
ਸਾਡੇ ਵਿਚੋਂ ਬਹੁਤਿਆਂ ਨੂੰ ਪਤਾ ਹੈ ਕਿ ਲੱਸਣ ਹਾਈ ਬਲੱਡਪ੍ਰੈਸ਼ਰ, ਕੋਲੈਸਟ੍ਰੋਲ ਦਾ ਉਪਚਾਰ ਹੈ
ਸਾਡੇ ਵਿਚੋਂ ਬਹੁਤਿਆਂ ਨੂੰ ਪਤਾ ਹੈ ਕਿ ਲੱਸਣ ਹਾਈ ਬਲੱਡਪ੍ਰੈਸ਼ਰ, ਕੋਲੈਸਟ੍ਰੋਲ ਦਾ ਉਪਚਾਰ ਹੈ। ਇਹ ਕੱਚਾ ਖਾਣਾ ਚਾਹੀਦਾ ਹੈ। ਖ਼ਾਲੀ ਪੇਟ ਖਾਣਾ ਚਾਹੀਦਾ ਹੈ। ਇਹ 3-4 ਤੁਰੀਆਂ (ਕਲੀਆਂ) ਤੋਂ ਵੱਧ ਨਹੀਂ ਖਾਣਾ ਚਾਹੀਦਾ। ਪਰ ਕੀ ਆਪ ਜੀ ਨੂੰ ਪਤਾ ਹੈ ਕਿ ਕੱਚਾ ਲੱਸਣ ਖਾਣ ਨਾਲ ਮੂੰਹ ਵਿਚੋਂ ਤਾਂ ਕੀ, ਚਮੜੀ-ਮੁੜ੍ਹਕੇ ਵਿਚੋਂ ਵੀ ਬਦਬੂ ਆਉਣ ਲੱਗ ਪੈਂਦੀ ਹੈ? ਲੱਸਣ ਦੀ ਬਦਬੂ ਹੈ ਵੀ ਬਹੁਤ ਭੈੜੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦਾ ਹੱਲ ਕੀ ਹੈ?
ਇਸ ਦੀਆਂ ਤੁਰੀਆਂ ਨੂੰ ਰਾਤ ਨੂੰ ਪਾਣੀ ਵਿਚ ਭਿਉਂ ਦਿਉ। ਸਵੇਰੇ ਪਾਣੀ ਵਿਚੋਂ ਕੱਢ ਕੇ ਖ਼ਾਲੀ ਪੇਟ ਖਾਉ।
ਦੂਜੀ ਵਿਧੀ ਅਨੁਸਾਰ ਲੱਸਣ ਨੂੰ 4-5 ਦਿਨ ਨਿੰਬੂ ਰਸ ਵਿਚ ਡੁਬੋ ਦਿਉ। ਫਿਰ ਇਸ ਦੀਆਂ 4-5 ਤੁਰੀਆਂ ਖਾਉ। ਬਹੁਤ ਸੁਆਦੀ ਤੇ ਗੁਣਕਾਰੀ ਹੈ।
ਤੀਜੀ ਵਿਧੀ ਅਨੁਸਾਰ ਲੱਸਣ ਦੀਆਂ ਤੁਰੀਆਂ ਨੂੰ ਰਾਤ ਨੂੰ ਭੁੰਨ ਕੇ ਖਾਉ। ਇਸ ਤਰ੍ਹਾਂ ਲੱਸਣ ਦੀ ਦੁਰਗੰਧ ਖ਼ਤਮ ਹੋ ਜਾਂਦੀ ਹੈ ਪਰ ਗੁਣ-ਕਰਮ ਪਹਿਲਾਂ ਜਿੰਨੇ ਹੀ ਰਹਿੰਦੇ ਹਨ।
ਚੌਥੀ ਵਿਧੀ ਅਨੁਸਾਰ ਲੱਸਣ ਦੀਆਂ ਤੁਰੀਆਂ ਨੂੰ ਸ਼ਹਿਦ ਵਿਚ ਪਾ ਕੇ 4-5 ਦਿਨਾਂ ਲਈ ਕੱਚ ਦੇ ਮਰਤਬਾਨ ਵਿਚ ਪਾ ਕੇ ਰੱਖ ਦਿਉ। ਫਿਰ 4-5 ਤੁਰੀਆਂ ਹਰ ਰੋਜ਼ ਖਾਉ। ਕੁੱਝ ਸ਼ਹਿਦ ਵੀ ਲੈ ਸਕਦੇ ਹੋ।
ਗੁਡ ਕੋਲੈਸਟ੍ਰੋਲ ਪੈਦਾ ਕਰਦਾ ਤੇ ਬੈਡ ਕੈਲੇਸਟ੍ਰੋਲ ਨੂੰ ਬਾਹਰ ਕਢਦਾ ਹੈ। ਬੀ.ਪੀ. ਲਈ ਵੀ ਵਧੀਆ ਹੈ। ਜੇਕਰ ਲੱਸਣ ਖਾਣ ਤੋਂ ਬਾਅਦ ਜਲਣ ਹੋਵੇ ਤਾਂ ਲੱਸਣ ਖਾਣਾ ਬੰਦ ਕਰ ਦਿਉ। ਜਿਨ੍ਹਾਂ ਦਾ ਬੀ.ਪੀ. ਘਟਦਾ ਹੈ, ਉਹ ਕਦੇ ਵੀ ਲੱਸਣ ਨਾ ਖਾਣ। ਲੱਸਣ ਨਾਲ ਹੋਰ ਖ਼ੂਨ ਘਟੇਗਾ। ਜਿਨ੍ਹਾਂ ਵਿਚ ਖ਼ੂਨ ਦੀ ਘਾਟ ਹੈ, ਲੱਸਣ ਉਨ੍ਹਾਂ ਲਈ ਵੀ ਨੁਕਸਾਨਦੇਹ ਹੈ। ਅਗਰ ਲੱਸਣ ਖਾਣ ਤੋਂ ਬਾਅਦ ਘਬਰਾਹਟ ਹੋਵੇ ਤਾਂ ਲੱਸਣ ਨਾ ਖਾਉ। ਲਿਵਰ ਦੇ ਪੀੜਤਾਂ ਲਈ ਵੀ ਲੱਸਣ ਨੁਕਸਾਨਦੇਹ ਹੈ। ਦਾਲ-ਸਬਜ਼ੀ ਵੀ ਨਾਂ-ਮਾਤਰ ਲੱਸਣ ਤੇ ਮਸਾਲਿਆਂ ਵਾਲੀ ਖਾਉ ਤੇ ਹਲਕਾ ਖਾਣਾ ਲਉ।
-ਵੈਦ ਭਾਈ ਸ਼ਿਵ ਸਿੰਘ, ਸੰਪਰਕ : 90411-66897