
ਸ਼੍ਰੋਮਣੀ ਕਮੇਟੀ ਨੂੰ 50 ਕਰੋੜੀ ਸੋਨੇ ਦੀ ਚਮਕ ਦਮਕ ਨਾਲ ਧਰਮ-ਦੁਆਰੇ ਨੂੰ 'ਮੋਤੀ ਤਾ ਮੰਦਰ ਊਸਰੇ...,' ਵਾਲਾ ਸਰੂਪ ਦੇਣ ਦੀ ਸੋਚ ਕਿਥੋਂ ਮਿਲੀ?..............
ਸ਼੍ਰੋਮਣੀ ਕਮੇਟੀ ਨੂੰ 50 ਕਰੋੜੀ ਸੋਨੇ ਦੀ ਚਮਕ ਦਮਕ ਨਾਲ ਧਰਮ-ਦੁਆਰੇ ਨੂੰ 'ਮੋਤੀ ਤਾ ਮੰਦਰ ਊਸਰੇ...,' ਵਾਲਾ ਸਰੂਪ ਦੇਣ ਦੀ ਸੋਚ ਕਿਥੋਂ ਮਿਲੀ? ਗੁਰੂ ਨਾਨਕ ਦਾ ਫ਼ਲਸਫ਼ਾ ਤਾਂ ਇਹੀ ਸੀ ਨਾ ਕਿ ਸੋਨਾ, ਰੁਪਾ, ਮਹਿਲ ਮਾੜੀਆਂ ਉਸ ਰੱਬ ਤੋਂ ਦੂਰ ਲਿਜਾਣ ਵਾਲੀਆਂ ਵਸਤਾਂ ਹਨ ਤੇ ਇਨ੍ਹਾਂ ਦੀ ਬਹੁਤਾਤ, ਮਨੁੱਖ ਅੰਦਰੋਂ ਮਨੁੱਖਤਾ ਨੂੰ ਖ਼ਤਮ ਕਰ ਦੇਂਦੀ ਹੈ, ਇਸ ਲਈ ਵਾਰ ਵਾਰ ਖ਼ਬਰਦਾਰ ਕਰਦੇ ਹਨ, 'ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ', ਇਸ ਲਈ ਇਨ੍ਹਾਂ ਚੀਜ਼ਾਂ ਦੀ ਲੋੜ ਅਨੁਸਾਰ ਘੱਟ ਤੋਂ ਘੱਟ ਵਰਤੋਂ ਕਰੋ ਤੇ ਇਨ੍ਹਾਂ ਨੂੰ ਪਿਆਰ ਕਰਨੋਂ ਜਾਂ ਇਨ੍ਹਾਂ ਦੀ ਚਮਕ ਦਮਕ ਵਿਚ ਗੁਆਚ ਜਾਣੋਂ ਬਚੋ ਤੇ ਅਪਣੇ ਸਾਹਮਣੇ ਖੜੇ ਗ਼ਰੀਬ ਦੀ ਮਦਦ
ਕਰ ਕੇ ਵੱਡੀ ਖ਼ੁਸ਼ੀ ਪ੍ਰਾਪਤ ਕਰੋ। ਅੱਜ ਐਸ.ਜੀ.ਪੀ.ਸੀ. ਨੂੰ ਪੰਜਾਬ ਵਿਚ ਕੋਈ ਦੁਖੀ ਕਿਸਾਨ, ਕੋਈ ਬੇਰੁਜ਼ਗਾਰ ਨੌਜਵਾਨ, '84 ਕਤਲੇਆਮ ਦੀ ਕੋਈ ਵਿਧਵਾ ਨਜ਼ਰ ਨਹੀਂ ਆਈ? ਇਸ ਚਮਕ ਦਮਕ ਦੇ ਪ੍ਰਛਾਵੇਂ ਹੇਠ, ਨਾਨਕ ਦਾ ਫ਼ਲਸਫ਼ਾ ਫਿੱਕਾ ਪੈ ਗਿਆ ਜਾਪਦਾ ਹੈ। ਬਾਬੇ ਨਾਨਕ ਦੇ 550ਵੇਂ ਆਗਮਨ ਦਿਵਸ ਮੌਕੇ ਉਮੀਦ ਤਾਂ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਯਾਦ ਕਰ ਕੇ, ਉਨ੍ਹਾਂ ਦੀ ਸੋਚ ਤੇ ਖਰੇ ਉਤਰਦੇ, ਵਧੀਆ ਉਪਰਾਲੇ ਕੀਤੇ ਜਾਣਗੇ। ਕਦੇ ਸਰਕਾਰ ਵਲੋਂ ਵੱਡੀ ਰਕਮ ਜਾਰੀ ਕਰਨ ਦੀ ਗੱਲ ਕੀਤੀ ਜਾਂਦੀ ਹੈ, ਕਦੇ ਸ਼੍ਰੋਮਣੀ ਕਮੇਟੀ ਵਲੋਂ। ਪਰ ਇਸ ਪੈਸੇ ਨਾਲ ਕੀਤਾ ਕੀ ਜਾਵੇਗਾ, ਇਸ ਬਾਰੇ ਸੋਚ-ਵਿਚਾਰ ਕਰਨ ਦੀ ਜ਼ਰੂਰਤ, ਲਗਦਾ ਨਹੀਂ, ਕਿਸੇ ਨੇ
ਕੀਤੀ ਵੀ ਹੈ ਕਦੇ। ਬਸ ਮਹਿੰਗੇ ਸਮਾਗਮਾਂ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ, ਆਤਿਸ਼ਬਾਜ਼ੀਆਂ ਵਿਚ ਜਿਵੇਂ ਹਰ ਰੋਜ਼ ਹੁੰਦਾ ਹੈ, ਉਸੇ ਨੂੰ ਜ਼ਰਾ ਪੈਸੇ ਦੀ ਚਮਕ ਦਮਕ ਨਾਲ ਦੁਹਰਾ ਹੀ ਦਿਤਾ ਜਾਏਗਾ। ਖੇਲ ਖ਼ਤਮ ਪੈਸਾ ਹਜ਼ਮ। ਅੱਜ ਸਿੱਖ ਕੌਮ ਨੂੰ ਅਪਣਾ-ਆਪ ਫਰੋਲਣ ਦੀ ਜ਼ਰੂਰਤ ਹੈ ਕਿ ਇਨ੍ਹਾਂ 550 ਸਾਲਾਂ ਵਿਚ ਕੀ ਉਹ ਗੁਰੂ ਨਾਨਕ ਵਲੋਂ ਦਿਤੇ ਫ਼ਲਸਫ਼ੇ ਨੂੰ ਸੰਭਾਲ ਸਕੀ ਹੈ? ਜਿਸ ਸਾਦਗੀ ਅਤੇ ਆਪਸੀ ਪਿਆਰ ਦੀ ਸੋਚ ਬਾਬਾ ਨਾਨਕ ਲੈ ਕੇ ਆਏ ਸਨ, ਕੀ ਉਹ ਅੱਜ ਵੀ ਕੰਮ ਕਰਨ ਦਿਤੀ ਜਾ ਰਹੀ ਹੈ? ਸਾਡੀ ਸਰਬ-ਉੱਚ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਅੱਜ ਮੁੜ ਤੋਂ, ਬਾਬੇ ਨਾਨਕ ਦੇ ਫ਼ਲਸਫ਼ੇ ਤੋਂ ਕੋਹਾਂ ਦੂਰ ਜਾਣ ਦਾ ਪ੍ਰਮਾਣ ਦੇ ਦਿਤਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਗੁੰਬਦਾਂ ਉਤੇ 50 ਕਰੋੜ ਦਾ ਸੋਨਾ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਚਾਰ ਮੁੱਖ ਗੁੰਬਦਾਂ ਦੀ ਚਮਕ ਵਿਚ ਵਾਧਾ ਹੋਵੇਗਾ। ਇਸ ਵਾਸਤੇ ਸ਼ਰਧਾਲੂਆਂ ਨੂੰ ਸੋਨਾ ਤੇ ਸੋਨੇ ਦੇ ਵਰਕ ਦਾਨ ਵਿਚ ਦੇਣ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਕ ਕਾਰ ਸੇਵਾ ਸੰਸਥਾ ਬਣਾਈ ਗਈ ਹੈ। ਸੋਨਾ 22 ਕੈਰੇਟ ਦਾ ਆਵੇਗਾ ਜਾਂ 18 ਕੈਰੇਟ ਦਾ, ਉਸ ਨੂੰ ਫਿਰ ਸ਼ੁੱਧ ਕੀਤਾ ਜਾਵੇਗਾ। ਕਿੰਨਾ ਇਸ ਕਾਰ ਸੇਵਾ ਵਿਚ ਬਰਬਾਦ ਕਰ ਦਿਤਾ ਜਾਵੇਗਾ, ਇਸ ਦਾ ਹਿਸਾਬ ਲਾਉਣਾ ਮੁਸ਼ਕਲ ਹੈ। ਕਿੰਨੀ ਵਾਰ ਅੰਧ-ਵਿਸ਼ਵਾਸ ਕਾਰਨ ਹਿੰਦੂ ਧਰਮ ਵਿਚ ਦੁੱਧ ਨਾਲ ਮੂਰਤੀਆਂ ਨੂੰ ਧੋਣ ਤੇ ਇਸ ਗ਼ਰੀਬ ਦੇਸ਼ ਵਿਚ ਭੁੱਖ ਨਾਲ
ਮਰਦੇ ਲੋਕਾਂ ਵਲੋਂ ਹਾਹਾਕਾਰ ਕੀਤੀ ਜਾਂਦੀ ਹੈ। ਇਸੇ ਸੋਚ ਨੂੰ ਬਦਲਣ ਵਾਸਤੇ ਤਾਂ ਗੁਰੂ ਨਾਨਕ ਨੇ ਇਕ ਨਵਾਂ ਫ਼ਲਸਫ਼ਾ ਦਿਤਾ ਸੀ, ਜੋ ਰੱਬ ਨੂੰ ਹਰ ਮਨੁੱਖ ਵਿਚ ਸਾਖਿਆਤ ਵੇਖ ਕੇ ਅਪਣੀ ਨੇਕ ਕਮਾਈ 'ਚੋਂ ਦੂਜੇ ਦੀ ਮਦਦ ਕਰਨੀ ਸਿਖਾਉਂਦਾ ਸੀ। ਪਰ ਅੱਜ ਸ਼੍ਰੋਮਣੀ ਕਮੇਟੀ ਨੂੰ 50 ਕਰੋੜੀ ਸੋਨੇ ਦੀ ਚਮਕ ਦਮਕ ਨਾਲ ਧਰਮ-ਦੁਆਰੇ ਨੂੰ 'ਮੋਤੀ ਤਾ ਮੰਦਰ ਊਸਰੇ...,' ਵਾਲਾ ਸਰੂਪ ਦੇਣ ਦੀ ਸੋਚ ਕਿਥੋਂ ਮਿਲੀ? ਗੁਰੂ ਨਾਨਕ ਦਾ ਫ਼ਲਸਫ਼ਾ ਤਾਂ ਇਹੀ ਸੀ ਨਾ ਕਿ ਸੋਨਾ, ਰੁਪਾ, ਮਹਿਲ ਮਾੜੀਆਂ ਉਸ ਰੱਬ ਤੋਂ ਦੂਰ ਲਿਜਾਣ ਵਾਲੀਆਂ ਵਸਤਾਂ ਹਨ ਤੇ ਇਨ੍ਹਾਂ ਦੀ ਬਹੁਤਾਤ, ਮਨੁੱਖ ਅੰਦਰੋਂ ਮਨੁੱਖਤਾ ਨੂੰ ਖ਼ਤਮ ਕਰ ਦੇਂਦੀ ਹੈ, ਇਸ ਲਈ ਵਾਰ ਵਾਰ ਖ਼ਬਰਦਾਰ ਕਰਦੇ
ਹਨ, 'ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ', ਇਸ ਲਈ ਇਨ੍ਹਾਂ ਚੀਜ਼ਾਂ ਦੀ, ਲੋੜ ਅਨੁਸਾਰ ਘੱਟ ਤੋਂ ਘੱਟ ਵਰਤੋਂ ਕਰੋ ਤੇ ਇਨ੍ਹਾਂ ਨੂੰ ਪਿਆਰ ਕਰਨੋਂ ਜਾਂ ਇਨ੍ਹਾਂ ਦੀ ਚਮਕ ਦਮਕ ਵਿਚ ਗੁਆਚ ਜਾਣੋਂ ਬਚੋ ਤੇ ਅਪਣੇ ਸਾਹਮਣੇ ਖੜੇ ਗ਼ਰੀਬ ਦੀ ਮਦਦ ਕਰ ਕੇ ਵੱਡੀ ਖ਼ੁਸ਼ੀ ਪ੍ਰਾਪਤ ਕਰੋ। ਅੱਜ ਐਸ.ਜੀ.ਪੀ.ਸੀ. ਨੂੰ ਪੰਜਾਬ ਵਿਚ ਕੋਈ ਦੁਖੀ ਕਿਸਾਨ, ਕੋਈ ਬੇਰੁਜ਼ਗਾਰ ਨੌਜਵਾਨ, '84 ਕਤਲੇਆਮ ਦੀ ਕੋਈ ਵਿਧਵਾ ਨਜ਼ਰ ਨਹੀਂ ਆਈ? ਇਸ ਚਮਕ ਦਮਕ ਦੇ ਪ੍ਰਛਾਵੇਂ ਹੇਠ, ਨਾਨਕ ਦਾ ਫ਼ਲਸਫ਼ਾ ਫਿੱਕਾ ਪੈ ਗਿਆ ਜਾਪਦਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਕਦਮ ਨਾਲ ਮੁੜ ਤੋਂ ਸਾਬਤ ਕਰ ਦਿਤਾ ਹੈ ਕਿ ਅੱਜ ਦੀ ਸਿੱਖ ਸੋਚ ਸਿਰਫ਼ ਓਪਰੀ ਦਿੱਖ ਬਾਰੇ
ਧਿਆਨ ਦੇਣ ਵਿਚ ਮਸਰੂਫ਼ ਹੈ, ਭਾਵੇਂ ਉਹ ਇਨਸਾਨਾਂ ਦੀ ਹੋਵੇ ਜਾਂ ਗੁਰੂ ਘਰਾਂ ਦੀ। ਅਸਲ ਹਮਦਰਦੀ ਅਤੇ ਦਸਾਂ ਨਹੁੰਆਂ ਦੀ ਕਿਰਤ ਵਾਲੀ ਜਿਸ ਸੋਚ ਨੂੰ ਸਿੱਖੀ ਮਾਨਤਾ ਦੇਂਦੀ ਹੈ, ਉਸ ਬਾਰੇ ਜੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਤੋਂ ਕੰਮ ਨਹੀਂ ਹੋਵੇਗਾ ਤਾਂ ਕੌਮ ਕਿਸ ਰਾਹ ਚਲ ਪਵੇਗੀ? ਇਸੇ ਤਰ੍ਹਾਂ ਗ਼ਰੀਬ, ਰੱਬ ਨੂੰ ਖ਼ੁਸ਼ ਕਰਨ ਦੇ ਨਾਂ ਤੇ, ਅਪਣੀ ਮਿਹਨਤ ਦੀ ਕਮਾਈ ਗੋਲਕ ਵਿਚ ਪਾਉਂਦਾ ਰਹੇਗਾ ਤੇ ਇਸੇ ਤਰ੍ਹਾਂ ਇਸ ਨੂੰ ਸਿਆਸੀ ਰੈਲੀਆਂ ਅਤੇ ਕਾਰ ਸੇਵਾਵਾਂ ਵਰਗੇ ਵਿਖਾਵੇ ਦੇ ਕੰਮਾਂ ਵਿਚ ਖ਼ਰਚ ਕੀਤਾ ਜਾਂਦਾ ਰਹੇਗਾ। ਗੁਰੂ ਨਾਨਕ ਅਪਣੇ ਫ਼ਲਸਫ਼ੇ ਦੀ ਹੋ ਰਹੀ ਇਸ ਸ਼ਰਧਾ ਵਿਚ ਲਪੇਟੀ ਹੁਕਮ-ਅਦੂਲੀ ਬਾਰੇ ਕੀ ਸੋਚਣਗੇ? -ਨਿਮਰਤ ਕੌਰ