ਜੀ-20 ਬੈਠਕ ਭਾਰਤ ਲਈ ਵੀ ਫ਼ਾਇਦੇਮੰਦ ਰਹੀ ਪਰ ਚੀਨ-ਅਮਰੀਕਾ ਸ਼ਰੀਕੇਬਾਜ਼ੀ ਵੀ ਭਾਰੂ ਰਹੀ
Published : Sep 12, 2023, 7:34 am IST
Updated : Sep 12, 2023, 9:50 am IST
SHARE ARTICLE
File Photo
File Photo

ਅਮਰੀਕਾ ਦੇ ਭਾਰਤ ਨਾਲ ਖੜੇ ਹੋਣ ਨਾਲ ਹੁਣ ਮੱਧ ਪੂਰਬ (middle East) ਨੇ ਵੀ ਭਾਰਤ ਤੇ ਚੀਨ ’ਚੋਂ, ਭਾਰਤ ਨੂੰ ਚੁਣ ਲਿਆ ਹੈ

ਜੀ-20 ਦੇ ਖ਼ਤਮ ਹੋਣ ਤੋਂ ਬਾਅਦ ਦਿੱਲੀ ਹੁਣ ਫਿਰ ਤੋਂ ਪਰਦੇ ’ਚੋਂ ਬਾਹਰ ਨਿਕਲ ਕੇ ਸਾਹ ਲੈ ਸਕੇਗੀ। ਪ੍ਰਧਾਨ ਮੰਤਰੀ ਦੀ ਸਫ਼ਲਤਾ ਇਸ ਸਿਖਰ ਵਾਰਤਾ ਦੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿਉਂਕਿ ਉਨ੍ਹਾਂ ਦੀ ਕੂਟਨੀਤੀ ’ਤੇ ਮੋਹਰ ਲੱਗ ਗਈ ਹੈ। ਰੂਸ ਨੂੰ ਬਿਨਾਂ ਫਟਕਾਰੇ, ਰੂਸ ਤੇ ਯੂਕਰੇਨ ਵਿਚਕਾਰ ਸਮਝੌਤੇ ਦੀ ਗੱਲ ’ਤੇ ਮੋਹਰ ਲਗਣਾ ਦਰਸਾਉਂਦਾ ਹੈ ਕਿ ਬਾਈਡਨ ਵਾਸਤੇ ਵੀ ਭਾਰਤ ਨੂੰ ਨਾਲ ਰਖਣਾ ਕਿੰਨਾ ਜ਼ਰੂਰੀ ਹੈ।

ਭਾਰਤ ਦੇ ਆਖਣ ਤੇ ਅਫ਼ਰੀਕਨ ਦੇਸ਼ਾਂ ਦੀ ਜਥੇਬੰਦੀ ਨੂੰ ਸ਼ਮੂਲੀਅਤ ਮਿਲੀ ਪਰ ਸੱਭ ਤੋਂ ਵੱਡੀ ਸਫ਼ਲਤਾ ਵਾਲੀ ਗੱਲ ਸੀ ਭਾਰਤ ਨੂੰ ਰੇਲ ਤੇ ਸਮੁੰਦਰ ਰਾਹੀਂ ਮੱਧ ਪੂਰਬ ਅਤੇ ਯੂਰਪ ਨਾਲ ਜੋੜਨ ਦੇ ਪ੍ਰਾਜੈਕਟ ਦੀ। ਇਸ ਨੂੰ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਹੀ ਤੁਰਕੀ, ਚੀਨ ਦੇ ਆਰਥਕ ਕੋਰੀਡੋਰ ਵਿਚੋਂ ਬਾਹਰ ਨਿਕਲ ਆਇਆ।

ਇਹ ਦਰਸਾਉਂਦਾ ਹੈ ਕਿ ਅਮਰੀਕਾ ਦੇ ਭਾਰਤ ਨਾਲ ਖੜੇ ਹੋਣ ਨਾਲ ਹੁਣ ਮੱਧ ਪੂਰਬ (middle East) ਨੇ ਵੀ ਭਾਰਤ ਤੇ ਚੀਨ ’ਚੋਂ, ਭਾਰਤ ਨੂੰ ਚੁਣ ਲਿਆ ਹੈ। ਇਸ ਨਾਲ ਦੇਸ਼ ਦੀ ਸੱਭ ਤੋਂ ਵੱਡੀ ਸਮੁੰਦਰੀ ਬੰਦਰਗਾਹ ਦੇ ਸੰਚਾਲਕ ਅਡਾਨੀ ਗਰੁਪ ਨੂੰ ਵੀ ਫ਼ਾਇਦਾ ਹੋਵੇਗਾ ਜੋ ਕਿ ਹਾਲ ਹੀ ਵਿਚ ਬੜੇ ਵੱਡੇ ਨੁਕਸਾਨ ਨਾਲ ਜੂਝ ਰਿਹਾ ਸੀ।

ਅਮਰੀਕਾ, ਫ਼ਰਾਂਸ ਦੀ ਆਰਥਕ ਸਥਿਤੀ ਅਜਿਹੀ ਹੈ ਕਿ ਇਸ ਵੇਲੇ ਇਹ ਦੇਸ਼ ਹਥਿਆਰਾਂ ਤੇ ਜਹਾਜ਼ਾਂ ਦੇ ਸੱਭ ਤੋਂ ਵੱਡੇ ਉਤਪਾਦਕ ਹਨ ਤੇ ਕਿਉਂਕਿ ਹੁਣ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਭਾਰਤ ਵਲੋਂ ਉਨ੍ਹਾਂ ਦੇ ਹਥਿਆਰਾਂ ਦੇ ਗਾਹਕ ਬਣਨਾ ਉਨ੍ਹਾਂ ਦੀ ਅਰਥਵਿਵਸਥਾ ਦੀ ਮਜ਼ਬੂਤੀ ਵਾਸਤੇ ਬੜਾ ਜ਼ਰੂਰੀ ਹੈ।

ਜੀ-20 ਭਾਰਤ ਤੇ ਰੂਸ ਦੀ ਦੋਸਤੀ ਨੂੰ ਹੋਰ ਤਾਕਤਵਰ ਬਣਾਉਂਦਾ ਹੋਇਆ, ਅੱਜ ਭਾਰਤ ਨੂੰ ਚੀਨ ਤੋਂ ਵਧੀਆ ਦਰਜਾ ਦੇਂਦਾ ਲਗਦਾ ਹੈ। ਅੱਜ ਇੰਜ ਜਾਪ ਰਿਹਾ ਹੈ ਕਿ ਭਾਰਤ ਨੂੰ ਤਰਕ ਦੀ ਆਵਾਜ਼ (Voice of reason) ਕਰਾਰ ਦਿਤਾ ਜਾ ਰਿਹਾ ਹੈ। ਪਰ ਕੀ ਚੀਨ ਇਸ ਬੇਇਜ਼ਤੀ ਨੂੰ ਬਰਦਾਸ਼ਤ ਕਰ ਪਾਵੇਗਾ? ਉਪਰੋਂ ਨਜ਼ਰ ਆਉਂਦੀਆਂ ਚੰਗੀਆਂ ਗੱਲਾਂ ਹੁੰਦੀਆਂ ਵੇਖ ਕੇ ਵੀ, ਅਮਰੀਕਾ ਦੇ ਇਤਿਹਾਸ ਵਿਚ ਪੂਰਬੀ ਦੇਸ਼ਾਂ ਨੂੰ ਦਿਤੀ ‘ਮਦਦ’ ਦੇ ਸਿਲਸਿਲੇ ਦੀ ਖੋਜ ਪੜਤਾਲ ਮਗਰੋਂ ਇਸ ਸੱਭ ’ਤੇ ਸ਼ੰਕਾ ਖੜੀ ਹੋਣੀ ਕੁਦਰਤੀ ਹੈ।

ਜਿਥੇ ਜਿਥੇ ਪੂਰਬ ਵਿਚ ਅਮਰੀਕਾ ਮਦਦ ਕਰਨ ਵਾਸਤੇ ਗਿਆ, ਉਨ੍ਹਾਂ ਦੇਸ਼ਾਂ ਵਿਚ ਤਬਾਹੀ ਹੀ ਮਚੀ ਹੈ। ਅਫ਼ਗ਼ਾਨਿਸਤਾਨ, ਪਾਕਿਸਤਾਨ ਇਸ ਦੀਆਂ ਵਧੀਆ ਉਦਾਹਰਣਾਂ ਹਨ। ਅਮਰੀਕੀ ਸਰਕਾਰਾਂ ਅਪਣੇ ਹਥਿਆਰਾਂ ਦੇ ਉਦਯੋਗ ਸੰਗਠਨਾਂ ਦੀਆਂ ਸ਼ਰਤਾਂ ਅਨੁਸਾਰ ਮਦਦ ਦੇ ਬਹਾਨੇ ਹਥਿਆਰਾਂ ਦੇ ਵਪਾਰ ਨੂੰ ਹੀ ਵਧਾਉਂਦੀਆਂ ਰਹੀਆਂ ਹਨ।

ਜੇ ਅਮਰੀਕਾ, ਯੂਕਰੇਨ ਨੂੰ ਹਥਿਆਰਾਂ ਨਾਲ ਲੈਸ ਨਾ ਕਰਦਾ, ਸ਼ਾਇਦ ਰੂਸ ਤੇ ਯੁਕਰੇਨ ਇਸ ਤਬਾਹੀ ਤੋਂ ਪਹਿਲਾਂ ਹੀ ਗੱਲਬਾਤ ਵਾਸਤੇ ਬੈਠ ਜਾਂਦੇ। ਅਮਰੀਕਾ ਅਪਣੇ ਨਾਗਰਿਕਾਂ ਵਾਸਤੇ ਬਹੁਤ ਵਖਰਾ ਹੈ। ਯੂਰਪ ਵਿਚ ਵੀ ਨੀਤੀ ਵਖਰੀ ਹੈ ਪਰ ਬਾਕੀਆਂ ਵਾਸਤੇ ਉਸ ਦੇ ਬੋਲਾਂ ਅਤੇ ਕੰਮਾਂ ਵਿਚ ਸੁਮੇਲ ਨਹੀਂ ਵਿਖਾਈ ਦੇਂਦਾ।
ਅੱਜ ਭਾਰਤ ਸਰਕਾਰ ਅਮਰੀਕਾ ਨਾਲ ਕਰੀਬੀ ਰਿਸ਼ਤੇ ਬਣਾ ਰਹੀ ਹੈ ਪਰ ਅਮਰੀਕਾ ਦੀ ਦੋਗਲੀ ਕੂਟਨੀਤੀ ਤੋਂ ਚੌਕੰਨਾ ਰਹਿਣ ਦੀ ਲੋੜ ਹੈ। ਭਾਰਤ ਨੂੰ ਚੀਨ ਨਾਲ ਦੁਸ਼ਮਣੀ ਨਹੀਂ ਬਲਕਿ ਇਕ ਸਿਹਤਮੰਦ ਮੁਕਾਬਲਾ ਕਰਨ ਦੀ ਲੋੜ ਹੈ ਤੇ ਭਾਰਤ ਦੀ ਵਿਸ਼ਾਲ ਆਬਾਦੀ ਅਮਰੀਕੀ ਆਰਥਕ ਨੀਤੀਕਾਰਾਂ ਦੀ ਸਮਝ ਤੋਂ ਬਾਹਰ ਦੀ ਗੱਲ ਨਹੀਂ ਹੈ।
- ਨਿਮਰਤ ਕੌਰ


 

Tags: g20 meeting

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement