ਅਕਾਲੀ ਦਲ ਦੀਆਂ ਵਾਗਾਂ ਫੜਨ ਦਾ ਹੱਕਦਾਰ ਕੌਣ?
Published : Nov 13, 2018, 7:44 am IST
Updated : Nov 13, 2018, 7:44 am IST
SHARE ARTICLE
Shiromani Akali Dal
Shiromani Akali Dal

ਬਾਦਲ ਦਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੂੰ ਬਰਗਾੜੀ ਗੋਲੀ ਕਾਂਡ ਬਾਬਤ ਵਿਸ਼ੇਸ਼ ਜਾਂਚ ਟੀਮ ਵਲੋਂ ਬੁਲਾਇਆ ਗਿਆ ਹੈ.........

ਬਾਦਲ ਦਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੂੰ ਬਰਗਾੜੀ ਗੋਲੀ ਕਾਂਡ ਬਾਬਤ ਵਿਸ਼ੇਸ਼ ਜਾਂਚ ਟੀਮ ਵਲੋਂ ਬੁਲਾਇਆ ਗਿਆ ਹੈ। ਅਸਲ ਵਿਚ ਤਾਂ ਜਾਂਚ ਦੇ ਨਤੀਜੇ ਆਉਣ ਤਕ, ਇਨ੍ਹਾਂ ਨੂੰ ਅਪਣੇ ਅਹੁਦਿਆਂ ਤੋਂ ਆਪ ਹੀ ਹਟ ਜਾਣਾ ਚਾਹੀਦਾ ਸੀ। ਪਰ ਕੌਮ ਦੀ ਤਾਕਤ ਨੂੰ ਅਪਣੀ ਨਿਜੀ ਜਾਇਦਾਦ ਸਮਝਣ ਵਾਲੇ ਲੋਕ ਅਜੇ ਵੀ ਅਪਣੀ ਕੁਰਸੀ ਬਚਾਉਣ ਵਿਚ ਲੱਗੇ ਹੋਏ ਹਨ।

Parkash Singh BadalParkash Singh Badal

ਅੱਜ ਸਵਾਲ ਇਹ ਨਹੀਂ ਕਿ ਕਿਸ ਨੇ ਕਿੰਨੀਆਂ ਜੇਲਾਂ ਭੁਗਤੀਆਂ ਹਨ, ਸਗੋਂ ਸਵਾਲ ਇਹ ਵੀ ਹੈ ਕਿ ਅੱਜ ਦੇ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ, ਮੁੜ ਤੋਂ ਅਕਾਲੀ ਦਲ ਦੀ ਵਿਚਾਰਧਾਰਾ ਅਥਵਾ ਸਿੱਖ ਫ਼ਲਸਫ਼ੇ ਨੂੰ ਬਚਾਉਣ ਵਾਸਤੇ ਕੁੱਦਣ ਨੂੰ ਕੌਣ ਤਿਆਰ ਹੈ। ਅਕਾਲੀ ਦਲ, ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਨੂੰ ਪ੍ਰਵਾਰਵਾਦ, ਭ੍ਰਿਸ਼ਟਾਚਾਰ, ਆਰ.ਐਸ.ਐਸ. ਤੋਂ ਆਜ਼ਾਦ ਕਰ ਕੇ ਵਾਪਸ ਅਪਣੀ ਅਸਲ ਹਾਲਤ ਵਿਚ ਲਿਆਉਣ ਵਾਸਤੇ ਜਿਹੜਾ ਕੋਈ ਵੀ ਤਿਆਰ ਹੈ, ਉਹੀ ਹੱਕ ਰਖਦਾ ਹੈ ਅਕਾਲੀ ਦਲ ਦੀਆਂ ਵਾਗਾਂ ਫੜਨ ਦਾ। 

Sukhbir Singh BadalSukhbir Singh Badal

ਐਤਵਾਰ ਦੇ ਦਿਨ ਅਕਾਲੀ ਦਲ ਨੇ ਅਪਣੇ ਆਪ ਨੂੰ ਪੂਰੀ ਤਰ੍ਹਾਂ 'ਬਾਦਲ ਦਲ' ਵਿਚ ਤਬਦੀਲ ਕਰ ਲਿਆ। 'ਬਾਦਲ ਹਾਈਕਮਾਂਡ' ਵਲੋਂ ਵੱਡੇ ਅਕਾਲੀ ਆਗੂ ਪਾਰਟੀ 'ਚੋਂ ਬੇਦਖ਼ਲ ਕਰ ਦਿਤੇ ਗਏ ਅਤੇ ਇਸ ਦਾ ਕਾਰਨ ਪਾਰਟੀ ਵਿਰੋਧੀ ਕਾਰਵਾਈਆਂ ਕਰਨਾ ਦਸਿਆ ਗਿਆ। ਪਰ ਇਨ੍ਹਾਂ ਸਾਰਿਆਂ ਦਾ ਵਿਰੋਧ ਪਾਰਟੀ ਪ੍ਰਤੀ ਨਹੀਂ ਬਲਕਿ ਬਾਦਲ ਪ੍ਰਵਾਰ ਪ੍ਰਤੀ ਸੀ। ਜੀਜਾ-ਸਾਲਾ ਅਤੇ ਨੂੰਹ ਦੀ ਮਾਰੂ ਪਕੜ ਨੂੰ ਢਿੱਲੀ ਕਰਨ ਲਈ ਕਹਿਣਾ ਹੁਣ ਅਕਾਲੀ ਦਲ ਵਿਰੁਧ ਆਵਾਜ਼ ਚੁਕਣਾ ਮੰਨਿਆ ਜਾ ਰਿਹਾ ਹੈ ਜਦਕਿ ਬਾਹਰ ਧੱਕੇ ਜਾਣ ਵਾਲੇ ਆਗੂ ਵਾਰ ਵਾਰ ਕਹਿ ਰਹੇ ਹਨ ਕਿ ਉਹ ਸਦਾ ਤੋਂ ਅਕਾਲੀ ਸਨ, ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ

Harsimrat Kaur BadalHarsimrat Kaur Badal

ਪਰ ਉਹ 'ਅਕਾਲੀ ਦਲ' ਦੇ ਸਿਧਾਂਤਾਂ ਵਿਰੁਧ ਬਗ਼ਾਵਤ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਨਗੇ। ਅਸਲ ਵਿਚ ਬਾਦਲ ਪ੍ਰਵਾਰ ਇਸ ਵੇਲੇ ਜਿਸ ਨੂੰ ਵੀ ਅਪਣੇ ਕੋਲੋਂ ਦੂਰ ਕਰ ਰਿਹਾ ਹੈ, ਉਹਦੇ ਲਈ ਸਮਾਂ ਓਨਾ ਹੀ ਵਧੀਆ ਸਾਬਤ ਹੋਣ ਵਾਲਾ ਹੈ। ਬਾਦਲ ਪ੍ਰਵਾਰ ਨੇ ਜਿਸ ਤਰ੍ਹਾਂ ਅਕਾਲੀ ਦਲ, ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਉਤੇ ਅਪਣਾ ਕਬਜ਼ਾ ਜਮਾ ਕੇ ਅਪਣੇ ਪ੍ਰਵਾਰ ਨੂੰ ਅੱਗੇ ਲਿਆਂਦਾ ਹੈ, ਉਸ ਨੂੰ ਤਾਂ ਸਾਰੇ ਅਕਾਲੀ ਜਰੀ ਹੀ ਜਾ ਰਹੇ ਸਨ (ਭਾਵੇਂ ਅੰਦਰੋਂ ਕੁੜ੍ਹਦੇ ਵੀ ਰਹਿੰਦੇ ਸਨ)

Bikram Singh MajithiaBikram Singh Majithia

ਪਰ ਜਿਵੇਂ ਉਨ੍ਹਾਂ ਨੇ ਵੋਟਾਂ ਵਾਸਤੇ ਅਪਣੇ ਆਪ ਨੂੰ ਹੀ ਨਹੀਂ ਬਲਕਿ ਸਾਰੀ ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਨੂੰ ਵੀ ਛੋਟਾ ਕਰ ਦਿਤਾ, ਉਸ ਨੂੰ ਭੁਲਣਾ ਮੁਸ਼ਕਲ ਹੋ ਗਿਆ। ਫਿਰ ਜਿਸ ਤਰ੍ਹਾਂ ਉਨ੍ਹਾਂ ਸਾਧ ਨੂੰ ਬਚਾਉਣ ਵਾਸਤੇ, ਅਪਣੇ ਹੀ ਸਿੱਖਾਂ ਉਤੇ ਗੋਲੀਆਂ ਚਲਾਈਆਂ, ਉਸ ਨਾਲ ਕੇਵਲ ਦੋ ਮੌਤਾਂ ਹੀ ਨਾ ਹੋਈਆਂ ਸਗੋਂ ਉਹ ਦੋ ਮੌਤਾਂ ਇਨ੍ਹਾਂ ਸੰਸਥਾਵਾਂ ਦੀ ਜ਼ਮੀਰ ਦੀ ਮੌਤ ਦਾ ਬੁਲੰਦ ਆਵਾਜ਼ ਵਿਚ ਐਲਾਨ ਵੀ ਸਾਬਤ ਹੋਈਆਂ। ਜਿਨ੍ਹਾਂ ਅਸੂਲਾਂ ਤੇ ਆਮ ਸਿੱਖਾਂ ਦੇ ਹੱਕਾਂ ਅਧਿਕਾਰਾਂ ਦੀ ਰਾਖੀ ਕਰਨ ਕਰ ਕੇ ਅਕਾਲ ਤਖ਼ਤ, ਐਸ.ਜੀ.ਪੀ.ਸੀ. ਅਤੇ ਅਕਾਲੀ ਦਲ ਦਾ ਨਾਂ ਬਣਿਆ ਸੀ, ਬਾਦਲ ਪ੍ਰਵਾਰ ਉਨ੍ਹਾਂ ਅਸੂਲਾਂ ਦਾ ਕਾਤਲ ਵੀ ਬਣ ਕੇ ਸਾਹਮਣੇ ਆਇਆ

Ranjit Singh BrahmpuraRanjit Singh Brahmpura

ਅਤੇ ਜਿਨ੍ਹਾਂ ਨੇ ਅੱਜ 'ਬਾਦਲ ਪ੍ਰਵਾਰ' ਨੂੰ ਅਕਾਲੀ ਦਲ 'ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੂੰ ਤਾਂ ਸਗੋਂ ਸੌਦਾ ਸਾਧ ਮਾਮਲੇ ਵਿਚ ਇਕ ਤਰ੍ਹਾਂ ਦੀ ਕਲੀਨ ਚਿੱਟ ਹੀ ਮਿਲ ਗਈ ਹੈ। ਇਨ੍ਹਾਂ ਬਾਰੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਪਾਰਟੀ ਦੀ ਏਕਤਾ ਨੂੰ ਬਣਾਈ ਰੱਖਣ ਵਾਸਤੇ ਜਾਂ ਸ਼ਾਇਦ ਅਪਣੇ ਅਹੁਦੇ ਉਤੇ ਬੈਠੇ ਰਹਿਣ ਵਾਸਤੇ 10-15 ਸਾਲ ਚੁਪ ਰਹੇ ਪਰ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਟਕਸਾਲੀ ਆਗੂ, ਸਿੱਖ ਕੌਮ ਵਿਰੁਧ ਕਿਸੇ ਸਾਜ਼ਸ਼ ਵਿਚ ਵੀ ਭਾਈਵਾਲ ਰਹੇ ਸਨ। ਇਸੇ ਲਈ ਅਸੀ ਉਪਰ ਕਿਹਾ ਸੀ

Sewa Singh SekhwanSewa Singh Sekhwan

ਕਿ ਇਨ੍ਹਾਂ ਟਕਸਾਲੀ ਆਗੂਆਂ ਨੂੰ 'ਛੇਕ' ਕੇ ਬਾਦਲ ਪ੍ਰਵਾਰ ਨੇ ਉਨ੍ਹਾਂ ਦਾ ਭਲਾ ਹੀ ਕੀਤਾ ਹੈ ਤੇ ਸੌਦਾ ਸਾਧ ਕੋਲ ਪੰਥ ਦੀ ਇੱਜ਼ਤ ਨੀਲਾਮ ਕਰਨ ਵਾਲਿਆਂ ਤੇ ਇਸ ਵਿਰੁਧ ਆਵਾਜ਼ ਚੁੱਕਣ ਵਾਲਿਆਂ ਵਿਚਕਾਰ ਇਕ ਲਕੀਰ ਖਿੱਚ ਦਿਤੀ ਹੈ। ਟਕਸਾਲੀ ਆਗੂਆਂ ਅਤੇ ਜੀਜਾ-ਸਾਲਾ ਤੇ ਨੂੰਹ ਵਿਚਕਾਰ ਲੜਾਈਆਂ ਲੋਕਾਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਟਕਸਾਲੀ ਆਗੂ, ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਾਰ ਕੋਲੋਂ ਅਕਾਲੀ ਦਲ ਨੂੰ ਆਜ਼ਾਦ ਕਰਵਾ ਕੇ, ਇਸ ਨੂੰ ਇਸ ਦਾ ਅਸਲ ਸਰੂਪ ਦਿਵਾਉਣ ਦਾ ਦਾਅਵਾ ਕਰ ਰਹੇ ਹਨ ਅਤੇ ਦੂਜੇ ਪਾਸਿਉਂ ਟਕਸਾਲੀ ਆਗੂਆਂ ਤੋਂ ਪੁਛਿਆ ਜਾ ਰਿਹਾ ਹੈ ਕਿ ਉਹ ਪਾਰਟੀ ਦੇ ਰਾਜ ਦਾ ਸੁਖ 10 ਸਾਲ ਤਕ ਕਿਉਂ ਮਾਣਦੇ ਰਹੇ?

Rattan Singh AjnalaRattan Singh Ajnala

ਸੁੱਖਾਂ ਦੀ ਗੱਲ ਕਰੀਏ ਤਾਂ ਬਾਦਲ ਪ੍ਰਵਾਰ ਨੇ ਜਿੰਨਾ ਪੰਜਾਬ ਦੇ ਰਾਜ ਤੋਂ ਸੁਖ ਮਾਣਿਆ ਹੈ, ਓਨਾ ਤਾਂ ਕਿਸੇ ਹੋਰ ਨੇ ਨਹੀਂ ਮਾਣਿਆ ਹੋਵੇਗਾ। ਅਤੇ ਅੱਜ ਵੀ ਜੋ ਲੋਕ ਅੱਖਾਂ ਨੀਵੀਆਂ ਕਰ ਕੇ ਉਨ੍ਹਾਂ ਨਾਲ ਖੜੇ ਹਨ, ਸੁੱਖ ਉਹ ਅਜੇ ਵੀ ਮਾਣ ਰਹੇ ਹਨ ਅਤੇ ਪੈਸਾ ਵੀ ਕਮਾ ਰਹੇ ਹਨ। ਟਕਸਾਲੀ ਆਗੂਆਂ, ਜਿਨ੍ਹਾਂ ਨੇ ਪਾਰਟੀ ਨੂੰ ਬਣਾਇਆ, ਉਹ ਇੱਜ਼ਤ ਦੇ ਹੱਕਦਾਰ ਤਾਂ ਹਨ ਪਰ ਪ੍ਰਵਾਰਵਾਦ ਨੂੰ ਪਾਰਟੀ ਵਿਚ ਲਿਆਉਣ ਅਤੇ ਪਨਪਣ ਦੇਣ ਵਾਸਤੇ ਇਹ ਲੋਕ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। 
ਬਾਦਲ ਦਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੂੰ ਬਰਗਾੜੀ ਗੋਲੀ ਕਾਂਡ ਬਾਬਤ ਵਿਸ਼ੇਸ਼ ਜਾਂਚ ਟੀਮ ਵਲੋਂ ਬੁਲਾਇਆ ਗਿਆ ਹੈ।

Sukhdev Singh DhindsaSukhdev Singh Dhindsa

ਅਸਲ ਵਿਚ ਤਾਂ ਜਾਂਚ ਦੇ ਨਤੀਜੇ ਆਉਣ ਤਕ, ਇਨ੍ਹਾਂ ਨੂੰ ਅਪਣੇ ਅਹੁਦਿਆਂ ਤੋਂ ਆਪ ਹੀ ਹਟ ਜਾਣਾ ਚਾਹੀਦਾ ਸੀ। ਪਰ ਕੌਮ ਦੀ ਤਾਕਤ ਨੂੰ ਅਪਣੀ ਨਿਜੀ ਜਾਇਦਾਦ ਸਮਝਣ ਵਾਲੇ ਲੋਕ ਅਜੇ ਵੀ ਅਪਣੀ ਕੁਰਸੀ ਬਚਾਉਣ ਵਿਚ ਲੱਗੇ ਹੋਏ ਹਨ। ਅੱਜ ਸਵਾਲ ਇਹ ਨਹੀਂ ਕਿ ਕਿਸ ਨੇ ਕਿੰਨੀਆਂ ਜੇਲਾਂ ਭੁਗਤੀਆਂ ਹਨ, ਸਗੋਂ ਸਵਾਲ ਇਹ ਵੀ ਹੈ ਕਿ ਅੱਜ ਦੇ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ,

Parkash Singh Badal & Sukhbir Singh BadalParkash Singh Badal & Sukhbir Singh Badal

ਮੁੜ ਤੋਂ ਅਕਾਲੀ ਦਲ ਦੀ ਵਿਚਾਰਧਾਰਾ ਅਥਵਾ ਸਿੱਖ ਫ਼ਲਸਫ਼ੇ ਨੂੰ ਬਚਾਉਣ ਵਾਸਤੇ ਕੁੱਦਣ ਨੂੰ ਕੌਣ ਤਿਆਰ ਹੈ। ਅਕਾਲੀ ਦਲ, ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਨੂੰ ਪ੍ਰਵਾਰਵਾਦ, ਭ੍ਰਿਸ਼ਟਾਚਾਰ, ਆਰ.ਐਸ.ਐਸ. ਤੋਂ ਆਜ਼ਾਦ ਕਰ ਕੇ ਵਾਪਸ ਅਪਣੀ ਅਸਲ ਹਾਲਤ ਵਿਚ ਲਿਆਉਣ ਵਾਸਤੇ ਜਿਹੜਾ ਕੋਈ ਵੀ ਤਿਆਰ ਹੈ, ਉਹੀ ਹੱਕ ਰਖਦਾ ਹੈ ਅਕਾਲੀ ਦਲ ਦੀਆਂ ਵਾਗਾਂ ਫੜਨ ਦਾ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement