ਜਦੋਂ ਸੜਕ ਹਾਦਸੇ ਨੇ ਬਚਾਈ ਜਾਨ
Published : Aug 14, 2018, 2:05 pm IST
Updated : Aug 14, 2018, 2:05 pm IST
SHARE ARTICLE
Accident
Accident

ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਦਾ ਕਾਰਨ ਹਰ ਵਿਅਕਤੀ ਇਸ ਤੋਂ ਮੰਦਭਾਗੇ ਵਰਤਾਰੇ ਤੋਂ ਚਿੰਤਤ ਵਿਖਾਈ ਦੇ ਰਿਹਾ ਹੈ। ਹੁਣ ਜਦੋਂ ਕੋਈ ਵੀ ਸਫ਼ਰ ਤੇ ਕਰਨ ਲਈ ਨਿਕਲਦਾ ਹੈ

ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਦਾ ਕਾਰਨ ਹਰ ਵਿਅਕਤੀ ਇਸ ਤੋਂ ਮੰਦਭਾਗੇ ਵਰਤਾਰੇ ਤੋਂ ਚਿੰਤਤ ਵਿਖਾਈ ਦੇ ਰਿਹਾ ਹੈ। ਹੁਣ ਜਦੋਂ ਕੋਈ ਵੀ ਸਫ਼ਰ ਤੇ ਕਰਨ ਲਈ ਨਿਕਲਦਾ ਹੈ ਤਾਂ ਉਸ ਨੂੰ ਸਾਰੇ ਇਹੀ ਕਹਿੰਦੇ ਹਨ ਕਿ 'ਜਦੋਂ ਟਿਕਾਣੇ ਉਤੇ ਪਹੁੰਚ ਗਏ ਤਾਂ ਫ਼ੋਨ ਕਰ ਕੇ ਦੱਸ ਦੇਣਾ ਤਾਕਿ ਫ਼ਿਕਰ ਮੁੱਕ ਜਾਵੇ।' ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਸੀਂ ਸੜਕ ਉਤੇ ਸਫ਼ਰ ਨਹੀਂ ਸਗੋਂ ਕੋਈ ਜੰਗ ਦੇ ਮੈਦਾਨ ਵਿਚ ਜਾ ਰਹੇ ਹਾਂ। ਇਨ੍ਹਾਂ ਸੜਕ ਹਾਦਸਿਆਂ ਕਾਰਨ ਜਾਂਦੀਆਂ ਕੀਮਤੀ ਜਾਨਾਂ ਕਰ ਕੇ ਹਰ ਆਦਮੀ ਸੜਕ ਹਾਦਸੇ ਦੇ ਨਾਮ ਤੋਂ ਡਰਦਾ ਰਹਿੰਦਾ ਹੈ। ਜਦੋਂ ਕੋਈ ਵਿਅਕਤੀ ਸੜਕ ਹਾਦਸੇ ਦੀ ਖ਼ਬਰ ਸੁਣਦਾ ਹੈ ਤਾਂ ਉਹ ਪੂਰੀ ਤਰ੍ਹਾਂ ਸਹਿਮ ਜਾਂਦਾ ਹੈ।

ਅਜਿਹਾ ਹੋਣਾ ਸੁਭਾਵਕ ਵੀ ਹੈ। ਬਹੁਤੇ ਲੋਕ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਕਰ ਕੇ ਪੂਰੀ ਜ਼ਿੰਦਗੀ ਲਈ ਮੰਜੇ ਉਤੇ ਪੈਣ ਲਈ ਮਜਬੂਰ ਹੋ ਜਾਂਦੇ ਹਨ। ਵੈਸੇ ਸੜਕ ਹਾਦਸੇ ਨਿੰਦਣਯੋਗ ਹਨ ਕਿਉਂਕਿ ਇਹ ਮਨੁੱਖ ਲਈ ਖ਼ਤਰੇ ਦੀ ਘੰਟੀ ਹਨ। ਪ੍ਰੰਤੂ ਇਕ ਸੜਕ ਹਾਦਸੇ ਨੂੰ ਮੈਂ ਕਦੇ ਮੰਦਭਾਗਾ ਨਹੀਂ ਕਹਾਂਗਾ, ਕਿਉਂਕਿ ਇਸ ਸੜਕ ਹਾਦਸੇ ਨੇ ਸਾਡੀ ਤਿੰਨ ਜਣਿਆਂ ਦਾ ਜਾਨ ਬਚਾਈ ਸੀ। ਗੱਲ 5-6 ਸਾਲਾਂ ਦੀ ਹੈ। ਮਈ ਮਹੀਨਾ ਚਲ ਰਿਹਾ ਸੀ। ਇਹ ਸਮਾਂ ਪੂਰੀ ਗਰਮੀ ਦਾ ਸਮਾਂ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸਕਰ ਕਿਸਾਨ ਅਪਣੇ ਖੇਤਾਂ ਵਿਚ ਜ਼ਿਆਦਾ ਕੰਮ ਧੰਦੇ ਕਰਨ ਵਿਚ ਲੱਗੇ ਹੁੰਦੇ ਹਨ ਕਿਉਂਕਿ ਝੋਨਾ ਲਾਉਣ ਦਾ ਸਮਾਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਜਿਸ

ਕਰ ਕੇ ਖੇਤਾਂ ਦੀ ਵਾਹ-ਵਹਾਈ ਅਤੇ ਹੋਰ ਬਹੁਤ ਕੰਮ ਕਰਨੇ ਹੁੰਦੇ ਹਨ। ਮੈਂ ਇਕ ਕਿਸਾਨ ਪ੍ਰਵਾਰ ਨਾਲ ਸਬੰਧਿਤ ਹਾਂ, ਮੈਂ ਵੀ ਇਸ ਸਮੇਂ ਅਜਿਹੇ ਮਾਹੌਲ ਵਿਚੋਂ ਗੁਜ਼ਰਦਾ ਹਾਂ। ਝੋਨਾ ਲਗਾਉਣ ਕਰ ਕੇ ਖੇਤਾਂ ਵਿਚ ਸਾਫ਼-ਸਫ਼ਾਈ ਅਤੇ ਖ਼ਾਸਕਾਰ ਟਿਊਬਵੈਲਾਂ ਦੀ ਮੁਰੰਮਤ ਆਦਿ ਵੀ ਇਸੇ ਸਮੇਂ ਵਿਚ ਜ਼ਿਆਦਾ ਕਰਵਾਈ ਜਾਂਦੀ ਹੈ ਤਾਕਿ ਮਗਰੋਂ ਕੋਈ ਸਮੱਸਿਆ ਪੇਸ਼ ਨਾ ਆਵੇ। ਇਸੇ ਤਰ੍ਹਾਂ ਸਾਡੀ ਵੀ ਖੇਤ ਵਾਲੀ ਮੋਟਰ ਵਿਚ ਕੋਈ ਖ਼ਰਾਬੀ ਆ ਗਈ ਅਤੇ ਉਹ ਪਾਣੀ ਨਹੀਂ ਸੀ ਕੱਢ ਰਹੀ ਜਿਸ ਕਰ ਕੇ ਅਸੀ ਇਸ ਨੂੰ ਠੀਕ ਕਰਨ ਲਈ ਕਾਰੀਗਰ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਮੈਂ ਆਉਂਦਾ ਹਾਂ ਤੁਸੀਂ ਮੋਟਰ ਬਾਹਰ ਕੱਢਣ ਲਈ ਸਾਮਾਨ ਲੈ ਜਾਉ।

ਅਜਕਲ ਦੂਸਰੀਆਂ ਮੋਟਰਾਂ ਹਨ, ਜਿੰਨ੍ਹਾਂ ਨੂੰ ਮੱਛੀ ਮੋਟਰ ਕਿਹਾ ਜਾਂਦਾ ਹੈ। ਇਹ ਧਰਤੀ ਵਿਚ ਬੋਰ ਕਰ ਕੇ ਹੇਠਾਂ ਪਾਣੀ ਵਿਚ ਚਲਾਈ ਜਾਂਦੀ ਹੈ। ਮੋਟਰ ਬਾਹਰ ਕੱਢਣ ਲਈ 'ਗੇੜੀ' ਨਾਂਅ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਘੁਮਾਉਣਾ ਪੈਂਦਾ ਹੈ ਫਿਰ ਹੀ ਪਹਿਲਾਂ ਸਾਰੇ ਪਾਈਪ ਬਾਹਰ ਕੱਢੇ ਜਾਂਦੇ ਹਨ। ਸਾਰੇ ਪਾਈਪ ਕੱਢਣ ਉਪਰੰਤ ਅੰਤ ਵਿਚ ਮੋਟਰ ਬਾਹਰ ਆਉਂਦੀ ਹੈ। ਇਹ ਗੇੜੀ ਬਹੁਤ ਲੰਮੀ ਹੁੰਦੀ ਕਿਉਂਕਿ ਪਾਈਪ ਨੂੰ ਉਪਰ ਤਕ ਲੈ ਕੇ ਜਾਂਦੀ ਹੈ।


ਮੈਂ, ਮੇਰਾ ਭਰਾ ਤੇ ਇਕ ਮੇਰੇ ਦਾਦਾ ਜੀ ਦੇ ਭਰਾ ਸਨ। ਅਸੀ ਜਦੋਂ ਗੇੜੀ ਨੂੰ ਜਗ੍ਹਾ ਉਤੇ ਲਗਾਉਣ ਲੱਗੇ ਤਾਂ ਸਾਡੇ ਵਿਚੋਂ ਕਿਸੇ ਨੇ ਉਪਰ ਵਲ ਨਾ ਵੇਖਿਆ ਅਤੇ ਗੇੜੀ ਦੀਆਂ ਜੋ ਲੰਮੀਆਂ ਪਾਈਪਾਂ ਹੁੰਦੀਆਂ ਹਨ, ਉਹ ਉਪਰੋਂ ਦੀ ਜਾ ਰਹੀ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈਆਂ। ਇਹ ਗੇੜੀ ਸਾਰੀ ਲੋਹੇ ਦੀ ਹੁੰਦੀ ਹੈ। ਇਸ ਵਿਚ ਬਿਲਕੁਲ ਵੀ ਲੱਕੜ ਨਹੀਂ ਹੁੰਦੀ। ਲੋਹੇ ਵਿਚ ਕਰੰਟ ਆਉਣਾ ਤਾਂ ਸੁਭਾਵਕ ਹੀ ਹੈ। ਸਾਡੇ ਤਿੰਨਾਂ ਦੇ ਹੱਥ ਪੂਰੀ ਤਰ੍ਹਾਂ ਗੇੜੀ ਦੇ ਵੱਖ-ਵੱਖ ਹਿੱਸਿਆਂ ਨੂੰ ਪਾਏ ਹੋਏ ਸਨ। ਜਦੋਂ ਅਸੀ ਉਪਰ ਵਲ ਵੇਖਿਆ ਤਾਂ ਗੇੜੀ ਦੀਆਂ ਪਾਈਪਾਂ ਬਿਜਲੀ ਦੀਆਂ ਤਾਰਾਂ ਨਾਲ ਪੂਰੀ ਤਰ੍ਹਾਂ ਲਗੀਆਂ ਹੋਈਆਂ ਸਨ। ਪਰ ਪਰਮਾਤਮਾ ਦੀ ਅਜਿਹੀ ਮਿਹਰ

ਹੋਈ ਕਿ ਬਿਜਲੀ ਵਾਲੀਆਂ ਤਾਰਾਂ ਜਿਸ ਨਾਲ ਗੇੜੀ ਦੀਆਂ ਪਾਈਪਾਂ ਲਗੀਆਂ ਸਨ, ਉਸ ਵਿਚ ਕਰੰਟ ਬੰਦ ਕੀਤਾ ਹੋਇਆ ਸੀ ਜਿਸ ਕਰ ਕੇ ਸਾਡੀ ਤਿੰਨਾਂ ਜਣਿਆਂ ਦੀ ਜਾਨ ਬਚ ਗਈ। ਪਰ ਸਾਡੀ ਤਿੰਨਾਂ ਜਣਿਆਂ ਦੀ ਜਾਨ ਬਚ ਜਾਣ ਪਿੱਛੇ ਸੱਭ ਤੋਂ ਵੱਡਾ ਯੋਗਦਾਨ ਸੀ ਇਕ ਸੜਕ ਹਾਦਸੇ ਦਾ। ਸਾਡੇ ਇਹ ਕੰਮ ਕਰਨ ਤੋਂ ਇਕ ਦਿਨ ਪਹਿਲਾਂ ਵਾਲੀ ਰਾਤ ਇਕ ਕਾਰ, ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਉਪਰ ਇਕ ਬਿਜਲੀ ਵਾਲੇ ਖੰਭੇ ਵਿਚ ਵੱਜੀ ਸੀ। ਇਸ ਕਰ ਕੇ ਬਿਜਲੀ ਬੰਦ ਕੀਤੀ ਹੋਈ ਸੀ, ਕਿਉਂਕਿ ਜੋ ਸਾਡੇ ਵਾਲੇ ਪਾਸੇ ਬਿਜਲੀ ਸਪਲਾਈ ਆਉਂਦੀ ਹੈ, ਉਸ ਦੇ ਸਾਰੇ ਖੰਭੇ ਮੁੱਖ ਮਾਰਗ ਉਪਰ ਹੀ ਹਨ ਜਿਸ ਕਰ ਕੇ ਰਾਤ ਸਮੇਂ ਅਚਾਨਕ ਕੋਈ ਕਾਰ ਖੰਭੇ

ਵਿਚ ਵੱਜੀ ਤੇ ਕਾਰ ਦਾ ਕਾਫ਼ੀ ਨੁਕਸਾਨ ਹੋਇਆ ਤੇ ਇਸ ਨੂੰ ਚਲਾਉਣ ਵਾਲੇ ਡਰਾਈਵਰ ਦੇ ਵੀ ਕੁੱਝ ਸੱਟਾਂ ਲਗੀਆਂ ਸਨ। ਪਰ ਸਾਡੇ ਲਈ ਇਹ ਸੜਕ ਹਾਦਸਾ ਇਕ ਨਵੀਂ ਜ਼ਿੰਦਗੀ ਦੇ ਗਿਆ ਕਿਉਂਕਿ ਸ਼ਾਇਦ ਜੇਕਰ ਇਸ ਤਰ੍ਹਾਂ ਕਾਰ ਖੰਭੇ ਵਿਚ ਨਾ ਵਜਦੀ ਤਾਂ ਹੋ ਸਕਦਾ ਹੈ ਕਿ ਬਿਜਲੀ ਵੀ ਨਾ ਬੰਦ ਹੁੰਦੀ ਅਤੇ ਤਾਰਾਂ ਵਿਚ ਕਰੰਟ ਹੁੰਦਾ। ਜੇਕਰ ਅਜਿਹਾ ਹੁੰਦਾ ਤਾਂ ਸਾਡੀ ਤਿੰਨਾਂ ਦੀ ਜਾਨ ਬਚਣੀ ਮੁਸ਼ਕਲ ਸੀ। ਜਦੋਂ ਅੱਜ ਵੀ ਉਹ ਘਟਨਾ ਚੇਤੇ ਆਉਂਦੀ ਹੈ ਤਾਂ ਪੂਰੇ ਸ੍ਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਵੈਸੇ ਇਸ ਵਿਚ ਗ਼ਲਤੀ ਤਾਂ ਸਾਡੀ ਹੀ ਸੀ ਕਿ ਅਸੀ ਉਪਰ ਵਲ ਧਿਆਨ ਨਾ ਦਿਤਾ। ਪਰ ਅਸੀ ਇਸ ਗ਼ਲਤੀ ਤੋਂ ਪੂਰੀ ਜ਼ਿੰਦਗੀ ਲਈ ਸਬਕ ਲੈ ਲਿਆ ਕਿ ਮੁੜ

ਅਜਿਹੀ ਗ਼ਲਤੀ ਨਾ ਦੁਹਰਾਈ ਜਾਵੇ, ਜੋ ਸਾਡੀ ਜਾਨ ਲੈ ਲਵੇ। ਇਸ ਲਈ ਅੱਗੇ ਵੀ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਇਕ ਵਾਰ ਕੀਤੀਆਂ ਗ਼ਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ। ਵਾਰ-ਵਾਰ ਉਸੇ ਗ਼ਲਤੀ ਨੂੰ ਨਹੀਂ ਦੁਹਰਾਉਣਾ ਚਾਹੀਦਾ। ਜੋ ਵੀ ਕੋਈ ਕੰਮ ਕਰਦੇ ਹੋ ਤਾਂ ਸੱਭ ਤੋਂ ਪਹਿਲਾਂ ਸੁਰੱਖਿਆ ਨੂੰ ਮੁੱਖ ਰਖਣਾ ਚਾਹੀਦਾ ਹੈ, ਫਿਰ ਹੀ ਕਿਸੇ ਕੰਮ ਵਲ ਕਦਮ ਪੁੱਟਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਇਕ ਥੋੜੀ ਜਿਹੀ ਅਣਗਹਿਲੀ ਕਿਸੇ ਦੀ ਵੀ ਜਾਨ ਉਤੇ ਭਾਰੀ ਪੈ ਸਕਦੀ ਹੈ। 
ਸੰਪਰਕ : 97810-48055

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement