ਸਾਕਾ ਨੀਲਾ ਤਾਰਾ : 35 ਸਾਲ ਬਾਅਦ ਵੀ ਸਿੱਖ ਇਨਸਾਫ਼ ਕਿਉਂ ਨਹੀਂ ਪ੍ਰਾਪਤ ਕਰ ਸਕੇ?
Published : Jun 6, 2019, 1:01 am IST
Updated : Jun 6, 2019, 1:01 am IST
SHARE ARTICLE
Operation blue star
Operation blue star

ਦਰਬਾਰ ਸਾਹਿਬ ਉਤੇ ਫ਼ੌਜ ਵਲੋਂ ਕੀਤੇ ਹਮਲੇ ਨੂੰ ਅੱਜ 35 ਸਾਲ ਹੋ ਗਏ ਹਨ ਪਰ ਸਿੱਖਾਂ ਦੀ ਹਾਲਤ ਵੇਖ ਕੇ ਜਾਪਦਾ ਹੈ ਜਿਵੇਂ ਅੱਜ ਵੀ ਉਹ ਟੈਂਕ ਸਿੱਖ ਕੌਮ ਦੀ ਛਾਤੀ ਉਤੇ...

ਦਰਬਾਰ ਸਾਹਿਬ ਉਤੇ ਫ਼ੌਜ ਵਲੋਂ ਕੀਤੇ ਹਮਲੇ ਨੂੰ ਅੱਜ 35 ਸਾਲ ਹੋ ਗਏ ਹਨ ਪਰ ਸਿੱਖਾਂ ਦੀ ਹਾਲਤ ਵੇਖ ਕੇ ਜਾਪਦਾ ਹੈ ਜਿਵੇਂ ਅੱਜ ਵੀ ਉਹ ਟੈਂਕ ਸਿੱਖ ਕੌਮ ਦੀ ਛਾਤੀ ਉਤੇ ਚੜ੍ਹੀ ਬੈਠੇ ਹਨ ਤੇ ਫ਼ੌਜ ਦੀਆਂ ਬੰਦੂਕਾਂ ਲਗਾਤਾਰ ਚਲ ਰਹੀਆਂ ਹਨ, ਬਸ ਹੁਣ ਫ਼ਰਸ਼ਾਂ ਉਤੇ ਖ਼ੂਨੀ ਢੇਰ ਨਹੀਂ ਲੱਗ ਰਹੇ, ਹੁਣ ਤਾਂ ਬਸ ਰੂਹਾਂ ਦਾ ਕਤਲ ਹੁੰਦਾ ਜਾਪ ਰਿਹਾ ਹੈ। ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੀ ਸਿਆਸਤ ਤੇ ਸਮਾਜ ਨੇ ਨਵਾਂ ਦੌਰ ਸ਼ੁਰੂ ਕੀਤਾ। ਪਰ ਸੱਭ ਤੋਂ ਵੱਡੀ ਗ਼ਲਤੀ ਇਸ ਦੌਰ ਵਿਚ ਇਹ ਕੀਤੀ ਗਈ ਕਿ ਉਸ ਦੌਰ ਦੇ ਨੌਜੁਆਨਾਂ ਨੂੰ ਭੁਲਾ ਦਿਤਾ ਗਿਆ ਜਿਨ੍ਹਾਂ ਨੇ ਬੇਮਿਸਾਲ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜ ਦਿਤਾ ਸੀ।

1984 Darbar Sahib1984 Darbar Sahib

ਅਪਣੇ ਉਸ ਇਤਿਹਾਸ ਨੂੰ ਭੁਲਾ ਦਿਤਾ ਗਿਆ ਹੈ। ਉਸ ਲੜਾਈ ਦੇ ਕਾਰਨਾਂ ਨੂੰ ਵੀ ਭੁਲਾ ਦਿਤਾ ਗਿਆ ਤੇ ਉਨ੍ਹਾਂ ਨੂੰ ਭੁਲਾਉਣ ਦੇ ਨਾਲ-ਨਾਲ ਕਇਆਂ ਨੇ ਸ਼ਹੀਦਾਂ ਨੂੰ ਖ਼ੁਦ ਹੀ ਅਤਿਵਾਦੀ ਕਹਿਣਾ ਸ਼ੁਰੂ ਕਰ ਦਿਤਾ। ਉਨ੍ਹਾਂ ਦੀ ਲੜਾਈ ਪਾਣੀ ਦੀ ਲੜਾਈ ਸੀ। ਅੱਜ ਪੰਜਾਬ ਨੂੰ ਚੇਤਾਵਨੀ ਦਿਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਇਕ ਰੇਤ ਦਾ ਢੇਰ ਬਣ ਸਕਦਾ ਹੈ। ਉਨ੍ਹਾਂ ਦੀ ਲੜਾਈ ਪੰਜਾਬ ਦੀ ਰਾਜਧਾਨੀ ਦੀ ਸੀ ਤੇ ਰਾਜਧਾਨੀ ਅੱਜ ਤਕ ਨਹੀਂ ਮਿਲੀ। ਉਨ੍ਹਾਂ ਦੀ ਲੜਾਈ ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਦੀ ਸੀ ਤੇ ਅਸੀ ਪੰਜਾਬੀ ਥਾਲੀ ਵਿਚ ਪਰੋਸ ਕੇ ਵਰਤਾਈ ਜਾ ਰਹੀ ਜਿਹੜੀ ਅਸ਼ਲੀਲਤਾ ਉਤੇ ਰੋਂਦੇ ਹਾਂ, ਉਹਦੇ ਲਈ ਅਸੀ ਅਪਣੇ ਵਲੋਂ ਅਪਣਿਆਂ ਨੂੰ ਭੁਲਾ ਦਿਤੇ ਜਾਣ ਦੀ ਗ਼ਲਤੀ ਨੂੰ ਜ਼ਿੰਮੇਵਾਰ ਸਮਝ ਸਕਦੇ ਹਾਂ।

19841984

ਕੁਦਰਤ ਦੇ ਦਸਤੂਰਾਂ ਦੀ ਰੀਤ ਨੂੰ ਵੇਖੀਏ ਤਾਂ ਇਹੀ ਆਖਿਆ ਜਾਂਦਾ ਹੈ ਕਿ ਗੁਨਾਹਗਾਰ ਨੂੰ ਕਰਮਾਂ ਦੀ ਸਜ਼ਾ ਇਸ ਧਰਤੀ ਉਤੇ ਹੀ ਮਿਲ ਜਾਂਦੀ ਹੈ। ਯਹੂਦੀਆਂ ਵਲ ਵੇਖੀਏ ਤਾਂ ਇਹੀ ਕੁਦਰਤੀ ਦਸਤੂਰ ਸਾਬਤ ਹੁੰਦਾ ਹੈ। ਉਹ ਯਹੂਦੀ ਜਿਨ੍ਹਾਂ ਨੂੰ ਕਦੇ ਇਸ ਦੁਨੀਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਉਹ ਦੁਨੀਆਂ ਦਾ ਭਾਵੇਂ ਸੱਭ ਤੋਂ ਛੋਟਾ ਧਰਮ ਹੈ ਪਰ ਦੁਨੀਆਂ ਦੀ ਸੱਭ ਤੋਂ ਤਾਕਤਵਰ ਕੌਮ ਵੀ ਹੈ। ਪਰ ਕੁਦਰਤ ਦੇ ਅਸੂਲਾਂ ਨੇ ਸਿੱਖਾਂ ਨੂੰ ਇਹ ਤਾਕਤ ਨਹੀਂ ਬਖ਼ਸ਼ੀ। ਕੀ ਉਸ ਲਈ ਸਿੱਖ ਵੀ ਜ਼ਿੰਮੇਵਾਰ ਸਨ? ਕਹਿਣ ਵਾਲੇ ਇਹ ਵੀ ਆਖਦੇ ਹਨ ਕਿ ਸੰਤਾਂ ਨੇ ਅੰਦਰ ਰਹਿ ਕੇ ਫ਼ੌਜ ਨਾਲ ਲੜਨ ਦੀ ਗ਼ਲਤੀ ਕੀਤੀ ਸੀ, ਪਰ ਉਨ੍ਹਾਂ ਦੀ ਨੀਤ ਉਤੇ ਕੋਈ ਉਂਗਲ ਨਹੀਂ ਉਠਾ ਸਕਦਾ।

Blue star 1984Blue star 1984

ਪਰ ਸਾਕੇ ਤੋਂ ਬਾਅਦ ਜੋ ਲੋਕ ਸਿੱਖਾਂ ਦੇ ਆਗੂ ਬਣ ਕੇ ਉਭਰੇ ਤੇ ਅੱਜ ਤਕ ਸਿੱਖਾਂ ਦੇ ਆਗੂ ਅਖਵਾ ਰਹੇ ਹਨ, ਉਨ੍ਹਾਂ ਦੀ ਈਮਾਨਦਾਰੀ ਉਤੇ ਯਕੀਨ ਵੀ ਨਹੀਂ ਕੀਤਾ ਜਾ ਸਕਦਾ। ਕੁਦਰਤ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਸੱਚੇ ਦਿਲ ਨਾਲ ਕੰਮ ਕਰਦੇ ਹਨ। ਪਿਛਲੇ 35 ਸਾਲਾਂ ਨੇ ਇਹੀ ਸਾਬਤ ਕੀਤਾ ਹੈ ਕਿ ਸਿੱਖ ਕੌਮ ਦੇ ਲੀਡਰਾਂ ਵਿਚ ਸੱਚੇ ਘੱਟ ਤੇ ਮਤਲਬੀ ਜ਼ਿਆਦਾ ਹਨ। ਅਪਣਿਆਂ ਨੂੰੰ ਭੁਲਾਉਣ ਵਾਲਿਆਂ ਨੂੰ ਇਨਸਾਫ਼ ਕਿਉਂ ਮਿਲੇ? ਉਨ੍ਹਾਂ ਮਰਜੀਵੜਿਆਂ ਵਿਚੋਂ ਕੋਈ ਜੇ ਅੱਜ ਦੇ ਸਿੱਖਾਂ ਦੀ ਹਾਲਤ ਬਾਰੇ ਠੀਕ ਅੰਦਾਜ਼ਾ ਲਾ ਸਕਦਾ ਤਾਂ ਉਨ੍ਹਾਂ ਵਿਚੋਂ ਵੀ ਕਈਆਂ ਨੇ ਬੰਦੂਕਾਂ ਛੱਡ ਕੇ ਅਪਣੇ ਕੰਮਾਂ ਵਲ ਨੂੰ ਮੁੜ ਜਾਣਾ ਸੀ। 

Darbar Sahib Darbar Sahib

35 ਸਾਲਾਂ ਬਾਅਦ ਅੱਜ ਉਸੇ ਦਰਬਾਰ ਸਾਹਿਬ ਵਿਚ ਉਨ੍ਹਾਂ ਕੁਰਬਾਨੀਆਂ ਦੀ ਇਕ ਵੀ ਯਾਦਗਾਰ ਨਹੀਂ ਹੈ। ਇਕ ਕੋਨੇ ਵਿਚ ਗੋਲਕ ਵਾਲਾ ਇਕ ਹੋਰ ਗੁਰਦਵਾਰਾ ਜ਼ਰੂਰ ਹੈ ਪਰ ਜਿਸ ਤਰ੍ਹਾਂ ਦਾ ਹਮਲਾ ਪੰਜਾਬ ਉਤੇ ਹੋਇਆ ਸੀ, ਉਹ ਅਜਿਹੀ ਯਾਦਗਾਰ ਮੰਗਦਾ ਸੀ ਕਿ ਅਪਰਾਧੀਆਂ ਦੀਆਂ ਪੀੜ੍ਹੀਆਂ ਕੰਬ ਜਾਂਦੀਆਂ ਇਹ ਵੇਖ ਕੇ ਕਿ ਉਨ੍ਹਾਂ ਦੇ ਪੂਰਵਜਾਂ ਨੇ ਕਿਸ ਤਰ੍ਹਾਂ ਦਾ ਜ਼ੁਲਮ ਇਕ ਧਰਮ ਅਸਥਾਨ ਵਿਚ ਕੀਤਾ ਸੀ? ਸਿਆਸਤਦਾਨਾਂ ਨੂੰ ਇਲਜ਼ਾਮ ਦੇਣਾ ਬੜਾ ਆਸਾਨ ਹੈ ਪਰ ਇਹ ਵੀ ਸੱਚ ਹੈ ਕਿ ਸਿਆਸਤਦਾਨ ਸਮਾਜ ਵਿਚੋਂ ਹੀ ਨਿਕਲਦੇ ਹਨ ਤੇ ਜਿਸ ਤਰ੍ਹਾਂ ਸਿਆਸਤਦਾਨਾਂ ਨੇ '84 ਦਾ ਫਾਇਦਾ ਉਠਾਇਆ, ਉਸੇ ਤਰ੍ਹਾਂ ਸਿੱਖ ਸਮਾਜ ਦੇ ਵੱਡੇ ਹਿੱਸੇ ਨੇ ਪੀੜਤਾਂ ਦੀਆਂ ਕੁਰਬਾਨੀਆਂ ਦਾ ਫਾਇਦਾ ਵੀ ਉਠਾਇਆ।

Operation Blue Star 1984Operation Blue Star 1984

ਅੱਜ ਵੀ ਕਈ ਹਨ ਜੋ ਚੋਣਾਂ ਸਮੇਂ ਉਨ੍ਹਾਂ ਦਰਦਨਾਕ ਪਲਾਂ ਦੇ ਨਾਂ ਉਤੇ ਵੋਟਾਂ ਮੰਗਦੇ ਹਨ ਤੇ ਫਿਰ ਭੁੱਲ ਜਾਂਦੇ ਹਨ। ਕਈ ਵਾਰ ਵਿਦੇਸ਼ਾਂ ਵਿਚੋਂ '2020' ਦੀ ਪੁਕਾਰ ਸੁਣ ਕੇ ਉਨ੍ਹਾਂ ਉਤੇ ਹੈਰਾਨਗੀ ਹੁੰਦੀ ਹੈ ਕਿ ਉਹ ਕਿਨ੍ਹਾਂ ਲਈ 'ਆਜ਼ਾਦੀ' ਦੀ ਗੱਲ ਕਰ ਰਹੇ ਹਨ? ਇਥੇ ਤਾਂ ਸਿੱਖ ਮਾਇਆ ਨਾਲ ਫੇਰੇ ਲੈਣ ਵਿਚ ਹੀ ਰੁੱਝੇ ਹੋਏ ਹਨ।

Darbar Sahib 1984Darbar Sahib 1984

ਪਰ ਫਿਰ ਇਹ ਬਾਹਰ ਬੈਠੇ ਸਿੱਖ ਉਹੀ ਹਨ ਜੋ ਅਸਲ ਵਿਚ 1984 ਦੇ ਜ਼ਖ਼ਮਾਂ ਨੂੰ ਨਹੀਂ ਭੁੱਲੇ ਤੇ ਸਿੱਖਾਂ ਦੇ ਭਵਿੱਖ ਬਾਰੇ ਚਿੰਤਤ ਹਨ, ਇਥੋਂ ਪੰਜਾਬ ਦੇ ਤਾਂ ਦਿੱਲੀ ਵਿਚ ਇਕ ਵਜ਼ੀਰੀ ਲੈ ਕੇ ਪੰਜਾਬ ਦੀਆਂ ਸਾਰੀਆਂ ਮੰਗਾਂ ਭੁਲ ਜਾਣ ਨੂੰ ਵੀ ਤਿਆਰ ਹਨ ਤੇ ਲੋੜ ਪੈਣ ਤੇ ਅਕਾਲੀ ਦਲ ਨੂੰ ਝਟਕਾ ਕੇ, ਦਿੱਲੀ ਵਾਲਿਆਂ ਅੱਗੇ ਪਰੋਸ ਦੇਣਗੇ। ਪਰ ਪੰਜਾਬ ਦੀ ਧਰਤੀ ਤੋਂ ਦੂਰ ਰਹਿ ਕੇ ਸਿੱਖਾਂ ਦੇ ਭਵਿੱਖ ਬਾਰੇ ਫ਼ਿਕਰਮੰਦ ਰਹਿਣ ਵਾਲੇ ਸਿੱਖ ਵੀ ਅਸਲ ਯਾਦਗਾਰ ਬਣਾਉਣ ਬਾਰੇ ਨਹੀਂ ਸੋਚ ਰਹੇ। ਆਜ਼ਾਦ ਧਰਤੀ ਤੇ ਰਹਿ ਕੇ ਵੀ ਉਹ ਯਹੂਦੀਆਂ ਵਾਂਗ ਯਾਦਗਾਰ ਨਹੀਂ ਬਣਾ ਸਕੇ।

1984 Sikh Genocide1984 Sikh Genocide

ਭਾਵੇਂ ਸਿੱਖਾਂ ਨੇ ਆਲੀਸ਼ਾਨ ਗੁਰਦਵਾਰੇ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਯਹੂਦੀਆਂ ਵਾਂਗ, ਸਿੱਖਾਂ ਦੇ ਜ਼ਖ਼ਮਾਂ ਨੂੰ ਹਕੀਕੀ ਰੂਪ ਵਿਚ ਦੁਨੀਆਂ ਅੱਗੇ ਪੇਸ਼ ਕਰਨ ਅਤੇ ਦੁਨੀਆਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਯਾਦਗਾਰ ਉਹ ਵੀ ਨਹੀਂ ਬਣਾ ਸਕੇ। ਨਿਆਂ ਤੋਂ ਵਾਂਝੀਆਂ ਸੰਗਮਰਮਰ ਦੀਆਂ ਇਮਾਰਤਾਂ ਬਣਾ ਕੇ ਅਪਣੇ ਇਤਿਹਾਸ ਨੂੰ ਆਪ ਤਬਾਹ ਕਰਦੀ ਸਿੱਖ ਕੌਮ ਦੀ ਸ਼ਾਇਦ ਸੱਭ ਤੋਂ ਸ਼ਰਮਨਾਕ ਘੜੀ ਸੌਦਾ ਸਾਧ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਿਲੀ ਭੁਗਤ ਦਾ ਕਿੱਸਾ ਹੈ। ਬਰਗਾੜੀ ਗੋਲੀ ਕਾਂਡ ਦਾ ਸੱਚ ਕੀ ਹੈ? ਇਸ ਵਿਚ ਸਿਆਸਤ ਹੋ ਸਕਦੀ ਹੈ।

Sri Darbar SahibSri Darbar Sahib

ਪਰ ਸੌਦਾ ਸਾਧ ਦੀ ਮਾਫ਼ੀ ਨੂੰ ਉਸੇ ਦਰਬਾਰ ਸਾਹਿਬ ਵਿਚੋਂ ਮਨਜ਼ੂਰੀ ਮਿਲਣ ਦਾ ਸਬੂਤ ਇਹ ਹੈ ਕਿ ਅੱਜ ਵੀ ਦਰਬਾਰ ਸਾਹਿਬ ਉਤੇ ਹਮਲਾ ਬਾ-ਦਸਤੂਰ ਜਾਰੀ ਹੈ। ਜੋ ਨਿਆਂ ਦੀ ਆਸ ਰਖਦੇ ਹਨ, ਸਮਝ ਲੈਣ ਕਿ ਨਿਆਂ ਜਗਦੀਸ਼ ਕੌਰ ਵਰਗਿਆਂ ਦੇ ਦਿਲਾਂ ਵਿਚ ਬਲਦੀ ਅੱਗ, ਸਾਂਭੀ ਰੱਖਣ ਵਾਲਿਆਂ ਨੂੰ ਤੇ ਅਪਣਿਆਂ ਨੂੰ ਹਰ ਪਲ ਯਾਦ ਰੱਖਣ ਵਾਲਿਆਂ ਨੂੰ ਮਿਲਦਾ ਹੈ। ਕੁਦਰਤ ਦਾ ਦਸਤੂਰ ਵੀ ਉਨ੍ਹਾਂ ਸਾਹਮਣੇ ਸਰਕਾਰਾਂ ਨੂੰ ਝੁਕਾਉਂਦਾ ਹੈ। ਸੁੱਤਿਆਂ ਹੋਇਆਂ ਨੂੰ ਕੁਦਰਤ ਵੀ ਭੁਲਾ ਦਿੰਦੀ ਹੈ। ਜੇਕਰ ਕਦੇ 80-90ਵਿਆਂ ਦਾ ਪੂਰਾ ਸੱਚ ਸਮਝਣਾ ਹੈ ਤਾਂ 2019 ਤਕ ਦੇ ਸਿੱਖ ਕਿਰਦਾਰ ਨੂੰ ਇਕੱਠਿਆਂ ਰੱਖ ਕੇ ਹੀ ਸਮਝਿਆ ਜਾ ਸਕੇਗਾ।      - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement