ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ
Published : Aug 6, 2018, 2:06 pm IST
Updated : Aug 6, 2018, 2:06 pm IST
SHARE ARTICLE
Farmer
Farmer

ਬੇਨਤੀ ਹੈ ਜੀ ਕਿ ਮੈਂ ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ 'ਸਪੋਕਸਮੈਨ ਅਖ਼ਬਾਰ' ਰਾਹੀਂ ਸਰਕਾਰ ਤਕ ਪਹੁੰਚਾਉਣਾ ਚਾਹੁੰਦਾ ਹਾਂ, ਜਿਸ ਤੋਂ ਗ਼ਰੀਬ ਅਤੇ ਅਨਪੜ੍ਹ.............

ਬੇਨਤੀ ਹੈ ਜੀ ਕਿ ਮੈਂ ਗ਼ਰੀਬ ਕਿਸਾਨਾਂ ਦੇ ਫ਼ਾਇਦੇ ਦੀ ਗੱਲ 'ਸਪੋਕਸਮੈਨ ਅਖ਼ਬਾਰ' ਰਾਹੀਂ ਸਰਕਾਰ ਤਕ ਪਹੁੰਚਾਉਣਾ ਚਾਹੁੰਦਾ ਹਾਂ, ਜਿਸ ਤੋਂ ਗ਼ਰੀਬ ਅਤੇ ਅਨਪੜ੍ਹ ਕਿਸਾਨ ਬਹੁਤ ਪ੍ਰੇਸ਼ਾਨ ਹਨ। ਬਹੁਤ ਸਾਰੇ ਕਿਸਾਨ ਅਜਿਹੇ ਹਨ ਕਿ ਅਪਣੀ ਮਾਲਕੀ ਦੀ ਜ਼ਮੀਨ ਦੀ ਗਰਦਾਵਰੀ ਅਤੇ ਤਕਸੀਮ ਨਹੀਂ ਕਰਵਾ ਸਕੇ। ਅੱਗੇ ਜਾ ਕੇ ਬਹੁਤ ਹਿੱਸੇਦਾਰੀਆਂ ਬਣ ਗਈਆਂ ਹਨ ਜੋ ਕਿ 25-30 ਕਿੱਲਿਆਂ ਵਿਚ ਹੀ 15-20 ਹਿੱਸੇਦਾਰੀਆਂ ਹਨ ਅਤੇ ਕਈਆਂ ਨੇ ਅਪਣੀਆਂ ਜ਼ਮੀਨਾਂ ਵੇਚ ਦਿਤੀਆਂ ਹਨ। ਉਨ੍ਹਾਂ ਸਾਂਝੀਆਂ ਜ਼ਮੀਨਾਂ ਦੀਆਂ ਗਰਦਾਵਰੀਆਂ ਤੇ ਤਕਸੀਮਾਂ ਕਰਵਾਉਣੀਆਂ ਬਹੁਤ ਮੁਸ਼ਕਲ ਹਨ

ਤੇ ਜੇਕਰ ਇਕ ਦੋ ਆਦਮੀਆਂ ਨੇ ਤਕਸੀਮ ਜਾਂ ਗਰਦਾਵਰੀ ਕਰਾਉਣੀ ਹੋਵੇ ਤਾਂ ਤਹਿਸੀਲਦਾਰ ਰਾਹੀਂ ਵਕੀਲ ਕਰ ਕੇ ਤਕਸੀਮ ਕਰਵਾਉਣੀ ਪੈਂਦੀ ਹੈ ਤੇ ਖ਼ਰਚਾ, ਖੇਚਲ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਗ਼ਰੀਬ ਅਤੇ ਭੋਲਾਭਾਲਾ ਕਿਸਾਨ ਨਹੀਂ ਕਰ ਸਕਦਾ। ਅੱਗੇ ਪੀੜ੍ਹੀਆਂ ਤਕ ਜਾ ਕੇ ਇਹ ਜ਼ਮੀਨ ਲੜਾਈ ਦਾ ਕਾਰਨ ਬਣ ਜਾਂਦੀ ਹੈ। ਅਮੀਰ ਕਿਸਾਨ ਤਾਂ ਇਹ ਸੱਭ ਕਰਵਾ ਲੈਂਦੇ ਹਨ ਪਰ ਛੋਟਾ ਤੇ ਗ਼ਰੀਬ ਕਿਸਾਨ ਨਹੀਂ ਕਰਵਾ ਸਕਦਾ। ਇਸ ਲਈ ਸਰਕਾਰ ਤਕ ਇਹ ਗੱਲ ਪਹੁੰਚਾਈ ਜਾਵੇ ਤੇ ਇਸ ਦਾ ਕੋਈ ਸੌਖਾ ਹੱਲ ਲਭਿਆ ਜਾਵੇ।

ਅਜਿਹੇ ਕਿਸਾਨਾਂ ਦੀ ਗਰਦਾਵਰੀ ਅਤੇ ਤਕਸੀਮ ਦਾ ਹੱਲ ਪਟਵਾਰੀ ਤਕ ਹੀ ਹੱਲ ਹੋ ਜਾਵੇ ਅਤੇ ਇਸ ਦਾ ਖ਼ਰਚਾ ਬਹੁਤ ਘੱਟ ਹੋਵੇ। ਸੋ ਮੈਨੂੰ ਉਮੀਦ ਹੈ ਕਿ ਇਹ ਸਮੱਸਿਆ ਤੁਸੀ ਸਰਕਾਰ ਤਕ ਜ਼ਰੂਰ ਪਹੁੰਚਾਉਗੇ ਤਾਕਿ ਗ਼ਰੀਬ ਅਤੇ ਛੋਟੇ ਕਿਸਾਨਾਂ ਦਾ ਫ਼ਾਇਦਾ ਹੋ ਸਕੇ। ਸੋ ਮੈਂ ਉਮੀਦ ਕਰ ਕੇ ਹੀ 'ਸਪੋਕਸਮੈਨ' ਅਖ਼ਬਾਰ ਨੂੰ ਲਿਖ ਰਿਹਾ ਹਾਂ। ਮੈਂ ਕੋਈ 10 ਸਾਲ ਤੋਂ ਸਪੋਕਸਮੈਨ ਅਖ਼ਬਾਰ ਪੜ੍ਹ ਰਿਹਾ ਹਾਂ ਅਤੇ 'ਉੱਚਾ ਦਰ ਬਾਬੇ ਨਾਨਕ' ਦਾ ਵੀ ਮੈਂਬਰ ਹਾਂ।    -ਬਲਵਿੰਦਰ ਸਿੰਘ, ਮੋਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement