ਆਰਬਿਟ ਕੇਸ ਦਾ ਫ਼ੈਸਲਾ - ਗ਼ਰੀਬ ਲਈ ਨਿਆਂ ਖ਼ਰੀਦਣਾ ਅਸੰਭਵ
Published : Jul 19, 2017, 7:36 am IST
Updated : Apr 5, 2018, 7:58 pm IST
SHARE ARTICLE
Orbit bus
Orbit bus

ਆਰਬਿਟ ਬੱਸ ਕਾਂਡ ਵਿਚਲੇ ਮੌਤ ਦੇ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਅਦਾਲਤ ਵਲੋਂ ਬਰੀ ਕਰ ਦਿਤਾ ਗਿਆ ਹੈ। ਕਾਰਨ ਇਹ ਹੈ ਕਿ ਇਸ ਘਟਨਾ ਦੇ ਮਾਂ ਅਤੇ ਭਰਾ ਹੀ ਦੋ ਚਸ਼ਮਦੀਦ ਗਵਾਹ..

ਆਰਬਿਟ ਬੱਸ ਕਾਂਡ ਵਿਚਲੇ ਮੌਤ ਦੇ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਅਦਾਲਤ ਵਲੋਂ ਬਰੀ ਕਰ ਦਿਤਾ ਗਿਆ ਹੈ। ਕਾਰਨ ਇਹ ਹੈ ਕਿ ਇਸ ਘਟਨਾ ਦੇ ਮਾਂ ਅਤੇ ਭਰਾ ਹੀ ਦੋ ਚਸ਼ਮਦੀਦ ਗਵਾਹ ਸਨ ਅਤੇ ਉਨ੍ਹਾਂ ਨੇ ਖ਼ੁਦ ਹੀ ਗਵਾਹੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਗ਼ਰੀਬ ਪ੍ਰਵਾਰ ਸਨ, ਉਨ੍ਹਾਂ ਦੀਆਂ ਅਪਣੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਨ੍ਹਾਂ ਕਰ ਕੇ ਉਨ੍ਹਾਂ ਨੇ ਗਵਾਹੀ ਦੇਣ ਵੇਲੇ ਬੇਟੀ ਦੀ ਦਰਦਨਾਕ ਮੌਤ ਦਾ ਨਿਆਂ ਲੈਣ ਦੀ ਲੜਾਈ ਛੱਡ ਦਿਤੀ। ਸਾਡੇ ਇਸ ਅਦਾਲਤੀ ਸਿਸਟਮ ਦੀ ਕਮਜ਼ੋਰੀ ਹੈ ਕਿ ਨਿਆਂ ਦੀ ਲੜਾਈ ਅੱਗੇ ਕਿੰਨੇ ਹੀ ਠੀਕ ਲੋਕ ਹਾਰ ਜਾਂਦੇ ਹਨ। ਨਿਰਭੈ ਦੇ ਪ੍ਰਵਾਰ ਵਾਂਗ ਬੜੇ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਨਿਆਂ ਅਤੇ ਲੋਕਾਂ ਦਾ ਸਾਥ ਨਸੀਬ ਹੁੰਦਾ ਹੈ। ਸ਼ਾਇਦ ਨਿਰਭੈ ਜੋਤੀ ਸਿੰਘ ਨੂੰ ਨਿਆਂ ਇਸ ਕਰ ਕੇ ਮਿਲਿਆ ਕਿਉਂਕਿ ਉਸ ਦੇ ਅਪਰਾਧੀ ਸਾਦੇ ਜਹੇ ਆਮ ਇਨਸਾਨ ਸਨ। ਜੇ ਉਨ੍ਹਾਂ ਪਿਛੇ ਕਿਸੇ ਵੱਡੇ ਸਿਆਸੀ ਜਾਂ ਅਮੀਰ ਘਰਾਣੇ ਦਾ ਹੱਥ ਹੁੰਦਾ ਤਾਂ ਸ਼ਾਇਦ ਅਰਸ਼ਦੀਪ ਕੌਰ ਵਾਂਗ, ਜੋਤੀ ਵੀ ਨਿਆਂ ਤੋਂ ਵਾਂਝੀ ਹੀ ਰਹਿੰਦੀ। ਹਿਮਾਚਲ ਦੀ ਗੁੜੀਆ ਇਸ ਸਮਾਜਕ ਰੀਤ ਦਾ ਨਵਾਂ ਸ਼ਿਕਾਰ ਬਣੀ ਹੈ। ਇਸ 10ਵੀਂ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਨੂੰ ਹੁਣ ਨਿਆਂ ਮਿਲੇਗਾ ਕਿ ਅਮੀਰ ਲੋਕ ਅਪਣੇ ਗੁਨਾਹ ਨੂੰ ਕਿਸੇ ਗ਼ਰੀਬ ਦੇ ਮੱਥੇ ਮੜ੍ਹ ਦੇਣ ਵਿਚ ਕਾਮਯਾਬ ਹੋਣਗੇ? ਪੈਸਾ ਰੱਬ ਤਾਂ ਨਹੀਂ ਹੁੰਦਾ ਪਰ ਅੱਜ ਦੀ ਦੁਨੀਆਂ ਵਿਚ ਨਿਆਂ ਲੈਣ ਲਈ, ਪੈਸੇ ਦੇ ਰੂਪ ਵਿਚ, ਵੱਡੀ ਕੀਮਤ ਜ਼ਰੂਰ ਤਾਰਨੀ ਪੈਂਦੀ ਹੈ। ਜਦੋਂ ਤਕ ਨਿਆਂ ਇਕ ਆਮ ਇਨਸਾਨ ਦੀ ਕਿਸਮਤ ਵਿਚ ਨਹੀਂ ਲਿਖਿਆ ਜਾਂਦਾ (ਦੂਜੇ ਇਨਸਾਨਾਂ ਵਲੋਂ) ਭਾਰਤ ਵਿਚ ਲੋਕਤੰਤਰ ਐਵੇਂ 'ਵਿਖਾਵਾ ਤੰਤਰ' ਹੀ ਬਣਿਆ ਰਹੇਗਾ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement