ਪ੍ਰਸ਼ਾਂਤ ਕਿਸ਼ੋਰ ਨੂੰ ਜਿੱਤ ਨਜ਼ਰ ਆਉਂਦੀ ਤਾਂ ਉਹ ਪੰਜਾਬ ਛੱਡ ਕੇ ਕਦੇ ਨਾ ਜਾਂਦਾ।
Published : Aug 7, 2021, 6:53 am IST
Updated : Aug 7, 2021, 12:22 pm IST
SHARE ARTICLE
Prashant Kishor and Captain Amarinder Singh
Prashant Kishor and Captain Amarinder Singh

ਉਹ ‘ਹਾਰ’ ਵੇਖ ਕੇ ਘਬਰਾ ਜਾਣ ਵਾਲਾ ਜਰਨੈਲ ਹੈ

ਪ੍ਰਸ਼ਾਂਤ ਕਿਸ਼ੋਰ ਦੇ ਅਸਤੀਫ਼ੇ ਦਾ ਪੰਜਾਬ ਵਾਸਤੇ ਕੀ ਮਤਲਬ ਹੈ? ਪ੍ਰਸ਼ਾਂਤ ਕਿਸ਼ੋਰ ਭਾਰਤੀ ਸਿਆਸਤ ਦਾ ਐਸਾ ਚਾਣਕਿਆ ਹੈ ਜੋ ਹਰ ਸਿਆਸੀ ਮੁਸ਼ਕਲ ਦਾ ਹੱਲ ਹੀ ਨਹੀਂ ਕਢਦਾ ਬਲਕਿ ਇਕ ਚਾਂਦੀ ਦੇ ਤਮਗ਼ੇ ਨੂੰ ਸੋਨੇ ਦਾ ਕਹਿ ਕੇ ਵੇਚਣਾ ਜਾਣਦਾ ਹੈ। ਉਹ ਇਕ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿਚ ਬਦਲਣ ਵਾਲਾ ਤਾਂ ਨਹੀਂ ਪਰ ਇਕ ਜਿੱਤੀ ਹੋਈ ਬਾਜ਼ੀ ਨੂੰ ਨੂੰ ਹੋਰ ਚਮਕ ਦਮਕ ਦੇ ਕੇ ਜਿਤਾਉਣ ਵਿਚ ਮਾਹਰ ਹੈ। 

Prashant Kishor resigns as the Advisor of Punjab CMPrashant Kishor

ਪ੍ਰਸ਼ਾਂਤ ਕਿਸ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਕਾਲ ਤੋਂ ਪ੍ਰਧਾਨ ਮੰਤਰੀ ਤਕ ਦੇ ਸਫ਼ਰ ਦਾ ਹਿੱਸਾ ਸੀ। ਪੀ.ਕੇ. ਨੇ ਇਕ ਅਮਰੀਕਨ ਕੰਪਨੀ ਨਾਲ ਰਹਿ ਕੇ ਅਪਣੀ ਮੁਹਾਰਤ ਨਾਲ ਦੇਸ਼ ਵਿਚ ਜੁਮਲਿਆਂ ਨੂੰ ਸਿਆਸਤ ਵਿਚ ਜਗ੍ਹਾ ਦਿਵਾਈ। ਪਰ ਕਿਸ਼ੋਰ ਅਸਲ ਵਿਚ ਆਪ ਜੁਮਲੇ ਨਹੀਂ ਸੀ ਘੜਦਾ ਸਗੋਂ ਵਿਸ਼ਵਾਸ ਪੈਦਾ ਕਰਦਾ ਸੀ ਤੇ ਉਨ੍ਹਾਂ ਜੁਮਲਿਆਂ ਨੂੰ ਅਸਲੀਅਤ ਬਣਾਉਣ ਦਾ ਮੌਕਾ ਮੰਗਦਾ ਸੀ। ਪਰ ਕਿਸੇ ਕਾਰਨ ਉਹ ਵਿਰੋਧੀ ਧਿਰ ਦਾ ਚਾਣਕਿਆ ਬਣ ਗਿਆ ਤੇ ਮਜ਼ਬੂਤ ਹੋਇਆ। ਪਰ ਪ੍ਰਸ਼ਾਂਤ ਕਿਸ਼ੋਰ ਬਾਰੇ ਇਕ ਗੱਲ ਮੰਨੀ ਜਾਂਦੀ ਹੈ ਕਿ ਉਹ ਕਦੇ ਹਾਰਦੀ ਹੋਈ ਪਾਰਟੀ ਨਾਲ ਖੜਾ ਨਹੀਂ ਸੀ ਹੁੰਦਾ ਪਰ ਅੱਜ ਕਿਸ਼ੋਰ ਸਿਆਸਤ ਵਿਚ ਅਪਣੇ ਪੁਰਾਣੇ ਮਿੱਤਰ ਵਿਰੁਧ ਇਕ ਰਾਸ਼ਟਰੀ ਵਿਰੋਧੀ ਧਿਰ ਖੜੀ ਕਰਨ ਦਾ ਸੁਪਨਾ ਵੀ ਲੈ ਰਿਹਾ ਹੈ।

PM modi PM modi

ਸੋ ਕੀ ਕਿਸ਼ੋਰ ਨੇ ਪੰਜਾਬ ਕਾਂਗਰਸ ਦਾ ਸਾਥ ਰਾਸ਼ਟਰੀ ਚੋਣਾਂ ਵਾਸਤੇ ਛਡਿਆ ਜਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਪੰਜਾਬ ਕਾਂਗਰਸ ਜਿੱਤ ਵੀ ਸਕਦੀ ਹੈ? ਜੇ ਪੰਜਾਬ ਵਿਚ ਕਾਂਗਰਸ ਦੀ ਜਿੱਤ ਯਕੀਨੀ ਹੁੰਦੀ ਤਾਂ ਪ੍ਰਸ਼ਾਂਤ ਸ਼ਾਇਦ ਇਕ ਹੋਰ ਜਿੱਤ ਦਾ ਸਰਟੀਫ਼ੀਕੇਟ ਜੇਬ ਵਿਚ ਪਾ ਕੇ ਰਾਸ਼ਟਰੀ ਮੈਦਾਨ ਵਿਚ ਛਾਲ ਮਾਰਦਾ। ਭਾਵੇਂ ਪ੍ਰਸ਼ਾਂਤ ਨੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਕਾਰ ਸੁਲਾਹ ਕਰਵਾ ਦਿਤੀ ਹੈ ਪਰ ਉਹ ਵੀ ਪਛਾਣ ਗਿਆ ਹੈ ਕਿ ਪਾਰਟੀ ਤੋਂ ਪਹਿਲਾਂ ਸਾਰੇ ਆਗੂ ਅਪਣਾ ਹੀ ਉੱਲੂ ਸਿੱਧਾ ਕਰਨ ਨੂੰ ਪਹਿਲ ਦਿੰਦੇ ਹਨ।

Navjot Singh Sidhu and Captain Amarinder SinghNavjot Singh Sidhu and Captain Amarinder Singh

ਪੰਜਾਬ ਸਰਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਹਲਚਲ ਤਾਂ ਬਹੁਤ ਹੋ ਰਹੀ ਹੈ ਪਰ ਸਾਰੀ ਹਲਚਲ ਕਾਂਗਰਸੀਆਂ ਵਲੋਂ ਅਪਣੇ ਅਪਣੇ ਭਵਿੱਖ ਵਾਸਤੇ ਹੀ ਹੋ ਰਹੀ ਹੈ। ਨਾਲ-ਨਾਲ ਅੱਜ ਅਸੀ ਤਿੰਨ ਪੰਜਾਬ ਕੈਬਿਨਟ ਮੰਤਰੀਆਂ ਤੇ ਵੱਡੇ ਦਾਗ਼ ਲੱਗੇ ਵੇਖ ਰਹੇ ਹਾਂ। ਇਕ ਉਤੇ ਸੁਨੀਲ ਜਾਖੜ ਨੇ ਇਲਜ਼ਾਮ ਲਗਾ ਕੇ ਅਸਤੀਫ਼ੇ ਦੀ ਮੰਗ ਕੀਤੀ ਹੈ, ਦੂਜੇ ਵਿਰੁਧ ਸੀ.ਬੀ.ਆਈ ਜਾਂਚ ਸ਼ੁਰੂ ਹੈ ਤੇ ਤੀਜੇ ਵਿਰੁਧ 100 ਕਰੋੜ ਦੀ ਸ਼ਾਮਲਾਤ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਹੈ। ਵਿਧਾਇਕਾਂ ਉਤੇ ਇਲਾਜ਼ਮ ਤੇ ਫ਼ਾਈਲਾਂ ਅਤੇ ਗਰਮ ਗਰਮ ਸਪੀਚਾਂ, ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਹਨ। 

Captain Amarinder Singh Captain Amarinder Singh

ਪੰਜਾਬ ਦੇ ਲੋਕਾਂ ਨੇ ਪੰਜਾਬ ਕਾਂਗਰਸ ਵਿਚ ਬਗ਼ਾਵਤ ਨੂੰ ਇਕ ਜਾਗਦੀ ਹੋਈ ਜ਼ਮੀਰ ਦੀ ਨਿਸ਼ਾਨੀ ਵੇਖੀ ਤੇ ਆਸ ਲਗਾਈ ਕਿ ਸ਼ਾਇਦ ਇਹ ਜ਼ਮੀਰ ਉਸ ‘ਪੰਜਾਬ ਮਾਡਲ’ ਦੀ ਆੜ ਵਿਚ ਕੁੱਝ ਭਲਾ ਕਰ ਜਾਵੇ। ਪਰ ਜਿਵੇਂ ਕਿਸ਼ੋਰ ਨੇ ਅਸਤੀਫ਼ਾ ਦੇ ਦਿਤਾ ਹੈ, ਇਸ ਨਾਲ ਸਾਫ਼ ਹੈ ਕਿ ਕਿਸ਼ੋਰ ਦੇ ਅੰਦਾਜ਼ੇ ਅਨੁਸਾਰ, ਇਸ ਵਾਰ ਕੋਈ ਵੀ ਆਗੂ ਕਾਂਗਰਸ ਨੂੰ ਜਿਤਾ ਨਹੀਂ ਸਕਦਾ। ਇਕ ਗੱਲ ਸਾਫ਼ ਹੈ ਕਿ ਆਮ ਪੰਜਾਬੀ, ਕਿਸਾਨ ਆਗੂਆਂ ਨੂੰ ਸੱਤਾ ਦਾ ਹਿੱਸੇਦਾਰ ਬਣਦਾ ਵੇਖਣਾ ਚਾਹੁੰਦਾ ਹੈ ਪਰ ਕੀ ਉਹ ਇਹ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਹਨ? ਇਸ ਬਾਰੇ ਯਕੀਨ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਅੱਜ ਅਕਾਲੀ ਦਲ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵਰਤ ਕੇ ਅਪਣਾ ਭਵਿੱਖ ਚਮਕਾਉਣਾ ਚਾਹੁੰਦਾ ਹੈ ਪਰ ਕੀ ਇਹ ਪਾਰਟੀ ਮੁੜ ਸੱਤਾ ਵਿਚ ਆ ਵੀ ਸਕਦੀ ਹੈ?

Parkash Singh Badal Parkash Singh Badal

ਇਸ ਵੇਲੇ ਵਿਰੋਧੀ ਧਿਰ ਵਿਚੋਂ ਪੰਜਾਬ ਦੀ ਜ਼ਿੰਮੇਵਾਰੀ ਸਾਂਭਣ ਦਾ ਦਮ ਭਰਨ ਵਾਲੀ ਪਾਰਟੀ ਭਾਵੇਂ ਸੱਭ ਨਾਲੋਂ ਛੋਟੀ ਹੈ ਪਰ ਉਹੀ ਸੱਭ ਨੂੰ ਨਵੇਂ ਰਸਤੇ ਵਿਖਾ ਰਹੀ ਹੈ। ਉਹ ਜਿਹੜੀ ਗੱਲ ਅੱਜ ਕਰਦੀ ਹੈ, ਬਾਕੀ ਅਗਲੇ ਦਿਨ ਉਸ ਤੇ ਅਮਲ ਕਰਨਾ ਸ਼ੁਰੂ ਕਰ ਦੇਂਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਇਕ ਲੀਡਰ ਵਾਲਾ ਚਿਹਰਾ ਨਹੀਂ ਹੈ ਪਰ ਸੋਚ ਜ਼ਰੂਰ ਹੈ।  ਚਾਰ ਧਿਰਾਂ ਵਿਚ ਵੰਡਿਆ ਪੰਜਾਬ, ਕਿਸ਼ੋਰ ਵਾਸਤੇ ਤਾਂ ਇਕ ਹਾਰੀ ਹੋਈ ਖੇਡ ਸਾਬਤ ਹੋਇਆ ਤੇ ਉਹ ਦੌੜ ਗਿਆ ਪਰ ਪੰਜਾਬ ਦਾ ਭਵਿੱਖ ਹੁਣ ਇਕ ਅਸਲ ਪੰਜਾਬ ਮਾਡਲ ਦੀ ਉਡੀਕ ’ਚ ਹੈ। ਉਹ ਕਿਹੜੀ ਪਾਰਟੀ ਹੈ ਜੋ ਪੰਜਾਬ ਦੇ ਇਸ ਦਰਦ ਨੂੰ ਸਮਝ ਸਕਦੀ ਹੋਵੇ?                 -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement