ਜੰਮੂ-ਕਸ਼ਮੀਰ ਵਿਚ ਸਥਿਤੀ ‘ਕਾਬੂ ਹੇਠ’ ਹੈ ਜਾਂ ਫ਼ਿਰਕੂ ਨਫ਼ਰਤ ਵਧਦੀ ਜਾ ਰਹੀ ਹੈ? 

By : KOMALJEET

Published : Jan 5, 2023, 7:40 am IST
Updated : Jan 5, 2023, 7:40 am IST
SHARE ARTICLE
representational image
representational image

ਕਸ਼ਮੀਰ ਫ਼ਾਈਲ ਵਰਗੀ ਪ੍ਰਾਪੇਗੰਡਾ ਫ਼ਿਲਮ ਨੂੰ ਅੱਗੇ ਲਿਆ ਕੇ ਸਰਕਾਰ ਨੇ ਅਪਣੀਆਂ ਕੋਸ਼ਿਸ਼ਾਂ ਤੇ ਆਪ ਕੁਹਾੜੀ ਮਾਰੀ ਹੈ। ਜੋ ਮੌਕਾ ਸਰਕਾਰ ਨੇ ਅਪਣੀ ਤਾਕਤ ਨਾਲ ਹਾਸਲ ਕੀਤਾ ਸੀ..

ਕਸ਼ਮੀਰ ਫ਼ਾਈਲ ਵਰਗੀ ਪ੍ਰਾਪੇਗੰਡਾ ਫ਼ਿਲਮ ਨੂੰ ਅੱਗੇ ਲਿਆ ਕੇ ਸਰਕਾਰ ਨੇ ਅਪਣੀਆਂ ਕੋਸ਼ਿਸ਼ਾਂ ਤੇ ਆਪ ਕੁਹਾੜੀ ਮਾਰੀ ਹੈ। ਜੋ ਮੌਕਾ ਸਰਕਾਰ ਨੇ ਅਪਣੀ ਤਾਕਤ ਨਾਲ ਹਾਸਲ ਕੀਤਾ ਸੀ, ਉਸ ਤੋਂ ਵੱਡਾ ਮੌਕਾ ਹੋਰ ਨਹੀਂ ਮਿਲ ਸਕਦਾ ਜਿਸ ਵਿਚ ਉਹ ਇਸ ਵਾਦੀ ਨੂੰ ਫਿਰ ਤੋਂ ਜੰਨਤ ਬਣਾ ਕੇ ਇਤਿਹਾਸ ਸਿਰਜ ਸਕਦੀ। ਪਰ ਪਤਾ ਨਹੀਂ ਸਰਕਾਰ ਦੀ ਨੀਤੀ ਦੇ ਦੁਸ਼ਮਣ ਸਰਕਾਰ ਵਿਚੋਂ ਹੀ ਕਿਸ ਤਰ੍ਹਾਂ ਨਿਕਲ ਆਉਂਦੇ ਹਨ ਜੋ ਚੰਦ ਕੁ ਪੈਸਿਆਂ ਤੇ ਕੁੱਝ ਐਵਾਰਡ ਜਿੱਤਣ ਖ਼ਾਤਰ ਜੰਮੂ-ਕਸ਼ਮੀਰ ਦੇ ਵਿਵਾਦਾਂ ਦੀ ਇਕ ਤਰਫ਼ਾ ਤਸਵੀਰ ਵਿਖਾ ਕੇ ਕੌਮਾਂ ਵਿਚ ਵਿਵਾਦ ਖੜਾ ਕਰਨ ਦੇ ਨਤੀਜਿਆਂ ਬਾਰੇ ਸੋਚਦੇ ਹੀ ਨਹੀਂ।

ਜੰਮੂ ਵਿਚ ਚੁਣ-ਚੁਣ ਕੇ ਹਿੰਦੂਆਂ ਦਾ ਮਾਰਿਆ ਜਾਣਾ ਤੇ ਫਿਰ ਡਾਂਗਰੀ ਵਿਚ ਇਕ ਹਿੰਦੂ ਪਿੰਡ ਵਿਚ ਬੰਬ ਧਮਾਕਾ ਕੀਤਾ ਜਾਣਾ ਦਸ ਰਿਹਾ ਹੈ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਜੰਮੂ-ਕਸ਼ਮੀਰ ਵਿਚ ਅਮਨ ਸ਼ਾਂਤੀ ਨਹੀਂ ਹੋ ਰਹੀ। ਫ਼ੌਜ ਵਲੋਂ ਇਹ ਤਾਂ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਅਤਿਵਾਦੀਆਂ ਦੀ ਗਿਣਤੀ ਇਕ ਹੱਥ ਦੀਆਂ ਉਂਗਲਾਂ ’ਤੇ ਕੀਤੀ ਜਾ ਸਕੇਗੀ ਪਰ ਹਰ ਹੁੰਦੀ ਜਾ ਰਹੀ ਮੌਤ ਹੱਦ-ਏ-ਬਰਦਾਸ਼ਤ ਤੋਂ ਵੱਧ ਹੈ। ਜੰਮੂ ਵਿਚ ਇਕ ਹਿੰਦੂ ਪ੍ਰਵਾਰ ਦੇ ਆਧਾਰ ਕਾਰਡ ਤੋਂ ਚੈੱਕ ਕਰ ਕੇ ਹਿੰਦੂਆਂ ਨੂੰ ਮਾਰਿਆ ਗਿਆ। ਜਾਪਦਾ ਹੈ ਕਿ ਅਤਿਵਾਦੀ, ਸਰਕਾਰ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ।

ਪਿਛਲੇ 10 ਸਾਲਾਂ ਵਿਚ ਜੰਮੂ-ਕਸ਼ਮੀਰ ਵਿਚ ਤਕਰੀਬਨ 7000 ਲੋਕ ਮਾਰੇ ਜਾ ਚੁੱਕੇ ਹਨ ਪਰ ਹਾਲ ਵਿਚ ਸਿਰਫ਼ ਹਿੰਦੂ ਪੰਡਤਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਹੁਣ ਮਾਸੂਮਾਂ ਦੀ ਇਤਫਾਕੀਆ ਮੁਕਾਬਲਿਆਂ ਵਿਚ ਮੌਤ ਨਹੀਂ ਹੋ ਰਹੀ ਬਲਕਿ ਉਨ੍ਹਾਂ ਨੂੰ ਲੱਭ-ਲੱਭ ਕੇ ਬੰਦੂਕ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਧਾਰਾ 370 ਨੂੰ ਹਟਾਉਣ ਤੋਂ ਬਾਅਦ ਦੋ ਸਾਲ ਦਾ ਵੱਡਾ ਸਮਾਂ ਸਰਕਾਰ ਕੋਲ ਸੀ ਜਿਸ ਦੌਰਾਨ ਉਹ ਇਸ ਮਸਲੇ ਨੂੰ ਸੁਲਝਾਅ ਕੇ ਇਨ੍ਹਾਂ ਵਾਰਦਾਤਾਂ ਨੂੰ ਠੱਲ੍ਹ ਪਾ ਲੈਂਦੀ। ਉਨ੍ਹਾਂ ਦੇ ਤਰੀਕੇ ਨਾਲ ਸੱਭ ਦੀ ਸਹਿਮਤੀ ਨਹੀਂ ਸੀ ਪਰ ਬਹੁਮਤ ਦੀ ਸਰਕਾਰ ਦਾ ਇਹ ਸੰਵਿਧਾਨਕ ਹੱਕ ਸੀ ਜਿਸ ਦਾ ਉਨ੍ਹਾਂ ਨੇ ਉਪਯੋਗ ਕੀਤਾ। ਦੋ ਸਾਲਾਂ ਵਿਚ ਜੰਮੂ ਕਸ਼ਮੀਰ ਵਿਚ ਕਸ਼ਮੀਰੀ ਪੰਡਤਾਂ ਦੀ ਵਾਪਸੀ ਦੀ ਕਤਾਰ ਤਾਂ ਨਹੀਂ ਲੱਗੀ ਪਰ ਹੁਣ ਬਾਕੀ ਰਹਿੰਦੇ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾ ਦਿਤਾ ਗਿਆ ਹੈ। ਕਸ਼ਮੀਰ ਫ਼ਾਈਲ ਵਰਗੀ ਪ੍ਰਾਪੇਗੰਡਾ ਫ਼ਿਲਮ ਨੂੰ ਅੱਗੇ ਲਿਆ ਕੇ ਸਰਕਾਰ ਨੇ ਅਪਣੀਆਂ ਕੋਸ਼ਿਸ਼ਾਂ ਤੇ ਆਪ ਕੁਹਾੜੀ ਮਾਰੀ ਹੈ।

ਜੋ ਮੌਕਾ ਸਰਕਾਰ ਨੇ ਅਪਣੀ ਤਾਕਤ ਨਾਲ ਹਾਸਲ ਕੀਤਾ ਸੀ, ਉਸ ਤੋਂ ਵੱਡਾ ਮੌਕਾ ਹੋਰ ਨਹੀਂ ਮਿਲ ਸਕਦਾ ਜਿਸ ਵਿਚ ਉਹ ਇਸ ਵਾਦੀ ਨੂੰ ਫਿਰ ਤੋਂ ਜੰਨਤ ਬਣਾ ਕੇ ਇਤਿਹਾਸ ਸਿਰਜ ਸਕਦੀ। ਪਰ ਪਤਾ ਨਹੀਂ ਸਰਕਾਰ ਦੀ ਨੀਤੀ ਦੇ ਦੁਸ਼ਮਣ ਸਰਕਾਰ ਵਿਚੋਂ ਹੀ ਕਿਸ ਤਰ੍ਹਾਂ ਨਿਕਲ ਆਉਂਦੇ ਹਨ ਜੋ ਚੰਦ ਕੁ ਪੈਸਿਆਂ ਤੇ ਕੁੱਝ ਐਵਾਰਡ ਜਿੱਤਣ ਖ਼ਾਤਰ ਜੰਮੂ-ਕਸ਼ਮੀਰ ਦੇ ਵਿਵਾਦਾਂ ਦੀ ਇਕ ਤਰਫ਼ਾ ਤਸਵੀਰ ਵਿਖਾ ਕੇ ਕੌਮਾਂ ਵਿਚ ਵਿਵਾਦ ਖੜਾ ਕਰਨ ਦੇ ਨਤੀਜਿਆਂ ਬਾਰੇ ਸੋਚਦੇ ਹੀ ਨਹੀਂ।
ਹਿੰਦੂ ਨਾਗਰਿਕਾਂ ਦਾ ਫਿਰ ਤੋਂ ਗੋਲੀ ਦਾ ਨਿਸ਼ਾਨਾ ਬਣਨਾ ਕਸ਼ਮੀਰ ਫ਼ਾਈਲਜ਼ ਤੇ ਗੋਦੀ ਮੀਡੀਆ ਦੇ ਨਫ਼ਰਤ ਫੈਲਾਊ ਡਿਬੇਟਜ਼ ਦਾ ਨਤੀਜਾ ਹੈ। ਅਤਿਵਾਦੀ ਭਾਵੇਂ ਸਰਹੱਦ ਪਾਰੋਂ ਆਉਣ, ਉਨ੍ਹਾਂ ਨੂੰ ਅਸਲਾ ਭਾਵੇਂ ਪਾਕਿ ਜਾਂ ਤਾਲਿਬਾਨ ਦੇਵੇ, ਕਾਰਨ ਸਾਡੇ ਕੋਲੋਂ ਹੀ ਮਿਲਦਾ ਹੈ।

ਜਦ ਤਕ ਭਾਰਤ ਸਰਕਾਰ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ਵਾਸ ਪੈਦਾ ਨਹੀਂ ਕਰਦੀ, ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਹੀ ਰਹਿਣਗੀਆਂ। ਦੋ ਛੋਟੇ ਬੱਚੇ ਮਾਰੇ ਗਏ ਹਨ ਪਰ ਸਾਡਾ ਮੀਡੀਆ ਤਾਂ ਨਫ਼ਰਤ ਨਾਲ ਲੱਦੇ ਸਿਆਸਤਦਾਨ ਨੂੰ ਸਿਰਫ਼ ਇਹ ਦਿਖਾਏਗਾ ਕਿ ਦੋ ਹਿੰਦੂ ਬੱਚੇ ਮਾਰੇ ਗਏ ਹਨ। ਜਿਸ ਥਾਂ ’ਤੇ 7000 ਮਾਰੇ ਜਾਣ ਦੇ ਸਰਕਾਰੀ ਅੰਕੜੇ ਹੋਣ, ਹਜ਼ਾਰਾਂ ਲਾਪਤਾ ਹੋਣ, ਅਣਗਿਣਤ ਅਨਾਥ ਤੇ ਵਿਧਵਾਵਾਂ ਹਨ, ਕੀ ਅਸੀ ਇਨਸਾਨਾਂ ਤੇ ਅਪਣੀ ਧਰਤੀ ਦੀ ਬਰਬਾਦੀ ਵਾਸਤੇ ਹੰਝੂ ਵਹਾਵਾਂਗੇ ਜਾਂ ਧਰਮਾਂ ਮੁਤਾਬਕ ਸਾਡੇ ਹੰਝੂਆਂ ਦੀ ਗਿਣਤੀ ਹੋਵੇਗੀ? ਸਾਨੂੰ ਅਪਣੇ ਸਮਾਜ ਵਿਚ ਸੰਵਿਧਾਨਕ ਸੋਚ ਮੁਤਾਬਕ ਧਰਮ ਨਿਰਪੱਖਤਾ ਅਪਣੇ ਸਿਸਟਮ ਵਿਚ ਵਸਾਉਣੀ ਪਵੇਗੀ ਨਹੀਂ ਤਾਂ ਦੁਸ਼ਮਣ ਸਾਡੀਆਂ ਕਮਜ਼ੋਰੀਆਂ ਦਾ ਲਾਭ ਉਠਾਉਂਦੇ ਰਹਿਣਗੇ।                

   - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement