ਸੰਪਾਦਕੀ:ਹੁਣ ਹਵਾਈ ਅੱਡੇ ਤੇ ਬੈਂਕ, ਕਾਰਪੋਰੇਟਾਂ ਨੂੰ ਵੇਚ ਕੇ ਦੇਸ਼ ਦੀ ਆਰਥਕ ਸਥਿਤੀ ਸੁਧਾਰੀ ਜਾਵੇਗੀ?
Published : Mar 19, 2021, 7:34 am IST
Updated : Mar 19, 2021, 9:28 am IST
SHARE ARTICLE
Airport
Airport

ਸਰਕਾਰੀ ਕਰਮਚਾਰੀਆਂ ਦੀ ਸੋਚ ਤੇ ਕੰਮ ਦੇ ਤਰੀਕੇ ਵਿਚ ਬਦਲਾਅ ਆਉਣਾ ਚਾਹੀਦਾ ਹੈ ਪਰ ਉਹ ਬਦਲਾਅ ਨਿਜੀਕਰਨ ਨਾਲ ਨਹੀਂ ਆਉਣ ਵਾਲਾ।

ਨਿਜੀਕਰਨ ਦਾ ਅਗਲਾ ਵਾਰ ਹੁਣ ਬੈਂਕਾਂ ਅਤੇ ਏਅਰਪੋਰਟਾਂ ਉਤੇ ਹੋ ਰਿਹਾ ਹੈ ਅਰਥਾਤ ਏਅਰਪੋਰਟ ਹੁਣ ਕਾਰਪੋਰੇਟਾਂ (ਕੰਪਨੀਆਂ) ਨੂੰ ਦਿਤੇ ਜਾ ਰਹੇ ਹਨ ਜੋ ਅਪਣੀ ਮਰਜ਼ੀ ਅਨੁਸਾਰ ਇਨ੍ਹਾਂ ਨੂੰ ਚਲਾਉਣਗੇ ਤੇ ਵੱਡਾ ਮੁਨਾਫ਼ਾ ਅਪਣੀ ਜੇਬ ਵਿਚ ਪਾ ਲੈਣਗੇ ਜੋ ਉਹ ਲੋਕਾਂ ਉਤੇ ਵਾਧੂ ਭਾਰ ਪਾ ਕੇ ਵਸੂਲਣਗੇ। ਦੇਸ਼ ਦੇ ਬੈਂਕ ਅਤੇ ਏਅਰਪੋਰਟ ਨਿਜੀਕਰਨ ਵਲ ਚਲ ਪਏ ਹਨ।

Airport Airport

ਭਾਵੇਂ ਏਅਰਪੋਰਟ ਕਰਮਚਾਰੀਆਂ ਵਲੋਂ ਹੜਤਾਲ ਨਹੀਂ ਕੀਤੀ ਗਈ ਪਰ ਬੈਂਕ ਕਰਮਚਾਰੀਆਂ ਵਲੋਂ ਕਿਸਾਨਾਂ ਵਾਲੇ ਰਾਹ ਪੈਣ ਦੀ ਧਮਕੀ ਦਿਤੀ ਜਾ ਰਹੀ ਹੈ। ਹਵਾਈ ਅੱਡਿਆਂ ਦਾ ਨਿਜੀਕਰਨ, ਨਿਜੀ ਕੰਪਨੀ ਵਾਸਤੇ ਵੱਡੇ ਮੁਨਾਫ਼ੇ ਲਿਆ ਸਕਦਾ ਹੈ ਪਰ ਉਸ ਦਾ ਅਸਰ ਨੌਕਰੀਆਂ ਜਾਂ ਦੇਸ਼ ਦੀ ਅਰਥ ਵਿਵਸਥਾ ਤੇ ਜ਼ਿਆਦਾ ਨਹੀਂ ਹੋ ਸਕਦਾ। ਪਰ ਬੈਂਕਾਂ, ਖ਼ਾਸ ਕਰ ਕੇ ਸਰਕਾਰੀ ਬੈਂਕਾਂ ਦੀ ਗੱਲ ਕੁੱਝ ਹੋਰ ਹੀ ਹੈ।

Indian EconomyIndian Economy

ਸਰਕਾਰੀ ਬੈਂਕ ਦੇਸ਼ ਦੇ ਗ਼ਰੀਬ ਆਦਮੀ ਦਾ ਸਹਾਰਾ ਰਹੇ ਹਨ, ਖ਼ਾਸ ਕਰ ਕੇ ਪੇਂਡੂ ਇਲਾਕੇ ਵਿਚ ਜਿਥੇ ਬੈਂਕ ਨੂੰ ਕੋਈ ਵਿਸ਼ੇਸ਼ ਮੁਨਾਫ਼ਾ ਨਹੀਂ ਹੁੰਦਾ ਪਰ ਪਿੰਡ ਦੀ ਜਾਨ ਉਸ ਵਿਚ ਹੁੰਦੀ ਹੈ। ਜਨ ਧਨ ਖਾਤੇ ਕੋਈ ਨਿਜੀ ਬੈਂਕ ਨਹੀਂ ਖੋਲ੍ਹ ਸਕਦਾ। ਸਰਕਾਰੀ ਬੈਂਕਾਂ ਦਾ ਸਾਡੇ ਵਰਗੇ ਦੇਸ਼, ਜਿਸ ਵਿਚ ਅਮੀਰ ਘੱਟ ਤੇ ਆਮ ਲੋਕ ਜ਼ਿਆਦਾ ਹਨ, ਇਕ ਵਖਰਾ ਹੀ ਸਥਾਨ ਹੈ ਤੇ ਇਨ੍ਹਾਂ ਵਿਚ ਕਮੀਆਂ ਕਮਜ਼ੋਰੀਆਂ ਵੀ ਥੋੜ੍ਹੀਆਂ ਨਹੀਂ, ਪਰ ਸਿਰਫ਼ ਘਾਟੇ ਦੀ ਗੱਲ ਹੀ ਨਹੀਂ, ਇਨ੍ਹਾਂ ਵਿਚ ਤੇ ਨਿਜੀ ਬੈਂਕਾਂ ਵਿਚ ਜਾ ਕੇ ਅਪਣੇ ਖਾਤੇ ਖੁਲ੍ਹਵਾਉਣ ਦੇ ਮਾਮਲੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਵੇਖਿਆ ਜਾ ਸਕਦਾ ਹੈ।

Private Sector Private Sector

ਅਜੀਬ ਗੱਲ ਇਹ ਹੈ ਕਿ ਨਿਜੀ ਤੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿਚ ਤਾਂ ਕੋਈ ਅੰਤਰ ਨਹੀਂ ਪਰ ਉਨ੍ਹਾਂ ਦੇ ਮੁਨਾਫ਼ੇ ਤੇ ਕੰਮ ਦੇ ਤਰੀਕੇ ਵਿਚ ਵੱਡਾ ਅੰਤਰ ਹੈ। ਸਰਕਾਰੀ ਬੈਂਕਾਂ ਵਿਚ ਕਰਮਚਾਰੀ ਨੌਕਰੀ ਚਲੀ ਜਾਣ ਦੇ ਖ਼ਤਰੇ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਮੁਨਾਫ਼ੇ ਜਾਂ ਵਕਤ ਦੀ ਪਾਬੰਦੀ ਦੀ ਵੀ ਕੋਈ ਚਿੰਤਾ ਨਹੀਂ ਹੁੰਦੀ। ਪਰ ਫਿਰ ਵੀ ਉਨ੍ਹਾਂ ਕੋਲ ਖਾਤੇਦਾਰਾਂ ਅਥਵਾ ਗਾਹਕਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਪਿੱਛੇ ਸਰਕਾਰ ਦਾ ਹੱਥ ਹੁੰਦਾ ਹੈ ਜਿਸ ਕਾਰਨ ਲੋਕ ਅਪਣਾ ਪੈਸਾ ਸੁਰੱਖਿਅਤ ਸਮਝਦੇ ਹਨ।

Bank EmployeesBank Employees

ਇਨ੍ਹਾਂ ਉਲਝੇ ਹੋਏ ਕਾਰਨਾਂ ਕਰ ਕੇ ਵੀ ਬੈਂਕਾਂ ਦਾ ਨਿਜੀਕਰਨ ਮਨਜ਼ੂਰ ਨਹੀਂ ਹੋ ਰਿਹਾ। ਬੈਂਕਾਂ ਦੇ ਨਿਜੀਕਰਨ ਪਿੱਛੇ ਅਸਲ ਕਾਰਨ ਸਿਰਫ਼ ਤੇ ਸਿਰਫ਼ ਸਿਆਸਤਦਾਨ ਹੈ। ਪਹਿਲਾਂ ਸਿਆਸਤਦਾਨਾਂ ਨੇ ਨਿਜੀ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਵਿਰੋਧ ਦੇ, ਵੱਡੇ ਕਰਜ਼ੇ ਸਰਕਾਰੀ ਬੈਂਕਾਂ ਤੋਂ ਦਿਵਾਏ ਤੇ ਫਿਰ ਸਰਕਾਰਾਂ ਨੇ ਉਨ੍ਹਾਂ ਕਰਜ਼ਿਆਂ ਦਾ ਭੁਗਤਾਨ ਨਾ ਹੋਣ ਤੇ ਇਨ੍ਹਾਂ ਕਰਜ਼ਿਆਂ ਨੂੰ ਐਨ.ਪੀ.ਏ. ਆਖ ਕੇ ਮਾਫ਼ ਕਰ ਦਿਤਾ। ਸਰਕਾਰਾਂ ਵਲੋਂ ਕੋਰੋਨਾ ਦੌਰ ਵਿਚ ਨਿਜੀ ਉਦਯੋਗਪਤੀਆਂ ਦਾ ਵਿਆਜ ਵੀ ਮਾਫ਼ ਕੀਤਾ ਗਿਆ ਜਿਸ ਦਾ ਕੇਂਦਰ ਨੂੰ 2 ਸਾਲਾਂ ਵਿਚ ਹੀ 2 ਲੱਖ ਕਰੋੜ ਦਾ ਨੁਕਸਾਨ ਹੋਣ ਜਾ ਰਿਹਾ ਹੈ।

Bank EmployeesBank Employees

ਸਰਕਾਰ ਦੀ ਨਵੀਂ ਨੀਤੀ ਨੇ ਪਹਿਲਾਂ ਸਰਕਾਰੀ ਬੈਂਕਾਂ ਦਾ ਮੁਨਾਫ਼ਾ ਖ਼ਤਮ ਕੀਤਾ ਤੇ ਫਿਰ ਅਪਣੀ ਆਮਦਨ ਵੀ ਖ਼ਤਮ ਕਰ ਲਈ ਤੇ ਹੁਣ ਸਰਕਾਰ ਬੈਂਕਾਂ ਅਤੇ ਏਅਰਪੋਰਟਾਂ ਵਰਗਾ ਮੁਨਾਫ਼ਾ ਦੇਣ ਵਾਲੇ ਅਦਾਰੇ ਕਾਰਪੋਰੇਟਾਂ ਨੂੰ ਵੇਚ ਕੇ, ਉਸ ਪੈਸੇ ਨਾਲ ਦੇਸ਼ ਨੂੰ ਚਲਾਉਣ ਦੀ ਤਿਆਰੀ ਕਰ ਰਹੀ ਹੈ ਤੇ ਨੁਕਸਾਨ ਬੈਂਕ ਕਰਮਚਾਰੀਆਂ ਨਾਲੋਂ ਜ਼ਿਆਦਾ ਦੇਸ਼ ਦੀ ਆਮ ਜਨਤਾ ਭੁਗਤੇਗੀ। ਸਰਕਾਰੀ ਬੈਂਕਾਂ ਵਿਚ ਖਾਤੇ ਰਖਣ ਵਾਲੇ, ਨਿਜੀ ਬੈਂਕਾਂ ਵਿਚ ਨਹੀਂ ਜਾ ਸਕਣਗੇ।

E BankingE Banking

ਨਿਜੀ ਬੈਂਕ 1000-2000 ਦੀ ਆਬਾਦੀ ਵਾਲੇ ਪਿੰਡਾਂ ਵਿਚ ਬ੍ਰਾਂਚਾਂ ਕਿਸ ਤਰ੍ਹਾਂ ਖੋਲ੍ਹ ਸਕਣਗੇ? ਉਨ੍ਹਾਂ ਦੀ ਗ਼ਲਤੀ ਵੀ ਨਹੀਂ ਕਿਉਂਕਿ ਉਨ੍ਹਾਂ ਦੀ ਸੋਚ ਦੀ ਬੁਨਿਆਦ ਵਿਚ ਹੀ ਮੁਨਾਫ਼ਾ ਸੱਭ ਤੋਂ ਪਹਿਲੀ ਚੀਜ਼ ਹੁੰਦਾ ਹੈ। ਜੇ ਸਰਕਾਰ ਇਹੀ ਸਮਝਦੀ ਹੈ ਕਿ ਈ-ਬੈਂਕਿੰਗ ਤੇੇ ਫ਼ੋਨ ਰਾਹੀਂ ਪਿੰਡਾਂ ਦੀਆਂ ਜ਼ਰੂਰਤਾਂ ਨਜਿਠੀਆਂ ਜਾ ਸਕਦੀਆਂ ਹਨ ਤਾਂ ਸਰਕਾਰ ਹਕੀਕਤ ਤੋਂ ਬਹੁਤ ਦੂਰ ਹੈ ਜਾਂ ਆਰਥਕ ਤੰਗੀਆਂ ਹੇਠ ਮਜਬੂਰ ਹੁੰਦੀ ਜਾ ਰਹੀ ਹੈ।

Population Register Update!Indian People

ਸਰਕਾਰੀ ਕਰਮਚਾਰੀਆਂ ਦੀ ਸੋਚ ਤੇ ਕੰਮ ਦੇ ਤਰੀਕੇ ਵਿਚ ਬਦਲਾਅ ਆਉਣਾ ਚਾਹੀਦਾ ਹੈ ਪਰ ਉਹ ਬਦਲਾਅ ਨਿਜੀਕਰਨ ਨਾਲ ਨਹੀਂ ਆਉਣ ਵਾਲਾ। ਸੋਚ ਵਿਚ ਬਦਲਾਅ ਚਾਹੀਦਾ ਸੀ ਜੋ ਸਿਆਸਤਦਾਨ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਸੰਸਥਾਵਾਂ ਆਪੇ ਬਦਲ ਜਾਂਦੀਆਂ ਹਨ। ਭਾਰਤ ਦੀ ਵੱਡੀ ਹਕੀਕਤ ਉਸ ਦੀ ਵਿਸ਼ਾਲ ਆਬਾਦੀ ਹੈ ਜਿਸ ਵਿਚ ਜ਼ਮੀਨ ਅਸਮਾਨ ਦੇ ਫ਼ਰਕ ਵਰਗੀ ਅਮੀਰੀ ਗ਼ਰੀਬੀ ਹੈ।

ਇਹ ਵੱਡੀ ਆਬਾਦੀ, ਸਰਕਾਰੀ ਤੇ ਨਿਜੀ ਸੇਵਾਵਾਂ ਦਾ ਇਕ ਸੁਖਾਵਾਂ ਸੁਮੇਲ ਮੰਗਦੀ ਸੀ ਤੇ ਇਕ ਅਜਿਹਾ ਸਰਕਾਰੀ ਸਿਸਟਮ ਮੰਗਦੀ ਸੀ ਜੋ ਸਿਰਫ਼ ਮੁਨਾਫ਼ੇ ਵਾਸਤੇ ਨਹੀਂ ਸਗੋਂ ਈਮਾਨਦਾਰੀ ਨਾਲ ਕੰਮ ਕਰਦਾ। ਜਿਸ ਰਾਮ ਰਾਜ ਦੀ ਗੱਲ ਛਿੜੀ ਸੀ, ਉਸ ਵਿਚ ਜਨਤਾ ਇਕ ਨਿਆਂ ਉਤੇ ਟਿਕੇ ਹੋਏ ਸਾਫ਼ ਸੁਥਰੇ ਰਾਜ ਵਿਚ ਰਹਿੰਦੀ ਸੀ ਜਿਸ ਦਾ ਰਾਜਾ ਮੁਨਾਫ਼ੇ ਵਾਸਤੇ ਦੇਸ਼ ਨੂੰ ਨਿਲਾਮ ਨਹੀਂ ਸੀ ਕਰ ਰਿਹਾ।                 -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement