ਚੰਨੀ ਦੇ 'ਭਈਆ ਲੋਕਾਂ' ਦਾ ਮਤਲਬ ਸਮਝਣ ਦੀ ਲੋੜ, ਐਵੇਂ ਜ਼ਮੀਨੀ ਹਕੀਕਤਾਂ ਨੂੰ ਝੁਠਲਾਉਣ ਨਾਲ ਕੁੱਝ..
Published : Feb 18, 2022, 8:40 am IST
Updated : Feb 18, 2022, 8:48 am IST
SHARE ARTICLE
CM Charanjit Singh Channi
CM Charanjit Singh Channi

ਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਵਾਸਤੇ ਕੇਂਦਰ ਵਿਚ ਅਪਣੀ ਪਾਰਟੀ ਵਿਰੁਧ ਬਗ਼ਾਵਤ ਕੀਤੀ |

ਭਗਵੰਤ ਮਾਨ ਨੂੰ  ਵੀ ਦਿੱਲੀ ਦੀ ਸਿਆਸਤ ਤੋਂ ਵੱਖ ਹੋ ਕੇ ਪੰਜਾਬ ਵਾਸਤੇ ਖੜੇ ਹੋਣ ਦੀ ਤਾਕਤ ਜੁਟਾਣੀ ਪਵੇਗੀ | ਉਨ੍ਹਾਂ ਬੀ.ਐਸ.ਐਫ਼ ਦਾ ਦਾਇਰਾ ਵਧਾਉਣ ਦੇ ਮੁੱਦੇ ਤੇ ਜਿੱਤ ਤੋਂ ਪਹਿਲਾਂ ਹੀ ਕੇਂਦਰ ਨੂੰ  ਸਹੀ ਦਰਸਾ ਕੇ ਪੰਜਾਬ ਦੀ ਮੰਗ ਕਮਜ਼ੋਰ ਕਰ ਦਿਤੀ ਹੈ |

PM ModiPM Modi

ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਵਾਸਤੇ ਕੇਂਦਰ ਵਿਚ ਅਪਣੀ ਪਾਰਟੀ ਵਿਰੁਧ ਬਗ਼ਾਵਤ ਕੀਤੀ | ਕਾਂਗਰਸ ਹਾਈਕਮਾਂਡ ਦੇ ਆਦੇਸ਼ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ  ਕੇਂਦਰ ਦਾ ਵਿਰੋਧ ਕਰਨ ਦੀ ਆਜ਼ਾਦੀ ਦਿਤੀ ਤੇ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਨੂੰ  ਅਪਣੇ ਸੂਬੇ ਦੀਆਂ ਕੁੰਜੀਆਂ ਕਿਸੇ ਬਾਹਰਲੇ ਦੇ ਹੱਥ ਦੇਣ ਤੋਂ ਵਰਜ ਕੇ ਕੋਈ ਵੱਡਾ ਰਾਜਨੀਤਕ ਜੁਰਮ ਨਹੀਂ ਕਰ ਦਿਤਾ | ਉਨ੍ਹਾਂ ਵਲੋਂ ਬੋਲੇ ਸ਼ਬਦਾਂ ਨੂੰ  ਇਸ ਸੰਦਰਭ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ |

CM ChanniCM Channi

ਚਰਨਜੀਤ ਸਿੰਘ ਚੰਨੀ ਵਲੋਂ ਇਕ ਬਿਆਨ ਦਿਤਾ ਗਿਆ ਜਿਸ ਤੋਂ ਬਾਅਦ ਸਾਰੇ ਸੋਸ਼ਲ ਮੀਡੀਆ ਵਿਚ ਚਰਚਾ ਛਿੜ ਪਈ | ਉਨ੍ਹਾਂ ਵਲੋਂ ਆਖਿਆ ਗਿਆ ਕਿ 'ਪੰਜਾਬੀਉ ਇਕੱਠੇ ਹੋ ਜਾਵੋ ਤੇ ਕਿਸੇ ਯੂ.ਪੀ., ਬਿਹਾਰ, ਦਿੱਲੀ ਦੇ ਭਈਏ ਨੂੰ  ਪੰਜਾਬ ਦੀ ਵਾਗਡੋਰ ਨਾ ਫੜਾ ਦੇਣੀ |' ਇਸ ਗੱਲ ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਤੇ ਆਖਿਆ ਜਾ ਰਿਹਾ ਹੈ ਕਿ ਦਿੱਲੀ, ਬਿਹਾਰ, ਉਤਰ ਪ੍ਰਦੇਸ਼ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ ਗਈ ਹੈ |

cm charanjit singh channicm charanjit singh channi

ਪਰ ਇਸੇ ਮੀਡੀਆ ਨੇ ਸਾਰੇ ਦੇਸ਼ ਵਿਚ ਬੈਠੇ ਕਿਸਾਨਾਂ ਦੇ ਸਿਰਾਂ ਦੀਆਂ ਪੱਗਾਂ ਵੇਖ ਕੇ ਸਾਰੇ ਸਿੱਖ ਕਿਸਾਨਾਂ ਨੂੰ  ਅਤਿਵਾਦੀ, ਖ਼ਾਲਿਸਤਾਨੀ ਦਸਿਆ ਸੀ | ਉਸ ਸਮੇਂ ਇਹੀ ਮੀਡੀਆ ਪੰਜਾਬ ਨੂੰ  ਬਦਨਾਮ ਕਰਨ ਲਈ ਇਕੱਠਾ ਹੋਇਆ ਸੀ, ਸਿਵਾਏ ਪੱਤਰਕਾਰ ਰਵੀਸ਼ ਕੁਮਾਰ ਦੇ | ਸੋਸ਼ਲ ਮੀਡੀਆ 'ਚੋਂ ਕੋਈ ਵੀ ਸਿੱਖਾਂ ਦੇ ਹੱਕ ਵਿਚ ਨਹੀਂ ਸੀ ਨਿਤਰਿਆ |

Manohar Lal Khattar Manohar Lal Khattar

ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਤੋਂ ਗਏ ਕਿਸਾਨਾਂ ਦੇ ਹੱਕ ਵਿਚ ਆਵਾਜ਼ ਨਹੀਂ ਸੀ ਚੁਕੀ | ਖੱਟਰ ਸਾਹਿਬ ਨੇ ਤਾਂ ਸਿੱਖ ਕਿਸਾਨਾਂ ਨਾਲ ਨਕਸਲੀ ਅਤਿਵਾਦੀਆਂ ਵਰਗਾ, ਮਾਰਨ ਕੁੱਟਣ ਵਾਲਾ ਸਲੂਕ ਹੀ ਕੀਤਾ | ਕੀ ਕਿਸੇ ਨੂੰ  ਅਫ਼ਸੋਸ ਹੋਇਆ? ਸਾਡਾ ਪੰਜਾਬੀ ਮੀਡੀਆ ਕਿਸਾਨਾਂ ਦੇ ਹੱਕ ਵਿਚ ਡੱਟ ਗਿਆ ਸੀ ਜਿਸ ਕਰ ਕੇ ਹੌਲੀ-ਹੌਲੀ ਸੱਭ ਨੂੰ  ਕਿਸਾਨਾਂ ਦੀ ਆਵਾਜ਼ ਸੁਣਨੀ ਹੀ ਪਈ |

ਪੰਜਾਬ ਤੋਂ ਗਏ ਹਿੰਦੂ ਵਪਾਰੀਆਂ ਤੇ ਸਮਰਥਕਾਂ ਨੇ ਅਪਣੇ ਆਪ ਨੂੰ  ਹਿੰਦੂ ਅਤਿਵਾਦੀ ਆਖਿਆ ਤੇ ਦਿੱਲੀ ਦੇ ਹਾਕਮਾਂ ਨੂੰ  ਮਜਬੂਰ ਕੀਤਾ ਕਿ ਦੇਸ਼ ਕਿਸਾਨਾਂ ਨੂੰ  ਕਿਸਾਨਾਂ ਵਜੋਂ ਹੀ ਵੇਖੇ | ਸੋ ਜੇ ਦਿੱਲੀ, ਬਿਹਾਰ ਤੇ ਯੂ.ਪੀ. ਦੇ ਰਹਿਣ ਵਾਲੇ ਨੂੰ  'ਭਈਏ' ਆਖਿਆ ਜਾਂਦਾ ਹੈ ਤਾਂ ਇਸ ਵਿਚ ਖ਼ਰਾਬੀ ਕੀ ਹੈ? ਸਾਨੂੰ ਤਾਂ ਅਤਿਵਾਦੀ ਅਤੇ ਜੋਕਰ ਆਖਣ ਦੀ ਵੀ ਜੁਰਅਤ ਕੀਤੀ ਜਾਂਦੀ ਹੈ |

Charanjit Singh ChanniCharanjit Singh Channi

ਪਰ ਜੋ ਚਰਨਜੀਤ ਸਿੰਘ ਚੰਨੀ ਨੇ ਕਿਹਾ, ਉਸ ਵਿਚ ਸੁਨੇਹਾ ਇਹ ਨਹੀਂ ਸੀ ਕਿ ਉਹ ਭਈਏ ਹਨ ਸਗੋਂ ਇਸ ਸੂਬੇ ਦੀ ਸਿਆਸਤ ਸੂਬੇ ਵਿਚ ਰਹਿਣ ਵਾਲਾ ਹੀ ਕੋਈ ਸਮਝ ਸਕਦਾ ਹੈ | ਅੰਬਿਕਾ ਸੋਨੀ ਇਹ ਨਹੀਂ ਸਨ ਸਮਝ ਸਕੇ ਕਿ ਸੁਨੀਲ ਜਾਖੜ ਪੰਜਾਬੀ ਹਨ |

Sunil JakharSunil Jakhar

ਉਨ੍ਹਾਂ ਦੇ ਸਿੱਖ ਜਾਂ ਹਿੰਦੂ ਹੋਣ ਨਾਲ ਫ਼ਰਕ ਨਹੀਂ ਪੈਂਦਾ | ਜੋ ਕੋਈ ਪੰਜਾਬ ਵਿਚ ਅਪਣਾ ਬਚਪਨ ਬਿਤਾ ਚੁੱਕਾ ਹੈ, ਜੋ ਇਸ ਧਰਤੀ ਨਾਲ ਜੁੜਿਆ ਹੈ, ਉਹੀ ਉਸ ਦਾ ਦਰਦ ਸਮਝ ਸਕਦਾ ਹੈ | ਇਹ ਹਰ ਸੂਬੇ ਦੇ ਲੋਕਾਂ ਉਤੇ ਇਕੋ ਜਿਹਾ ਢੁਕਦਾ ਹੈ |

Mamata Banerjee Mamata Banerjee

ਕੀ ਚਰਨਜੀਤ ਸਿੰਘ ਚੰਨੀ ਨੂੰ  ਗੁਜਰਾਤ ਵਿਚ ਲੜਾਇਆ ਜਾ ਸਕਦਾ ਹੈ ਜਾਂ ਮਮਤਾ ਬੈਨਰਜੀ ਨੂੰ  ਦਿੱਲੀ ਵਿਚ? ਮਮਤਾ ਬੈਨਰਜੀ ਨੂੰ  ਤਾਂ ਗੋਆ ਨੇ ਵੀ ਸਵੀਕਾਰ ਨਹੀਂ ਕੀਤਾ | 

Ambika Soni Ambika Soni

ਭਾਰਤ ਵੱਖ-ਵੱਖ ਸੂਬਿਆਂ ਦਾ ਸਮੂਹ ਹੈ ਤੇ ਇਹ ਸਮੂਹ, ਕੇਂਦਰ ਦੀ ਸਰਕਾਰ ਵਿਚ ਝਲਕਦਾ ਹੈ | ਜਿਸ ਸੂਬੇ ਦਾ ਮੰਤਰੀ ਬਣਦਾ ਹੈ, ਜ਼ਿਆਦਾਤਰ ਮਾਮਲਿਆਂ ਵਿਚ, ਉਸ ਦੀ ਜਨਮ ਭੂਮੀ ਨੂੰ  ਸੱਭ ਤੋਂ ਵੱਧ ਲਾਭ ਹੁੰਦਾ ਹੈ | ਪ੍ਰਧਾਨ ਮੰਤਰੀ ਗੁਜਰਾਤੀ ਹਨ ਇਸ ਕਰ ਕੇ ਅੱਜ ਦੇਸ਼ ਦੇ ਸੱਭ ਤੋਂ ਅਮੀਰ ਵੀ ਦੋ ਗੁਜਰਾਤੀ  ਹਨ | ਅਸੀ ਇਨਸਾਨ ਹਾਂ ਤੇ ਇਹ ਸਾਡੀ ਕੁਦਰਤੀ ਕਮਜ਼ੋਰੀ ਹੈ |

ਜਿਹੜੀ ਤਾਕਤ ਅਪਣੇ ਸੂਬੇ ਦੇ ਹੱਕਾਂ ਵਾਸਤੇ ਲੜਨ ਵਾਸਤੇ ਚਾਹੀਦੀ ਹੁੰਦੀ ਹੈ, ਉਹ ਸੂਬੇ ਦੇ ਆਜ਼ਾਦ ਵਸਨੀਕ ਕੋਲੋਂ ਹੀ ਮਿਲ ਸਕਦੀ ਹੈ | ਜਦ ਕਰਨਾਟਕਾ, ਤਾਮਿਲਨਾਡੂ ਨਾਲ ਅਪਣੇ ਪਾਣੀ ਵਾਸਤੇ ਲੜਦਾ ਹੈ ਤਾਂ ਉਸ ਦੀ ਤਾਕਤ ਅਪਣੇ ਸੂਬੇ ਦੇ ਪਿਆਰ ਵਿਚੋਂ ਹੀ ਉਪਜਦੀ ਹੈ | ਜੇ ਤਾਮਿਲਨਾਡੂ ਦਾ ਇਕ ਵਸਨੀਕ, ਕਰਨਾਟਕਾ ਦਾ ਮੁੱਖ ਮੰਤਰੀ ਬਣ ਗਿਆ ਤਾਂ ਕੀ ਉਹ ਕਰਨਾਟਕਾ ਦਾ ਪਾਣੀ ਤਾਮਿਲਨਾਡੂ ਵਲ ਨਹੀਂ ਮੋੜੇਗਾ?

Bhagwant MannBhagwant Mann

ਭਗਵੰਤ ਮਾਨ ਨੂੰ  ਵੀ ਦਿੱਲੀ ਦੀ ਸਿਆਸਤ ਤੋਂ ਵੱਖ ਹੋ ਕੇ ਪੰਜਾਬ ਵਾਸਤੇ ਖੜੇ ਹੋਣ ਦੀ ਤਾਕਤ ਜੁਟਾਣੀ ਪਵੇਗੀ | ਉਨ੍ਹਾਂ ਬੀ.ਐਸ.ਐਫ਼ ਦਾ ਦਾਇਰਾ ਵਧਾਉਣ ਦੇ ਮੁੱਦੇ ਤੇ ਜਿੱਤ ਤੋਂ ਪਹਿਲਾਂ ਹੀ ਕੇਂਦਰ ਨੂੰ  ਸਹੀ ਦਰਸਾ ਕੇ ਪੰਜਾਬ ਦੀ ਮੰਗ ਕਮਜ਼ੋਰ ਕਰ ਦਿਤੀ ਹੈ | ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਵਾਸਤੇ ਕੇਂਦਰ ਵਿਚ ਅਪਣੀ ਪਾਰਟੀ ਵਿਰੁਧ ਬਗ਼ਾਵਤ ਕੀਤੀ |

Captain Amarinder Singh Captain Amarinder Singh

ਕਾਂਗਰਸ ਹਾਈਕਮਾਂਡ ਦੇ ਆਦੇਸ਼ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ  ਕੇਂਦਰ ਦਾ ਵਿਰੋਧ ਕਰਨ ਦੀ ਆਜ਼ਾਦੀ ਦਿਤੀ ਤੇ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਨੂੰ  ਅਪਣੇ ਸੂਬੇ ਦੀਆਂ ਕੁੰਜੀਆਂ ਕਿਸੇ ਬਾਹਰਲੇ ਦੇ ਹੱਥ ਦੇਣ ਤੋਂ ਵਰਜ ਕੇ ਕੋਈ ਵੱਡਾ ਰਾਜਨੀਤਕ ਜੁਰਮ ਨਹੀਂ ਕਰ ਦਿਤਾ | ਉਨ੍ਹਾਂ ਵਲੋਂ ਬੋਲੇ ਸ਼ਬਦਾਂ ਨੂੰ  ਇਸ ਸੰਦਰਭ ਵਿਚ ਵੇਖਿਆ ਜਾਣਾ ਚਾਹੀਦਾ ਹੈ |                             

- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement