ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ
Published : Sep 4, 2021, 7:29 am IST
Updated : Sep 4, 2021, 11:58 am IST
SHARE ARTICLE
Punjab Vidhan Sabha Special Session
Punjab Vidhan Sabha Special Session

ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਣੀ ਸੀ, ਜੇ ਸੈਸ਼ਨ ਲੰਮਾ ਕਰ ਕੇ ਲੋਕਾਂ ਦੇ ਮਸਲੇ ਵਿਚਾਰੇ ਜਾਂਦੇ

ਪੰਜਾਬ ਵਿਧਾਨ ਸਭਾ ਬੜੇ ਅਰਸੇ ਬਾਅਦ ਮਿਲੀ ਤੇ ਮਿਲੀ ਵੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਦਿਵਸ ਦੀ ਯਾਦ ਵਿਚ। ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਇਸ ਵਿਸ਼ੇਸ਼ ਦਿਨ ਨੂੰ ਪੰਜਾਬ ਵਿਧਾਨ ਸਭਾ ਵਿਚ ਮਨਾਉਣਾ ਇਕ ਜ਼ਰੂਰੀ ਕਦਮ ਸੀ ਕਿਉਂਕਿ ਉਨ੍ਹਾਂ ਦੀ ਕੁਰਬਾਨੀ ਸਾਡੇ ਜ਼ਮੀਰ ਦੀ ਬੁਨਿਆਦ ਦਾ ਹਿੱਸਾ ਹੈ ਅਤੇ ਜਿਵੇਂ ਅੱਜ ਵਿਧਾਨ ਸਭਾ ਵਿਚ ਯਾਦ ਕਰਵਾਇਆ ਗਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਪਹਿਲੀ ਕੁਰਬਾਨੀ ਸੀ ਜੋ ਕਿਸੇ ਹੋਰ ਧਰਮ ਦੀ ਆਜ਼ਾਦੀ ਵਾਸਤੇ ਦਿਤੀ ਗਈ ਸੀ। ਉਹੀ ਧਾਰਮਕ ਸਹਿਣਸ਼ੀਲਤਾ ਹਰ ਪੰਜਾਬੀ ਤੇ ਸਿੱਖ ਦੇ ਮਨ ਵਿਚ ਵਸੀ ਹੋਈ ਹੈ ਜਿਥੇ ਹਰ ਧਰਮ ਆਪਸ ਵਿਚ ਸਰਕਾਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਭਾਈਚਾਰਾ ਬਣਾਈ ਰਖਦਾ ਹੈ। ਮਹਾਂਮਾਰੀ ਦੌਰਾਨ ਪੰਜਾਬ ਅਜਿਹਾ ਸੂਬਾ ਸਾਬਤ ਹੋਇਆ ਜਿਥੇ ਕੋਈ ਵੀ ਭੁੱਖਾ ਸੌਣ ’ਤੇ ਮਜਬੂਰ ਨਹੀਂ ਹੋਇਆ ਤੇ ਕਿਸਾਨੀ ਦੇ ਹੱਕ ਦੀ ਚਲਦੀ ਲੜਾਈ ਵੀ ਇਸੀ ਸੂਬੇ ਤੋਂ ਸ਼ੁਰੂ ਹੋਈ।

Punjab Vidhan SabhaPunjab Vidhan Sabha

ਪਰ ਕੀ ਇਹ ਇਕ ਚੁਣੀ ਹੋਈ ਸਰਕਾਰ ਵਾਸਤੇ ਠੀਕ ਸੀ ਕਿ ਉਹ ਵਿਧਾਨ ਸਭਾ ਦਾ ਜ਼ਰੂਰੀ ਮਿਸ਼ਨ ਗੁਰੂ ਦੇ ਨਾਮ ਕਰ ਕੇ ਸਿਆਸਤਦਾਨਾਂ ਨੂੰ ਨਜ਼ਰ ਅੰਦਾਜ਼ ਕਰ ਲੈਣ। ਗੁਰੂ ਸਾਹਿਬ ਦੀ ਲੜਾਈ ਹੱਕ ਦੀ ਲੜਾਈ ਸੀ ਜਿਸ ਵਿਚ ਸਿਰਫ਼ ਧਰਮ ਦੀ ਰਾਖੀ ਨਹੀਂ ਸੀ ਬਲਕਿ ਕਸ਼ਮੀਰੀ ਪੰਡਤਾਂ ਦੀ ਅਪਣੀ ਚੋਣ ਮੁਤਾਬਕ ਜ਼ਿੰਦਗੀ ਜਿਉਣ ਦੀ ਲੜਾਈ ਸੀ। ਉਸੀ ਚੋਣ ਦਾ ਸਤਿਕਾਰ ਰਖਦੇ ਇਹ ਬਣਦਾ ਸੀ ਕਿ ਚੁਣੇ ਹੋਏ ਨੁਮਾਇੰਦੇ ਗੁਰੂ ਸਾਹਿਬ ਨੂੰ ਬਣਦੀ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਮਸਲਿਆਂ ’ਤੇ ਵਿਚਾਰ ਕਰਦੇ।  ਅੱਜ ਪੰਜਾਬ ਵਿਚ ਕਈ ਮਸਲੇ ਅਜਿਹੇ ਚਲ ਰਹੇ ਹਨ ਜਿਨ੍ਹਾਂ ਬਾਰੇ ਇਕ ਸਿਆਸੀ ਰਣਨੀਤੀ ਬਣਾਉਣ ਦੀ ਸਖ਼ਤ ਲੋੜ ਹੈ।

Punjab Vidhan Sabha Special Session Punjab Vidhan Sabha Special Session

ਇਹੀ ਕਦਮ ਜੇ ਕੇਂਦਰ ਨੇ ਚੁਕਿਆ ਹੁੰਦਾ ਤਾਂ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ ਸੱਭ ਤੋਂ ਅੱਗੇ ਆ ਕੇ ਆਖਦੀ ਕਿ ਲੋਕਤੰਤਰ ਦਾ ਘਾਣ ਹੋਇਆ ਹੈ। ਹਾਲ ਵਿਚ ਮੌਨਸੂਨ ਸੈਸ਼ਨ ਵਿਚ ਪੂਰੇ ਭਾਰਤ ਨੂੰ ਵਿਰੋਧੀ ਦਲ ਦੀ ਕਾਰਗੁਜ਼ਾਰੀ ਵੀ ਵੇਖਣ ਨੂੰ ਮਿਲੀ ਜਦ ਉਹ ਲੋਕਾਂ ਦੀ ਆਵਾਜ਼ ਬਣ ਕੇ ਸਦਨ ਵਿਚ ਉਤਰੇ। ਕਿਸਾਨਾਂ ਨੂੰ ਵੀ ਬਲ ਮਿਲਿਆ ਜਦ ਉਨ੍ਹਾਂ ਦੇ ਕਹਿਣ ’ਤੇ ਹਰ ਵਿਰੋਧੀ ਪਾਰਟੀ ਮੈਂਬਰ ਸਦਨ ਵਿਚ ਹਾਜ਼ਰ ਹੋਏ ਤੇ ਕਿਸਾਨਾਂ ਦੀ ਆਵਾਜ਼ ਚੁੱਕੀ। 

Captain Amarinder Singh Captain Amarinder Singh

ਪਰ ਪੰਜਾਬ ਵਿਚ ਉਸੀ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਤੋਂ ਇਕ ਮੌਕਾ ਖਿੱਚ ਕੇ ਪੰਜਾਬ ਦੇ ਵੋਟਰ ਨਾਲ ਮਾੜਾ ਕੀਤਾ। ਅੱਜ ਪੰਜਾਬ ਵਿਚ ਕਾਂਗਰਸ ਉਨੀ ਤਾਕਤਵਰ ਹੈ ਜਿੰਨੀ ਕੇਂਦਰ ਵਿਚ ਭਾਜਪਾ ਹੈ ਤੇ ਦੋਹਾਂ ਨੇ ਵਿਖਾ ਦਿਤਾ ਹੈ ਕਿ ਸੱਤਾ ਵਿਚ ਹੱਦ ਤੋਂ ਜ਼ਿਆਦਾ ਤਾਕਤ ਸਿਆਸਤਦਾਨ ਨੂੰ ਤਾਨਾਸ਼ਾਹੀ ਬਣਾ ਦੇਂਦੀ ਹੈ। ਪਰ ਇਕ ਹੋਰ ਪਹਿਲੂ ਇਹ ਵੀ ਹੈ ਕਿ ਪੰਜਾਬ ਕਾਂਗਰਸ ਦਾ ਇਹ ਫ਼ੈਸਲਾ ਪੰਜਾਬ ਦੇ ਵਿਰੋਧੀ ਦਲਾਂ ਕਾਰਨ ਨਹੀਂ ਬਲਕਿ ਅਪਣੀ ਪਾਰਟੀ ਦੇ ਵਿਰੋਧੀ ਦਲ ਵਾਸਤੇ ਜਾਪਦਾ ਹੈ।

Congress High CommandCongress High Command

ਇਹ ਫ਼ੈਸਲਾ ਕਾਂਗਰਸ ਹਾਈਕਮਾਂਡ ਦਾ ਫ਼ੈਸਲਾ ਜਾਪਦਾ ਹੈ ਕਿਉਂਕਿ ਕਾਂਗਰਸ ਪ੍ਰਧਾਨ ਵਲੋਂ ਐਲਾਨਿਆ ਗਿਆ ਸੀ ਕਿ ਉਹ ਬਿਜਲੀ ਦੇ ਸਮਝੌਤਿਆਂ ਨੂੰ ਸਦਨ ਵਿਚ ਚੁਕਣਗੇ ਤੇ ਇਸ ਵਾਰ ਜੇਕਰ ਵਿਧਾਨ ਸਭਾ ਸੈਸ਼ਨ ਲੰਮਾ ਚਲਦਾ ਤਾਂ ਸਰਕਾਰ ਵਿਰੋਧੀਆਂ ਵਲੋਂ ਨਹੀਂ ਬਲਕਿ ਅਪਣਿਆਂ ਦੇ ਘੇਰੇ ਵਿਚ ਆਉਂਦੀ। 
ਸੋ ਕਾਂਗਰਸ ਨੇ ਲੋਕਤੰਤਰ ਦੀ ਖ਼ਿਲਾਫ਼ਤ ਵਿਰੋਧੀਆਂ ਕਰ ਕੇ ਨਹੀਂ ਬਲਕਿ ਅਪਣਿਆਂ ਕਰ ਕੇ ਕੀਤੀ ਜੋ ਸਿੱਧ ਕਰਦਾ ਹੈ ਕਿ ਘਰ ਦਾ ਦੁਸ਼ਮਣ ਹੀ ਲੰਕਾ ਢਾਹ ਸਕਦਾ ਹੈ। ਹਰੀਸ਼ ਰਾਵਤ ਤਾਂ ਇਹ ਆਖ ਕੇ ਚਲੇ ਗਏ ਹਨ ਕਿ ਸੱਭ ਕੁੱਝ ਠੀਕ ਨਹੀਂ ਪਰ ਜਿਸ ਤਰ੍ਹਾਂ ਇਹ ਲੜਾਈ ਮਹੀਨਿਆਂ ਤੋਂ ਚਲਦੀ ਆ ਰਹੀ ਹੈ, ਇਹ ਕਹਿਣਾ ਸਹੀ ਹੋਵੇਗਾ ਕਿ ਹਾਈਕਮਾਂਡ ਵਿਚ ਤਾਕਤ ਨਹੀਂ।             - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement