ਵਿਕਾਸ ਦੁਬੇ ਵਰਗਾ ਇਕ 'ਗੁੰਡਾ' ਮਰਦਾ ਹੈ ਤਾਂ ਉਸ ਦੀ ਥਾਂ ਲੈਣ ਵਾਲੇ 10 ਹੋਰ ਗੁੰਡੇ ਤਿਆਰ ਮਿਲਦੇ ਹਨ
Published : Jul 11, 2020, 8:02 am IST
Updated : Jul 11, 2020, 8:19 am IST
SHARE ARTICLE
Vikas Dubey
Vikas Dubey

ਹਾਲ ਹੀ ਵਿਚ ਇਕ ਲੜੀਵਾਰ ਨਾਟਕ 'ਪਾਤਾਲ ਲੋਕ' ਟੀਵੀ ਤੇ ਵਿਖਾਇਆ ਗਿਆ।  

ਹਾਲ ਹੀ ਵਿਚ ਇਕ ਲੜੀਵਾਰ ਨਾਟਕ 'ਪਾਤਾਲ ਲੋਕ' ਟੀਵੀ ਤੇ ਵਿਖਾਇਆ ਗਿਆ। ਇਸ ਨਾਟਕ ਨੂੰ ਵੇਖਣ ਵਾਲੇ ਹਰ ਭਾਰਤੀ ਨੂੰ ਕਿਤੇ ਨਾ ਕਿਤੇ ਅਪਣੀ ਝਲਕ ਨਜ਼ਰ ਆਉਂਦੀ ਸੀ। ਨਾਟਕ ਸ਼ੁਰੂ ਹੁੰਦਾ ਸੀ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲਿਆਂ ਤੋਂ ਅਤੇ ਲੜੀ, ਪੱਤਰਕਾਰਾਂ, ਧਾਰਮਕ ਡੇਰਿਆਂ ਤੋਂ ਲੰਘਦੀ ਹੋਈ ਸਿਆਸਤਦਾਨਾਂ 'ਤੇ ਆ ਕੇ ਖੜੀ ਹੋ ਜਾਂਦੀ ਹੈ। 

High Court File Photo

ਇਸ ਕੜੀ ਵਿਚ ਸਰਕਾਰੀ ਅਤੇ ਪੁਲਿਸ ਸਿਸਟਮ ਹਰ ਇਕ ਨੂੰ ਦਬਕਾਉਂਦਾ ਵਿਖਾਇਆ ਗਿਆ ਹੈ। ਕਿਸ ਨੂੰ ਕਿਥੇ ਤੇ ਕਿਵੇਂ ਕਾਬੂ ਕਰਨਾ ਹੈ, ਇਸ ਦਾ ਸਿਸਟਮ ਦੇ ਹਰ ਪੁਰਜ਼ੇ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿਉਂਕਿ ਇਸ ਸਿਸਟਮ ਦੇ ਜਾਲ ਨੂੰ ਕਾਨੂੰਨ ਦੀ ਢਾਲ ਵੀ ਮਿਲੀ ਹੁੰਦੀ ਹੈ ਅਤੇ ਇਹ ਸਾਡੇ ਸਮਾਜ ਦੀਆਂ ਗਹਿਰਾਈਆਂ ਵਿਚੋਂ ਨਿਕਲਿਆ ਹੋਣ ਕਰ ਕੇ ਉਸ ਦੀਆਂ ਬਾਰੀਕੀਆਂ ਨੂੰ ਹੀ ਅਪਣੀ ਤਾਕਤ ਮੰਨਦਾ ਹੈ।

PolicePolice

ਇਸ ਲੜੀਵਾਰ ਵਿਚ ਇਕ ਪੱਤਰਕਾਰ ਅਤੇ ਪੁਲਿਸ ਅਫ਼ਸਰ ਇਸ ਸਾਰੀ ਕੜੀ ਨੂੰ ਸਮਝਦੇ ਹਨ ਪਰ ਆਖ਼ਰ ਵਿਚ ਇਸ ਸਿਸਟਮ ਸਾਹਮਣੇ ਝੁਕ ਜਾਂਦੇ ਹਨ। ਅੰਤ ਵਿਚ ਇਕ ਡਾਇਲਾਗ ਹੈ ਜੋ ਸ਼ਾਇਦ ਤੁਹਾਨੂੰ ਵੀ ਚੁਭ ਜਾਵੇਗਾ। ਇਹ ਡਾਇਲਾਗ ਇਹ ਸਮਝਾਉਂਦਾ ਹੈ ਕਿ ਹਰ ਇਨਸਾਨ ਇਸ ਭਾਰਤੀ ਸਿਸਟਮ ਵਿਚ ਇਕ ਕਿਰਦਾਰ (ਅਪਣਾ ਰੋਲ) ਨਿਭਾਉਂਦਾ ਹੈ ਅਤੇ ਜਦ ਵੀ ਕੋਈ ਉਸ ਸਿਸਟਮ ਨੂੰ ਚੁਣੌਤੀ ਦੇਣ ਦਾ ਯਤਨ ਕਰਦਾ ਹੈ, 

Vikas DubeyVikas Dubey

ਉਹ ਹਾਰ ਜਾਂਦਾ ਹੈ ਕਿਉਂਕਿ ਇਥੇ ਹਰ ਕਿਸੇ ਨੂੰ ਗਿਰਗਿਟ ਵਾਂਗ ਰੰਗ ਬਦਲਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਤੇ ਸੱਚ ਤਾਂ ਇਹੀ ਹੈ ਕਿ ਸਾਡੇ ਕੋਲ ਹਰ ਤਰ੍ਹਾਂ ਦੇ ਲੋਕ ਹਨ ਤੇ ਉਹ ਭਾਵੇਂ ਇਕ ਬਦਮਾਸ਼ ਸਿਆਸਤਦਾਨ ਹੋਵੇ, ਗੁੰਡਾ ਹੋਵੇ ਜਾਂ ਕੋਈ ਹੋਰ ਬਾਹੂਬਲੀ, ਉਹ ਹਟਦਾ ਹੈ ਤਾਂ ਉਸ ਦੀ ਥਾਂ ਲੈਣ ਵਾਸਤੇ ਅਗਲਾ ਤਿਆਰ ਮਿਲਦਾ ਹੈ। ਹਾਲਾਤ ਪਹਿਲਾਂ ਵਰਗੇ ਹੀ ਰਹਿੰਦੇ ਹਨ ਜਾਂ ਉਸ ਤੋਂ ਵੀ ਬਦਤਰ ਹੋ ਜਾਂਦੇ ਹਨ।

File Photo File Photo

'ਪਾਤਾਲ ਲੋਕ' ਨਾਟਕ ਵਿਚ ਖ਼ੂਨੀ-ਅਤਿਵਾਦੀ, ਗੁੰਡੇ, ਸੇਠ, ਧਰਮ ਦੇ ਠੇਕੇਦਾਰਾਂ  ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਉਨ੍ਹਾਂ ਦੀ ਹੈਵਾਨੀਅਤ ਦਾ ਕਾਰਨ ਬਣਦੀ ਹੈ ਤੇ ਇਸ ਨਾਟਕ ਨੂੰ ਬੁਧੀਜੀਵੀਆਂ ਨੇ ਬਹੁਤ ਪਸੰਦ ਕੀਤਾ ਹੈ ਕਿਉਂਕਿ ਇਸ ਵਿਚ ਭਾਰਤ ਦੀ ਛਵੀ ਨੂੰ ਆਰਸੀ ਬਣ ਕੇ ਪੇਸ਼ ਕੀਤਾ ਗਿਆ ਹੈ। ਅੱਜ ਜਦ ਵਿਕਾਸ ਦੁਬੇ ਦੇ ਮੁਕਾਬਲੇ ਦੀ ਖ਼ਬਰ ਆਉਂਦੀ ਹੈ ਤਾਂ ਇਸੇ ਲੜੀਵਾਰ ਦਾ ਖ਼ਿਆਲ ਆਉਂਦਾ ਹੈ।

Vikas DubeyVikas Dubey

ਵਿਕਾਸ ਦੁਬੇ ਨੇ ਸ਼ਾਇਦ ਅਪਣੀ ਮਿਥੀ ਹੋਈ ਥਾਂ ਤੋਂ ਉਪਰ ਉਠਣ ਦਾ ਯਤਨ ਕੀਤਾ ਅਤੇ ਉਸ ਦਾ ਅੰਜਾਮ ਇਹ ਹੋਇਆ ਕਿ ਉਸ ਨੂੰ ਜੇਲ ਦੀ ਕੋਠੜੀ ਤਕ ਵੀ ਨਹੀਂ ਪਹੁੰਚਣ ਦਿਤਾ ਗਿਆ। ਇਕ ਗੁੰਡੇ ਵਾਸਤੇ ਨਿਆਂ ਲਈ ਆਵਾਜ਼ ਕਿਸ ਤਰ੍ਹਾਂ ਉਠ ਸਕਦੀ ਹੈ, ਖ਼ਾਸ ਕਰ ਕੇ ਜਿਸ ਨੇ ਪੁਲਿਸ ਦੇ ਅੱਠ ਬੰਦਿਆਂ ਨੂੰ ਹਲਾਕ ਕੀਤਾ ਹੋਵੇ? ਉੱਤਰ ਪ੍ਰਦੇਸ਼ ਵਿਚ ਇਹ ਸਿਸਟਮ ਹੈ ਅਤੇ ਸਿਸਟਮ ਦਾ ਸੱਭ ਤੋਂ ਵੱਡਾ ਡੰਡਾ ਅਸਲ ਵਿਚ ਇਨ੍ਹਾਂ ਗੁੰਡਿਆਂ ਕੋਲ ਨਹੀਂ ਹੁੰਦਾ

MediaMedia

ਬਲਕਿ ਪੂਰਾ ਸਿਸਟਮ ਹੀ ਅਪਣੇ ਆਪ ਵਿਚ ਗੁੰਡਿਆਂ ਨੂੰ ਪੈਦਾ ਕਰਨ ਅਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲਾ ਸਿਸਟਮ ਹੈ ਜੋ ਉਦੋਂ ਤਕ ਉਸ ਨਾਲ ਖੜਾ ਰਹਿੰਦਾ ਹੈ ਜਦ ਤਕ ਕੋਈ ਸਿਆਸਤਦਾਨ ਕੁੜਿੱਕੀ ਵਿਚ ਫਸਦਾ ਨਜ਼ਰ ਨਹੀਂ ਆਉਂਦਾ। ਵਿਕਾਸ ਦੁਬੇ ਦੇ ਪੁਲਿਸ ਮੁਕਾਬਲੇ 'ਤੇ ਬੜੇ ਸਵਾਲ ਚੁੱਕੇ ਜਾ ਰਹੇ ਹਨ ਕਿ ਮੀਡੀਆ ਨੂੰ ਮੁਕਾਬਲੇ ਵਾਲੀ ਥਾਂ ਤੋਂ 2 ਕਿਲੋਮੀਟਰ ਪਹਿਲਾਂ ਹੀ ਕਿਉਂ ਹਟਾ ਦਿਤਾ ਗਿਆ? ਉਸ ਦੀ ਗੱਡੀ ਕਿਉਂ ਬਦਲੀ ਗਈ? 60 ਕਤਲਾਂ ਦੇ ਇਲਜ਼ਾਮ ਵਾਲੇ ਅਪਰਾਧੀ ਦੇ ਹੱਥਾਂ ਉਤੇ ਹਥਕੜੀਆਂ ਕਿਉਂ ਨਹੀਂ ਸਨ?

Vikas DubeyVikas Dubey

ਕੋਈ ਇਹ ਵੀ ਪੁੱਛੇਗਾ ਕਿ ਜਿਹੜਾ 52 ਕਤਲਾਂ ਮਗਰੋਂ ਵੀ ਨਹੀਂ ਸੀ ਫੜਿਆ ਜਾ ਸਕਿਆ, ਅੱਜ 8 ਪੁਲਸੀਆਂ ਦੇ ਕਤਲਾਂ ਮਗਰੋਂ ਝਟ ਕਿਵੇਂ ਫੜਿਆ ਗਿਆ? ਕੁੱਝ ਪੁਲਿਸ ਵਾਲਿਆਂ ਨਾਲ ਰਿਸ਼ਤਾ ਰੱਖਣ ਵਾਲੇ ਦੁਬੇ ਨੇ ਪੁਲਿਸ 'ਤੇ ਵਾਰ ਕਿਉਂ ਕੀਤਾ? ਐਨੇ ਸੰਗੀਨ ਇਲਜ਼ਾਮਾਂ ਤੋਂ ਭੱਜਿਆ ਹੋਇਆ ਮੁਜਰਮ ਮੰਦਰ ਵਿਚ ਜਾ ਕੇ ਆਤਮ ਸਮਰਪਣ ਕਿਉਂ ਕਰੇਗਾ? ਪੁਲਿਸ ਨੇ ਉਸ ਦੇ ਘਰ ਨੂੰ ਬੁਲਡੋਜ਼ਰ ਨਾਲ ਤਬਾਹ ਕਿਉਂ ਕੀਤਾ? ਕੀ ਉਥੋਂ ਕੋਈ ਸਬੂਤ ਮਿਲਣੇ ਸਨ?

ਸੱਭ ਸਵਾਲਾਂ ਦਾ ਇਕ ਹੀ ਜਵਾਬ ਆਵੇਗਾ ਕਿ ਤੁਸੀ ਦੇਸ਼ ਧ੍ਰੋਹੀ ਹੋ ਕਿਉਂਕਿ ਤੁਸੀ ਇਕ ਗੁੰਡੇ ਬਾਰੇ ਪੁਛ ਰਹੇ ਹੋ। ਤੁਸੀ ਪੁਲਿਸ 'ਤੇ ਸਵਾਲ ਚੁੱਕ ਕੇ ਪੁਲਿਸ ਦੀ ਮਨੋਬਲ ਡੇਗ ਰਹੇ ਹੋ। ਕੋਈ ਨਹੀਂ ਕਹੇਗਾ ਕਿ ਇਕ ਗੁੰਡੇ ਨੂੰ ਵੀ ਕਟਹਿਰੇ ਵਿਚ ਖੜਾ ਹੋ ਕੇ ਅਪਣਾ ਸੱਚ ਬਿਆਨ ਕਰਨ ਦਾ ਹੱਕ ਹੋਣਾ ਚਾਹੀਦਾ ਹੈ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement