ਪੰਜਾਬ ਦੇ ਕਾਂਗਰਸੀ ਜੇ ਵਖਰੀ ਡਗਰ ਤੇ ਚਲਦੇ ਰਹੇ ਤਾਂ ਸੱਭ ਤੋਂ ਵੱਧ ਨੁਕਸਾਨ ਅਪਣਾ ਹੀ ਕਰਨਗੇ
Published : Sep 7, 2023, 7:30 am IST
Updated : Sep 7, 2023, 7:47 am IST
SHARE ARTICLE
File Photo
File Photo

ਰਾਸ਼ਟਰੀ ਗਠਜੋੜ ਵਲੋਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਤੇ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੀ ਤਰਕੀਬ ਲੱਭਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ

ਇਕ ਪਾਸੇ ਵਿੱਤ ਮੰਤਰੀ ਆਖ ਰਹੇ ਹਨ ਕਿ ਆਪ ਅਤੇ ਕਾਂਗਰਸ ਦਾ ਗਠਜੋੜ ਪੱਕਾ ਹੋ ਚੁੱਕਾ ਹੈ ਤੇ ਹੁਣ ਸਿਰਫ਼ ਸੀਟਾਂ ਵੰਡਣ ਦਾ ਕੰਮ ਹੀ ਰਹਿ ਗਿਆ ਹੈ ਤੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਖ ਰਹੇ ਹਨ ਕਿ ਉਨ੍ਹਾਂ ਨੂੰ ਹਾਈ ਕਮਾਨ ਵਲੋਂ ਸਾਰੀਆਂ 13 ਸੀਟਾਂ ਤੇ ਉਮੀਦਵਾਰਾਂ ਦੀ ਤਿਆਰੀ ਖਿੱਚਣ ਦੇ ਆਰਡਰ ਦਿਤੇ ਗਏ ਹਨ। ਭਾਵੇਂ ਇਹ ਆਰਡਰ ਕੁੱਝ ਹਫ਼ਤੇ ਪਹਿਲਾਂ ਆਇਆ ਸੀ ਪਰ ‘ਇੰਡੀਆ’ ਗਠਜੋੜ ਤੋਂ ਪੰਜਾਬ ਦੇ ਕਾਂਗਰਸ ਨੇਤਾ ਅਨਜਾਣ ਨਹੀਂ ਹਨ।

ਇਸ ਰਾਸ਼ਟਰੀ ਗਠਜੋੜ ਵਲੋਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਤੇ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੀ ਤਰਕੀਬ ਲੱਭਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਵਿਰੋਧੀ ਦਲਾਂ ਦੇ ‘ਇੰਡੀਆ’ ਗਠਜੋੜ ਵਿਚ ਸੂਬਾ ਪਧਰੀ ਪਾਰਟੀਆਂ ਨਾਲ ਸੀਟਾਂ ਵੰਡਣ ਵਿਚ ਮੁਸ਼ਕਲਾਂ ਆਉਣੀਆਂ ਹੀ ਸਨ ਜਿਸ ਕਾਰਨ ਇਸ ਸਮਝੌਤੇ ਨੂੰ ਘੜਨ ਵਿਚ ਸ਼ਰਦ ਪਵਾਰ ਵਰਗੇ ਚਾਣਕਿਆ ਕਿਸਮ ਦੇ ਦਿਮਾਗ਼ਾਂ ਨੇ ਵਕਤ ਲਗਾਇਆ।

ਇਸ ਅਸੰਭਵ ਗਠਜੋੜ ਨੂੰ ਅੰਜਾਮ ਦੇਣਾ ਕੋਈ ਸੌਖਾ ਕੰਮ ਨਹੀਂ ਸੀ ਤੇ ਐਨਡੀਏ ਨੂੰ ਵੀ ਆਸ ਨਹੀਂ ਸੀ ਕਿ ਇਹ ਗਠਜੋੜ ਦਿੱਲੀ ਆਰਡੀਨੈਂਸ ਉਤੇ ਵੋਟਾਂ ਪੌਣ ਤਕ ਵੀ ਚਲ ਪਾਵੇਗਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਗਠਜੋੜ ਦਿਨ ਬਦਿਨ ਤਾਕਤਵਰ ਬਣੀ ਜਾ ਰਿਹਾ ਹੈ। ਇਸ ਗਠਜੋੜ ਦਾ ਵਿਰੋਧ ਦਿੱਲੀ ਤੇ ਪੰਜਾਬ ਵਿਚ ਬੰਗਾਲ ਨਾਲੋਂ ਜ਼ਿਆਦਾ ਹੋ ਰਿਹਾ ਹੈ।

ਦਿੱਲੀ ਵਿਚ ਪ੍ਰਧਾਨ ਬਦਲ ਕੇ ਕਾਂਗਰਸ ਹਾਈ ਕਮਾਂਡ ਨੇ ਸੁਨੇਹਾ ਦੇ ਦਿਤਾ ਸੀ ਪਰ ਇਹ ਸਾਡੀ ਪੰਜਾਬ ਕਾਂਗਰਸ ਦੀ ਖ਼ਾਸੀਅਤ ਹੈ ਕਿ ਉਨ੍ਹਾਂ ਨੂੰ ਗੱਲ ਸੌਖੇ ਕੀਤਿਆਂ ਸਮਝ ਨਹੀਂ ਆਉਂਦੀ ਤੇ ਇਹ ਆਪਸੀ ਲੜਾਈ ਤੇ ਤੂੰ-ਤੂੰ ਮੈਂ-ਮੈਂ ਵਿਚ ਇਸ ਕਦਰ ਮਸਰੂਫ਼ ਰਹਿੰਦੇ ਹਨ ਕਿ ਉਨ੍ਹਾਂ ਨੂੰ ਵੱਡੀ ਤਸਵੀਰ ਕਦੇ ਨਜ਼ਰ ਹੀ ਨਹੀਂ ਆਉਂਦੀ। ਇਹ ਅਪਣਾ ਨੁਕਸਾਨ ਆਪ ਹੀ ਕਰਵਾਉਂਦੇ ਹਨ। ਜਾਖੜ ਸਾਹਿਬ ਕਾਂਗਰਸ ਛੱਡ ਕੇ ਵੀ ਅਜੇ ਤਕ ਕਾਂਗਰਸੀਆਂ ਦੀ ਭੰਡੀ ਕਰਨ ਵਿਚੋਂ ਆਨੰਦ ਲਈ ਜਾਂਦੇ ਹਨ।

ਜਦ ਚਰਨਜੀਤ ਸਿੰਘ ਚੰਨੀ ਉਤੇ ਲੋਕਾਂ ਦਾ ਵਿਸ਼ਵਾਸ ਬਣ ਗਿਆ ਸੀ, ਉਨ੍ਹਾਂ ਦਾ ਵਿਰੋਧ ਕਰਨ ਵਾਲੀ 75-25 ਦੀ ਸਾਂਝ ਦੇ ਖੁਲਾਸੇ ਕਰਨ ਵਾਲੀ ਆਵਾਜ਼ ਵੀ ਕਾਂਗਰਸ ਅੰਦਰੋਂ ਹੀ ਆਈ ਸੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲੜਦੇ ਰਹੇ ਤੇ ਜਦ ਉਹ ਚਲੇ ਗਏ ਤਾਂ ਫਿਰ ਆਪਸ ਵਿਚ ਹੀ ਭਿੜ ਪਏ ਤੇ ਅਪਣੇ ਆਪ ਨੂੰ ਹੀ ਹਰਾ ਦਿਤਾ।

ਅੱਜ ਵੀ ਪੰਜਾਬ ਕਾਂਗਰਸ ਧੜਿਆਂ ਵਿਚ ਵੰਡੀ ਹੋਈ ਹੈ ਤੇ ਇਨ੍ਹਾਂ ਦਾ ਅਪਣੀ ਹਾਈ ਕਮਾਨ ਨਾਲੋਂ ਵਖਰਾ ਸਟੈਂਡ ‘ਇੰਡੀਆ’ ਗਠਜੋੜ ਨੂੰ ਹਰਾਉਣ ਦੇ ਕੰਮ ਵਿਚ ਜੁਟ ਜਾਵੇਗਾ। ਜਿਹੜੀ ਪੰਜਾਬ ਕਾਂਗਰਸ ਅੱਜ ‘ਆਪ’ ਨਾਲ ਗਠਜੋੜ ਕਰਨ ਨੂੰ ਲੈ ਕੇ ਕਹਿ ਰਹੀ ਹੈ ਕਿ ਇਸ ਨਾਲ ਪੰਜਾਬ ਕਾਂਗਰਸ ਨੂੰ ਵੱਡਾ ਨੁਕਸਾਨ ਪੁੱਜੇਗਾ, ਉਹ ਸ਼ਾਇਦ ਜਾਣਦੀ ਨਹੀਂ ਜਾਂ ਸਮਝਦੀ ਨਹੀਂ ਕਿ ਜਿੰਨਾ ਬੁਰਾ ਹਾਲ ਉਨ੍ਹਾਂ ਨੇ ਆਪ ਅਪਣਾ ਕੀਤਾ ਹੋਇਆ ਹੈ, ਉਸ ਵਲ ਵੇਖੀਏ ਤਾਂ ਲਗਦਾ ਹੈ, ਦਰਅਸਲ ਇਸ ਗਠਜੋੜ ਨਾਲ ਫ਼ਾਇਦਾ ਕਾਂਗਰਸ ਨੂੰ ਜ਼ਿਆਦਾ ਹੋਵੇਗਾ।

ਜਲੰਧਰ ਚੋਣਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਅਸਲੀਅਤ ਵਿਖਾ ਦਿਤੀ ਸੀ, ਜਿਵੇਂ 2019 ਦੀਆਂ ਚੋਣਾਂ ਵਿਚ ਵੀ ਲੋਕਾਂ ਨੇ ਸ਼ੀਸ਼ਾ ਵਿਖਾ ਦਿਤਾ ਸੀ। ਪੰਜਾਬ ਕਾਂਗਰਸ ਦੇ ਵਿਧਾਇਕ ਜੇਲਾਂ ਵਿਚ ਝੂਠੇ ਪਰਚਿਆਂ ਕਾਰਨ ਨਹੀਂ ਬਲਕਿ ਉਨ੍ਹਾਂ ਵਲੋਂ ਕੀਤੇ ਘਪਲਿਆਂ ਕਾਰਨ ਹੀ ਜੇਲਾਂ ਵਿਚ ਜਾ ਰਹੇ ਹਨ। ਇਸ ਦੀ ਗਵਾਹੀ ਲੋਕਾਂ ਨੇ ਵੋਟਾਂ ਪਾ ਕੇ ਦੇ ਦਿਤੀ ਹੈ।

ਪੰਜਾਬ ਕਾਂਗਰਸ ਨੂੰ ਅਪਣੀ ਪਾਰਟੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦਾ ਸਬਕ ਅਜੇ ਤਕ ਨਹੀਂ ਆਇਆ ਤੇ ਸ਼ਾਇਦ ਦਿੱਲੀ ਵਾਂਗ ਇਥੇ ਵੀ ਹਾਈ ਕਮਾਂਡ ਨੂੰ ਸਖ਼ਤ ਫ਼ੈਸਲਾ ਲੈਣਾ ਹੀ ਪਵੇਗਾ।  ਪਰ ਇਹ ਉਹ ਰੱਸੀ ਹੈ ਜੋ ਸਵਾਹ ਹੋਣ ਤੋਂ ਬਾਅਦ ਵੀ ਅਪਣੇ ਵੱਟ ਨਹੀਂ ਛਡਦੀ। ਕਾਂਗਰਸ ਦੇ ਵੱਡਿਆਂ ਦਾ ਆਜ਼ਾਦੀ ਦੀ ਲੜਾਈ ਵਿਚ ਵੱਡਾ ਯੋਗਦਾਨ ਰਿਹਾ ਹੈ ਜਿਸ ਦਾ ਲਾਹਾ ਇਹ ਅੱਜ ਵੀ ਲੈ ਰਹੇ ਹਨ ਪਰ ਜੇ ਆਜ਼ਾਦੀ ਦੀ ਲੜਾਈ ਦੀ ਕਮਾਨ ਸਾਡੇ ਅੱਜ ਦੇ ਪੰਜਾਬੀ ਕਾਂਗਰਸੀਆਂ ਦੇ ਹੱਥਾਂ ਵਿਚ ਹੁੰਦੀ ਤਾਂ ਸ਼ਾਇਦ ਆਜ਼ਾਦੀ ਵੀ ਅਜੇ ਤਕ ਹਾਸਲ ਨਾ ਹੋ ਸਕਦੀ।
- ਨਿਮਰਤ ਕੌਰ

 

SHARE ARTICLE

ਏਜੰਸੀ , ਨਿਮਰਤ ਕੌਰ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement