
ਕਿਰਨ ਰਿਜੀਜੂ ਵਲੋਂ ਰਾਜ ਸਭਾ ਵਿਚ ਸਰਹੱਦਾਂ ਤੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਬੰਗਲਾਦੇਸ਼ ਭੇਜਣ ਦੇ ਅੰਕੜੇ ਸਾਂਝੇ ਕੀਤੇ ਗਏ................
ਕਿਰਨ ਰਿਜੀਜੂ ਵਲੋਂ ਰਾਜ ਸਭਾ ਵਿਚ ਸਰਹੱਦਾਂ ਤੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਬੰਗਲਾਦੇਸ਼ ਭੇਜਣ ਦੇ ਅੰਕੜੇ ਸਾਂਝੇ ਕੀਤੇ ਗਏ। ਕੇਂਦਰੀ ਮੰਤਰੀ ਕਿਰਨ ਰਿਜੀਜੂ ਮੁਤਾਬਕ 2013 ਵਿਚ ਯੂ.ਪੀ.ਏ. ਸਰਕਾਰ ਨੇ 5,234 ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਤੋਂ ਵਾਪਸ ਭੇਜਿਆ ਸੀ ਜਦਕਿ ਭਾਜਪਾ ਸਰਕਾਰ ਵਲੋਂ 2014 ਤੋਂ 2017 ਵਿਚਕਾਰ 1822 ਗ਼ੈਰਕਾਨੂੰਨੀ ਪ੍ਰਵਾਸੀ ਵਾਪਸ ਭੇਜੇ ਗਏ ਹਨ। ਸੋ ਅਸਲ ਵਿਚ ਭਾਜਪਾ ਸਰਹੱਦਾਂ ਤੇ ਯੂ.ਪੀ.ਏ. ਤੋਂ ਘੱਟ ਸਖ਼ਤ ਹੈ ਪਰ ਅਪਣਾ ਅਕਸ ਕਿਸੇ ਹੋਰ ਤਰ੍ਹਾਂ ਦਾ ਬਣਾਉਣਾ ਚਾਹੁੰਦੀ ਹੈ।
ਆਸਾਮ ਵਿਚ ਭਾਰਤੀ ਨਾਗਰਿਕਾਂ ਦੀ ਪਛਾਣ ਕਰਨ ਦਾ ਕੰਮ ਭਾਵੇਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚਲ ਰਿਹਾ ਹੈ ਪਰ ਉਸ ਦੁਆਲੇ ਸਿਆਸਤ ਪੂਰੀ ਤਰ੍ਹਾਂ ਭੱਖ ਚੁਕੀ ਹੈ। ਭਾਵੇਂ ਅਜੇ ਇਹ ਕੰਮ ਖ਼ਤਮ ਨਹੀਂ ਹੋਇਆ ਪਰ ਸਾਰੇ ਪਾਸੇ ਡਰ ਦਾ ਮਾਹੌਲ ਪਸਰਦਾ ਜਾ ਰਿਹਾ ਹੈ। ਇਸ ਦੂਜੀ ਛਾਂਟੀ ਵਿਚੋਂ 40 ਲੱਖ ਲੋਕ ਅਜਿਹੇ ਦੱਸੇ ਗਏ ਹਨ ਜੋ ਅੱਜ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਮੰਨੇ ਜਾ ਰਹੇ। ਇਨ੍ਹਾਂ ਵਿਚੋਂ ਕਈ ਅਜਿਹੇ ਹਨ ਜਿਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਸੀ ਪਰ ਅੱਜ ਉਨ੍ਹਾਂ ਦਾ ਕੋਈ ਦੇਸ਼ ਨਹੀਂ ਮੰਨਿਆ ਜਾ ਰਿਹਾ। ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣ ਦਾ ਕਦਮ ਚੁਕਣ ਤੋਂ ਪਹਿਲਾਂ ਵੀ ਖੱਬੇ ਸੱਜੇ ਸੌ ਵਾਰ ਵੇਖਿਆ ਜਾ ਰਿਹਾ ਹੈ
ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਸੰਸਦ ਵਿਚ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਭਾਰਤੀ ਨੂੰ ਦੇਸ਼ ਵਿਚੋਂ ਕਢਿਆ ਨਹੀਂ ਜਾਵੇਗਾ। ਅੱਜ ਜਿਨ੍ਹਾਂ 40 ਲੱਖ ਲੋਕਾਂ ਦਾ ਨਾਂ ਸੂਚੀ 'ਚ ਨਹੀਂ ਹੈ, ਉਨ੍ਹਾਂ ਵਿਚ ਵਿਧਾਇਕ ਵੀ ਸ਼ਾਮਲ ਹਨ, ਫ਼ੌਜੀ ਵੀ ਹਨ ਤੇ ਸਰਕਾਰੀ ਮੁਲਾਜ਼ਮ ਵੀ ਹਨ। ਕਿਸੇ ਪ੍ਰਵਾਰ ਦੇ ਅੱਧੇ ਜੀਅ ਹਨ, ਕਿਸੇ ਦਾ ਇਕ ਬੱਚਾ ਹੈ ਅਤੇ ਇਕ ਨਹੀਂ। ਸ਼ਾਇਦ ਸਮੇਂ ਨਾਲ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਅਜੇ ਆਖ਼ਰੀ ਫ਼ੈਸਲਾ ਨਹੀਂ ਕੀਤਾ ਗਿਆ। ਜਿਥੇ ਇਕ ਪਾਸੇ ਰਾਜਨਾਥ ਸਿੰਘ ਵਲੋਂ ਦਿਤੇ ਬਿਆਨ ਵਰਗੇ ਬਿਆਨ ਆ ਰਹੇ ਹਨ, ਉਥੇ ਅਮਿਤ ਸ਼ਾਹ ਵਲੋਂ ਦਿਤੇ ਬਿਆਨ ਵਰਗੇ ਬਿਆਨ ਵੀ ਆ ਰਹੇ ਹਨ।
Mamata Banerjee
ਅਮਿਤ ਸ਼ਾਹ ਭਾਰਤ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਕਰ ਰਹੇ ਹਨ। ਭਾਜਪਾ ਆਗੂਆਂ ਵਲੋਂ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਆਸਾਮ ਵਿਚ ਜਿਹੜੇ ਅਸਲ ਭਾਰਤੀ ਹਨ, ਉਨ੍ਹਾਂ ਦੀ ਗਿਣਤੀ ਘੱਟ ਗਈ ਹੈ। ਆਸਾਮ ਵਿਚ ਐਨ.ਆਰ.ਸੀ. ਤੋਂ ਬਾਅਦ ਕਈ ਹੋਰ ਥਾਵਾਂ ਤੋਂ ਵੀ ਐਨ.ਆਰ.ਸੀ. ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ। ਇਸ ਨਾਲ ਸੱਭ ਤੋਂ ਜ਼ਿਆਦਾ ਡਰ ਮੁਸਲਮਾਨਾਂ ਨੂੰ ਲੱਗ ਰਿਹਾ ਹੈ ਕਿਉਂਕਿ ਉਨ੍ਹਾਂ 40 ਲੱਖ ਲੋਕਾਂ ਵਿਚੋਂ, ਜੋ ਹਾਲ ਦੀ ਘੜੀ ਕਿਸੇ ਦੇਸ਼ ਦੇ ਨਾਗਰਿਕ ਨਹੀਂ ਮੰਨੇ ਜਾ ਰਹੇ, ਜ਼ਿਆਦਾਤਰ ਮੁਸਲਮਾਨ ਹਨ। ਭਾਵੇਂ ਸਰਕਾਰ ਇਨ੍ਹਾਂ ਵਿਰੁਧ ਕੋਈ ਕਦਮ ਨਹੀਂ ਚੁਕ ਰਹੀ ਪਰ ਡਰ ਦਾ ਮਾਹੌਲ ਬਣਿਆ ਹੋਇਆ ਹੈ
ਅਤੇ ਬਿਆਨਬਾਜ਼ੀਆਂ ਜਾਰੀ ਹਨ, ਜੋ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਫ਼ਾਸਲਾ ਹੋਰ ਵਧਾਉਂਦੀਆਂ ਹਨ। ਹਿੰਦੂਆਂ ਨੂੰ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮੁਸਲਮਾਨਾਂ ਵਿਰੁਧ ਹੈ ਪਰ ਅਸਲੀਅਤ ਬਿਲਕੁਲ ਵਖਰੀ ਹੈ। ਕਿਰਨ ਰਿਜੀਜੂ ਵਲੋਂ ਰਾਜ ਸਭਾ ਵਿਚ ਸਰਹੱਦਾਂ ਤੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਬੰਗਲਾਦੇਸ਼ ਭੇਜਣ ਦੇ ਅੰਕੜੇ ਸਾਂਝੇ ਕੀਤੇ ਗਏ। ਕੇਂਦਰੀ ਮੰਤਰੀ ਕਿਰਨ ਰਿਜੀਜੂ ਮੁਤਾਬਕ 2013 ਵਿਚ ਯੂ.ਪੀ.ਏ. ਸਰਕਾਰ ਨੇ 5,234 ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਤੋਂ ਵਾਪਸ ਭੇਜਿਆ ਗਿਆ ਸੀ ਜਦਕਿ ਭਾਜਪਾ ਸਰਕਾਰ ਵਲੋਂ 2014 ਤੋਂ 2017 ਵਿਚਕਾਰ 1822 ਗ਼ੈਰਕਾਨੂੰਨੀ ਪ੍ਰਵਾਸੀ ਵਾਪਸ ਭੇਜੇ ਗਏ ਹਨ।
ਸੋ ਅਸਲ ਵਿਚ ਭਾਜਪਾ ਸਰਹੱਦਾਂ ਤੇ ਯੂ.ਪੀ.ਏ. ਤੋਂ ਘੱਟ ਸਖ਼ਤ ਹੈ ਪਰ ਅਪਣਾ ਅਕਸ ਕਿਸੇ ਹੋਰ ਤਰ੍ਹਾਂ ਦਾ ਬਣਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਗਊ ਬਾਰੇ ਇਕ ਧਾਰਮਕ ਜਾਨਵਰ ਵਾਲੀ ਸੋਚ ਭਾਰਤ ਵਿਚ ਨਵੀਂ ਨਹੀਂ ਸੀ। ਭਾਰਤ ਵਿਚ ਹਰਦਮ ਹੀ ਗਊ ਦਾ ਰੁਤਬਾ ਉੱਚਾ ਰਖਿਆ ਗਿਆ। ਪਰ ਇਸ ਨੂੰ ਲੈ ਕੇ ਕਦੇ ਜਨੂੰਨ ਵਾਂਗ ਕਿਸੇ ਮਾਸੂਮ ਦਾ ਕਤਲ ਕਰਨ ਦੀ ਨੌਬਤ ਨਹੀਂ ਆਈ ਸੀ। ਗਊਸ਼ਾਲਾਵਾਂ ਬਣਾਈਆਂ ਗਈਆਂ ਹਨ, ਗਊ ਰਕਸ਼ਾ ਸੰਗਠਨ ਬਣੇ ਹਨ ਪਰ ਇਨ੍ਹਾਂ ਦੇ ਨਾਂ 'ਤੇ ਗਊ ਦਾ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਸਲ ਵਿਚ ਕਾਰੋਬਾਰ ਵੀ ਉਸੇ ਤਰ੍ਹਾਂ ਚਲ ਰਿਹਾ ਹੈ।
Kiren Rijiju
ਅੱਜ ਗਊਮਾਸ ਦੇ ਉਦਯੋਗ ਵਿਚ ਭਾਰਤ ਅੱਵਲ ਸਥਾਨ ਤੇ ਪਹੁੰਚ ਚੁਕਿਆ ਹੈ। ਅੱਜ ਦੇ ਦਿਨ ਭਾਰਤ ਦੁਨੀਆਂ ਦੀ 19.60% ਗਊਮਾਸ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ ਅਤੇ ਇਹ ਵਾਧਾ ਪਿਛਲੇ ਚਾਰ ਸਾਲਾਂ ਵਿਚ ਹੋਇਆ ਹੈ। ਜੇ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਮੋਦੀ ਨੂੰ ਅਪਣੇ ਸਹੁੰ ਚੁੱਕ ਸਮਾਗਮ ਤੇ ਬੁਲਾਉਂਦੇ ਹਨ ਤਾਂ ਕੀ ਪ੍ਰਧਾਨ ਮੰਤਰੀ ਇਨਕਾਰ ਕਰਨਗੇ? ਪਰ ਸੁਬਰਾਮਨੀਅਮ ਸਵਾਮੀ ਨੇ ਅਪਣਾ ਫ਼ਤਵਾ ਸੁਣਾ ਦਿਤਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਸੱਦਾ ਆਇਆ ਹੈ, ਉਨ੍ਹਾਂ ਨੂੰ ਅਤਿਵਾਦੀ ਕਰਾਰ ਦਿਤਾ ਜਾਵੇ ਕਿਉਂਕਿ ਇਹ ਸੱਦਾ ਆਮਿਰ ਖ਼ਾਨ ਨੂੰ ਸ਼ਾਇਦ ਪਹਿਲਾਂ ਮਿਲ ਗਿਆ ਸੀ।
ਅਸਲ ਵਿਚ ਸਰਕਾਰ ਅੱਜ ਦੋ ਰੂਪਾਂ ਵਿਚ ਚਲ ਰਹੀ ਹੈ। ਇਕ ਤਾਂ ਉਹ ਰੂਪ ਜੋ ਅਸਲ ਵਿਚ ਉਸ ਦੇ ਕੰਮਾਂ ਤੋਂ ਪ੍ਰਗਟ ਹੁੰਦਾ ਹੈ ਅਤੇ ਦੂਜਾ, ਲੋਕਾਂ ਨੂੰ ਅਪਣੇ ਸਿਆਸੀ ਏਜੰਡੇ ਵਿਚ ਢਾਲ ਕੇ ਕੱਟੜ ਹਿੰਦੂ ਵਜੋਂ ਉਨ੍ਹਾਂ ਕੋਲੋਂ ਵੋਟਾਂ ਮੰਗਣ ਵਾਲਾ। ਇਹ ਦੋਗਲਾਪਨ ਭਾਰਤੀ ਸਮਾਜ ਵਾਸਤੇ ਅਸਲ ਵਿਚ ਘਾਤਕ ਸਾਬਤ ਹੋ ਰਿਹਾ ਹੈ। ਮਮਤਾ ਬੈਨਰਜੀ ਵਰਗੇ ਗਰਮ ਖ਼ਿਆਲੀ ਦੋਵੇਂ ਪਾਸੇ ਹਨ ਜੋ ਸਿਰ ਤੇ ਨਫ਼ਰਤ ਨੂੰ ਸਵਾਰ ਹੋਣ ਦੇਣਗੇ ਅਤੇ ਸੜਕਾਂ ਤੇ ਵੀ ਉਤਰ ਸਕਦੇ ਹਨ। -ਨਿਮਰਤ ਕੌਰ