
ਇਹ ਜੋ ਲੋਕ ਹਨ, ਕੀ ਇਹ ਮਾਹਵਾਰੀ ਨੂੰ ਅਸਲ ਵਿਚ ਗੰਦਾ ਮੰਨਦੇ ਹਨ ਜਾਂ ਅਪਣੇ 'ਹੁਕਮਨਾਮੇ' ਜਾਰੀ ਕਰਨ ਦੇ ਆਪੇ ਪੈਦਾ ਕੀਤੇ.......
ਇਹ ਜੋ ਲੋਕ ਹਨ, ਕੀ ਇਹ ਮਾਹਵਾਰੀ ਨੂੰ ਅਸਲ ਵਿਚ ਗੰਦਾ ਮੰਨਦੇ ਹਨ ਜਾਂ ਅਪਣੇ 'ਹੁਕਮਨਾਮੇ' ਜਾਰੀ ਕਰਨ ਦੇ ਆਪੇ ਪੈਦਾ ਕੀਤੇ ਹੱਕ ਦੀ ਗ਼ਲਤ ਵਰਤੋਂ ਕਰ ਰਹੇ ਹਨ? ਜੋ ਸ਼ਰਧਾਲੂ ਹਨ, ਉਹ ਤਾਂ ਇਸ ਸੋਚ ਦੇ ਗ਼ੁਲਾਮ ਹਨ ਹੀ। ਇਨ੍ਹਾਂ ਵਿਚ ਔਰਤਾਂ ਵੀ ਹਨ ਜੋ ਛਾਤੀ ਠੋਕ ਕੇ ਆਖਦੀਆਂ ਹਨ ਕਿ ਅਸੀ ਅਪਵਿੱਤਰ ਹਾਂ ਅਤੇ ਸਾਨੂੰ ਮੰਦਰ ਵਿਚ ਨਾ ਜਾਣ ਦਿਉ। ਇਹ ਕੋਈ ਇਕੋ ਇਕ ਅਜਿਹਾ ਮੰਦਰ ਨਹੀਂ। ਔਰਤਾਂ ਉਤੇ ਮਾਹਵਾਰੀ ਦੇ ਨਾਂ ਤੇ ਬੜੀ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਕੁੱਝ ਭਾਰਤੀ ਕਬੀਲਿਆਂ ਵਿਚ ਹੁਣ ਵੀ ਔਰਤਾਂ ਨੂੰ ਮਾਹਵਾਰੀ ਸਮੇਂ ਪਿੰਡ ਤੋਂ ਬਾਹਰ ਕੱਢ ਦਿਤਾ ਜਾਂਦਾ ਹੈ ਅਤੇ ਉਹ ਇਕ ਝੋਂਪੜੀ ਵਿਚ ਬੰਦ ਰਹਿੰਦੀਆਂ ਹਨ।
ਅੱਜ ਪੂਰੇ ਕੇਰਲ ਵਿਚ ਹਿੰਸਾ ਫੈਲੀ ਹੋਈ ਹੈ। ਕਾਰਨ ਇਹ ਕਿ ਕੁੱਝ ਧੜੇ ਔਰਤਾਂ ਨੂੰ ਪੁਰਾਤਨ ਧਰਮਾਂ ਵਲੋਂ ਪ੍ਰਚਾਰੀ ਗਈ ਸੋਚ ਅਨੁਸਾਰ ਅੱਜ ਵੀ ਅਪਵਿੱਤਰ ਕਹਿਣ ਲਈ ਬਜ਼ਿੱਦ ਹਨ। ਅੱਜ ਜੋ ਲੜਾਈ ਕੇਰਲ ਵਿਚ ਚਲ ਰਹੀ ਹੈ, ਉਹ ਮਰਦ ਅਤੇ ਔਰਤ ਦੀ ਲੜਾਈ ਨਹੀਂ ਬਲਕਿ ਬਰਾਬਰੀ ਦੀ ਸੋਚ ਅਤੇ ਗ਼ੁਲਾਮੀ ਦੀ ਸੋਚ ਵਿਚਲੀ ਲੜਾਈ ਹੈ। ਕੇਰਲ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਸਬਰੀਮਾਲਾ ਵਿਚ ਔਰਤਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਤਾਂ ਜਾਰੀ ਰੱਖੀ ਪਰ ਨਾਲ ਹੀ ਔਰਤਾਂ ਦੀ ਸੋਚ ਨੂੰ ਹਮਾਇਤ ਦੇਣ ਲਈ ਇਕ 620 ਕਿਲੋਮੀਟਰ ਲੰਮੀ, 35 ਲੱਖ ਔਰਤਾਂ ਦੀ ਮਨੁੱਖੀ ਦੀਵਾਰ ਬਣਾਉਣ ਵਿਚ ਵੀ ਮਦਦ ਕੀਤੀ।
ਸੰਦੇਸ਼ ਸਾਫ਼ ਅਤੇ ਸਪੱਸ਼ਟ ਹੈ ਕਿ ਖੱਬੇ ਪੱਖੀ, ਔਰਤਾਂ ਨੂੰ ਬਰਾਬਰ ਵੀ ਅਤੇ ਪਵਿੱਤਰ ਵੀ ਸਮਝਦੇ ਹਨ। ਦੇਰ ਰਾਤ ਦੋ ਔਰਤਾਂ ਨੂੰ ਸੁਰੱਖਿਆ ਹੇਠ ਮੰਦਰ ਦੇ ਦਰਸ਼ਨ ਕਰਵਾ ਕੇ ਉਨ੍ਹਾਂ ਸਿੱਧ ਕਰ ਦਿਤਾ ਕਿ ਮਾਹਵਾਰੀ ਆਉਣ ਵਾਲੀ ਉਮਰ ਦੀਆਂ ਔਰਤਾਂ ਦੇ ਅੰਦਰ ਜਾਣ ਨਾਲ ਜ਼ਮੀਨ ਨਹੀਂ ਫਟ ਜਾਂਦੀ। ਪਰ ਡੋਲਿਆ ਸਿਰਫ਼ ਉਸ ਮੰਦਰ ਦੇ ਅੰਦਰ ਬੈਠੇ ਪੁਜਾਰੀਆਂ ਦਾ ਵਿਸ਼ਵਾਸ। ਉਹ ਏਨੇ ਘਬਰਾ ਗਏ ਕਿ ਉਨ੍ਹਾਂ ਇਸ ਤੋਂ ਬਾਅਦ ਮੰਦਰ ਦੀ ਸ਼ੁੱਧੀ ਕੀਤੀ। ਯਾਨੀ ਕਿ ਉਹ ਮੰਨਦੇ ਹਨ ਕਿ ਮਾਹਵਾਰੀ ਉਮਰ ਦੀਆਂ ਔਰਤਾਂ ਅਪਵਿੱਤਰ ਹੁੰਦੀਆਂ ਹਨ।
Saraswati Mata
ਇਹ ਜੋ ਲੋਕ ਹਨ, ਕੀ ਇਹ ਮਾਹਵਾਰੀ ਨੂੰ ਅਸਲ ਵਿਚ ਗੰਦਾ ਮੰਨਦੇ ਹਨ ਜਾਂ ਅਪਣੇ 'ਹੁਕਮਨਾਮੇ' ਜਾਰੀ ਕਰਨ ਦੇ ਆਪੇ ਪੈਦਾ ਕੀਤੇ ਹੱਕ ਦੀ ਗ਼ਲਤ ਵਰਤੋਂ ਕਰ ਰਹੇ ਹਨ? ਜੋ ਸ਼ਰਧਾਲੂ ਹਨ, ਉਹ ਤਾਂ ਇਸ ਸੋਚ ਦੇ ਗ਼ੁਲਾਮ ਹਨ ਹੀ। ਇਨ੍ਹਾਂ ਵਿਚ ਔਰਤਾਂ ਵੀ ਹਨ ਜੋ ਛਾਤੀ ਠੋਕ ਕੇ ਆਖਦੀਆਂ ਹਨ ਕਿ ਅਸੀ ਅਪਵਿੱਤਰ ਹਾਂ ਅਤੇ ਸਾਨੂੰ ਮੰਦਰ ਵਿਚ ਨਾ ਜਾਣ ਦਿਉ। ਇਹ ਕੋਈ ਇਕੋ ਇਕ ਅਜਿਹਾ ਮੰਦਰ ਨਹੀਂ। ਔਰਤਾਂ ਉਤੇ ਮਾਹਵਾਰੀ ਦੇ ਨਾਂ ਤੇ ਬੜੀ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ।
ਕੁੱਝ ਭਾਰਤੀ ਕਬੀਲਿਆਂ ਵਿਚ ਹੁਣ ਵੀ ਔਰਤਾਂ ਨੂੰ ਮਾਹਵਾਰੀ ਸਮੇਂ ਪਿੰਡ ਤੋਂ ਬਾਹਰ ਕੱਢ ਦਿਤਾ ਜਾਂਦਾ ਹੈ ਅਤੇ ਉਹ ਇਕ ਝੋਂਪੜੀ ਵਿਚ ਬੰਦ ਰਹਿੰਦੀਆਂ ਹਨ।
ਇਸ ਤਰ੍ਹਾਂ ਦੀਆਂ ਸੋਚਾਂ ਨੂੰ ਮਰਦ ਅਤੇ ਔਰਤਾਂ ਨੇ ਖ਼ੁਦ ਕਬੂਲਿਆ। ਔਰਤਾਂ ਦੇ ਮਨ ਵਿਚ ਇਸ ਤਰ੍ਹਾਂ ਦੀ ਸ਼ਰਮ ਅਤੇ ਗ਼ੁਲਾਮੀ ਪਾ ਦਿਤੀ ਗਈ ਕਿ ਉਹ ਅਪਣੇ ਸ੍ਰੀਰ ਦੇ ਕੁਦਰਤੀ ਅਮਲ ਨੂੰ ਵੇਖ ਕੇ ਵੀ ਸ਼ਰਮਿੰਦਾ ਹੁੰਦੀਆਂ ਹਨ। ਮਰਦ ਨੇ ਔਰਤ ਦੀ ਹਰ ਕੁਦਰਤੀ ਪ੍ਰਕਿਰਿਆ ਨੂੰ ਉਸ ਦੀ ਕਮਜ਼ੋਰੀ ਹੀ ਮੰਨਿਆ ਹੈ। ਜਿਸ ਛਾਤੀ ਤੋਂ ਉਹ ਅਸਲ ਅੰਮ੍ਰਿਤ ਪੀਂਦਾ ਹੈ, ਜਿਸ ਉਤੇ ਜੀਵਨ ਦੀ ਬੁਨਿਆਦ ਟਿਕੀ ਹੁੰਦੀ ਹੈ,
ਉਸੇ ਛਾਤੀ ਨੂੰ ਗੰਦਾ ਮੰਨਦਾ ਹੈ ਅਤੇ ਔਰਤਾਂ ਨੂੰ ਕਦੇ ਚੁੰਨੀ ਅਤੇ ਕਦੇ ਪੱਲੂ ਹੇਠ ਲੁਕਾਉਣੀ ਪੈਂਦੀ ਹੈ। ਔਰਤ ਅਪਣੇ ਹੀ ਜਿਸਮ ਨੂੰ ਨਫ਼ਰਤ ਕਰਦੀ ਹੈ, ਕੋਸਦੀ ਹੈ ਜੋ ਉਸ ਨੂੰ ਇਸ ਦੁਨੀਆਂ ਵਿਚ 'ਗੰਦਾ' ਬਣਾਉਂਦਾ ਹੈ। ਅਤੇ ਸਿਆਸਤਦਾਨਾਂ ਦਾ ਇਕ ਵਰਗ ਔਰਤ ਨੂੰ ਸੁਰੱਖਿਅਤ ਬਣਾਉਣ ਜਾਂ ਤਾਕਤਵਰ ਬਣਾਉਣ ਦੀ ਥਾਂ, ਉਸ ਨੂੰ ਸਦੀਆਂ ਪਿੱਛੇ ਲਿਜਾ ਰਿਹਾ ਹੈ। ਪ੍ਰਧਾਨ ਮੰਤਰੀ ਵਿਗਿਆਨਕ ਸੋਚ ਦਾ ਨਾਹਰਾ ਲੈ ਕੇ ਅੱਜ ਪੰਜਾਬ ਆਏ ਸਨ ਪਰ ਉਨ੍ਹਾਂ ਦੀ ਪਾਰਟੀ ਹੀ ਔਰਤ ਨੂੰ ਗ਼ੈਰ-ਵਿਗਿਆਨਕ ਢੰਗ ਨਾਲ ਅਪਵਿੱਤਰ ਸਾਬਤ ਕਰਨ ਵਿਚ ਲੱਗੀ ਹੋਈ ਹੈ।
Lord Brahma
ਪ੍ਰਧਾਨ ਮੰਤਰੀ ਖ਼ੁਦ ਇਸ ਸੋਚ ਨੂੰ ਮਾਨਤਾ ਦੇਂਦੇ ਹਨ ਕਿਉਂਕਿ ਇਹ ਆਰ.ਐਸ.ਐਸ. ਦੀ ਸੋਚ ਹੈ ਅਤੇ ਉਹ ਆਪ ਵੀ ਸਵੈਮ ਸੇਵਕਾਂ ਦੀ ਫ਼ੌਜ 'ਚੋਂ ਹੀ ਨਿਕਲੇ ਹਨ।
ਅੱਜ ਖੱਬੇ ਪੱਖੀ ਸੋਚ ਵਿਚੋਂ ਜਨਮੀ ਜਿਸ ਸੀ.ਪੀ.ਆਈ.-ਐਮ. ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਸਰਕਾਰ ਦੀ ਦ੍ਰਿੜਤਾ ਉਤੇ ਕੁਰਬਾਨ ਜਾਣ ਨੂੰ ਦਿਲ ਕਰਦਾ ਹੈ। ਕਿਹੜੀ ਸਰਕਾਰ ਅੱਜ ਕੱਟੜਪੰਥੀਆਂ ਨਾਲ ਟੱਕਰ ਲੈਣ ਨੂੰ ਲਾਹੇਵੰਦ ਸਮਝਦੀ ਹੈ ਜਾਂ ਉਨ੍ਹਾਂ ਦਾ ਮੂੰਹ ਜ਼ੁਬਾਨੀ ਵਿਰੋਧ ਕਰਨ ਦੀ ਜੁਰਅਤ ਵੀ ਕਰ ਸਕਦੀ ਹੈ?
ਪੰਜਾਬ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਜਨਮ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਨਾ ਪੰਥਕ ਪਾਰਟੀ ਅਕਾਲੀ ਦਲ, ਨਾ ਸ਼੍ਰੋਮਣੀ ਕਮੇਟੀ ਹੀ, ਗੁਰੂ ਨਾਨਕ ਦੇ ਬਚਨਾਂ ਮੁਤਾਬਕ ਔਰਤ ਨੂੰ ਬਰਾਬਰੀ ਦੇਣ ਦੀ ਹਿੰਮਤ ਰਖਦੇ ਹਨ। ਅਸਲ ਵਿਚ ਸਿੱਖ ਜੇ ਗੁਰੂ ਨਾਨਕ ਦੀ ਸੋਚ ਦਾ ਮਾਣ ਰਖਦੇ ਤਾਂ ਅੱਜ ਦਰਬਾਰ ਸਾਹਿਬ ਅਤੇ ਸਾਰੇ ਗੁਰੂ ਘਰਾਂ ਵਿਚ ਔਰਤਾਂ ਵੀ ਮਰਦਾਂ ਨਾਲ ਹਰ ਕੰਮ ਕਰ ਰਹੀਆਂ ਹੁੰਦੀਆਂ। ਇਹ ਪੂਰਾ ਸਾਲ ਉਨ੍ਹਾਂ ਨੂੰ ਸੇਵਾ ਨਾ ਕਰਨ ਦੇ ਕੇ, ਔਰਤਾਂ ਨੂੰ ਗੁਰੂ ਦੀ ਸੋਚ ਮੁਤਾਬਕ ਸਤਿਕਾਰ ਦੇਣ ਤੋਂ ਰੋਕਣ ਵਾਲੇ ਆਦਮੀ, ਅਪਣੇ ਆਪ ਨੂੰ ਚੰਗਾ ਕਿਉਂ ਆਖਦੇ ਹਨ? ਉਹ ਤਾਂ ਗੁਰੂ ਦੇ ਸਿੱਖ ਹੀ ਨਹੀਂ ਹਨ।
ਸਬਰੀਮਾਲਾ ਦੇ ਮੁੱਦੇ ਤੇ ਵੀ ਆਦਮੀ ਹੀ ਹਨ ਜੋ ਕਿ ਰੱਬ ਦੇ ਨਾਂ ਤੇ ਔਰਤ ਨੂੰ ਨੀਵਾਂ ਦਸਦੇ ਹਨ। ਜੇ ਇਕ 'ਰੱਬ' ਔਰਤ ਤੋਂ ਡਰਦਾ ਹੈ ਕਿ ਉਸ ਦਾ ਆਪਾ ਇਕ ਔਰਤ ਦੇ ਆਉਣ ਨਾਲ ਡੋਲ ਜਾਵੇਗਾ, ਤਾਂ ਉਹ ਰੱਬ ਕਿਸ ਤਰ੍ਹਾਂ ਹੋਇਆ? ਅਸਲ ਵਿਚ ਇਹ ਸਾਰੀ ਸੋਚ ਕਮਜ਼ੋਰ ਆਦਮੀਆਂ ਦੀ ਹੈ ਜੋ ਅਪਣਾ ਆਪਾ ਛੁਪਾਉਣ ਵਾਸਤੇ ਅਪਣਾ ਕਸੂਰ, ਔਰਤਾਂ ਉਤੇ ਲੱਦ ਦੇਣ ਦੀ ਸੋਚ ਰਖਦੇ ਹਨ। ਔਰਤਾਂ ਦੀ ਬਰਾਬਰੀ, ਔਰਤਾਂ ਦੇ ਨਾਲ ਨਾਲ ਮਰਦਾਂ ਦੀ ਵੀ ਮਦਦ ਕਰੇਗੀ। ਮਰਦ ਨੂੰ ਅਪਣੀ ਸੋਚ, ਅਪਣੇ ਕਰਮ ਉਤੇ ਕਾਬੂ ਕਰਨਾ ਸਿਖਾਏਗੀ ਅਤੇ ਆਦਮੀ ਦੀ ਗ਼ਲਤਫ਼ਹਿਮੀ ਕਿ ਉਹ ਜ਼ਿਆਦਾ ਖ਼ਾਸ ਹੈ, ਦੂਰ ਕਰਨੀ ਸੱਭ ਤੋਂ ਜ਼ਿਆਦਾ ਚੰਗੀ ਤਾਂ ਮਰਦ ਵਾਸਤੇ ਹੀ ਹੋਵੇਗੀ। -ਨਿਮਰਤ ਕੌਰ