ਤੋਂ ਸੱਤਾ ਪ੍ਰਾਪਤ ਕਰਨ ਮਗਰੋਂ, ਨਹਿਰੂ ਤੇ ਗਾਂਧੀ ਨੂੰ ਅਪਣੇ ਮਾਲਕ ਮੰਨਣ ਲੱਗ ਪਏ। ਇਸ ਦੀ ਕੀਮਤ ਇੰਦਰਾ ਗਾਂਧੀ ਅਤੇ ਉਸ ਦੇ ਦੋਹਾਂ ਪੁੱਤਰਾਂ ਨੂੰ ਚੁਕਾਣੀ ਪਈ ਜੋ ਭਾਰਤ ਵਰਗੇ ਦੇਸ਼ ਦੀ ਸਿਖਰਲੀ ਟੀਸੀ ਤੇ ਬਹਿ ਕੇ ਹੁਕਮ ਚਲਾਉਣ ਦੇ ਕਾਬਲ ਤਾਂ ਨਹੀਂ ਸਨ ਪਰ ਕਾਂਗਰਸੀਆਂ ਦੇ ਜੀ ਹਜ਼ੂਰੀਆਂ ਅਤੇ ਦਰਬਾਰੀ ਚਮਚਿਆਂ ਦੇ ਅਸਰ ਹੇਠ, ਉਹ ਅਪਣੇ ਆਪ ਨੂੰ ਰੱਬ ਮੰਨਣ ਦੀ ਗ਼ਲਤੀ ਕਰ ਬੈਠੇ ਸਨ। ਸੋ ਪਟੇਲ ਦਾ ਬੁੱਤ ਲਾਉਣਾ, ਖ਼ਾਲਸ ਵੋਟ-ਰਾਜਨੀਤੀ ਦਾ ਇਕ ਹਥਿਆਰ ਹੀ ਹੈ, ਹੋਰ ਕੁੱਝ ਨਹੀਂ। 

ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਤੇ ਇਸ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਜ਼ਬਰਦਸਤੀ ਹੀ ਥੋਪ ਦਿਤੀ ਗਈ ਜਿਸ ਕਾਰਨ ਇਹ ਪਾਰਟੀ ਨਿਵਾਣਾਂ ਵਲ ਚਲੀ ਗਈ। ਨਾ ਇਹ ਇਤਿਹਾਸ ਸਿਰਜਣ ਵਾਲੇ ਕਾਂਗਰਸੀਆਂ ਨੂੰ ਉਨ੍ਹਾਂ ਦੇ ਹਿੱਸੇ ਦਾ ਸਤਿਕਾਰ ਦੇ ਸਕੇ ਅਤੇ ਨਾ ਹੀ ਇਹ ਅੱਜ ਦੇ ਅਪਣੇ ਆਗੂਆਂ ਦੀ ਕਾਬਲੀਅਤ ਨੂੰ ਹੀ ਸਮਝ ਪਾ ਰਹੇ ਹਨ। ਪੀ. ਚਿਦਾਂਬਰਮ, ਡਾ. ਮਨਮੋਹਨ ਸਿੰਘ, ਮਨੀਸ਼ ਤਿਵਾੜੀ ਵਰਗੇ ਤਜਰਬੇਕਾਰ ਆਗੂ ਅੱਜ ਇਕ ਗਾਂਧੀ ਸਾਹਮਣੇ ਛੋਟੇ ਬਣਾ ਕੇ ਪੇਸ਼ ਕੀਤੇ ਜਾ ਰਹੇ ਹਨ ਜਦਕਿ ਉਨ੍ਹਾਂ ਦਾ ਕੱਦ ਸਿਆਸਤ ਵਿਚ ਕਿਤੇ ਵੱਡਾ ਬਣਿਆ ਚਲਿਆ ਆ ਰਿਹਾ ਹੈ। 

ਸੋ ਭਾਜਪਾ ਵਲੋਂ ਪਟੇਲ ਨੂੰ ਹੀ ਨਹੀਂ ਬਲਕਿ ਰਾਜਗੁਰੂ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ, ਬਾਲ ਗੰਗਾਧਰ ਤਿਲਕ ਅਤੇ ਅਣਗਿਣਤ ਹੋਰ ਨੇਤਾਵਾਂ ਨੂੰ ਸਨਮਾਨ ਦੇਣਾ ਸਹੀ ਹੈ। ਪਰ ਉਨ੍ਹਾਂ ਨੇ ਏਕਤਾ ਦੇ ਨਾਂ ਤੇ ਅਪਣੇ ਆਪ ਨੂੰ ਪ੍ਰਾਂਤਵਾਦੀ ਹੀ ਸਾਬਤ ਕੀਤਾ ਹੈ। ਉਨ੍ਹਾਂ ਗੁਜਰਾਤ ਦੇ ਜੰਮਪਲ ਆਗੂ ਨੂੰ ਸੱਭ ਤੋਂ ਪਹਿਲਾਂ ਸਨਮਾਨਤ ਕਰਨ ਲਈ ਚੁਣਿਆ, ਦੇਸ਼ ਦੇ ਕਿਸੇ ਹੋਰ ਹਿੱਸੇ ਦਾ ਕੋਈ ਆਗੂ ਇਨ੍ਹਾਂ ਨੂੰ ਇਸ ਸਮੇਂ ਵੀ ਨਜ਼ਰ ਨਾ ਆਇਆ ਕਿਉਂਕਿ ਕੇਵਲ ਸਰਦਾਰ ਪਟੇਲ ਦੀ ਚੋਣ ਹੀ ਮੋਦੀ ਜੀ ਦੀ ਵੋਟ-ਰਾਜਨੀਤੀ ਵਿਚ ਮਦਦ ਕਰ ਸਕਦੀ ਸੀ।

ਇਸ ਬੁੱਤ ਦੇ ਉਦਘਾਟਨ ਮੌਕੇ ਕੋਈ ਵੀ ਨੇਤਾ, ਨਾ ਕਾਂਗਰਸੀ ਅਤੇ ਨਾ ਭਾਜਪਾ ਦਾ, ਨਾ ਐਨ.ਡੀ.ਏ. ਦਾ ਤੇ ਨਾ ਕੋਈ ਹੋਰ ਹੀ ਸੱਦਿਆ ਗਿਆ। ਇਕੱਲੇ ਮੋਦੀ ਜੀ ਏਕਤਾ ਦੇ ਬੁੱਤ ਹੇਠ ਖੜੇ ਅਪਣੀ ਅਤੇ ਸਿਰਫ਼ ਅਪਣੀ ਗੱਲ ਕਰ ਰਹੇ ਸਨ ਅਤੇ ਇਹ ਮੋਦੀ-ਮੋਦੀ ਦਾ ਇਕ ਹੋਰ ਆਵਾਜ਼ਾਂ ਬਣ ਗਿਆ। ਅਸਲ ਵਿਚ ਸਾਡੀ ਸਿਆਸਤ ਹੁਣ ਏਕਤਾ ਬਾਰੇ ਸੋਚਦੀ ਹੀ ਨਹੀਂ। ਮੈਂ, ਮੇਰੀ 56'' ਦੀ ਛਾਤੀ, ਮੇਰਾ 182 ਮੀਟਰ ਦਾ ਬੁੱਤ, ਮੇਰੀ ਬੁਲੇਟ ਟਰੇਨ, ਸੱਭ ਕੁੱਝ ਮੈਂ ਮੇਰੀ ਨਾਲ ਸ਼ੁਰੂ ਹੋ ਕੇ ਮੈਂ ਨਾਲ ਹੀ ਖ਼ਤਮ ਹੋ ਜਾਂਦਾ ਹੈ। 

Statue of LibertyStatue of Liberty

ਦੇਸ਼ ਦੀ ਏਕਤਾ ਤਾਂ ਦੂਰ ਦੀ ਗੱਲ ਹੈ, ਭਾਰਤ ਦੀ ਸੱਤਾਧਾਰੀ ਪਾਰਟੀ, ਸਰਦਾਰ ਪਟੇਲ ਦੇ ਅਸੂਲਾਂ ਦੇ ਸਾਹਮਣੇ ਦੋ ਪਲ ਲਈ ਖੜੀ ਨਹੀਂ ਰਹਿ ਸਕਦੀ। ਵੰਡ ਵੇਲੇ ਪਟੇਲ, ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਦੇ ਰਾਖੇ ਬਣੇ ਸਨ ਅਤੇ ਫ਼ਿਰਕੂ ਭੀੜਾਂ ਨੂੰ ਕਾਬੂ ਕਰਨ ਲਈ ਥਾਂ-ਥਾਂ ਖ਼ੁਦ ਪਹੁੰਚੇ ਸਨ। ਉਹ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦੇ 2002 ਦਾ ਸ਼ਾਸਨ ਵੇਖ ਕੇ ਸ਼ਰਮਸਾਰ ਜ਼ਰੂਰ ਹੁੰਦੇ। ਇਹੀ ਨਹੀਂ, ਉਨ੍ਹਾਂ ਦੇਸ਼ ਨੂੰ ਅੰਗਰੇਜ਼ਾਂ ਤੋਂ ਹੀ ਨਹੀਂ, ਗ਼ਰੀਬੀ ਤੋਂ ਆਜ਼ਾਦ ਕਰਨ ਦਾ ਸੁਪਨਾ ਵੀ ਵੇਖਿਆ ਸੀ।

ਇਸ 3000 ਕਰੋੜ ਰੁਪਏ ਦੇ ਬੁੱਤ, ਜਿਸ ਨੂੰ ਅਣਗਿਣਤ ਆਦਿਵਾਸੀਆਂ ਦੇ ਘਰ ਤਬਾਹ ਕਰ ਕੇ ਬਣਾਇਆ ਗਿਆ, ਦੇ ਪਿੱਛੇ ਦੀ ਸੋਚ ਵੇਖ ਕੇ ਸ਼ਾਇਦ ਉਹ ਰੋ ਹੀ ਪੈਂਦੇ। ਏਕਤਾ ਦਾ ਬੁੱਤ ਸਾਡੇ ਸਿਆਸਤਦਾਨਾਂ ਦੀ ਨਾਕਾਮੀ ਦਾ ਪ੍ਰਤੀਕ ਹੈ ਜੋ ਹੁਣ ਕੰਮ ਕਰ ਕੇ ਨਹੀਂ ਵਿਖਾ ਸਕਦੇ ਅਤੇ ਬੀਤ ਗਏ ਇਤਿਹਾਸ 'ਚੋਂ ਮੰਨੇ ਪ੍ਰਮੰਨੇ ਕਿਰਦਾਰਾਂ ਨੂੰ ਲੱਭ ਕੇ, ਉਨ੍ਹਾਂ ਨੂੰ ਅਪਣੇ ਪ੍ਰਚਾਰ ਲਈ ਵਰਤ ਰਹੇ ਹਨ। ਨਾ ਤਾਂ ਇਨ੍ਹਾਂ ਸਿਆਸਤਦਾਨਾਂ ਕੋਲ ਆਉਣ ਵਾਲੇ ਕਲ ਨੂੰ ਸੁਧਾਰਨ ਦੀ ਇੱਛਾ ਹੈ ਅਤੇ ਨਾ ਹੀ ਅੱਜ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਸਮਰੱਥਾ।

ਗੰਗਾ ਹੋਰ ਮੈਲੀ ਹੋ ਗਈ, ਕਿਸਾਨ ਮਰ ਰਹੇ ਹਨ, ਬੇਟੀਆਂ ਸੁਰੱਖਿਅਤ ਨਹੀਂ, ਦੇਸ਼ ਵਿਚ ਫ਼ਿਰਕੂ ਭੀੜਾਂ ਥਾਂ ਥਾਂ ਘੁੰਮ ਰਹੀਆਂ ਹਨ, ਧਰਮਾਂ ਵਾਲੇ ਆਪਸ ਵਿਚ ਲੜ ਰਹੇ ਹਨ, ਪਰ ਮੋਦੀ ਜੀ ਨੂੰ ਇਸ ਬੁੱਤ ਵਿਚੋਂ ਭਾਰਤ ਦੀ ਝੂਠੀ ਏਕਤਾ ਨਜ਼ਰ ਆ ਰਹੀ ਹੈ। ਦੁਨੀਆਂ ਦਾ ਸੱਭ ਤੋਂ ਵੱਡਾ ਬੁੱਤ ਦੁਨੀਆਂ ਦੇ ਸੱਭ ਤੋਂ ਵੱਧ ਗ਼ਰੀਬ ਆਬਾਦੀ ਵਾਲੇ ਦੇਸ਼ ਵਿਚ ਬਣਾਇਆ ਗਿਆ ਹੈ। ਮਜ਼ਾਕ ਨਹੀਂ ਤਾਂ ਹੋਰ ਕੀ ਹੈ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement