ਔਰਤਾਂ ਨੂੰ ਬਰਾਬਰੀ ਕੌਣ ਦੇਣਾ ਚਾਹੁੰਦਾ ਹੈ¸ਕਾਂਗਰਸ ਜਾਂ ਭਾਜਪਾ?
Published : Jul 18, 2018, 12:34 am IST
Updated : Jul 18, 2018, 12:34 am IST
SHARE ARTICLE
Rahul Gandhi
Rahul Gandhi

ਭਾਜਪਾ ਅਤੇ ਕਾਂਗਰਸ ਵਿਚਕਾਰ ਮੁਸਲਮਾਨ ਔਰਤਾਂ ਦੇ ਹੱਕਾਂ ਨੂੰ ਲੈ ਕੇ ਜੰਗ ਛਿੜ ਪਈ ਹੈ..............

ਭਾਜਪਾ ਅਤੇ ਕਾਂਗਰਸ ਵਿਚਕਾਰ ਮੁਸਲਮਾਨ ਔਰਤਾਂ ਦੇ ਹੱਕਾਂ ਨੂੰ ਲੈ ਕੇ ਜੰਗ ਛਿੜ ਪਈ ਹੈ ਪਰ ਹੁਣ ਰਾਹੁਲ ਗਾਂਧੀ ਨੇ ਇਸ ਵਿਚ ਭਾਜਪਾ ਅੱਗੇ ਇਕ ਵੱਡਾ ਪ੍ਰਸ਼ਨ ਖੜਾ ਕਰ ਦਿਤਾ ਹੈ। ਭਾਜਪਾ ਮੰਨਦੀ ਹੈ ਕਿ ਤਿੰਨ ਤਲਾਕ ਵਿਚ ਮੁਸਲਮਾਨ ਔਰਤਾਂ ਦਾ ਸਾਥ ਦੇ ਕੇ ਉਨ੍ਹਾਂ ਨੇ ਇਕ ਵੱਡਾ ਕਦਮ ਚੁਕਿਆ ਹੈ ਅਤੇ ਕਾਂਗਰਸ ਨੇ ਇਹ ਕਦਮ ਨਾ ਚੁੱਕ ਕੇ ਇਹ ਸਾਬਤ ਕੀਤਾ ਹੈ ਕਿ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਪਾਰਟੀ ਹੈ। ਹੁਣ ਰਾਹੁਲ ਗਾਂਧੀ ਨੇ ਯੂ.ਪੀ.ਏ.-2 ਵਿਚ 33% ਔਰਤਾਂ ਵਾਸਤੇ ਰਾਖਵਾਂਕਰਨ ਦੇ ਨਾ ਪਾਸ ਹੋਏ ਬਿਲ ਨੂੰ ਮੁੜ ਤੋਂ ਚੁਕ ਕੇ ਭਾਜਪਾ ਨੂੰ ਇਸ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਕਰ ਦਿਤਾ ਹੈ

Narendra Modi Prime Minister of IndiaNarendra Modi Prime Minister of India

ਕਿ ਭਾਜਪਾ ਸਿਰਫ਼ ਮੁਸਲਮਾਨ ਔਰਤਾਂ ਦੀ ਪਾਰਟੀ ਹੈ ਜਾਂ ਭਾਰਤ ਦੀਆਂ ਸਾਰੀਆਂ ਔਰਤਾਂ ਦੇ ਹੱਕਾਂ ਵਾਸਤੇ ਖੜੀ ਹੈ? ਜੇ ਭਾਜਪਾ ਸਰਕਾਰ ਇਸ ਬਿਲ ਨੂੰ ਪਾਸ ਨਹੀਂ ਕਰਦੀ ਤਾਂ ਸਾਫ਼ ਹੈ ਕਿ ਉਨ੍ਹਾਂ ਇਹ ਕਦਮ ਸਿਰਫ਼ ਮੁਸਲਮਾਨ ਪ੍ਰਵਾਰਾਂ ਵਿਚ ਦਰਾੜ ਪਾਉਣ ਲਈ ਚੁਕਿਆ ਸੀ ਨਹੀਂ ਤਾਂ ਉਹ ਔਰਤਾਂ ਦੀ ਬਰਾਬਰੀ ਵਾਸਤੇ ਇਹ ਕਦਮ ਵੀ ਚੁਕਦੀ। ਅਸਲੀਅਤ ਵਿਚ ਰਾਖਵਾਂਕਰਨ ਮੁਸਲਮਾਨ ਔਰਤਾਂ ਦੀ ਵੀ ਤਿੰਨ ਤਲਾਕ ਨਾਲੋਂ ਕਿਤੇ ਵੱਧ ਮਦਦ ਕਰੇਗਾ।

ਤਿੰਨ ਤਲਾਕ ਬੜੀ ਘੱਟ ਅਬਾਦੀ ਵਿਚ ਇਸਤੇਮਾਲ ਹੁੰਦਾ ਹੈ ਅਤੇ ਇਹ ਮੁਸਲਮਾਨ ਧਰਮ ਦੇ ਰਖਵਾਲੇ ਮੌਲਵੀਆਂ ਦਾ ਕਸੂਰ ਹੈ ਕਿ ਉਨ੍ਹਾਂ ਇਸ ਵਿਚ ਸਿਆਸੀ ਦਖ਼ਲਅੰਦਾਜ਼ੀ ਤੋਂ ਪਹਿਲਾਂ ਹੀ ਰੋਕ ਨਾ ਲਗਾਈ।  ਖ਼ੈਰ, ਹੁਣ ਵੇਖਣਾ ਇਹ ਹੈ ਕਿ ਸਾਰੀਆਂ ਔਰਤਾਂ ਦੀ ਬਰਾਬਰੀ ਦੀ ਲੜਾਈ ਵਿਚ ਮੋਦੀ ਜੀ ਦਾ ਕੀ ਰੁਖ਼ ਹੋਵੇਗਾ। ਸ਼ਾਇਦ ਚੋਣਾਂ ਜਿੱਤਣ ਦੀ ਮਜਬੂਰੀ ਦੇ ਰੌਲੇ ਰੱਪੇ ਵਿਚ ਔਰਤਾਂ ਨੂੰ ਇਹ ਬਰਾਬਰੀ ਦਾ ਹੱਕ ਵੀ ਮਿਲ ਹੀ ਜਾਏ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement