ਬੇਲਗਾਮ ਬਾਰਸ਼, ਕੁਦਰਤ ਦੀ ਕਰੋਪੀ ਨਹੀਂ, ਮਨੁੱਖ ਦੀ ਕੁਦਰਤ ਨਾਲ ਧੱਕੇਸ਼ਾਹੀ ਦਾ ਨਤੀਜਾ ਹੈ

By : KOMALJEET

Published : Jul 11, 2023, 7:35 am IST
Updated : Jul 11, 2023, 7:35 am IST
SHARE ARTICLE
representational Image
representational Image

ਇਕ ਮਸ਼ਹੂਰ ਅੰਗਰੇਜ਼ੀ ਕਵੀ ਦੀ ਦਰੱਖ਼ਤਾਂ ਬਾਰੇ ਕਵਿਤਾ ਹੈ ਜੋ ਆਖਦੀ ਹੈ ਕਿ ਜੋ ਦਰੱਖ਼ਤ ਲਗਾਉਂਦਾ ਹੈ, ਉਹ ਅਪਣੇ ਦੇਸ਼, ਧਰਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਿਆਰ ਕਰਦਾ ਹੈ

ਇਕ ਮਸ਼ਹੂਰ ਅੰਗਰੇਜ਼ੀ ਕਵੀ ਦੀ ਦਰੱਖ਼ਤਾਂ ਬਾਰੇ ਕਵਿਤਾ ਹੈ ਜੋ ਆਖਦੀ ਹੈ ਕਿ ਜੋ ਦਰੱਖ਼ਤ ਲਗਾਉਂਦਾ ਹੈ, ਉਹ ਅਪਣੇ ਦੇਸ਼, ਧਰਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਿਆਰ ਕਰਦਾ ਹੈ। ਜਦ ਉਹ ਕਵਿਤਾ ਪੜ੍ਹੀ ਤਾਂ ਸੋਚਿਆ ਕਿ ਕਿੰਨੀ ਫ਼ਜ਼ੂਲ ਜਹੀ ਕਵਿਤਾ ਹੈ, ਇਹ ਵੀ ਕੋਈ ਮੁੱਦਾ ਹੈ ਭਲਾ? ਪਰ ਅੱਜ ਦੇ ਹਾਲਾਤ ਨੂੰ ਵੇਖ ਕੇ ਲਗਦਾ ਹੈ ਕਿ ਅੱਜ ਇਨਸਾਨਾਂ ਨੂੰ ਮੁੜ ਤੋਂ ਕੁਦਰਤ ਦੀਆਂ ਮੁਢਲੀਆਂ ਕਦਰਾਂ ਕੀਮਤਾਂ ਸਮਝਾਉਣੀਆਂ ਪੈਣਗੀਆਂ। ਸਮੇਂ ਦੇ ਵਿਕਾਸ ਨਾਲ ਦਿਮਾਗ਼ ਤੇ ਸ੍ਰੀਰ ਸ਼ਾਇਦ ਤੇਜ਼ ਹੋ ਰਹੇ ਹਨ ਪਰ ਆਮ ਸੂਝ ਤੇ ਦਿਲ ਸ਼ਾਇਦ ਸੁੰਗੜਦੇ ਜਾ ਰਹੇ ਹਨ। ਅਰਦਾਸ ਹੈ ਕਿ ਸਾਰੇ ਸੁਰੱਖਿਅਤ ਰਹਿਣ ਤੇ ਇਸ ਔਖੇ ਵੇਲੇ, ਇਨਸਾਨੀਅਤ ਤੇ ਹਮਦਰਦੀ ਦੇ ਸਹਾਰੇ ਇਕ ਦੂਜੇ ਦਾ ਸਹਾਰਾ ਬਣੇ ਰਹਿਣ। 

ਅੱਜ ਉੱਤਰੀ ਭਾਰਤ, ਖ਼ਾਸ ਕਰ ਕੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਹਾਲਾਤ ਵੇਖ ਕੇ ਨਹੀਂ ਲੱਗੇਗਾ ਕਿ ਦੁਨੀਆਂ ਦਾ ਤਾਪਮਾਨ ਪਿਛਲੇ  120,000 ਸਾਲਾਂ ਦੇ ਮੁਕਾਬਲੇ, ਇਸ ਸਾਲ ਸੱਭ ਤੋਂ ਜ਼ਿਆਦਾ ਗਰਮ ਰਿਹਾ ਹੈ। ਜਿਥੇ ਉੱਤਰ ਭਾਰਤ ਨੂੰ ਪਿਛਲੇ ਹਫ਼ਤੇ ਬਾਰਸ਼ ਦੀ ਕਮੀ ਪ੍ਰੇਸ਼ਾਨ ਕਰ ਰਹੀ ਸੀ, ਅੱਜ ਸ਼ਾਇਦ ਹੜ੍ਹਾਂ ਵਿਚ ਰੁੜ੍ਹ ਰਿਹਾ ਹੈ। ਤੁਹਾਡੇ ਫ਼ੋਨ ’ਤੇ ਦਿਲ ਨੂੰ ਤਕਲੀਫ਼ ਦੇਣ ਵਾਲੀਆਂ ਤਸਵੀਰਾਂ ਆ ਰਹੀਆਂ ਹਨ। ਵੱਡੀਆਂ ਗੱਡੀਆਂ ਜਿਨ੍ਹਾਂ ’ਤੇ ਚੜ੍ਹ ਕੇ ਮਨੁੱਖ ਅਪਣੇ ਆਪ ਨੂੰ ਰਾਜਾ ਸਮਝਣ ਦੇ ਭਲੇਖੇ ਵਿਚ ਦੌੜੀ ਜਾਂਦਾ ਹੈ, ਪਾਣੀ ਵਿਚ ਰੁੜ੍ਹਦੀਆਂ ਜਾ ਰਹੀਆਂ ਹਨ। ਇਨ੍ਹਾਂ ਹੜ੍ਹਾਂ ਦਾ ਕਾਰਨ ਵੀ ਇਨਸਾਨ ਹੀ ਹੈ ਪਰ ਉਸ ਦੀ ਕੁਦਰਤ ਨੂੰ ਕਾਬੂ ਕਰਨ ਦੀ ਤਾਕਤ ਨਹੀਂ ਬਲਕਿ ਕੁਦਰਤ ਨੂੰ ਤਬਾਹ ਕਰਨ ਦੀ ਹੱਠਧਰਮੀ ਇਸ ਤਬਾਹੀ ਦਾ ਮੁੱਖ ਕਾਰਨ ਹੈ। ਪਰ ਅੱਜ ਦੇ ਦਿਨ ਸੱਭ ਇਕ ਦੂਜੇ ਨੂੰ ਹੀ ਜ਼ਿੰਮੇਵਾਰ ਠਹਿਰਾਉਣਗੇ। ਆਮ ਇਨਸਾਨ ਆਖ ਰਿਹਾ ਹੈ ਕਿ ਸਰਕਾਰ ਨੂੰ ਸਥਿਤੀ ਸੰਭਾਲਣ ਦੀ ਅਕਲ ਨਹੀਂ। ਸਰਕਾਰ ਆਖੇਗੀ ਕਿ ਅਸੀ ਸਾਰੇ ਵਿਧਾਇਕ, ਅਫ਼ਸਰ, ਮੁੱਖ ਮੰਤਰੀ ਸਣੇ ਸੜਕਾਂ ’ਤੇ ਹਾਂ। ਕੇਂਦਰ ਆਖੇਗਾ ਕਿ ਅਸੀ ਸੂਬੇ ਨੂੰ ਮਦਦ ਪਹੁੰਚਾ ਰਹੇ ਹਾਂ ਪਰ ਜ਼ਿੰਮੇਵਾਰੀ ਕੌਣ ਲਵੇਗਾ? ਸਾਡੇ ਵਰਗੇ ਦੇਸ਼ ਆਖਣਗੇ ਕਿ ਇਹ ਅਮਰੀਕਾ ਵਰਗੇ ਦੇਸ਼ਾਂ ਦੀ ਗ਼ਲਤੀ ਹੈ ਤੇ ਇਸੇ ਤਰ੍ਹਾਂ ਇਲਜ਼ਾਮਬਾਜ਼ੀ ਚਲਦੀ ਰਹੇਗੀ।

ਅਸਲ ਵਿਚ ਗ਼ਲਤੀ ਸਾਡੇ ਸਾਰਿਆਂ ਦੀ ਹੈ। ਉਹ ਸ਼ਖ਼ਸ ਵੀ ਜ਼ਿੰਮੇਵਾਰ ਹੈ ਜੋ ਅਪਣੀ ਬਿਜਲੀ ਦੀ ਦੁਰਵਰਤੋਂ ਕਰਦਾ ਹੈ। ਉਹ ਸ਼ਖ਼ਸ ਵੀ ਜ਼ਿੰਮੇਵਾਰ ਹੈ ਜੋ ਪਲਾਸਟਿਕ ਦਾ ਲਿਫ਼ਾਫ਼ਾ ਇਸਤੇਮਾਲ ਕਰਦਾ ਹੈ। ਉਹ ਵੀ ਜੋ ਅਪਣੇ ਕੂੜੇ ਨੂੰ ਸੜਕ ’ਤੇ ਸੁਟ ਕੇ ਅਪਣਾ ਘਰ ਸਾਫ਼ ਕਰਦਾ ਹੈ। ਉਹ ਸਰਕਾਰ ਵੀ ਜ਼ਿੰਮੇਵਾਰ ਹੈ ਜੋ ਉਦਯੋਗ ਅਤੇ  ਨੌਕਰੀਆਂ ਦੇ ਮੌਕੇ ਵੱਧ ਉਪਜਾਉਣ ਲਈ ਜੰਗਲਾਂ ਨੂੰ ਕੱਟ ਕੱਟ ਕੇ ਇਮਾਰਤਾਂ ਉਸਾਰਨ ਨੂੰ ਤਰਜੀਹ ਦੇਂਦੀ ਹੈ। ਉਹ ਸਿਆਸਤਦਾਨ ਵੀ ਜ਼ਿੰਮੇਵਾਰ ਹੈ ਜੋ ਪੀਡਬਲੀਊਡੀ ਦੇ ਕਰਨ ਵਾਲੇ ਕੰਮਾਂ ਵਿਚ ਅਪਣੀ 40 ਫ਼ੀ ਸਦੀ ਹਿੱਸੇਦਾਰੀ ਰੱਖ ਕੇ ਅਪਣੀਆਂ ਤਿਜੌਰੀਆਂ ਭਰਨ ਵਿਚ ਲੱਗਾ ਹੋਇਆ ਹੈ। ਉਹ ਸਾਰੇ ਅਫ਼ਸਰ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਦਾ ਕੰਮ ਸੀ ਕਿ ਉਨ੍ਹਾਂ ਸ਼ਹਿਰਾਂ ਦੀ ਉਸਾਰੀ ਵਿਚ ਇਕ ਦੂਰ-ਅੰਦੇਸ਼ੀ ਵਾਲੀ ਸੋਚ ਨਾਲ ਯੋਜਨਾ ਬਣਾਉਣ। ਇਸ ਦੀ ਉਦਾਹਰਣ ਚੰਡੀਗੜ੍ਹ, ਮੋਹਾਲੀ ਤੇ ਜ਼ੀਰਕਪੁਰ ਵਿਚਲਾ ਅੰਤਰ ਹੈ। ਚੰਡੀਗੜ੍ਹ ਦੇ ਘਰਾਂ ਵਿਚ ਉਸ ਤਰ੍ਹਾਂ ਪਾਣੀ ਨਹੀਂ ਆਇਆ ਜਿਸ ਤਰ੍ਹਾਂ ਉਨ੍ਹਾਂ ਘਰਾਂ ਵਿਚ ਆਇਆ ਜੋ ਕਿ ਬਿਨਾਂ ਕਿਸੇ ਯੋਜਨਾ ਤੇ ਬਿਨਾਂ ਨਕਸ਼ਾ ਪਾਸ ਕਰਵਾਏ ਬਣੇ ਹੋਏ ਸਨ ਤੇ ਜਿਨ੍ਹਾਂ ਦੇ ਮਾਲਕਾਂ ਨੇ ਬਸ ਮੁਫ਼ਤ ਦੀ ਜ਼ਮੀਨ ਤੇ ਉਸਾਰੀ ਕਰ ਕੇ ਅਪਣੀਆਂ ਤਿਜੌਰੀਆਂ ਹੀ ਭਰੀਆਂ। ਸਰਕਾਰਾਂ ਮਾਰਗ ਦਰਸ਼ਕ ਹੁੰਦੀਆਂ ਹਨ ਪਰ ਸਰਕਾਰਾਂ ਵੀ ਸਾਡੇ ਵਿਚੋਂ ਹੀ ਬਣਦੀਆਂ ਹਨ ਤੇ ਅੱਜ ਦੇ ਹਾਲਾਤ ਵਿਚ ਇਨਸਾਨ ਦੀ ਲਾਹਪ੍ਰਵਾਹੀ ਤੇ ਭੁੱਖ ਹੀ ਸਾਡੀਆਂ ਬਹੁਤੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹੈ। 

ਜਿਵੇਂ ਅੰਤਰਰਾਸ਼ਟਰੀ ਮਾਹਰ ਚੇਤਾਵਨੀ ਦੇਂਦੇ ਆ ਰਹੇ ਸਨ ਤੇ ਅੱਜ ਵੀ ਦੇ ਰਹੇ ਹਨ ਕਿ ਅੱਗੋਂ ਗਰਮੀ ਹੋਰ ਵੀ ਵਧੇਗੀ ਤੇ ਬੇਲਗਾਮ ਮੌਸਮ ਦੀਆਂ ਹੱਦਾਂ ਹਰ ਸਾਲ ਵਧਦੀਆਂ ਜਾਣਗੀਆਂ। ਅੱਜ ਵੀ ਜੰਗਲ ਬਚਾਉ ਐਕਟ ਵਿਚ ਸੋਧ ਹੋ ਰਹੀ ਹੈ ਜਿਸ ਅਧੀਨ ਜੰਗਲਾਂ ਨੂੰ ਇਸ ਵੇਲੇ ਬਿਨਾਂ ਕਿਸੇ ਇਜਾਜ਼ਤ ਦੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਹੇਠ, ਜਦੋਂ ਜੀਅ ਕਰੇ, ਵਢਿਆ ਜਾ ਸਕਦਾ ਹੈ। 

ਇਕ ਮਸ਼ਹੂਰ ਅੰਗਰੇਜ਼ੀ ਕਵੀ ਦੀ ਦਰੱਖ਼ਤਾਂ ਬਾਰੇ ਕਵਿਤਾ ਹੈ ਜੋ ਆਖਦੀ ਹੈ ਕਿ ਜੋ ਦਰੱਖ਼ਤ ਲਗਾਉਂਦਾ ਹੈ, ਉਹ ਅਪਣੇ ਦੇਸ਼, ਧਰਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਿਆਰ ਕਰਦਾ ਹੈ। ਜਦ ਉਹ ਕਵਿਤਾ ਪੜ੍ਹੀ ਤਾਂ ਸੋਚਿਆ ਕਿ ਕਿੰਨੀ ਫ਼ਜ਼ੂਲ ਜਹੀ ਕਵਿਤਾ ਹੈ, ਇਹ ਵੀ ਕੋਈ ਮੁੱਦਾ ਹੈ ਭਲਾ? ਪਰ ਅੱਜ ਦੇ ਹਾਲਾਤ ਨੂੰ ਵੇਖ ਕੇ ਲਗਦਾ ਹੈ ਕਿ ਅੱਜ ਇਨਸਾਨਾਂ ਨੂੰ ਮੁੜ ਤੋਂ ਕੁਦਰਤ ਦੀਆਂ ਮੁਢਲੀਆਂ ਕਦਰਾਂ ਕੀਮਤਾਂ ਸਮਝਾਉਣੀਆਂ ਪੈਣਗੀਆਂ। ਸਮੇਂ ਦੇ ਵਿਕਾਸ ਨਾਲ ਦਿਮਾਗ਼ ਤੇ ਸ੍ਰੀਰ ਸ਼ਾਇਦ ਤੇਜ਼ ਹੋ ਰਹੇ ਹਨ ਪਰ ਆਮ ਸੂਝ ਤੇ ਦਿਲ ਸ਼ਾਇਦ ਸੁੰਗੜਦੇ ਜਾ ਰਹੇ ਹਨ। ਅਰਦਾਸ ਹੈ ਕਿ ਸਾਰੇ ਸੁਰੱਖਿਅਤ ਰਹਿਣ ਤੇ ਇਸ ਔਖੇ ਵੇਲੇ, ਇਨਸਾਨੀਅਤ ਤੇ ਹਮਦਰਦੀ ਦੇ ਸਹਾਰੇ ਇਕ ਦੂਜੇ ਦਾ ਸਹਾਰਾ ਬਣੇ ਰਹਿਣ। 
- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement