ਜੂਨ 1984 ਤੋਂ ਜੂਨ 2018 ਤਕ ਰੂਹ ਮਰ ਚੁੱਕੀ ਹੈ, ਵਪਾਰੀ ਤੇ ਸਿਆਸਤਦਾਨ ਮਰੀ ਰੂਹ ਦਾ ਵਪਾਰ ਕਰ ਰਹੇ ਹਨ
Published : Jun 6, 2018, 3:47 am IST
Updated : Jun 6, 2018, 3:47 am IST
SHARE ARTICLE
Sikhs Fighting
Sikhs Fighting

ਉਸ ਪੰਜਾਬ ਅਤੇ ਅੱਜ ਦੇ ਪੰਜਾਬ ਵਿਚ ਬਹੁਤ ਫ਼ਰਕ ਹੈ। ਇਕ ਤਾਂ ਲਹਿੰਦਾ ਪੰਜਾਬ ਸੀ ਜਿਹੜਾ ਪਾਕਿਸਤਾਨ ਵਿਚ ਚਲਾ ਗਿਆ, ਪਰ ਹੁਣ ਪੰਜਾਬ ਦੀ ਰੂਹ ਹੀ 6 ਜੂਨ ਨੂੰ ...

ਉਸ ਪੰਜਾਬ ਅਤੇ ਅੱਜ ਦੇ ਪੰਜਾਬ ਵਿਚ ਬਹੁਤ ਫ਼ਰਕ ਹੈ। ਇਕ ਤਾਂ ਲਹਿੰਦਾ ਪੰਜਾਬ ਸੀ ਜਿਹੜਾ ਪਾਕਿਸਤਾਨ ਵਿਚ ਚਲਾ ਗਿਆ, ਪਰ ਹੁਣ ਪੰਜਾਬ ਦੀ ਰੂਹ ਹੀ 6 ਜੂਨ ਨੂੰ ਤਬਾਹ ਹੋ ਗਈ। ਦੋ ਦਿਨ ਪਹਿਲਾਂ ਅੰਮ੍ਰਿਤਸਰ ਜਾ ਕੇ ਇਕ ਵਪਾਰੀ ਨਾਲ ਗੱਲ ਕਰਦਿਆਂ, ਦਿਲ ਹੀ ਟੁਟ ਗਿਆ। ਉਹ ਜੂਨ ਵਿਚ ਖ਼ੁਸ਼ੀ ਇਸ ਗੱਲ ਦੀ ਪ੍ਰਗਟ ਕਰ ਰਹੇ ਸਨ ਕਿ ਅੰਮ੍ਰਿਤਸਰ ਦੇ ਵਪਾਰ ਲਈ ਇਹ ਮਹੀਨਾ ਸੱਭ ਤੋਂ ਚੰਗਾ ਸਾਬਤ ਹੁੰਦਾ ਹੈ ਕਿਉਂਕਿ ਸਾਰੇ ਪੰਜਾਬ ਤੋਂ ਲੋਕ ਆ ਜਾਂਦੇ ਹਨ ਤੇ ਖ਼ੂਬ ਵਿਕਰੀ ਹੁੰਦੀ ਹੈ। 

ਜੂਨ '84 ਪੰਜਾਬ ਦੀ ਹੱਕਾਂ ਅਧਿਕਾਰਾਂ ਦੀ ਲੜਾਈ ਦਾ ਉਬਾਲ ਸੀ ਤੇ ਉਸ ਵਕਤ ਪੰਜਾਬ ਵਿਚ ਵਸਦੇ ਸਾਰੇ ਲੋਕ ਅਤੇ ਦੇਸ਼ ਦੁਨੀਆਂ ਵਿਚ ਫੈਲੇ ਪੰਜਾਬੀ ਜਾਂ ਸਿੱਖ ਇਸ ਮਾਮਲੇ ਤੇ ਇਕੋ ਤਰ੍ਹਾਂ ਸੋਚਦੇ ਸਨ। ਉਹ ਵਕਤ ਸੀ ਜਦ ਮਰਨ ਵਾਲੇ ਨੌਜਵਾਨ ਭਾਵੇਂ ਅਪਣੇ ਘਰ ਦੇ ਬੱਚੇ ਨਹੀਂ ਸਨ ਹੁੰਦੇ, ਤਾਂ ਵੀ ਹਰ ਇਕ ਦੀ ਮੌਤ ਤੇ ਹਰ ਮਾਂ ਰੋਂਦੀ ਸੀ ਜਿਵੇਂ ਉਸ ਦੀ ਅਪਣੀ ਕੁੱਖ ਉਜੜ ਗਈ ਹੋਵੇ। ਜਦ ਅਪਣੀ ਹੀ ਸਰਕਾਰ ਤੋਂ ਅਪਣੀ ਹੋਂਦ ਬਚਾਉਣ ਲਈ ਪੰਜਾਬ ਦੇ ਗਰਮ-ਖ਼ਿਆਲੀ ਨੌਜਵਾਨਾਂ ਨੇ ਹਥਿਆਰ ਚੁਕ ਲਏ ਤਾਂ ਇਸ ਹਿੰਸਕ ਰਸਤੇ ਉਤੇ ਚਲਣ ਪਿੱਛੇ ਦਾ ਦਰਦ ਵੀ ਲੋਕ ਸਮਝਦੇ ਸਨ।

ਪੰਜਾਬ ਦੋ ਧਿਰਾਂ ਵਿਚ ਵੰਡਿਆ ਗਿਆ ਸੀ। ਸਰਕਾਰੀ ਤਾਕਤ ਅਤੇ ਪੈਸੇ ਨਾਲ ਨੌਜਵਾਨਾਂ ਨੂੰ ਮਾਰਨ ਵਾਲੇ ਇਕ ਪਾਸੇ ਸਨ। ਇਹ ਤਾਂ ਜੰਗ ਵਿਚ ਹੁੰਦਾ ਹੀ ਹੈ। ਪਰ ਘੱਟ ਹੀ ਹੋਣਗੇ ਜੋ ਕਿਸੇ ਤਰ੍ਹਾਂ ਵੀ ਮਾਮਲੇ ਨਾਲ ਜੁੜੇ ਨਾ ਰਹਿ ਗਏ ਹੋਣ। '84 ਵਿਚ ਜੂਨ ਅਤੇ ਫਿਰ ਨਵੰਬਰ ਦੇ ਸਰਕਾਰੀ ਕਹਿਰ ਤੋਂ ਬਾਅਦ ਦਿਲ ਦੇ ਦੌਰਿਆਂ ਨਾਲ ਪੀੜਤ ਸਿੱਖਾਂ ਨਾਲ ਹਸਪਤਾਲਾਂ ਦੇ ਵਾਰਡ ਭਰ ਗਏ ਸਨ। ਇਹ ਉਹ ਸੇਕ ਸੀ ਜੋ ਹਰ ਕਿਸੇ ਨੂੰ ਲੂਹ ਗਿਆ।

ਪਰ ਉਸ ਉਬਾਲ ਤੋਂ ਬਾਅਦ ਪੰਜਾਬ ਬਦਲ ਗਿਆ। ਅੱਜ ਦੇ ਪੰਜਾਬ ਅਤੇ ਉਸ ਪੰਜਾਬ ਵਿਚ ਬਹੁਤ ਫ਼ਰਕ ਹੈ। ਉਨ੍ਹਾਂ ਪੰਜਾਬੀਆਂ ਵਿਚ ਸੱਚਾ ਜਜ਼ਬਾ ਸੀ, ਅੱਜ ਦੇ ਪੰਜਾਬੀ ਫੁਕਰੇ ਹਨ। ਉਹ ਨੌਜਵਾਨ ਸਮੇਂ ਦੇ ਜਬਰ ਸਾਹਮਣੇ ਛਾਤੀ ਡਾਹ ਕੇ ਗੋਲੀ ਖਾਣ ਵਾਲੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਜੇ ਉਹ ਆਵਾਜ਼ ਨਹੀਂ ਚੁਕਣਗੇ ਤਾਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁੱਝ ਨਹੀਂ ਬਚੇਗਾ।

ਅੱਜ ਦੀ ਪੀੜ੍ਹੀ ਬੰਦੂਕ ਨਾਲ ਤਸਵੀਰਾਂ ਖਿਚਵਾਉਂਦੀ ਹੈ ਪਰ ਪਿਠ ਤੇ ਵੀ ਗੋਲੀ ਸਹਿ ਲੈਣ ਦੀ ਹਿੰਮਤ ਨਹੀਂ ਰਖਦੀ। ਉਸ ਸਮੇਂ ਦੇ ਨੌਜੁਆਨ ਮਾਂ ਬੋਲੀ ਵਾਸਤੇ ਕਮਲੇ ਸਨ ਅਤੇ ਅੱਜ ਦੇ ਨੌਜੁਆਨ ਮਾਂ ਬੋਲੀ ਦਾ ਕਤਲ ਹਰ ਰੋਜ਼ ਆਪ ਕਰਦੇ ਹਨ ਅਤੇ ਇਸ ਨੂੰ ਸ਼ਾਨ ਵਾਲੀ ਗੱਲ ਮੰਨਦੇ ਹਨ। ਉਸ ਪੰਜਾਬ ਅਤੇ ਅੱਜ ਦੇ ਪੰਜਾਬ ਵਿਚ ਬਹੁਤ ਫ਼ਰਕ ਹੈ। ਇਕ ਤਾਂ ਲਹਿੰਦਾ ਪੰਜਾਬ ਸੀ ਜਿਹੜਾ ਪਾਕਿਸਤਾਨ ਵਿਚ ਚਲਾ ਗਿਆ, ਪਰ ਹੁਣ ਪੰਜਾਬ ਦੀ ਰੂਹ ਹੀ 6 ਜੂਨ ਨੂੰ ਤਬਾਹ ਹੋ ਗਈ। ਦੋ ਦਿਨ ਪਹਿਲਾਂ ਅੰਮ੍ਰਿਤਸਰ ਜਾ ਕੇ ਇਕ ਵਪਾਰੀ ਨਾਲ ਗੱਲ ਕਰਦਿਆਂ, ਦਿਲ ਹੀ ਟੁਟ ਗਿਆ।

ਉਹ ਜੂਨ ਵਿਚ ਖ਼ੁਸ਼ੀ ਇਸ ਗੱਲ ਦੀ ਮਹਿਸੂਸ ਕਰਦੇ ਹਨ ਕਿ ਅੰਮ੍ਰਿਤਸਰ ਦੇ ਵਪਾਰ ਲਈ ਇਹ ਮਹੀਨਾ ਸੱਭ ਤੋਂ ਚੰਗਾ ਸਾਬਤ ਹੁੰਦਾ ਹੈ ਕਿਉਂਕਿ ਸਾਰੇ ਪੰਜਾਬ ਤੋਂ ਲੋਕ ਆ ਜਾਂਦੇ ਹਨ ਤੇ ਖ਼ੂਬ ਵਿਕਰੀ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਇਸ ਜੰਗ, ਇਸ ਕਹਿਰ ਬਾਰੇ ਕੋਈ ਜਾਣਕਾਰੀ ਨਹੀਂ। ਜਦ ਦਰਬਾਰ ਸਾਹਿਬ ਕੰਪਲੈਕਸ ਵਲ ਜਾਂਦੇ ਹੋ ਤਾਂ ਜਲਿਆਂ ਵਾਲੇ ਬਾਗ਼ ਤੋਂ ਬਾਅਦ ਭੰਗੜੇ ਗਿੱਧੇ ਪਾਉਂਦੇ ਬੁੱਤਾਂ ਨਾਲ ਦੁਨੀਆਂ ਭਰ ਦੇ ਲੋਕ ਫ਼ੋਟੋ ਖਿਚਵਾਉਂਦੇ ਦਿਸਦੇ ਹਨ। ਪੰਜਾਬ ਦਾ ਹਰ ਬੱਚਾ ਆਉਂਦਾ ਹੈ, ਕਿਸੇ ਦੀ ਜ਼ਬਾਨ ਤੇ ਉਨ੍ਹਾਂ ਕੁਰਬਾਨੀਆਂ ਦਾ ਜ਼ਿਕਰ ਨਹੀਂ ਹੁੰਦਾ। ਇਕ ਖੂੰਜੇ ਵਿਚ ਇਕ ਯਾਦਗਾਰ ਬਣਾਈ ਹੈ ਪਰ ਖੂੰਜਿਆਂ ਵਿਚ ਕੌਣ ਜਾਂਦਾ ਹੈ?

Darbar SahibDarbar Sahib


ਸੰਤ ਜਰਨੈਲ ਸਿੰਘ ਨੇ ਉਸ ਸਮੇਂ ਦਰਬਾਰ ਸਾਹਿਬ ਵਿਚੋਂ ਲੜਾਈ ਸ਼ੁਰੂ ਕਰ ਕੇ ਇਹੀ ਸੋਚਿਆ ਹੋਵੇਗਾ ਕਿ ਉਹ ਸਿੱਖਾਂ ਦੇ ਆਉਣ ਵਾਲੇ ਕੱਲ ਵਾਸਤੇ ਲੜ ਰਹੇ ਹਨ ਪਰ ਜੇ ਉਹ ਜਾਣਦੇ ਕਿ ਉਨ੍ਹਾਂ ਦੇ ਇਸ ਕਦਮ ਨਾਲ ਸਿੱਖ ਕੌਮ ਅੰਦਰੋਂ ਰੂਹ ਹੀ ਮਰ ਜਾਏਗੀ ਤਾਂ ਸ਼ਾਇਦ ਉਹ ਬਾਹਰ ਆ ਜਾਂਦੇ। ਉਹ ਹਜ਼ਾਰਾਂ ਸ਼ਰਧਾਲੂ ਵੀ ਬਾਹਰ ਆ ਜਾਂਦੇ। ਉਸ 15 ਦਿਨ ਦੇ ਬੱਚੇ ਦੀ ਮਾਂ ਅਪਣੀ ਕੁੱਖ ਨਾ ਉਜਾੜਦੀ, ਜੇ ਉਹ ਜਾਣਦੀ ਹੁੰਦੀ ਕਿ ਉਨ੍ਹਾਂ ਦੀ ਕੁਰਬਾਨੀ ਤੇ ਸਿਆਸਤਦਾਨਾਂ ਨੇ ਗਿਰਝਾਂ ਵਾਂਗ ਪੈ ਜਾਣਾ ਹੈ ਅਤੇ ਅਪਣੀ ਸੱਤਾ ਦੀ ਭੁੱਖ ਮਿਟਾਉਣ ਲਈ ਉਸ ਕੁਰਬਾਨੀ ਨੂੰ ਖਾਜਾ ਬਣਾ ਲੈਣਾ ਹੈ।

ਪੰਜਾਬ ਦੇ ਲੋਕਾਂ ਨੇ ਅਪਣੇ ਜ਼ਖ਼ਮਾਂ ਨੂੰ ਸ਼ਰਮ ਅਤੇ ਡਰ ਨਾਲ ਛੁਪਾ ਕੇ ਸੱਭ ਭੁਲਾ ਦੇਣਾ ਹੈ। ਸਿੱਖਾਂ ਦੀ ਉੱਚ ਸੰਸਥਾ ਸ਼੍ਰੋਮਣੀ ਕਮੇਟੀ ਨੇ ਗੋਲਕ ਅਤੇ ਵਿਖਾਵੇ ਨੂੰ ਧਰਮ ਦਾ ਧੰਦਾ ਬਣਾ ਲੈਣਾ ਹੈ। ਚੱਪੇ-ਚੱਪੇ ਤੇ ਬਾਬਿਆਂ ਨੇ ਡੇਰੇ ਬਣਾ ਕੇ, ਪੰਜਾਬ ਨੂੰ ਜਾਤ-ਪਾਤ ਦੀ ਜਿਲ੍ਹਣ ਵਿਚ ਫਸਾ ਕੇ ਤੇ ਅੰਧ-ਵਿਸ਼ਵਾਸੀ ਬਣਾ ਕੇ, ਝੂਠੀ ਸ਼ਾਨ ਦੇ ਲੜ ਲਾ ਕੇ ਤਬਾਹ ਕਰ ਦੇਣਾ ਹੈ। ਵਿਦੇਸ਼ਾਂ ਵਿਚ ਬੈਠੇ ਸਿੱਖ ਅਪਣੇ ਆਪ ਨੂੰ ਸੱਚੇ ਸਿੱਖ ਮੰਨਦੇ ਹਨ, ਪਰ ਯਾਦ ਰੱਖਣ ਉਹ ਅਸਲ ਵਿਚ ਪੰਜਾਬ ਦੇ ਮੁਜਰਿਮ ਹਨ ਜੋ ਬਾਹਰ, ਸੁਰੱਖਿਅਤ ਸਰਕਾਰਾਂ ਹੇਠ ਬੈਠੇ ਇਥੋਂ ਦੇ ਸਿਆਸਤਦਾਨਾਂ ਦੀ ਖੇਡ ਵਿਚ ਅੱਜ ਵੀ ਨੌਜਵਾਨਾਂ ਨੂੰ ਪਿਆਦੇ ਬਣਾ ਰਹੇ ਹਨ।

ਲੱਖਾਂ ਗੁਰਦਵਾਰੇ ਬਣਾਉਣ ਵਾਲੀ ਇਸ ਅਮੀਰ ਕੌਮ ਕੋਲੋਂ ਘਲੁਘਾਰੇ ਦੀ ਇਕ ਸੱਚੀ ਯਾਦਗਾਰ ਨਹੀਂ ਬਣਾਈ ਗਈ, ਨਾ ਵਿਦੇਸ਼ਾਂ ਵਿਚ, ਨਾ ਪੰਜਾਬ ਵਿਚ। ਕੇਂਦਰ ਦੀ ਅਧੀਨਗੀ (ਪਤੀ-ਪਤਨੀ ਦਾ ਰਿਸ਼ਤਾ) ਸਵੀਕਾਰ ਕਰਨ ਵਾਲੇ, ਪਹਿਲਾਂ ਅਪਣੀ ਸਿੱਖ ਸਿਆਸਤ ਨੂੰ ਤਾਂ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਲੈਣ।
ਅੱਜ ਦੇ ਨੌਜਵਾਨ ਅਸਲ ਦੋਸ਼ੀ ਨਹੀਂ ਹਨ,

ਬਲਕਿ ਪਿਛਲੀ ਪੀੜ੍ਹੀ ਦੀਆਂ ਗ਼ਲਤੀਆਂ ਤੇ ਭ੍ਰਿਸ਼ਟ ਸਿਆਸਤਦਾਨਾਂ ਦੇ ਪੀੜਤ ਹਨ। ਜਦ ਉਨ੍ਹਾਂ ਨੂੰ ਅਪਣੇ ਇਤਿਹਾਸ ਬਾਰੇ ਜਾਣਕਾਰੀ ਹੀ ਨਹੀਂ ਦਿਤੀ ਗਈ ਤਾਂ ਉਨ੍ਹਾਂ ਵਿਚ ਫ਼ਿਕਰ ਅਤੇ ਸਮਝ ਕਿਸ ਤਰ੍ਹਾਂ ਪਨਪ ਸਕਦੇ ਹਨ? 34 ਸਾਲ ਲੰਘ ਗਏ ਹਨ ਅਤੇ ਇਵੇਂ ਹੀ ਸ਼ਾਇਦ ਅਜੇ ਬੜੇ ਹੋਰ ਦਰਦਨਾਕ ਵਰ੍ਹੇ ਬੀਤ ਜਾਣਗੇ। ਕਦੇ ਪੰਜਾਬੀ ਰੂਹ ਘਰ ਵਾਪਸ ਮੁੜੇਗੀ ਵੀ, ਸੱਤਾ ਦੇ ਭੁੱਖਿਆਂ ਤੋਂ ਆਜ਼ਾਦ, ਬਾਬਾ ਨਾਨਕ ਦੀ ਸੋਚ ਅਤੇ ਦੂਰ-ਦ੍ਰਿਸ਼ਟੀ ਵਾਲੀ ਰੂਹ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement