
ਉਸ ਦੇ ਪੁਰਾਣੇ ਗੀਤ ਤਾਂ ਗੂੰਜ ਹੀ ਰਹੇ ਹਨ ਪਰ ਹਾਲ ਹੀ ਵਿਚ ਨਿਕਲਿਆ ਨਵਾਂ ਗੀਤ ‘ਵਾਰ’ ਸ਼ਾਇਦ ਬਾਕੀਆਂ ਨੂੰ ਵੀ ਪਿੱਛੇ ਛੱਡ ਜਾਵੇਗਾ।
ਉਸ ਦੇ ਪੁਰਾਣੇ ਗੀਤ ਤਾਂ ਗੂੰਜ ਹੀ ਰਹੇ ਹਨ ਪਰ ਹਾਲ ਹੀ ਵਿਚ ਨਿਕਲਿਆ ਨਵਾਂ ਗੀਤ ‘ਵਾਰ’ ਸ਼ਾਇਦ ਬਾਕੀਆਂ ਨੂੰ ਵੀ ਪਿੱਛੇ ਛੱਡ ਜਾਵੇਗਾ। ‘ਵਾਰ’ ਇਕ ਹਫ਼ਤੇ ਵਿਚ 23 ਮਿਲੀਅਨ ਵਾਰ ਸੁਣਿਆ ਜਾ ਚੁੱਕਾ ਹੈ ਤੇ ਅੰਤਰ-ਰਾਸ਼ਟਰੀ ‘ਅੱਵਲ 100 ਗੀਤਾਂ’ ਦੀ ਸੂਚੀ ਵਿਚ ਆ ਚੁੱਕਾ ਹੈ। ਇਸ ਗੀਤ ਨੂੰ ਸਿਰਫ਼ ਸਿਧੂ ਮੂਸੇਵਾਲਾ ਦੀ ਅਪਣੀ ਆਵਾਜ਼ ਹੀ ਦੁਨੀਆਂ ਵਿਚ ਚਮਕਾ ਸਕਦੀ ਸੀ। ‘ਵਾਰ’ ਢਾਡੀ ਸੰਗੀਤ ਤੋਂ ਪ੍ਰੇਰਿਤ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਣ ਲਈ ਲਿਖਿਆ ਗੀਤ ਹੈ ਤੇ ਅੱਜ ਸਿੱਧੂ ਦੀ ਆਵਾਜ਼ ਸਦਕਾ ਦੁਨੀਆਂ ਦੇ ਕੋਨੇ ਕੋਨੇ ਵਿਚ ਲੋਕ ਹਰੀ ਸਿੰਘ ਨਲੂਆ ਦੀ ਬਹਾਦਰੀ ਤੋਂ ਵਾਕਫ਼ ਹੋ ਰਹੇ ਹਨ।
ਸਿੱਧੂ ਮੂਸੇਵਾਲਾ ਦੀ ਗਿਣਤੀ ਉਨ੍ਹਾਂ ਗਿਣੇ ਚੁਣੇ ਕਲਾਕਾਰਾਂ ਵਿਚ ਕੀਤੀ ਜਾਵੇਗੀ ਜੋ ਮਰਨ ਤੋਂ ਬਾਅਦ ਵੀ ਨਵੇਂ ਗੀਤ ਪੇਸ਼ ਕਰ ਰਹੇ ਹਨ ਤੇ ਗੀਤ ਵੀ ਅਜਿਹੇ ਕਿ ਉਹ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ ਦੀ ਸੂਚੀ ਵਿਚ ਆ ਰਹੇ ਹਨ। ਉਸ ਦੇ ਪੁਰਾਣੇ ਗੀਤ ਤਾਂ ਗੂੰਜ ਹੀ ਰਹੇ ਹਨ ਪਰ ਹਾਲ ਹੀ ਵਿਚ ਨਿਕਲਿਆ ਨਵਾਂ ਗੀਤ ‘ਵਾਰ’ ਸ਼ਾਇਦ ਬਾਕੀਆਂ ਨੂੰ ਵੀ ਪਿੱਛੇ ਛੱਡ ਜਾਵੇਗਾ। ‘ਵਾਰ’ ਇਕ ਹਫ਼ਤੇ ਵਿਚ 23 ਮਿਲੀਅਨ ਵਾਰ ਸੁਣਿਆ ਜਾ ਚੁੱਕਾ ਹੈ ਤੇ ਅੰਤਰ-ਰਾਸ਼ਟਰੀ ‘ਅੱਵਲ 100 ਗੀਤਾਂ’ ਦੀ ਸੂਚੀ ਵਿਚ ਆ ਚੁੱਕਾ ਹੈ। ਇਸ ਗੀਤ ਨੂੰ ਸਿਰਫ਼ ਸਿਧੂ ਮੂਸੇਵਾਲਾ ਦੀ ਅਪਣੀ ਆਵਾਜ਼ ਹੀ ਦੁਨੀਆਂ ਵਿਚ ਚਮਕਾ ਸਕਦੀ ਸੀ। ‘ਵਾਰ’ ਢਾਡੀ ਸੰਗੀਤ ਤੋਂ ਪ੍ਰੇਰਿਤ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਣ ਲਈ ਲਿਖਿਆ ਗੀਤ ਹੈ ਤੇ ਅੱਜ ਸਿੱਧੂ ਦੀ ਆਵਾਜ਼ ਸਦਕਾ ਦੁਨੀਆਂ ਦੇ ਕੋਨੇ ਕੋਨੇ ਵਿਚ ਲੋਕ ਹਰੀ ਸਿੰਘ ਨਲੂਆ ਦੀ ਬਹਾਦਰੀ ਤੋਂ ਵਾਕਫ਼ ਹੋ ਰਹੇ ਹਨ।
ਸ਼ਾਇਦ ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲੇ ਦੀ ਯਾਦ ਵਿਚ ਅੱਜ ਵੀ ਹਰ ਐਤਵਾਰ ਨੂੰ ਲੋਕ ਉਸ ਦੇ ਘਰ ਸ਼ਰਧਾਂਜਲੀ ਦੇਣ ਜਾਂਦੇ ਹਨ ਤੇ ਕਈ ਵਾਰ ਅਪਣੇ ਹੰਝੂਆਂ ਨੂੰ ਵੀ ਕਾਬੂ ਕਰਨੋਂ ਹਾਰ ਜਾਂਦੇ ਹਨ। ਫਿਰ ਇਕ ਸਵਾਲ ਦਿਲ ਵਿਚ ਉਠਦਾ ਹੈ ਕਿ ਕੀ ਪੰਜਾਬ ਦੀ ਨੌਜੁਆਨੀ ਨੂੰ ਇਸ ਵਿਚ ਅਪਣਾ ਆਦਰਸ਼ ਨਹੀਂ ਦਿਸਦਾ? ਸਿੱਧੂ ਨੇ ਵੀ ਗ਼ਲਤੀਆਂ ਕੀਤੀਆਂ ਸਨ। ਉਸ ਨੂੰ ਬੰਦੂਕਾਂ ਦਾ ਸ਼ੌਕ ਸੀ, ਗਰਮ ਖ਼ਿਆਲਾਂ ਵਾਲਾ ਸੀ ਪਰ ਫਿਰ ਵੀ ਉਸ ਨੇ ਪੰਜਾਬ ਵਿਚ, ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਅਪਣਾ ਰੁਤਬਾ ਬਣਾਉਣ ਦਾ ਯਤਨ ਕੀਤਾ ਤੇ ਸਫ਼ਲ ਵੀ ਹੋਇਆ।
ਪੰਜਾਬ ਨੂੰ ਬੰਦੂਕਾਂ ਦਾ ਸ਼ੌਕ ਹੈ ਤੇ ਹੋਵੇਗਾ ਵੀ ਕਿਉਂ ਨਾ? ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਂਗ ਕਿੰਨੇ ਹੀ ਪੰਜਾਬੀ ਫ਼ੌਜੀ ਹਨ ਤੇ ਹਰ ਫ਼ੌਜੀ ਦੀ ਸ਼ਸਤਰਾਂ ਵਿਚ ਦਿਲਚਸਪੀ ਐਨ ਕੁਦਰਤੀ ਹੈ। ਫਿਰ ਪਿਤਾ ਤੋਂ ਬੱਚਾ ਤਾਂ ਪ੍ਰਭਾਵਤ ਹੋਵੇਗਾ ਹੀ। ਸਿੱਧੂ ਵੀ ਸੀ ਤੇ ਇਸ ਨੂੰ ਉਸ ਨੇ ਕਦੇ ਛੁਪਾਇਆ ਵੀ ਨਹੀਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੇ ਪੜ੍ਹਾਈ ਛੱਡ ਦਿਤੀ ਸੀ ਜਾਂ ਮਿਹਨਤ ਨਹੀਂ ਸੀ ਕੀਤੀ। ਉਸ ਨੇ ਨਸ਼ੇ ਦਾ ਆਸਰਾ ਨਹੀਂ ਲਿਆ ਤੇ ਮੌਕਾ ਮਿਲਦੇ ਹੀ ਕੈਨੇਡਾ ਛੱਡ, ਅਪਣੇ ਪਿੰਡ ਆ ਵਸਿਆ।
ਸਿੱਧੂ ਵਾਂਗ ਸਾਡੇ ਕੋਲ ਅਨੇਕਾਂ ਹੀ ਆਦਰਸ਼ ਨੌਜੁਆਨ ਹਨ ਜੋ ਤੁਹਾਨੂੰ ਮਿਹਨਤ ਦੇ ਮਾਰਗ ’ਤੇ ਚਲਣ ਲਈ ਉਤਸ਼ਾਹਤ ਕਰ ਸਕਦੇ ਹਨ। ਅੱਜਕਲ ਅਰਸ਼ਦੀਪ ਕ੍ਰਿਕਟ ਦਾ ਛੋਟਾ ਜਿਹਾ ਰੱਬ ਬਣਨ ਦੀ ਰਾਹ ’ਤੇ ਚਲ ਪਿਆ ਹੈ। ਤਜਿੰਦਰ ਸਿੰਘ ਢੇਸੀ, ਡਾ. ਮਨਮੋਹਨ ਸਿੰਘ, ਜਗਮੀਤ ਸਿੰਘ, ਪ੍ਰੀਤ ਕੌਰ ਗਿੱਲ ਤੇ ਅਨੇਕਾਂ ਹੋਰ ਹਨ ਜੋ ਮਿਹਨਤ ਤੇ ਕਿਰਤ ਸਦਕਾ ਚਮਕ ਰਹੇ ਹਨ ਪਰ ਸਾਡੀ ਜਵਾਨੀ ਨੂੰ ਸਿਰਫ਼ ਸ਼ਾਰਟਕਟ ਰਸਤਾ ਹੀ ਜ਼ੋਰ-ਸ਼ੋਰ ਨਾਲ ਵਿਖਾਇਆ ਜਾ ਰਿਹਾ ਹੈ।
ਪੰਜਾਬੀ ਨੌਜੁਆਨਾਂ ਕੋਲ ਕਾਬਲੀਅਤ ਹੈ, ਮਿਹਨਤ ਕਰਨ ਦੀ ਸਮਰੱਥਾ ਹੈ ਪਰ ਗ਼ਲਤ ਰਾਹ ਨੂੰ ਚੁਣਨ ਦੀ ਕਾਹਲ ਵਿਚ ਰਹਿੰਦੇ ਹਨ।
ਲੱਖਾ ਸਿਧਾਣਾ ਵਰਗੇ ਅਪਣੀਆਂ ਗ਼ਲਤੀਆਂ ਸੁਧਾਰ ਕੇ ਸਮਾਜ ਵਿਚ ਅਪਣੀ ਇੱਜ਼ਤ ਬਣਾਉਣ ਵਿਚ ਲੱਗੇ ਹੋਏ ਹਨ ਪਰ ਫਿਰ ਵੀ ਸਾਡੀ ਜਵਾਨੀ ਨੂੰ ਬਿਸ਼ਨੋਈ ਵਰਗਿਆਂ ਦੇ ਰਾਹ ਪੈਣਾ ਚੰਗਾ ਲੱਗ ਰਿਹਾ ਹੈ। ਪਤਾ ਨਹੀਂ ਕਿਉਂ? ਉਹ ਆਪ ਹੀ ਕਿਉਂ ਨਹੀਂ ਮੂਸੇਵਾਲਾ ਕੋਲੋਂ ਪੁਛ ਲੈਂਦੇ? ਮੂਸੇਵਾਲਾ ਮਰਿਆ ਨਹੀਂ, ਉਹ ਅਪਣੇ ਗੀਤਾਂ ਰਾਹੀਂ ਅਜੇ ਵੀ ਜ਼ਿੰਦਾ ਹੈ। ਸਾਡੀ ਨੌਜੁਆਨੀ ਵਿਚ ਅਸਲ ਸ਼ਾਨ ਤੇ ਝੂਠੀ ਸ਼ਾਨ ਵਿਚ ਅੰਤਰ ਕਰਨ ਦੀ ਕਾਬਲੀਅਤ ਘਟਦੀ ਜਾਂਦੀ ਹੈ। ਪੈਸੇ ਤੇ ਫ਼ੁਕਰਾਪੰਥੀ ਹੀ ਇਸ ਪੀੜ੍ਹੀ ਦਾ ਮੰਤਵ ਕਿਉਂ ਬਣਦਾ ਜਾ ਰਿਹਾ ਹੈ?
- ਨਿਮਰਤ ਕੌਰ