ਕੀ ਸ਼ਹੀਦ ਊਧਮ ਸਿੰਘ ਨੇ ਅਦਾਲਤ ਵਿਚ 'ਹੀਰ' ਦੀ ਸਹੁੰ ਚੁੱਕੀ ਸੀ ਜਾਂ ਅਜਿਹੀ ਕੋਈ ਚਿੱਠੀ ਦਿਤੀ? (1)
Published : May 8, 2018, 8:37 am IST
Updated : May 8, 2018, 8:37 am IST
SHARE ARTICLE
Udham Singh
Udham Singh

ਕੁੱਝ ਸਮੇਂ ਲਈ ਉਸ ਦਾ ਪ੍ਰਵਾਰ ਆਰੀਆ ਸਮਾਜ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ ਜਿਸ ਕਰ ਕੇ ਉਹ 'ੴ  ' ਅਤੇ 'ਨਮਸਤੇ' ਦੋਵੇਂ ਵਰਤਣ ਲੱਗ ਪਿਆ ਸੀ।

ਭਗਤ ਸਿੰਘ ਦੇ ਅਪਣੇ ਹੱਥ ਦੀਆਂ ਲਿਖੀਆਂ ਕਈ ਚਿੱਠੀਆਂ ਉਤੇ ਉਹ ਅਰੰਭ ਵਿਚ 'ੴ ' ਲਿਖਦਾ ਹੈ ਤੇ ਕਈਆਂ ਦਾ ਅਰੰਭ 'ਨਮਸਤੇ' ਨਾਲ ਕਰਦਾ ਹੈ ਜਿਸ ਦਾ ਅਰਥ ਇਹ ਹੈ ਕਿ ਉਹ ਪੱਕਾ ਆਸਤਕ ਤਾਂ ਸੀ ਹੀ ਤੇ ਸਿੱਖ ਵੀ ਪੱਕਾ ਸੀ ਪਰ ਕੁੱਝ ਸਮੇਂ ਲਈ ਉਸ ਦਾ ਪ੍ਰਵਾਰ ਆਰੀਆ ਸਮਾਜ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ ਜਿਸ ਕਰ ਕੇ ਉਹ 'ੴ  ' ਅਤੇ 'ਨਮਸਤੇ' ਦੋਵੇਂ ਵਰਤਣ ਲੱਗ ਪਿਆ ਸੀ। ਪਰ ਅਜਿਹਾ ਇਕ ਵੀ ਸਬੂਤ ਨਹੀਂ ਮਿਲਦਾ ਜਿਸ ਤੋਂ (ਨਕਲੀ ਘੜੀਆਂ ਮਿਥਿਹਾਸ ਵਰਗੀਆਂ ਲਿਖਤਾਂ ਨੂੰ ਛੱਡ ਕੇ) ਪਤਾ ਲੱਗ ਸਕੇ ਕਿ ਉਹ ਜਾਂ ਉਸ ਉਸ ਦਾ ਪ੍ਰਵਾਰ ਕਦੇ ਨਾਸਤਕਤਾ ਦੇ ਪ੍ਰਭਾਵ ਹੇਠ ਵੀ ਆਇਆ ਸੀ।

ਮਹਾਤਮਾ ਗਾਂਧੀ ਬਾਰੇ ਜਦ ਇਹ ਸ਼ੰਕਾ ਉਸ ਵੇਲੇ ਦੇ ਰੂਸੀ ਇਨਕਲਾਬ ਦੇ ਭਾਰਤੀ ਹਮਾਇਤੀਆਂ ਅੰਦਰ ਯਕੀਨ ਵਿਚ ਬਦਲ ਗਿਆ ਕਿ ਉਹ ਅੰਗਰੇਜ਼ ਨਾਲ ਅੰਦਰੋਂ ਮਿਲ ਕੇ ਕੰਮ ਕਰਦੇ ਸਨ ਤੇ ਅੰਗਰੇਜ਼ਾਂ ਨੂੰ ਜਿਹੋ ਜਿਹਾ ਭਾਰਤ ਪਸੰਦ ਸੀ, ਆਜ਼ਾਦੀ ਦੇ ਨਾਂ ਤੇ ਉਸ ਵਰਗਾ ਪੂੰਜੀਪਤੀ ਨਿਜ਼ਾਮ ਵਾਲਾ ਹਿੰਦੁਸਤਾਨ ਕਾਇਮ ਕਰਨ ਲਈ ਹੀ ਉਹ ਯਤਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਡੱਟ ਕੇ ਵਿਰੋਧ ਕਰਨ ਦੀ ਠਾਨ ਲਈ। ਪਰ ਉਨ੍ਹਾਂ ਨੂੰ ਅਜਿਹਾ ਕੋਈ ਨੇਤਾ ਨਜ਼ਰ ਨਾ ਆਇਆ ਜਿਸ ਨੂੰ ਵੀਰ ਸਾਵਰਕਰ, ਸ਼ਿਆਮਾ ਪ੍ਰਸ਼ਾਦ ਮੁਕਰਜੀ ਤੇ ਸੁਭਾਸ਼ ਚੰਦਰ ਬੋਸ ਵਾਂਗ, ਆਮ ਲੋਕਾਂ ਦਾ ਵਿਆਪਕ ਸਮਰਥਨ ਵੀ ਮਿਲ ਸਕਦਾ ਹੋਵੇ। ਸੋ ਉਨ੍ਹਾਂ ਨੇ ਕੁੱਝ ਫਾਂਸੀ ਦੇ ਰੱਸੇ ਚੁੰਮਣ ਵਾਲੇ ਜਾਂ ਚੁੰਮਣ ਲਈ ਤਿਆਰੀਆਂ ਕਰ ਰਹੇ ਨੌਜੁਆਨਾਂ ਨੂੰ, ਆਪ ਪਿੱਛੇ ਰਹਿ ਕੇ, ਗਾਂਧੀ-ਵਿਰੋਧੀ ਲਹਿਰ ਦੇ ਆਗੂਆਂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿਤਾ। ਇਹ ਉਸ ਵੇਲੇ ਦੀ ਰੂਸ-ਪੱਖੀ ਕਮਿਊਨਿਸਟ ਪਾਰਟੀ ਵਾਲਿਆਂ ਦਾ ਫ਼ੈਸਲਾ ਸੀ ਤੇ ਇਸ ਨੂੰ ਸਹੀ ਸਾਬਤ ਕਰਨ ਲਈ ਉਨ੍ਹਾਂ ਨੇ ਉਹ ਸਾਰੇ ਹਥਕੰਡੇ ਵਰਤੇ ਜਿਹੜੇ ਕਿ ਆਮ ਤੌਰ ਤੇ ਸਿਆਸੀ ਲੋਕ ਵਰਤਦੇ ਆਏ ਹਨ (ਇਸ ਦੇਸ਼ ਵਿਚ ਤਾਂ ਧਰਮ ਵਾਲੇ ਵੀ ਇਹੀ ਕੁੱਝ ਕਰਦੇ ਰਹੇ ਹਨ) ਅਰਥਾਤ ਨਕਲੀ ਕਹਾਣੀਆਂ (ਮਿਥਿਹਾਸ ਵਰਗੀਆਂ), ਨਕਲੀ ਲਿਖਤਾਂ ਤੇ ਘੜੀਆਂ ਗਈਆਂ ਅਫ਼ਵਾਹਾਂ ਦਾ ਸਹਾਰਾ ਵਧੇਰੇ ਲਿਆ ਗਿਆ ਤੇ ਸੱਚ ਦਾ ਘੱਟ। 

Bhagat SinghBhagat Singh

ਮਿਸਾਲ ਵਜੋਂ ਨੌਜੁਆਨ ਭਗਤ ਸਿੰਘ ਅਪਣੀ ਜਵਾਨੀ ਸਮੇਂ ਵੀ ਅਕਾਲੀ ਸਤਿਆਗ੍ਰਹੀਆਂ ਨੂੰ ਭੱਜ ਭੱਜ ਕੇ ਲੰਗਰ ਵਰਤਾਉਂਦਾ ਅਤੇ ਉਨ੍ਹਾਂ ਦੀ ਸੇਵਾ ਕਰਦਾ ਰਿਹਾ। ਉਸ ਦਾ ਪਿਤਾ ਅਤੇ ਚਾਚਾ ਵੀ ਸਰਗਰਮ ਆਜ਼ਾਦੀ ਸੰਗਰਾਮੀਏ ਸਨ ਅਤੇ ਕੋਈ ਵੀ ਨਾਸਤਕ ਨਹੀਂ ਸੀ। ਪਰ ਇਕ ਧਾਰਮਕ ਵਿਚਾਰਾਂ ਵਾਲੇ ਬੰਦੇ ਨੂੰ ਅਪਣਾ ਲੀਡਰ ਥਾਪਣਾ, ਕਾਮਰੇਡਾਂ ਲਈ ਔਖਾ ਸੀ ਕਿਉਂਕਿ ਮਾਰਕਸ ਅਤੇ ਲੈਨਿਨ ਦੇ ਕਹੇ ਅਨੁਸਾਰ, ਧਰਮ ਨੂੰ ਮੰਨਣ ਵਾਲਾ, ਕਮਿਊਨਿਸਟਾਂ ਦਾ ਆਗੂ ਨਹੀਂ ਹੋ ਸਕਦਾ। ਸੋ ਸ਼ਹੀਦ ਹੋ ਚੁੱਕੇ ਲੋਕਾਂ ਨੂੰ 'ਮਰਨੋਪਰਾਂਤ' ਗਾਂਧੀ-ਵਿਰੋਧੀ ਲਹਿਰ ਦਾ ਆਗੂ ਬਣਾਉਣ ਲਈ ਬੇਅੰਤ ਸਾਹਿਤ ਰਚਿਆ ਗਿਆ ਜਿਸ ਰਾਹੀਂ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਉਹ ਤਾਂ 'ਪੱਕੇ ਨਾਸਤਕ' ਸਨ। ਭਾਈ ਰਣਧੀਰ ਸਿੰਘ ਦੀਆਂ ਜੇਲ ਚਿੱਠੀਆਂ ਵਿਚ ਭਗਤ ਸਿੰਘ ਨਾਲ ਜੇਲ ਵਿਚ ਆਖ਼ਰੀ ਮੁਲਾਕਾਤ ਦੀ ਵਿਥਿਆ ਵੀ ਦਿਤੀ ਹੋਈ ਹੈ ਜਿਸ ਵਿਚੋਂ ਭਗਤ ਸਿੰਘ ਨਾਸਤਕ ਨਹੀਂ, ਭਗਤ ਸਿੰਘ ਆਸਤਕ ਹੀ ਬੋਲਦਾ ਨਜ਼ਰ ਆਉਂਦਾ ਹੈ ਅਤੇ ਜਦੋਂ ਉਹ ਭਾਈ ਰਣਧੀਰ ਸਿੰਘ ਨੂੰ ਇਹ ਕਹਿੰਦਾ ਹੈ ਕਿ ''ਜੇ ਮੈਂ ਕੇਸ ਨਾ ਕਟਦਾ ਤਾਂ ਸਾਰੇ ਦੇਸ਼ ਵਿਚ ਕਿਸੇ ਥਾਂ ਮੇਰਾ ਜ਼ਿਕਰ ਵੀ ਨਹੀਂ ਸੀ ਹੋ ਰਿਹਾ ਹੋਣਾ'' ਤਾਂ ਇਹ ਕੋਈ ਨਾਸਤਕ ਨਹੀਂ, ਆਸਤਕ ਹੀ ਬੋਲ ਰਿਹਾ ਸੀ ਜੋ ਕੇਸ ਕੱਟਣ ਨੂੰ ਅਪਣੀ ਮਜਬੂਰੀ ਦਸ ਰਿਹਾ ਸੀ ਜਿਵੇਂ ਅੱਜ ਕਈ ਕੱਟੜ ਖ਼ਾਲਿਸਤਾਨੀ ਵੀ ਕੇਸ ਕਤਲ ਕਰਵਾਉਣ ਨੂੰ ਮਜਬੂਰੀ ਦਸਦੇ ਹਨ।

Kartar SinghKartar Singh

ਭਗਤ ਸਿੰਘ ਬਾਰੇ ਇਕ ਵੀ ਸੱਚੀ ਗਵਾਹੀ ਨਹੀਂ ਮਿਲਦੀ ਜਿਸ ਤੋਂ ਇਸ਼ਾਰਾ ਮਿਲ ਸਕੇ ਕਿ ਉਹ ਕਦੇ 'ਨਾਸਤਕ' ਵੀ ਰਿਹਾ ਸੀ ਜਾਂ ਨਾਸਤਕਤਾ ਦਾ ਹਮਾਇਤੀ ਵੀ ਰਿਹਾ ਹੈ ਪਰ ਉਸ ਦੇ ਨਾਂ ਤੇ ਫ਼ਰਜ਼ੀ ਲਿਖਤਾਂ ਛਪਵਾ ਕੇ ਕਮਿਊਨਿਸਟ ਪ੍ਰਚਾਰ ਸਾਧਨਾਂ ਨੇ ਇਹ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿਤਾ ਕਿ ਜਿਨ੍ਹਾਂ 'ਕ੍ਰਾਂਤੀਕਾਰੀਆਂ' ਨੂੰ ਉਹ 'ਲਾਲ ਸਲਾਮ' ਕਰਦੇ ਹਨ, ਉਹ ਸਾਰੇ ਹੀ 'ਕੱਟੜ ਨਾਸਤਕ' ਸਨ ਤੇ ਉਨ੍ਹਾਂ ਨੂੰ ਅਪਣਾਅ ਕੇ ਕਮਿਊਨਿਸਟ ਪਾਰਟੀ, ਮਾਰਕਸ-ਲੈਨਿਨ ਵਲੋਂ ਨਿਰਧਾਰਤ ਕੀਤੇ ਨਾਸਤਕਤਾ ਦੇ ਅਸੂਲਾਂ ਦੀ ਉਲੰਘਣਾ ਨਹੀਂ ਸੀ ਕਰ ਰਹੀ। ਜੇ ਪੂਰੀ ਤੇ ਨਿਰਪੱਖ ਜਾਚ ਕਰਵਾਈ ਜਾਏ ਕਿ ਕਾਮਰੇਡਾਂ ਨੇ ਅਪਣੀ ਪਸੰਦ ਦੇ ਜਾਂ ਅਪਣੀ ਲੋੜ ਲਈ ਵਰਤੇ ਜਾਣ ਵਾਲੇ ਸ਼ਹੀਦਾਂ ਨੂੰ 'ਨਾਸਤਕ' ਸਾਬਤ ਕਰਨ ਲਈ (ਤਾਕਿ ਮਾਰਕਸ ਤੇ ਲੈਨਿਨ ਦੀਆਂ ਰੂਹਾਂ ਦੁਖੀ ਨਾ ਹੋ ਜਾਣ) ਕਿਸ ਹੱਦ ਤਕ ਜਾ ਕੇ ਝੂਠ ਫੈਲਾਏ, ਤਾਂ ਇਸ 'ਚੋਂ ਨਿਕਲਣ ਵਾਲੀ ਸੱਚੀ ਕਹਾਣੀ, ਫ਼ਿਲਮੀ ਤੇ ਮਿਥਿਹਾਸਕ ਕਥਾ ਕਹਾਣੀਆਂ ਨੂੰ ਮਾਤ ਪਾ ਦੇਵੇਗੀ। ਭਗਤ ਸਿੰਘ ਦੇ ਅਪਣੇ ਹੱਥ ਦੀਆਂ ਲਿਖੀਆਂ ਕਈ ਚਿੱਠੀਆਂ ਤੇ ਉਹ ਅਰੰਭ ਵਿਚ 'ੴ  ' ਲਿਖਦਾ ਹੈ ਤੇ ਕਈਆਂ ਦਾ ਅਰੰਭ 'ਨਮਸਤੇ' ਨਾਲ ਕਰਦਾ ਹੈ ਜਿਸ ਦਾ ਅਰਥ ਇਹ ਹੈ ਕਿ ਉਹ ਪੱਕਾ ਆਸਤਕ ਤਾਂ ਸੀ ਹੀ ਤੇ ਸਿੱਖ ਵੀ ਪੱਕਾ ਸੀ ਪਰ ਕੁੱਝ ਸਮੇਂ ਲਈ ਉਸ ਦਾ ਪ੍ਰਵਾਰ ਆਰੀਆ ਸਮਾਜ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ ਜਿਸ ਕਰ ਕੇ ਉਹ 'ੴ   ' ਅਤੇ 'ਨਮਸਤੇ' ਦੋਵੇਂ ਵਰਤਣ ਲੱਗ ਪਿਆ ਸੀ। ਪਰ ਅਜਿਹਾ ਇਕ ਵੀ ਸਬੂਤ ਨਹੀਂ ਮਿਲਦਾ ਜਿਸ ਤੋਂ (ਨਕਲੀ ਘੜੀਆਂ ਮਿਥਿਹਾਸ ਵਰਗੀਆਂ ਲਿਖਤਾਂ ਨੂੰ ਛੱਡ ਕੇ) ਪਤਾ ਲੱਗ ਸਕੇ ਕਿ ਉਹ ਜਾਂ ਉਸ ਦਾ ਪ੍ਰਵਾਰ ਕਦੇ ਨਾਸਤਕਤਾ ਦੇ ਪ੍ਰਭਾਵ ਹੇਠ ਵੀ ਆਇਆ ਸੀ। ਜੇ ਆਇਆ ਹੁੰਦਾ ਤਾਂ ਇਹ ਗੱਲ ਉਸ ਤਰ੍ਹਾਂ ਹੀ ਪ੍ਰਵਾਨ ਕਰ ਲਈ ਜਾਣੀ ਸੀ ਜਿਵੇਂ ਸਿੱਖ ਪ੍ਰਵਾਰ ਉਤੇ ਥੋੜ੍ਹੇ ਸਮੇਂ ਲਈ ਆਰੀਆ ਸਮਾਜ ਦਾ ਪ੍ਰਭਾਵ ਪ੍ਰਵਾਨ ਕਰ ਲਿਆ ਗਿਆ ਹੈ। ਪਰ 'ਨਾਸਤਕਤਾ' ਦੇ ਪ੍ਰਭਾਵ ਦੀ ਤਾਂ ਗੱਲ ਹੀ ਨਿਰੀ ਗੱਪ ਹੈ ਤੇ ਕੇਵਲ ਮਾਰਕਸ ਤੇ ਲੈਨਿਨ ਦੀ ਰੂਹ ਨੂੰ ਖ਼ੁਸ਼ ਕਰਨ ਲਈ ਜਾਂ ਅਪਣੇ ਆਪ ਨੂੰ ਆਸਤਕ ਦੀ ਹਮਾਇਤ ਕਰਨ ਲਈ, 'ਗੁਨਾਹਗਾਰ' ਹੋਣ ਦੇ ਤਾਹਨੇ ਤੋਂ ਬਚਾਉਣ ਲਈ ਹੀ ਕੀਤੀ ਗਈ ਸੀ ਜੋ ਕਦੇ ਪ੍ਰਵਾਨ ਨਹੀਂ ਹੋਵੇਗੀ।ਪੰਜਾਬ ਵਿਚ ਸੈਂਕੜੇ ਸ਼ਹੀਦ, ਆਜ਼ਾਦੀ ਲਹਿਰ ਦੇ ਸਮੇਂ ਦੌਰਾਨ ਹੀ ਹੋਏ ਹਨ। ਕਾਮਰੇਡਾਂ ਨੇ ਉਨ੍ਹਾਂ ਦਾ ਕਦੇ ਨਾਂ ਵੀ ਲੈਣਾ ਮੁਨਾਸਬ ਨਹੀਂ ਸਮਝਿਆ। ਕੇਵਲ ਉਸੇ 'ਸ਼ਹੀਦ' ਦਾ ਨਾਂ ਲੈਂਦੇ ਹਨ ਜਿਸ ਨੂੰ 'ਨਾਸਤਕ' ਸਾਬਤ ਕਰਨ ਦੀ ਝੂਠੀ-ਸੱਚੀ ਪ੍ਰਕਿਰਿਆ ਉਨ੍ਹਾਂ ਨੇ ਪਹਿਲਾਂ ਪੂਰੀ ਕਰ ਲਈ ਹੋਵੇ। ਭਗਤ ਸਿੰਘ ਤੋਂ ਇਲਾਵਾ ਹਲਕੀ ਹਲਕੀ ਕੋਸ਼ਿਸ਼ ਕਰਤਾਰ ਸਿੰਘ ਸਰਾਭਾ ਨੂੰ ਵੀ 'ਨਾਸਤਕ' ਸਾਬਤ ਕਰਨ ਦੀ ਕੀਤੀ ਗਈ ਪਰ ਦਾਲ ਗਲ ਨਾ ਸਕੀ।ਅਤੇ ਹੁਣ ਵਾਰੀ ਆਈ ਹੈ ਸ਼ਹੀਦ ਊਧਮ ਸਿੰਘ ਦੀ ਜਿਸ ਬਾਰੇ ਤੱਥ ਨਹੀਂ, ਤੀਲੇ ਤੁੱਕੇ ਏਧਰੋਂ ਔਧਰੋਂ ਚੁਣ ਕੇ ਫਿਰ ਤੋਂ ਉਹ ਕੋਸ਼ਿਸ਼ ਦੋਹਰਾਈ ਗਈ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਵੀ 'ਨਾਸਤਕ' ਸੀ ਤੇ ਉਸ ਨੇ ਬਰਤਾਨਵੀ ਅਦਾਲਤ ਵਿਚ ਗੁਟਕੇ ਤੇ ਹੱਥ ਰੱਖ ਕੇ ਨਹੀਂ, ਕਿੱਸਾ ਹੀਰ-ਰਾਂਝਾ ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਅਸੀ ਕਲ ਇਸ ਬਾਰੇ ਵਿਸਥਾਰ ਵਿਚ ਚਰਚਾ ਕਰਾਂਗੇ। (ਬਾਕੀ ਕਲ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement