ਪੰਜਾਬ ਵਿਚ ਪਹਿਲੀ ਵਾਰ ਪੰਜ 'ਚੋਂ ਇਕ ਨੂੰ ਚੁਣ ਲੈਣ ਦਾ ਮੌਕਾ
Published : Mar 13, 2019, 8:47 am IST
Updated : Mar 13, 2019, 8:47 am IST
SHARE ARTICLE
Captain Amarinder Singh
Captain Amarinder Singh

ਹੁਣ ਪੰਜਾਬ ਦੀਆਂ ਪੰਜੇ ਧਿਰਾਂ ਅਪਣੀ ਜਿੱਤ ਬਾਰੇ ਆਸਵੰਦ ਤਾਂ ਹਨ ਪਰ ਕਾਂਗਰਸ ਤਾਂ 13 ਸੀਟਾਂ ਉਤੇ ਯਕੀਨੀ ਜਿੱਤ ਅਤੇ ਅਕਾਲੀ ਦਲ ਅਪਣੇ ਲਈ ਕਿਸੇ ਗ਼ੈਬੀ ਲਹਿਰ ਦੀ ਉਮੀਦ

ਹੁਣ ਪੰਜਾਬ ਦੀਆਂ ਪੰਜੇ ਧਿਰਾਂ ਅਪਣੀ ਜਿੱਤ ਬਾਰੇ ਆਸਵੰਦ ਤਾਂ ਹਨ ਪਰ ਕਾਂਗਰਸ ਤਾਂ 13 ਸੀਟਾਂ ਉਤੇ ਯਕੀਨੀ ਜਿੱਤ ਅਤੇ ਅਕਾਲੀ ਦਲ ਅਪਣੇ ਲਈ ਕਿਸੇ ਗ਼ੈਬੀ ਲਹਿਰ ਦੀ ਉਮੀਦ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਕਾਲੀਆਂ ਦੀ ਜਿੱਤ ਵਿਚ ਹੀ ਪੰਜਾਬ ਦਾ ਭਲਾ ਹੈ ਕਿਉਂਕਿ ਕਾਂਗਰਸ ਵਾਲੇ, ਹਾਰ ਕੇ ਹੀ ਅਪਣੇ ਵਾਅਦੇ ਪੂਰੇ ਕਰਨ ਲਈ, ਮਹਿਲਾਂ 'ਚੋਂ ਬਾਹਰ ਨਿਕਲਣਗੇ। ਅਕਾਲੀ ਉਹੀ ਝਟਕਾ ਕਾਂਗਰਸ ਨੂੰ ਦੇਣਾ ਚਾਹੁੰਦੇ ਹਨ ਜਿਹੜਾ ਉਨ੍ਹਾਂ ਨੂੰ ਮਿਲਿਆ ਸੀ। ਉਹ ਸਿਆਸਤ ਦੇ ਵੱਲ ਵਲੇਵੇਂ ਖਾਂਦੇ ਕੂਚਿਆਂ ਦੀ ਅਸਲੀਅਤ ਨੂੰ ਸਮਝਦੇ ਹਨ ਪਰ ਕੀ ਪੰਜਾਬ ਕਾਂਗਰਸ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਹੈ ਜਾਂ ਅਜੇ ਵੀ ਵਿਸ਼ਵਾਸ ਕਰਦਾ ਹੈ? ਵੋਟਰ ਦਸਣਗੇ।

Sukhpal Singh KhairaSukhpal Singh Khaira

ਚੋਣ ਹਵਾਵਾਂ ਦੇਸ਼ ਵਿਚ ਰੁਮਕਣ ਲੱਗ ਪਈਆਂ ਹਨ ਪਰ ਪੰਜਾਬ ਅਪਣੀ ਹੀ ਧੁਨ ਵਿਚ ਮਸਤ ਚਾਲੇ ਚਲ ਰਿਹਾ ਹੈ। ਪਿਛਲੀ ਲੋਕ ਸਭਾ ਚੋਣ ਵਿਚ ਮੋਦੀ ਲਹਿਰ ਵਿਚ ਪੰਜਾਬ ਨੂੰ ਬਹਿਕਾਇਆ ਨਹੀਂ ਸੀ ਜਾ ਸਕਿਆ। ਕਾਂਗਰਸ ਤਾਂ ਕਮਜ਼ੋਰ ਪਈ ਸੀ ਪਰ ਫ਼ਾਇਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਜਾਂ ਅਕਾਲੀ ਦਲ ਨੂੰ ਨਹੀਂ ਬਲਕਿ 'ਆਪ' ਨੂੰ ਹੋਇਆ ਸੀ ਜੋ ਚਾਰ ਸੀਟਾਂ ਲੈ ਕੇ ਸੰਸਦ ਵਿਚ ਪਹੁੰਚ ਗਈ ਸੀ। ਕਾਂਗਰਸ ਤੇ ਅਕਾਲੀਆਂ ਤੋਂ ਇਲਾਵਾ ਪੰਜਾਬ ਨੂੰ ਤੀਜੀ ਧਿਰ ਪਹਿਲੀ ਵਾਰ ਮਿਲੀ ਸੀ ਅਤੇ ਲੋਕਾਂ ਨੇ  ਇਸ ਨਵੀਂ ਸੋਚ ਨੂੰ ਸਮਰਥਨ ਦਿਤਾ ਸੀ। ਪਰ ਅੱਜ ਪੰਜਾਬ ਕੋਲ ਤਿੰਨ ਨਹੀਂ, ਬਲਕਿ ਪੰਜ ਧਿਰਾਂ ਸਾਹਮਣੇ ਆਉਣ ਵਾਲੀਆਂ ਹਨ। 

Bhagwant MannBhagwant Mann

ਪੀ.ਡੀ.ਏ. ਨੇ ਟਕਸਾਲੀ ਆਗੂਆਂ ਦੇ ਸਾਥ ਦੀ ਉਮੀਦ ਛੱਡ ਕੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਹੁਣ ਇਹ ਸਾਰੇ ਉਹ ਆਗੂ ਹਨ ਜੋ ਪਾਰਟੀ-ਬਦਲੂ ਭਾਵੇਂ ਹੋਣ ਪਰ ਇਨ੍ਹਾਂ ਦੇ ਅਪਣੇ ਦਾਮਨ ਉੱਪਰ ਦਾਗ਼ ਕੋਈ ਨਹੀਂ ਲੱਗਾ ਹੋਇਆ। ਡਾ. ਗਾਂਧੀ, ਬੀਬੀ ਖਾਲੜਾ ਵਰਗੀਆਂ ਬੇਦਾਗ਼ ਸ਼ਖ਼ਸੀਅਤਾਂ ਹਨ ਜੋ ਕਿ ਸਿਆਸਤ ਦੇ ਗੰਦੇ ਛੱਪੜ ਵਿਚ ਵਿਚ ਵੀ ਕਮਲ ਵਾਂਗ ਵਖਰੀਆਂ ਜਹੀਆਂ ਦਿਸਦੀਆਂ  ਹਨ। ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਗਰਮ ਖ਼ਿਆਲੀ ਤੇ ਗਰਮ ਜ਼ੁਬਾਨ ਬੋਲਣ ਵਾਲੇ ਆਗੂ ਹਨ ਜੋ ਕਿਸੇ ਹੋਰ ਅੱਗੇ ਝੁਕਣਾ ਨਹੀਂ ਜਾਣਦੇ।

Harsimrat Kaur BadalHarsimrat Kaur Badal

ਸ਼ਾਇਦ ਇਸੇ ਕਰ ਕੇ ਇਨ੍ਹਾਂ ਦੀ ਟਕਸਾਲੀ ਅਕਾਲੀਆਂ ਨਾਲ ਨਹੀਂ ਬਣੀ ਕਿਉਂਕਿ ਟਕਸਾਲੀ ਆਗੂ ਅਪਣੀ ਗੁਆਚੀ ਚੜ੍ਹਤ ਦੀ ਖੋਜ ਵਿਚ ਹਨ। ਉਹ ਮਾਝੇ ਦੇ ਜਰਨੈਲ ਹੁੰਦੇ ਸਨ ਅਤੇ ਅਪਣੀ ਜਰਨੈਲੀ ਦਾ ਤਾਜ ਵਾਪਸ ਚਾਹੁੰਦੇ ਹਨ ਜਦਕਿ ਪੀ.ਡੀ.ਏ. ਵਿਚ ਜੀ ਹਜ਼ੂਰੀ ਕਰਨ ਅਤੇ ਜੱਦੀ 'ਸਰਦਾਰਾਂ' ਨੂੰ ਝੁਕ ਕੇ ਸਲਾਮ ਕਰਨ ਵਾਲਾ ਹੈ ਈ ਕੋਈ ਨਹੀਂ। ਆਮ ਆਦਮੀ ਪਾਰਟੀ (ਆਪ) ਭਗਵੰਤ ਮਾਨ ਦੀ ਕ੍ਰਾਂਤੀਕਾਰੀ ਲਹਿਰ ਰਹਿ ਗਈ ਜਾਂ ਭਗਵੰਤ ਮਾਨ ਇਕੱਲੇ ਹੀ 'ਆਪ' ਦੀ ਲਹਿਰ ਸਾਂਭੀ ਬੈਠੇ ਹਨ। ਹੁਣ ਜੇ ਇਹ ਟਕਸਾਲੀਆਂ ਨਾਲ ਹੱਥ ਮਿਲਾ ਲੈਣ ਤਾਂ ਸ਼ਾਇਦ ਚਾਰ  ਧਿਰਾਂ ਵਿਚ ਪੰਜਾਬ ਦੀ ਸਿਆਸਤ ਸਮੇਟੀ ਜਾ ਸਕੇ।

Simarjit Singh BainsSimarjit Singh Bains

ਪਰ ਮੁਸ਼ਕਲ ਜਾਪਦਾ ਹੈ ਕਿ ਇਹ ਸਾਰੇ ਆਪਸ ਵਿਚ ਸਾਂਝ ਪਾ ਸਕਣ। ਟਕਸਾਲੀ ਆਗੂ ਸ਼ਾਇਦ ਅਜੇ ਵੀ ਵੱਡੇ ਬਾਦਲ ਦੀ ਸਰਦਾਰੀ ਹੇਠ, ਅਕਾਲੀ ਦਲ ਵਿਚ ਵਾਪਸ ਜਾਣਾ ਪਸੰਦ ਕਰਨਗੇ ਕਿਉਂਕਿ ਉਨ੍ਹਾਂ ਦਾ ਗਿਲਾ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਹੈ, ਸ. ਪ੍ਰਕਾਸ਼ ਸਿੰਘ ਬਾਦਲ ਦੇ ਸਾਰੀ 'ਸਿਆਸੀ ਪਾਪਾਂ' ਦੇ ਉਹ ਬਰਾਬਰ ਦੇ ਭਾਈਵਾਲ ਰਹੇ ਹਨ ਅਤੇ ਕਦੀ ਵੀ ਇਸ ਬਾਰੇ ਉਨ੍ਹਾਂ ਪਛਤਾਵਾ ਨਹੀਂ ਕੀਤਾ। ਪੰਜਾਬ ਦੀ ਪੁਰਾਣੀ ਅਕਾਲੀ (ਬਾਦਲ) ਪਾਰਟੀ ਅਜੇ ਉਮੀਦਵਾਰ ਲੱਭ ਰਹੀ ਹੈ।

Dr. Dharmaveer GandhiDr. Dharmaveer Gandhi

ਸਿਰਫ਼ ਕੁੱਝ ਵਫ਼ਾਦਾਰ ਜਿਵੇਂ ਸਿਕੰਦਰ ਸਿੰਘ ਮਲੂਕਾ ਤੇ ਜਗੀਰ ਕੌਰ ਵਰਗੇ 'ਮਰਦੇ ਕੀ ਨਾ ਕਰਦੇ' ਕਿਸਮ ਦੇ ਲੋਕ, ਬਾਦਲ ਪ੍ਰਵਾਰ ਨਾਲ ਰਹਿਣ ਲਈ ਮਜਬੂਰ ਹਨ ਕਿਉਂਕਿ ਹੋਰ ਕੋਈ ਰਾਹ ਉਨ੍ਹਾਂ ਲਈ ਖੁਲ੍ਹਾ ਹੀ ਨਹੀਂ ਹੋਇਆ। ਸਪੋਕਸਮੈਨ ਮੀਡੀਆ ਉਤੇ ਪਟਿਆਲਾ ਕਾਨਫ਼ਰੰਸ  ਦੀ ਸਟੇਜ ਤੋਂ, ਬਿਨਾਂ ਕਿਸੇ ਸੂਝ ਜਾਂ ਹੋਸ਼ ਦੀ ਵਰਤੋਂ ਕੀਤਿਆਂ ਹੀ, ਉਪਰੋਂ ਮਿਲਿਆ ਹੁਕਮ ਬਜਾ ਲੈਣ ਵਾਲੇ ਵੀ ਇਹ ਦੋਵੇਂ 'ਸੇਵਕ' ਹੀ ਸਨ। ਖ਼ੈਰ ਬੀਬਾ ਬਾਦਲ ਨੇ, ਮੰਨ ਲਿਆ ਲਗਦਾ ਹੈ ਕਿ ਬਠਿੰਡੇ ਤੋਂ ਜਿੱਤਣ ਦੀ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ ਕਿਉਂਕਿ ਉਥੇ ਹੁਣ ਕੈਪਟਨ ਪ੍ਰਵਾਰ ਹਾਵੀ ਹੋ ਗਿਆ ਹੈ ਅਤੇ ਹਰਸਿਮਰਤ ਬਾਦਲ ਨਵੀਂ ਸੀਟ ਲੱਭ ਰਹੇ ਹਨ।

CongressCongress

ਸੰਗਰੂਰ ਤੋਂ ਢੀਂਡਸਾ ਪ੍ਰਵਾਰ ਕੋਈ ਉਮੀਦਵਾਰ ਦੇਣ ਨੂੰ ਤਿਆਰ ਨਹੀਂ ਲਗਦਾ। ਕਾਂਗਰਸ ਵਿਚ ਤਾਂ ਉਮੀਦਵਾਰਾਂ ਦੀਆਂ ਕਤਾਰਾਂ ਲਗੀਆਂ ਹੋਈਆਂ ਹਨ। ਹਰ ਵਾਰ ਵਾਂਗ ਦਿੱਲੀ ਵਿਚ ਉਮੀਦਵਾਰਾਂ ਦੇ ਜਮਘਟੇ ਲੱਗੇ ਹੋਏ ਹਨ ਅਤੇ ਅੱਜ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਵਿਚ ਸੀਟਾਂ ਦੀ ਜੰਗ ਚਲ ਰਹੀ ਹੈ ਜੋ ਅਜੇ ਹੋਰ 15-20 ਦਿਨਾਂ ਤਕ ਚੱਲੇਗੀ ਹੀ ਚੱਲੇਗੀ। ਸ਼ਾਇਦ ਇਸੇ ਕਰ ਕੇ ਚੋਣ ਕਮਿਸ਼ਨ ਨੇ ਪੰਜਾਬ ਦੀ ਚੋਣ-ਤਰੀਕ 19 ਮਈ ਲਾ ਦਿਤੀ ਹੈ ਕਿਉਂਕਿ ਅਜੇ ਇਹ ਸੂਬਾ 'ਕੌਣ ਬਣੇਗਾ ਕਰੋੜਪਤੀ' ਵਰਗੇ ਔਖੇ  ਸਵਾਲ ਦਾ ਜਵਾਬ ਲੱਭਣ ਵਿਚ ਹੀ ਮਸਰੂਫ਼ ਹੈ। 

Shiromani Akali DalShiromani Akali Dal

ਹੁਣ ਪੰਜਾਬ ਦੀਆਂ ਪੰਜੇ ਧਿਰਾਂ ਅਪਣੀ ਜਿੱਤ ਬਾਰੇ ਆਸਵੰਦ ਤਾਂ ਹਨ ਪਰ ਕਾਂਗਰਸ ਤਾਂ 13 ਸੀਟਾਂ ਉਤੇ ਯਕੀਨੀ ਜਿੱਤ ਦੇ ਦਾਅਵੇ ਅਤੇ ਅਕਾਲੀ ਦਲ ਅਪਣੇ ਲਈ ਕਿਸੇ ਗ਼ੈਬੀ ਲਹਿਰ ਦੀ ਉਮੀਦ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਕਾਲੀਆਂ ਦੀ ਜਿੱਤ ਵਿਚ ਹੀ ਪੰਜਾਬ ਦਾ ਭਲਾ ਹੈ ਕਿਉਂਕਿ ਕਾਂਗਰਸ ਵਾਲੇ, ਹਾਰ ਕੇ ਹੀ ਅਪਣੇ ਵਾਅਦੇ ਪੂਰੇ ਕਰਨ ਲਈ ਮਹਿਲਾਂ 'ਚੋਂ ਬਾਹਰ ਨਿਕਲਣਗੇ। ਅਕਾਲੀ ਉਹੀ ਝਟਕਾ ਕਾਂਗਰਸ ਨੂੰ ਦੇਣਾ ਚਾਹੁੰਦੇ ਹਨ ਜਿਹੜਾ ਉਨ੍ਹਾਂ ਨੂੰ ਮਿਲਿਆ ਸੀ।

Aam Aadmi Party PunjabAam Aadmi Party Punjab

ਉਹ ਸਿਆਸਤ ਦੇ ਵੱਲ ਵਲੇਵੇਂ ਖਾਂਦੇ ਕੂਚਿਆਂ ਦੀ ਅਸਲੀਅਤ ਨੂੰ ਸਮਝਦੇ ਹਨ ਪਰ ਕੀ ਪੰਜਾਬ ਕਾਂਗਰਸ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਹੈ ਜਾਂ ਅਜੇ ਵੀ ਵਿਸ਼ਵਾਸ ਕਰਦਾ ਹੈ? ਵੋਟਰ ਦੱਸਣਗੇ। 'ਆਪ', ਪੀ.ਡੀ.ਏ. ਅਤੇ ਟਕਸਾਲੀ ਅਕਾਲੀ, ਕੀ ਪਿਛਲੀ ਵਾਰ ਵਾਂਗ ਸੰਸਦ ਵਿਚ ਪਹੁੰਚਣ ਦਾ ਕੰਮ ਕਰ ਸਕਣਗੇ? ਕੀ ਲੋਕ ਇਕ ਵਾਰੀ ਫਿਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇਕ ਨਵੀਂ ਸੋਚ ਨੂੰ ਹੁੰਗਾਰਾ ਦੇਣਗੇ? ਕੀ ਅਕਾਲੀ ਦਲ ਤੇ ਭਾਜਪਾ ਇਸ ਵਾਰ ਪੰਜਾਬ ਵਿਚ ਅਪਣੀ ਹੋਂਦ ਨੂੰ ਬਰਕਰਾਰ ਰੱਖ ਸਕਣਗੇ ਜਾਂ ਵਿਧਾਨ ਸਭਾ ਚੋਣਾਂ ਵਾਂਗ 'ਆਨੇ ਵਾਲੀ' ਥਾਂ ਤੇ ਆ ਕੇ ਹੀ ਦਮ ਲੈਣਗੇ।

Punjab MapPunjab Map

ਇਹ ਸਾਰੇ ਸਵਾਲ ਹੁਣ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨਾਲ ਵੀ ਜੁੜੇ ਹੋਏ ਹਨ। ਇਕ ਗੱਲ ਸਪੱਸ਼ਟ ਹੈ ਕਿ ਪੰਜਾਬ, ਦੇਸ਼ ਤੋਂ ਵੱਖ ਅਪਣੇ ਹਿਤ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਦੇਵੇਗਾ। ਜੇ ਪੰਜਾਬ, ਕੈਪਟਨ ਸਰਕਾਰ ਤੋਂ ਖ਼ੁਸ਼ ਹੈ ਤਾਂ ਕਾਂਗਰਸ 13 ਦੀਆਂ 13 ਸੀਟਾਂ ਵੀ ਜਿੱਤ ਸਕਦੀ ਹੈ (ਜੇ ਕਾਂਗਰਸੀ ਆਪ ਹੀ ਇਕ-ਦੂਜੇ ਵਿਰੁਧ ਮੋਰਚੇ ਨਾ ਖੋਲ੍ਹ ਲੈਣ)। ਪਰ ਜੇ ਪੰਜਾਬ ਸਮਝਦਾ ਹੈ ਕਿ ਕਾਂਗਰਸ ਸਰਕਾਰ, ਬਾਦਲ ਨਾਲ ਮਿਲ ਕੇ ਚਲ ਰਹੀ ਹੈ ਤੇ ਨਸ਼ਾ, ਰੇਤਾ, ਬਰਗਾੜੀ ਮੋਰਚੇ ਦੀਆਂ ਮੰਗਾਂ ਬਾਰੇ ਸਰਕਾਰ ਨੇ ਦਿਲੋਂ ਕੰਮ ਨਹੀਂ ਕੀਤਾ ਤਾਂ ਕਾਗਰਸ ਨੂੰ ਲੋਕ ਸਭਾ ਚੋਣਾਂ ਵਿਚ ਸਬਕ ਮਿਲ ਵੀ ਸਕਦਾ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM
Advertisement