ਕੰਮ ਕਰਨ ਵਾਲੀਆਂ ਔਰਤਾਂ ਨੂੰ ਉਨ੍ਹਾਂ ਉਤੇ ਕੰਮ ਕਰਨ ਵਾਲੇ ਮਰਦਾਂ ਦੀ ਹਵਸ ਕਿਵੇਂ ਵੇਖਦੀ ਹੈ...
Published : Oct 13, 2018, 8:09 am IST
Updated : Oct 13, 2018, 8:09 am IST
SHARE ARTICLE
Alok Nath
Alok Nath

'#ਮੀ ਟੂ' ਨੇ ਕਈਆਂ ਦੇ ਵੱਡੇ ਨਾਂ ਮਿੱਟੀ 'ਚ ਰੋਲੇ...

ਸਾਰੇ ਮਰਦ ਬਲਾਤਕਾਰੀ ਨਹੀਂ ਹੁੰਦੇ ਪਰ ਭਾਰਤੀ ਮਰਦ ਔਰਤ ਵਿਚਕਾਰ ਦੀ ਜਿਸਮਾਨੀ ਹੱਦਬੰਦੀ ਨੂੰ ਉਹ ਸਮਝ ਨਹੀਂ ਪਾਉਂਦੇ। ਸਾਡੇ ਸਮਾਜ ਵਿਚ ਪਿਆਰ ਨੂੰ ਵੀ ਗੁੰਡਾਗਰਦੀ ਦਾ ਰੂਪ ਧਾਰਨ ਦਾ ਮੌਕਾ ਦੇ ਦਿਤਾ ਗਿਆ ਹੈ। ਜਿਵੇਂ ਫ਼ਿਲਮਾਂ ਵਿਚ ਔਰਤ ਨਾਲ ਛੇੜਛਾੜ ਕਰਨੀ ਪਿਆਰ ਦਾ ਪਹਿਲਾ ਕਦਮ ਦਸਿਆ ਜਾਂਦਾ ਹੈ ਅਤੇ ਨਾਂਹ ਨੂੰ ਹਾਂ ਵਿਚ ਤਬਦੀਲ ਕਰਨ ਦੀ ਜ਼ਿੱਦ ਪਿਆਰ ਦੀ ਮੰਨੀ ਹੋਈ ਰਵਾਇਤ ਵਜੋਂ ਪੇਸ਼ ਕੀਤੀ ਜਾਂਦੀ ਹੈ, ਅਸਲ ਜ਼ਿੰਦਗੀ ਵਿਚ ਵੀ ਉਵੇਂ ਹੀ ਹੁੰਦਾ ਹੈ। ਕੰਮ ਕਰਨ ਵਾਲੀਆਂ ਆਜ਼ਾਦ ਔਰਤਾਂ ਦੇ ਨਾਲ ਨਾਲ ਜੇ ਅੱਜ ਘਰੇਲੂ ਔਰਤਾਂ ਵੀ ਸੱਚ ਦਸਣਾ ਸ਼ੁਰੂ ਕਰ ਦੇਣ ਤਾਂ ਸੋਚ ਲਉ ਸਮਾਜ ਵਿਚ ਕਿੰਨਾ ਸ਼ੋਰ ਮੱਚ ਜਾਵੇਗਾ। 

ਆਲੋਕ ਨਾਥ ਨੂੰ ਹਮੇਸ਼ਾ ਇਕ ਅਜਿਹੇ ਕਿਰਦਾਰ ਵਜੋਂ ਲਿਆ ਗਿਆ ਹੈ ਜਿਸ ਵਿਚ ਕੋਈ ਦਾਗ਼ ਹੋ ਹੀ ਨਹੀਂ ਸਕਦਾ ਤੇ ਜੋ ਇਕ ਬੇਦਾਗ਼ ਭਲਾ ਪੁਰਸ਼ ਹੀ ਮੰਨਿਆ ਜਾਂਦਾ ਹੈ। ਬੁਨਿਆਦ ਵਿਚ 'ਨਾਜੋ' ਆਖਦਾ ਇਹ ਪਿਆਰਾ ਭਰਾ, ਭਾਰਤ ਦੇ ਛੋਟੇ ਅਤੇ ਵੱਡੇ ਪਰਦੇ ਦਾ ਸੱਭ ਤੋਂ ਚਹੇਤਾ ਭਰਾ ਅਤੇ ਪਿਤਾ ਸੀ। ਪਰ ਇਕ ਔਰਤ ਦੇ ਬਿਆਨ ਨੇ ਇਕ ਪਲ ਵਿਚ ਇਸ ਦਹਾਕਿਆਂ ਪੁਰਾਣੇ ਅਦਾਕਾਰ ਦੇ ਅਸਲ ਚਰਿੱਤਰ ਨੂੰ ਨੰਗਾ ਕਰ ਦਿਤਾ। ਅੱਜ ਇਕ ਮੰਤਰੀ, ਕੁੱਝ ਪੱਤਰਕਾਰ ਤੇ ਕੁੱਝ ਲੇਖਕ ਇਸ 'ਮੀ ਟੂ' ਮੁਹਿੰਮ ਵਿਚ ਫਸਣੇ ਸ਼ੁਰੂ ਹੋ ਗਏ ਹਨ।

M J AkbarM J Akbar

ਇਹ ਅੰਦੋਲਨ ਅਜੇ ਆਮ ਔਰਤਾਂ ਤਕ ਨਹੀਂ ਪਹੁੰਚਿਆ ਪਰ ਉਨ੍ਹਾਂ ਔਰਤਾਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਹੈ ਜੋ ਅਪਣੇ ਪੈਰਾਂ ਉਤੇ ਖੜੀਆਂ ਹੋ ਚੁਕੀਆਂ ਹਨ ਤੇ ਕਿਸੇ ਉਤੇ ਨਿਰਭਰ ਨਹੀਂ ਕਰਦੀਆਂ। ਤਨੂਸ੍ਰੀ ਨੇ ਸੱਚ ਨੂੰ ਕਿੰਨੇ ਸਾਲ ਅਪਣੇ ਦਿਲ ਵਿਚ ਇਕ ਨਾਸੂਰ ਵਾਂਗ ਪਾਲਿਆ ਅਤੇ ਹੁਣ ਜਾ ਕੇ ਨਾਨਾ ਪਾਟੇਕਰ ਬਾਰੇ ਸੱਚ ਸਾਹਮਣੇ ਲਿਆ ਸਕੀ। ਨਾਨਾ ਪਾਟੇਕਰ, ਇਕ ਹੋਰ ਅਜਿਹਾ ਕਿਰਦਾਰ ਹੈ ਜੋ ਸਿਰਫ਼ ਅਦਾਕਾਰ ਹੀ ਨਹੀਂ ਸਗੋਂ ਇਕ ਕ੍ਰਾਂਤੀਕਾਰੀ ਵੀ ਮੰਨਿਆ ਜਾਂਦਾ ਸੀ। ਭਾਰਤ ਵਿਚ ਇਹ ਦਾਗ਼ 'ਡੇਰਾਵਾਦੀਆਂ' ਉਤੇ ਆਮ ਲਗਦੇ ਰਹਿੰਦੇ ਹਨ।

ਕਿੰਨੀ ਵਾਰ ਵੇਖਿਆ ਗਿਆ ਹੈ ਕਿ ਧਰਮ ਦੇ ਨਾਂ ਤੇ ਅਪਣੇ ਆਪ ਨੂੰ 'ਰੱਬ' ਅਖਵਾਉਣ ਵਾਲੇ ਬਾਬੇ ਕੁੜੀਆਂ ਦਾ ਬਲਾਤਕਾਰ ਕਰਦੇ ਫੜੇ ਜਾਂਦੇ ਹਨ ਤੇ ਕਾਮ, ਕ੍ਰੋਧ ਤੋਂ ਦੁਨੀਆਂ ਨੂੰ ਬਚਣ ਦਾ ਉਪਦੇਸ਼ ਕਰਨ ਵਾਲੇ ਖ਼ੁਦ ਇਨ੍ਹਾਂ ਔਗੁਣਾਂ ਨਾਲ ਭਰੇ ਹੋਏ ਹੁੰਦੇ ਹਨ। ਹਾਲ ਹੀ ਵਿਚ ਪੀੜਤਾਂ ਅਤੇ ਬੱਚੀਆਂ ਦੇ ਸਰਕਾਰੀ ਆਸਰਾ ਘਰਾਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨ ਦਾ ਜ਼ਰੀਆ ਬਣਾਉਣ ਦਾ ਸੱਚ ਸਾਹਮਣੇ ਆਇਆ ਹੈ। ਜੇ ਅੱਜ ਕਿਸੇ ਵੀ ਔਰਤ ਨੂੰ ਪੁਛਿਆ ਜਾਵੇ ਕਿ ਉਸ ਨਾਲ ਕਿਸੇ ਆਦਮੀ ਨੇ ਕਦੇ ਮਾੜਾ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਾਇਦ ਹੀ ਕੋਈ ਔਰਤ ਹੋਵੇਗੀ ਜੋ ਆਖੇਗੀ 'ਨਹੀਂ'।

Nana PatekarNana Patekar

ਜੇ ਸਾਰੀਆਂ ਔਰਤਾਂ ਸੱਚ ਬੋਲਣ ਲੱਗ ਪੈਣ ਤਾਂ ਵਿਰਲੇ ਹੀ ਆਦਮੀ ਹੋਣਗੇ ਜੋ ਜੇਲ ਤੋਂ ਬਾਹਰ ਰਹਿ ਜਾਣ। ਸੱਚ ਕਿਹਾ ਜਾਵੇ ਤਾਂ ਇਨ੍ਹਾਂ ਆਦਮੀਆਂ ਨੂੰ ਫੜਨ ਵਾਸਤੇ ਔਰਤਾਂ ਦੀ ਫ਼ੌਜ ਭਰਤੀ ਕਰਨੀ ਪਵੇਗੀ ਕਿਉਂਕਿ ਪੁਲਿਸ ਥਾਣਿਆਂ ਵਿਚ ਔਰਤਾਂ ਦੀ ਇੱਜ਼ਤ ਲੁੱਟਣ ਦੀ ਕੋਈ ਹੱਦ ਹੀ ਨਹੀਂ ਰੱਖੀ ਗਈ। 80 ਫ਼ੀ ਸਦੀ ਆਦਮੀਆਂ ਨੇ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਵੇਲੇ, ਕਿਸੇ ਨਾ ਕਿਸੇ ਔਰਤ ਨਾਲ ਸਦਾਚਾਰ ਦੀ ਸੀਮਾ ਜ਼ਰੂਰ ਪਾਰ ਕੀਤੀ ਹੋਵੇਗੀ। ਭਾਵੇਂ ਉਹ ਅੱਜ ਬਜ਼ੁਰਗ ਹੋ ਗਏ ਹਨ, ਉਨ੍ਹਾਂ ਦੀਆਂ ਅਪਣੀਆਂ ਬੱਚੀਆਂ ਘਰਾਂ ਵਿਚ ਹੋਣ, ਜਿਨ੍ਹਾਂ ਬਾਰੇ ਉਹ ਚਿੰਤਾ ਵੀ ਕਰਦੇ ਹੋਣ, ਪਰ ਆਪ ਉਹ ਜ਼ਰੂਰ ਫਿਸਲੇ ਹੋਣਗੇ।

ਸਾਰੇ ਮਰਦ ਬਲਾਤਕਾਰੀ ਨਹੀਂ ਹੁੰਦੇ ਪਰ ਭਾਰਤੀ ਮਰਦ ਔਰਤ ਵਿਚਕਾਰ ਦੀ ਜਿਸਮਾਨੀ ਹੱਦਬੰਦੀ ਨੂੰ ਉਹ ਸਮਝ ਨਹੀਂ ਪਾਉਂਦੇ। ਸਾਡੇ ਸਮਾਜ ਵਿਚ ਪਿਆਰ ਨੂੰ ਵੀ ਗੁੰਡਾਗਰਦੀ ਦਾ ਰੂਪ ਧਾਰਨ ਦਾ ਮੌਕਾ ਦੇ ਦਿਤਾ ਗਿਆ ਹੈ। ਜਿਵੇਂ ਫ਼ਿਲਮਾਂ ਵਿਚ ਔਰਤ ਨਾਲ ਛੇੜਛਾੜ ਕਰਨੀ ਪਿਆਰ ਦਾ ਪਹਿਲਾ ਕਦਮ ਦਸਿਆ ਜਾਂਦਾ ਹੈ ਅਤੇ ਨਾਂਹ ਨੂੰ ਹਾਂ ਵਿਚ ਤਬਦੀਲ ਕਰਨ ਦੀ ਜ਼ਿੱਦ ਪਿਆਰ ਦੀ ਮੰਨੀ ਹੋਈ ਰਵਾਇਤ ਵਜੋਂ ਪੇਸ਼ ਕੀਤੀ ਜਾਂਦੀ ਹੈ, ਅਸਲ ਜ਼ਿੰਦਗੀ ਵਿਚ ਵੀ ਉਵੇਂ ਹੀ ਹੁੰਦਾ ਹੈ। ਕੰਮ ਕਰਨ ਵਾਲੀਆਂ ਆਜ਼ਾਦ ਔਰਤਾਂ ਦੇ ਨਾਲ ਨਾਲ ਜੇ ਅੱਜ ਘਰੇਲੂ ਔਰਤਾਂ ਵੀ ਸੱਚ ਦਸਣਾ ਸ਼ੁਰੂ ਕਰ ਦੇਣ ਤਾਂ ਸੋਚ ਲਉ ਸਮਾਜ ਵਿਚ ਕਿੰਨਾ ਸ਼ੋਰ ਮੱਚ ਜਾਵੇਗਾ।

Rape and Sexual HarrasmentSexual Harrasment

ਘਰ ਵਿਚ ਪਤੀ ਤੋਂ ਲੈ ਕੇ ਸਹੁਰੇ, ਰਿਸ਼ਤੇਦਾਰ, ਨੌਜਵਾਨ, ਭਤੀਜੇ ਆਦਿ ਸੱਭ ਵਿਰੁਧ ਜੇ ਆਵਾਜ਼ ਉੱਠੇਗੀ ਤਾਂ ਭਾਰਤੀ ਸਮਾਜ ਹਿਲ ਜਾਏਗਾ। ਕਿਉਂਕਿ ਅੰਦਰ ਦੀ ਸਚਾਈ ਇਹੀ ਹੈ ਕਿ ਹਰ ਘਰ ਵਿਚ ਕੋਈ ਨਾ ਕੋਈ ਮਰਦ, ਔਰਤ ਨਾਲ ਜ਼ਬਰਦਸਤੀ ਕਰ ਰਿਹਾ ਹੁੰਦਾ ਹੈ ਪਰ ਸ਼ਰਮ ਦੀ ਮਾਰੀ, ਦਸਦੀ ਕਿਸੇ ਨੂੰ ਨਹੀਂ। ਜਿਹੜੀ ਹਲਚਲ ਕੰਮ ਕਰਨ ਵਾਲੀਆਂ ਔਰਤਾਂ ਨੇ ਦਫ਼ਤਰਾਂ ਦੇ ਮਾਹੌਲ ਬਾਰੇ ਸ਼ੁਰੂ ਕੀਤੀ ਹੈ, ਉਸ ਨੂੰ ਬੜੀ ਸੰਜੀਦਗੀ ਨਾਲ ਲੈਣ ਦੀ ਜ਼ਰੂਰਤ ਹੈ। ਸ਼ਾਇਦ 20% ਗ਼ਲਤ ਹੋਣ, ਝੂਠੀਆਂ ਹੋਣ ਪਰ 80% ਸਹੀ ਵੀ ਹਨ। ਸ਼ਾਇਦ ਉਹ 10 ਸਾਲ, 15 ਸਾਲ ਦੇਰੀ ਨਾਲ ਬੋਲ ਰਹੀਆਂ ਹਨ ਪਰ ਉਹ ਸੱਚ ਜ਼ਰੂਰ ਬੋਲ ਰਹੀਆਂ ਹਨ।

ਕਮਜ਼ੋਰੀ ਹੈ ਤਾਂ ਭਾਰਤੀ ਸਮਾਜ ਦੀ ਸਿਖਿਆ ਵਿਚ ਹੈ ਜਿਸ ਨੇ ਇਕ ਮਰਦ ਅਤੇ ਔਰਤ ਦੇ ਆਪਸੀ ਸਤਿਕਾਰ ਨੂੰ ਕੋਈ ਮਹੱਤਵ ਨਹੀਂ ਦਿਤਾ। ਉਸ ਦੀ ਕਾਬਲੀਅਤ ਵਿਚ ਹੁਨਰ ਦਾ ਕੋਈ ਦਖ਼ਲ ਨਹੀਂ। ਬਲਾਤਕਾਰੀ ਅਪਣੇ ਅਹੁਦੇ ਦਾ ਨਾਜਾਇਜ਼ ਫ਼ਾਇਦਾ ਉਠਾਉਣ ਨੂੰ ਅਪਣਾ ਹੱਕ ਹੀ ਸਮਝਦਾ ਹੈ। ਸੱਭ ਮਰਦਾਂ ਨੂੰ ਅਪਣੀ ਕਿਸੇ ਵੀ ਤਾਕਤ ਨਾਲ, ਭਾਵੇਂ ਉਹ ਘਰ ਵਿਚ ਹੋਵੇ ਜਾਂ ਦਫ਼ਤਰ ਵਿਚ, ਔਰਤ ਨੂੰ ਬਦਸਲੂਕੀ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ।

ਦੁੱਖ ਤਾਂ ਬੜਾ ਹੁੰਦਾ ਹੈ ਜਦੋਂ ਵਧੀਆ ਕਿਰਦਾਰ ਮੰਨੇ ਜਾਣ ਵਾਲਿਆਂ ਬਾਰੇ ਸੱਚ ਬਾਹਰ ਆਉਂਦਾ ਹੈ ਪਰ ਜੇ ਅੱਜ ਵੀ ਚੁੱਪ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਹੋਰ ਅਪਰਾਧੀ ਪੈਦਾ ਹੋਣਗੇ। ਜੇ ਬੇਟੀਆਂ ਬਚਾਉਣ ਵਾਸਤੇ ਸਮਾਜ ਸੰਜੀਦਾ ਹੈ ਤਾਂ ਇਨ੍ਹਾਂ ਆਵਾਜ਼ਾਂ ਨੂੰ ਸੁਣਨਾ ਹੀ ਪਵੇਗਾ ਅਤੇ ਇਨ੍ਹਾਂ ਹਿੰਮਤੀ ਔਰਤਾਂ ਨਾਲ ਖੜਾ ਹੋਣਾ ਹੀ ਪਵੇਗਾ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement