
ਹੁਣ ਕਿਸਾਨਾਂ ਦਾ ਅਤਿਵਾਦੀਆਂ ਨਾਲ ਰਿਸ਼ਤਾ ਜੋੜਿਆ ਜਾਵੇਗਾ ਤੇ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦੀ ਨੇੜਤਾ ਇਕ ਕਾਰਨ ਬਣ ਜਾਵੇਗੀ।
ਵਿਗਿਆਨ ਦੀ ਮਦਦ ਨਾਲ ਅਪਰਾਧੀਆਂ ਨੂੰ ਫੜਨਾ ਅਸਾਨ ਹੋਈ ਜਾਂਦਾ ਹੈ ਤੇ ਹੁਣ ਸੰਸਦ ਦੇ ਇਕ ਪੈਨਲ ਨੇ ‘ਡੀਐਨਏ ਪ੍ਰੋਫ਼ਾਈਲਿੰਗ ਲਾਂਚ’ ਨੂੰ ਹਾਮੀ ਦੇ ਦਿੱਤੀ ਹੈ ਜਿਸ ਵਿਚ ਕੁੱਝ ਬਦਲਾਅ ਕੀਤੇ ਗਏ ਹਨ ਜਿਸ ਨਾਲ ਘੱਟ ਗਿਣਤੀਆਂ ਤੇ ਪਛੜੀਆਂ ਜਾਤੀਆਂ ਨੂੰ ਚਿੰਤਾ ਹੋਣ ਲੱਗ ਪਈ ਹੈ। ਇਸ ਤੋਂ ਪਹਿਲਾਂ ਕਿ ਅਸੀ ਇਸ ਦੀਆਂ ਕਮਜ਼ੋਰੀਆਂ ਸਮਝੀਏ, ਇਸ ਦਾ ਮਤਲਬ ਸਮਝ ਲੈਣਾ ਜ਼ਰੂਰੀ ਹੈ। ਜਿਵੇਂ ਸਾਡੀਆਂ ਉਂਗਲਾਂ ਦੇ ਨਿਸ਼ਾਨ ਮਿਲਾ ਕੇ ਪੁਲਿਸ ਦੱਸ ਸਕਦੀ ਹੈ ਕਿ ਮੁਲਜ਼ਮ ਉਸ ਸਥਾਨ ਤੇ ਹਾਜ਼ਰ ਸੀ ਜਾਂ ਨਹੀਂ, ਇਸੇ ਤਰ੍ਹਾਂ ਸਾਡੇ ਜਿਸਮ ’ਚੋਂ ਨਿਕਲੇ ਛੋਟੇ ਜਹੇ ਕਣ ਵੀ ਅਪਰਾਧ ਵਿਚ ਸਾਡੀ ਸ਼ਮੂਲੀਅਤ ਦਸ ਸਕਦੇ ਹਨ।
delhi police
ਜੇ ਕਿਸੇ ਅਪਰਾਧੀ ਨੇ ਅਪਣਾ ਥੁੱਕ, ਵਾਲ, ਖ਼ੂਨ ਜਾਂ ਚਮੜੀ ਕਿਸੇ ਵਾਰਦਾਤ ਵਾਲੀ ਥਾਂ ਜਾਂ ਕਿਸੇ ਕਤਲ ਹੋਏ ਜਿਸਮ ਉਤੇ ਛੱਡ ਦਿਤਾ ਤਾਂ ਡੀ.ਐਨ.ਏ ਦੀ ਜਾਂਚ ਰਾਹੀਂ ਉਸ ਦੀ ਸ਼ਮੂਲੀਅਤ ਸਾਬਤ ਕੀਤੀ ਜਾ ਸਕਦੀ ਹੈ। ਇਹ ਤਰਕੀਬ ਅੱਜ ਦੀ ਨਹੀਂ ਬਲਕਿ ਕਈ ਸਾਲਾਂ ਤੋਂ ਵਿਦੇਸ਼ਾਂ ਵਿਚ ਇਸਤੇਮਾਲ ਕੀਤੀ ਜਾ ਰਹੀ ਹੈ, ਜਿਥੇ ਇਸ ਨਾਲ ਕਈ ਬਲਾਤਕਾਰਾਂ, ਕਤਲਾਂ ਦੇ ਮਾਮਲੇ ਸੁਲਝਾਏ ਗਏ ਹਨ। ਇਸ ਦੀ ਸੱਭ ਤੋਂ ਸਫ਼ਲ ਉਦਾਹਰਣ ਹੈ ਅਮਰੀਕਾ ਦਾ ‘ਗੋਲਡਨ ਸਟੇਟ ਕੇਰੇਲਾ’ ਜਿਸ ਨੂੰ 72 ਸਾਲ ਦੀ ਉਮਰ ਵਿਚ ਫੜਿਆ ਗਿਆ।
ਇਸ ਸ਼ਖ਼ਸ ਨੇ 50 ਬਲਾਤਕਾਰ ਤੇ 12 ਕਤਲ ਕੀਤੇ ਸਨ। ਇਸ ਨੂੰ ਫੜਨ ਵਿਚ ਡੀ.ਐਨ.ਏ ਪ੍ਰੋਫ਼ਾਈਲਿੰਗ ਕੋਈ ਜਾਦੂ ਦੀ ਛੜੀ ਸਾਬਤ ਨਾ ਹੋ ਸਕੀ ਕਿਉਂਕਿ ਪੁਲਿਸ ਨੇ ਸਬੂਤਾਂ ਨਾਲ ਜਿਹੜੀ ਛੇੜਛਾੜ ਕੀਤੀ, ਉਸੇ ਦਾ ਉਸ ਨੂੰ ਲਾਭ ਮਿਲ ਗਿਆ ਪਰ ਇਸ ਨਾਲ ਵੱਡੇ ਸਵਾਲ ਵੀ ਖੜੇ ਹੁੰਦੇ ਹਨ ਕਿਉਂਕਿ ਗੋਲਡਨ ਸਟੇਟ ਕੇਰੇਲਾ ਡੀ. ਅੰਜੀਲੋ ਕਿਉਂਕਿ ਇਕ ਖ਼ਾਸ ਨਸਲ ਦਾ ਸੀ ਤੇ ਉਸ ਨੂੰ ਉਸ ਦੇ ਡੀ.ਐਨ.ਏ ਰਾਹੀਂ ਨਹੀਂ ਬਲਕਿ ਪ੍ਰਵਾਰਕ ਸਾਂਝ ਕਾਰਨ ਹੀ ਫੜਿਆ ਜਾ ਸਕਿਆ ਸੀ। ਉਹ ਮੋਰਮਨ ਚਰਚ ਦਾ ਮੈਂਬਰ ਸੀ ਤੇ ਉਸ ਨੂੰ ਫੜਨ ਵਾਸਤੇ ਇਕ ਵੱਡੀ ਜਾਂਚ ਅਧੀਨ ਉਸ ਤੇ ਸ਼ੱਕ ਦੀ ਨਿਗ੍ਹਾ ਰੱਖੀ ਗਈ ਤੇ ਇਸ ਵਿਚ ਇਕ ਪ੍ਰਵਾਰ ਦੇ ਕਈ ਬੇਗੁਨਾਹ ਵੀ ਸ਼ਾਮਲ ਸਨ, ਜਿਨ੍ਹਾਂ ਉਤੇ ਵੀ ਸ਼ੱਕ ਕੀਤਾ ਗਿਆ ਸੀ ਤੇ ਜਿਨ੍ਹਾਂ ਸਦਕਾ ਇਹ ਅਪਰਾਧੀ ਫੜਿਆ ਗਿਆ ਸੀ। ਡੀ.ਐਨ.ਏ ਪ੍ਰੋਫ਼ਾਈਲਿੰਗ ਅਪਰਾਧੀ ਦੀ ਸਿੱਧੀ ਜਾਣਕਾਰੀ ਨਹੀਂ ਦਿੰਦਾ ਪਰ ਇਸ ਨਾਲ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਪਰਾਧੀ ਇਕ ਪ੍ਰਵਾਰ ਜਾਂ ਨਸਲ ਦਾ ਹੋ ਸਕਦਾ ਹੈ।
DNA
ਇਸ ਨੂੰ ਅਜਕਲ ਮਾਂ-ਬਾਪ ਦਾ ਪਤਾ ਲਗਾਉਣ ਵਾਸਤੇ ਵਰਤੋਂ ਵਿਚ ਲਿਆਇਆ ਜਾਂਦਾ ਹੈ। ਸਪੇਨ ਦੀ ਇਕ ਕਮੇਟੀ ਨੇ ਇਸ ਵਿਚ ਅਪਰਾਧੀ ਉਤੇ ਡੀ.ਐਨ.ਏ ਲੈਣ ਵਾਲੀਆਂ ਸ਼ਰਤਾਂ ਪਾ ਦਿਤੀਆਂ ਹਨ ਪਰ ਅਸਦੁਦੀਨ ਉਵੇਸੀ ਨੇ ਇਸ ਵਿਰੁਧ ਭਾਰਤ ਦੀਆਂ ਘੱਟ ਗਿਣਤੀਆਂ ਤੇ ਦਲਿਤਾਂ ਵਾਸਤੇ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਸਲਿਮ, ਦਲਿਤ ਤੇ ਅਦਿਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸ ਨਾਲ ਉਨ੍ਹਾਂ ਤੇ ਸਿੱਧਾ ਨਿਸ਼ਾਨਾ ਸਾਧ ਦਿਤਾ ਜਾਵੇਗਾ। ਜੇ ਅਸੀ ਦਿੱਲੀ ਪੁਲਿਸ ਵਲ ਵੇਖੀਏ ਤਾਂ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਪੁਲਿਸ ਵਲੋਂ ਜਾਮੀਆ ਦੇ ਵਿਦਿਆਰਥੀਆਂ ਉਤੇ ਜ਼ਰੂਰਤ ਤੋਂ ਵੱਧ ਤਾਕਤ ਦੀ ਵਰਤੋਂ ਕੀਤੀ ਗਈ। ਅਸੀ ਕਿਸੇ ਥਾਣੇ ਵਿਚ ਰਾਤ ਨੂੰ ਝਾਤ ਮਾਰੀਏ ਤਾਂ ਉਥੇ ਡੰਡਾ ਚੱਲ ਰਿਹਾ ਹੁੰਦਾ ਹੈ ਤੇ ਉਹ ਤਹਿ ਕਰ ਰਿਹਾ ਹੁੰਦਾ ਹੈ ਕਿ ਇਹ ਸ਼ਖ਼ਸ ਅਪਰਾਧੀ ਹੈ ਤੇ ਉਸ ਨੂੰ ਉਦੋਂ ਤਕ ਮਾਰ-ਮਾਰ ਕੇ ਛੱਲੀ ਵਾਂਗ ਕੁੱਟੋ ਜਦੋਂ ਤਕ ਉਹ ਆਪ ਕਬੂਲ ਨਹੀਂ ਕਰਦਾ। ਉਸ ਕਬੂਲਨਾਮੇ ਵਿਚ ਕਿੰਨਾ ਸੱਚ ਜਾਂ ਝੂਠ ਹੁੰਦਾ ਹੈ ਉਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਡੰਡੇ ਦੀ ਮਾਰ ਦਾ ਡਰ ਹਰ ਫਸੇ ਹੋਏ ਨੂੰ ਝੂਠ ਨੂੰ ਵੀ ਸੱਚ ਕਹਿ ਦੇਣ ਲਈ ਮਜਬੂਰ ਕਰ ਸਕਦਾ ਹੈ।
supreme court
ਦਿੱਲੀ ਪੁਲਿਸ ਤੇ ਕੁੱਝ ਸਿਆਸਤਦਾਨਾਂ ਨੇ ਤਾਂ ਆਪ ਵੀ ਕਿਸਾਨਾਂ ਨੂੰ ਅਤਿਵਾਦੀ ਕਿਹਾ ਹੈ। ਨੌਜੁਆਨ ਕਿਸਾਨ ਤੇ ਉਨ੍ਹਾਂ ਦੇ ਹਮਦਰਦ ਦੇਸ਼ ਵਿਰੁਧ ਬਗ਼ਾਵਤ ਕਰਨ ਲਈ ਨਹੀਂ ਗਏ ਸਨ, ਉਹ ਆਪ ਆਗੂ ਬਣਨ ਦੇ ਲਾਲਚ ਵਿਚ ਅਪਣੀ ਆਵਾਜ਼ ਬਾਕੀਆਂ ਨਾਲੋਂ ਉੱਚੀ ਕਰਨ ਲਈ ਬਾਕੀਆਂ ਤੋਂ ਵੱਖ ਹੋ ਕੇ, ਇਸੇ ਇਰਾਦੇ ਨਾਲ ਲਾਲ ਕਿਲ੍ਹੇ ਵਲ ਚਲ ਪਏ ਸਨ। ਹੁਣ ਇਸ ਨਵੇਂ ਕਾਨੂੰਨ ਤਹਿਤ ਉਨ੍ਹਾਂ ਸਾਰਿਆਂ ਦੀ ਡੀ.ਐਨ.ਏ ਪ੍ਰੋਫ਼ਾਈਲਿੰਗ ਕੀਤੀ ਜਾਵੇਗੀ ਤੇ ਜਦ ਵੀ ਦੇਸ਼ ਤੇ ਕੋਈ ਹਮਲਾ ਹੋਵੇਗਾ, ਡੀ.ਐਨ.ਏ ਪ੍ਰੋਫ਼ਾਈਲਿੰਗ ਹੇਠ ਇਨ੍ਹਾਂ ਦੀ ਛਾਣਬੀਣ ਕੀਤੀ ਜਾਣੀ ਸ਼ੁਰੂ ਹੋ ਜਾਵੇਗੀ। ਹੁਣ ਵਰਗੇ ਰਾਜ ਵਿਚ ਘੱਟ ਗਿਣਤੀਆਂ ਤੇ ਦਲਿਤਾਂ ਵਿਚੋਂ ਹੀ ਇਸ ਵਿਧੀ ਰਾਹੀਂ ‘ਦੇਸ਼ ਵਿਰੋਧੀ’ ਲੱਭੇ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
farmer
ਹੁਣ ਕਿਸਾਨਾਂ ਦਾ ਅਤਿਵਾਦੀਆਂ ਨਾਲ ਰਿਸ਼ਤਾ ਜੋੜਿਆ ਜਾਵੇਗਾ ਤੇ ਪੰਜਾਬ ਅਤੇ ਪਾਕਿਸਤਾਨ ਦੀ ਸਰਹੱਦੀ ਨੇੜਤਾ ਇਕ ਕਾਰਨ ਬਣ ਜਾਵੇਗੀ। ਜੇ ਤੁਸੀ ਕਰਤਾਰਪੁਰ ਸਾਹਿਬ ਗਏ ਤਾਂ ਆਖਿਆ ਜਾਵੇਗਾ ਕਿ ਤੁਸੀ ਆਈ.ਐਸ.ਆਈ. ਦੇ ਏਜੰਟ ਨੂੰ ਮਿਲਣ ਗਏ ਸੀ। ਜੇ ਕਿਸੇ ਵਿਚ ਚੋਰ ਦੀ ਡੀ.ਐਨ.ਏ ਪ੍ਰੋਫ਼ਾਈਲਿੰਗ ਹੋਵੇਗੀ ਤਾਂ ਇਹ ਨਹੀਂ ਆਖਿਆ ਜਾਵੇਗਾ ਕਿ ਇਹ ਗ਼ਰੀਬੀ ਤੇ ਭੁੱਖ ਦਾ ਮਾਰਿਆ ਬੰਦਾ ਹੈ ਬਲਕਿ ਉਪ੍ਰੋਕਤ ਵਿਧੀ ਨਾਲ ਚੋਰ ਸਾਬਤ ਹੋਣ ਦੀ ਸੂਰਤ ਵਿਚ ਇਸ ਦੋਸ਼ ਹੇਠ ਉਸ ਦਾ ਪੂਰਾ ਪ੍ਰਵਾਰ ਵੀ ਆ ਜਾਵੇਗਾ ਕਿਉਂਕਿ ਸੱਭ ਦਾ ਡੀ.ਐਨ.ਏ. ਇਕੋ ਹੀ ਹੋਵੇਗਾ।
DNA
ਵਿਗਿਆਨ ਵਿਚ ਖ਼ਰਾਬੀ ਨਹੀਂ ਪਰ ਵਿਗਿਆਨ ਦਾ ਇਸਤੇਮਾਲ ਕਰਨ ਵਾਲਾ, ਵਿਗਿਆਨ ਤੋਂ ਜ਼ਿਆਦਾ ਸਿਆਣਾ ਹੋਣਾ ਚਾਹੀਦਾ ਹੈ। ਜਿਵੇਂ ਆਖਦੇ ਨੇ ਕਿ ਨਕਲ ਕਰਨ ਵਾਸਤੇ ਵੀ ਅਕਲ ਚਾਹੀਦੀ ਹੈ ਤੇ ਵਿਗਿਆਨ ਵਾਸਤੇ ਤਾਂ ਅਕਲ, ਦੂਰ-ਅੰਦੇਸ਼ੀ, ਸਿਆਣਪ, ਹਮਦਰਦੀ, ਸਹਿਣਸ਼ੀਲਤਾ, ਸਬਰ ਬਹੁਤ ਕੁੱਝ ਚਾਹੀਦਾ ਹੁੰਦਾ ਹੈ ਪਰ ਕੀ ਸਾਡੀ ਪੁਲਿਸ ਕੋਲ ਇਹ ਸੱਭ ਕੁੱਝ ਹੈ ਵੀ? ਇਨ੍ਹਾਂ ਕੋਲੋਂ ਤਾਂ ਇਕ ਡੰਡਾ ਨਹੀਂ ਠੀਕ ਥਾਂ ਵਰਤਿਆ ਜਾਂਦਾ ਤੇ ਉਸ ਦੇ ਸਿਰ ਤੇ ਹੀ ਇਹ ਕਈ ਵਾਰ ਹੈਵਾਨ ਵੀ ਬਣ ਜਾਂਦੇ ਨੇ ਤੇ ਜੇ ਉਨ੍ਹਾਂ ਨੂੰ ਕੋਈ ਹੋਰ ਤਾਕਤਵਰ ਹਥਿਆਰ ਫੜਾ ਦਿਤਾ ਜਾਵੇ ਤਾਂ ਇਹ ਤਾਂ ਵਾਕਿਆ ਹੀ ਭਾਰਤ ਵਿਚ ਸਿਰਫ਼ ਇਕ ਧਰਮ ਦਾ ਰਾਜ ਸਥਾਪਤ ਕਰ ਕੇ ਹੀ ਸਾਹ ਲੈਣਗੇ।
(ਨਿਮਰਤ ਕੌਰ)