ਬੇਟੀਆਂ ਦੀ ਬੇਪਤੀ ਤੇ ਬੇਹੁਰਮਤੀ ਪ੍ਰਤੀ ਆਮ ਹਿੰਦੁਸਤਾਨੀ ਕਿੰਨਾ ਬੇਪ੍ਰਵਾਹ ਹੈ, ਇਹ ਦਿੱਲੀ ਵਿਚ ਪਹਿਲਵਾਨਣ ਕੁੜੀਆਂ ਦੇ ਧਰਨੇ ਕੋਲ ਜਾ ਕੇ ਵੇਖੋ!

By : KOMALJEET

Published : May 20, 2023, 7:26 am IST
Updated : May 20, 2023, 8:14 am IST
SHARE ARTICLE
Representational Image
Representational Image

ਪਹਿਲਵਾਨਣਾਂ ਨੇ ਦਸਿਆ ਕਿ ਜਦ ਜਾਂਚ ਵਾਸਤੇ ਅਪਣੇ ਨਾਲ ਹੋਏ ਸ਼ੋਸ਼ਣ ਦਾ ਵੇਰਵਾ ਦਸਣ ਦਾ ਵਕਤ ਸੀ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਸਿਰਫ਼ ਮਹਿਲਾਵਾਂ ਨੂੰ ਹੀ ਉਥੇ ਬਿਠਾਇਆ...

ਪਹਿਲਵਾਨਣਾਂ ਨੇ ਦਸਿਆ ਕਿ ਜਦ ਜਾਂਚ ਵਾਸਤੇ ਅਪਣੇ ਨਾਲ ਹੋਏ ਸ਼ੋਸ਼ਣ ਦਾ ਵੇਰਵਾ ਦਸਣ ਦਾ ਵਕਤ ਸੀ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਸਿਰਫ਼ ਮਹਿਲਾਵਾਂ ਨੂੰ ਹੀ ਉਥੇ ਬਿਠਾਇਆ ਜਾਵੇ ਪਰ ਇਸ ਪੁਕਾਰ ਦੀ ਅਣਦੇਖੀ ਕਰ ਦਿਤੀ ਗਈ। 
ਇਕ ਤਾਂ ਇਨ੍ਹਾਂ ਕੁੜੀਆਂ ਨਾਲ ਗ਼ਲਤ ਤਰੀਕੇ ਨਾਲ ਜਿਸਮਾਨੀ ਵਰਤਾਰਾ ਕੀਤਾ ਗਿਆ, ਉਪਰੋਂ ਨਿਆਂ ਦੇਣ ਦੀ ਬਜਾਏ ਹੋਰ ਪਰਾਏ ਮਰਦਾਂ ਸਾਹਮਣੇ ਉਹਨਾਂ ਨੂੰ ਉਹੀ ਦਰਦਨਾਕ ਪਲ ਦੁਹਰਾਉਣ ਵਾਸਤੇ ਕਿਹਾ ਗਿਆ ਜੋ ਇਹੀ ਦਰਸਾਉਂਦਾ ਹੈ ਕਿ ਅੱਜ ਦਾ ਸਿਸਟਮ ਬੱਚੀਆਂ ਦੀ ਆਜ਼ਾਦੀ ਦੇ ਹੱਕ ਵਿਚ ਨਹੀਂ। ਪਰ ਅੱਜ ਦੇਸ਼ ਦੀ ਜਨਤਾ ਸਾਹਮਣੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦਿੱਲੀ ਨੂੰ ਨਿਰਭਇਆ ਦੇ ਕਾਤਲ ਬਲਾਤਕਾਰੀਆਂ ਦੇ ਵਿਰੋਧ ਵਾਂਗ ਅੱਜ ਕੋਈ ਵੱਡਾ ਹੀਲਾ ਕਿਉਂ ਨਹੀਂ ਕੀਤਾ?

ਜੰਤਰ ਮੰਤਰ ’ਤੇ ਅਪਣੇ ਲਈ ਨਿਆਂ ਦੀ ਲੜਾਈ ਵਾਸਤੇ ਬੈਠੀਆਂ ਮਹਿਲਾ ਪਹਿਲਵਾਨਣਾਂ ਹੁਣ ਮੰਦਰਾਂ ਤੇ ਗੁਰਦਵਾਰਿਆਂ ਵਿਚ ਅਰਦਾਸ ਕਰਦੀਆਂ ਨਜ਼ਰ ਆ ਰਹੀਆਂ ਹਨ। 35 ਦਿਨਾਂ ਦੇ ਇਸ ਸੰਘਰਸ਼ ਨੂੰ ਦਿੱਲੀ ’ਚ ਵੇਖਣ ਗਏ ਤਾਂ ਅਹਿਸਾਸ ਹੋਇਆ ਕਿ ਇਕ ਮੱਛਰ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੋਵੇਗਾ ਜਦੋਂ ਉਸ ਨੂੰ ਮਾਰਨ ਲਈ ਦੋਵੇਂ ਹੱਥਾਂ ਦੇ ਮਿਲਾਪ ਦੀ ਤਾੜੀ ਦੀ ਗੂੰਜ ਉਸ ਦੇ ਡੰਗ ਤੋਂ ਅਰਬਾਂ ਗੁਣਾਂ ਜ਼ਿਆਦਾ ਉੱਚੀ ਕੜਕਦੀ ਹੈ। ਭਾਵੇਂ ਜੰਤਰ ਮੰਤਰ ’ਤੇ ਬੈਠੀਆਂ ਮਹਿਲਾ ਪਹਿਲਵਾਨਣਾਂ ਨਾਲ ਉਨ੍ਹਾਂ ਦੇ ਪਤੀ ਤੇ ਅਨੇਕਾਂ ਹੋਰ ਲੋਕ ਖੜੇ ਹਨ, ਪਰ ਇਹ ਉਹ ਸਮਰਥਨ ਨਹੀਂ ਜੋ ਨਿਰਭਇਆ ਤੇ ਜੋਤੀ ਸਿੰਘ ਵਾਸਤੇ ਉਮੜਿਆ ਸੀ। ਇਹਨਾਂ ਕੁੜੀਆਂ ਵਲੋਂ ਅਪਣੀ ਹੱਡਬੀਤੀ ਦੇਸ਼ ਸਾਹਮਣੇ ਰੱਖ ਦਿਤੀ ਗਈ ਹੈ ਪਰ ਸੱਭ ਕੁੱਝ ਸਮਝਣ ਦੇ ਬਾਵਜੂਦ ਸਾਂਸਦ ਬ੍ਰਿਜ ਭੂਸ਼ਣ ਪਿੱਛੇ ਸਰਕਾਰੀ ਸਿਸਟਮ ਅਟੱਲ ਖੜਾ ਹੈ। 

ਜੰਤਰ ਮੰਤਰ ਜਿਥੇ ਪਹਿਲਾਵਾਨਾਂ ਨੇ ਸੜਕ ਦੇ ਕਿਨਾਰੇ ਅਪਣਾ ਡੇਰਾ ਲਗਾਇਆ ਹੋਇਆ ਹੈ, ਉਥੇ ਸਾਹਮਣੇ ਜਾਂ ਕੁੱਝ ਕੋਹਾਂ ਦੀ ਦੂਰੀ ’ਤੇ ਬ੍ਰਿਜ ਭੂਸ਼ਣ ਸਮੇਤ ਕਈ ਮੰਤਰੀ ਤੇ ਮਹਿਲਾ ਮੰਤਰੀ  ਵੀ ਰਹਿੰਦੇ ਹਨ ਤੇ ਆਉਂਦੇ ਜਾਂਦੇ ਹਨ। ਪਰ ਅੱਜ ਤਕ ਕੋਈ ਵੀ ਇਨ੍ਹਾਂ ਕੁੜੀਆਂ ਦਾ ਹਾਲ ਚਾਲ ਪੁੱਛਣ ਨਹੀਂ ਆਇਆ। ਇਹੀ ਸਾਡੇ ਸਿਆਸਤਦਾਨਾਂ ਦੀ ਸਚਾਈ ਹੈ ਕਿ ਇਕ ਅਸਲੋਂ ਝੂਠੇ 32 ਹਜ਼ਾਰ ਲੜਕੀਆਂ ਦੇ ਧਰਮ ਪਰਿਵਰਤਨ ਦੇ ਪ੍ਰਚਾਰ ਨੂੰ ਪੂਰਨ ਸੱਚ ਵਜੋਂ ਪੇਸ਼ ਕਰਨ ਦੇ ਮੁਕੰਮਲ ਝੂਠ ਨੂੰ ਪ੍ਰਦਰਸ਼ਿਤ ਕਰਨ ਲਈ ਹਰ ਸਿਆਸੀ ਆਗੂ ਨੇ ਸਿਨੇਮਾ ਹਾਲ ਭਰ ਦਿਤੇ ਅਤੇ ਕੈਬਨਿਟ ਦੇ ਮਹਿਲਾ ਮੰਤਰੀ ਵੀ ਹਾਜ਼ਰੀਆਂ ਭਰਨ ਲਾ ਦਿਤੇ। ਜੇ ਉਹ ਮੰਨਦੇ ਵੀ ਹਨ ਕਿ ਬ੍ਰਿਜ ਭੂਸ਼ਨ ਸੱਚਾ ਹੈ ਤਾਂ ਵੀ ਕੀ ਉਹ ਇਹਨਾਂ ਲੜਕੀਆਂ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਕਰ ਸਕਦੇ?

ਇਨ੍ਹਾਂ ਪਹਿਲਵਾਨਣਾਂ ਨੂੰ ਰਾਤ ਦਾ ਸਮਾਂ ਇਕ ਜੇਲ੍ਹ ਵਰਗੇ ਮਾਹੌਲ ਵਿਚ ਘੇਰ ਕੇ ਰਖਿਆ ਜਾਂਦਾ ਹੈ ਜਿਥੇ ਰਾਤ ਨੂੰ ਸੀ.ਆਈ.ਡੀ. ਕਰਨ ਵਾਲੇ ਅਫ਼ਸਰ ਤਾਂ ਜਾ ਸਕਦੇ ਹਨ ਪਰ ਪੱਤਰਕਾਰਾਂ ਨੂੰ ਮਿਲਣ ਦੀ ਆਜ਼ਾਦੀ ਨਹੀਂ ਹੁੰਦੀ। ਏਨੇ ਵਿਰੋਧ ਤੋਂ ਬਾਅਦ ਜੇ ਜਾਂਚ ਸ਼ੁਰੂ ਹੋਈ ਹੈ ਤਾਂ ਉਸ ਵਿਚ ਸੱਚ ਬੋਲਣ ਦਾ ਯਤਨ ਘੱਟ ਬਲਕਿ ਇਹਨਾਂ ਪਹਿਲਵਾਨਣਾਂ ਨੂੰ ਡਰਾਉਣ ਤੇ ਪਿੱਛੇ ਹਟਾਉਣ ਦਾ ਯਤਨ ਜ਼ਿਆਦਾ ਲਗਦਾ ਹੈ। ਪਹਿਲਵਾਨਣਾਂ ਨੇ ਦਸਿਆ ਕਿ ਜਦ ਜਾਂਚ ਵਾਸਤੇ ਅਪਣੇ ਨਾਲ ਹੋਏ ਸ਼ੋਸ਼ਣ ਦਾ ਵੇਰਵਾ ਦਸਣ ਦਾ ਵਕਤ ਸੀ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਸਿਰਫ਼ ਮਹਿਲਾਵਾਂ ਨੂੰ ਹੀ ਉਥੇ ਬਿਠਾਇਆ ਜਾਵੇ ਪਰ ਇਸ ਪੁਕਾਰ ਦੀ ਅਣਦੇਖੀ ਕਰ ਦਿਤੀ ਗਈ। 

ਇਕ ਤਾਂ ਇਨ੍ਹਾਂ ਕੁੜੀਆਂ ਨਾਲ ਗ਼ਲਤ ਤਰੀਕੇ ਨਾਲ ਜਿਸਮਾਨੀ ਵਰਤਾਰਾ ਕੀਤਾ ਗਿਆ, ਉਪਰੋਂ ਨਿਆਂ ਦੇਣ ਦੀ ਬਜਾਏ ਹੋਰ ਪਰਾਏ ਮਰਦਾਂ ਸਾਹਮਣੇ ਉਹਨਾਂ ਨੂੰ ਉਹੀ ਦਰਦਨਾਕ ਪਲ ਦੁਹਰਾਉਣ ਵਾਸਤੇ ਕਿਹਾ ਗਿਆ ਜੋ ਇਹੀ ਦਰਸਾਉਂਦਾ ਹੈ ਕਿ ਅੱਜ ਦਾ ਸਿਸਟਮ ਬੱਚੀਆਂ ਦੀ ਆਜ਼ਾਦੀ ਦੇ ਹੱਕ ਵਿਚ ਨਹੀਂ। ਪਰ ਅੱਜ ਦੇਸ਼ ਦੀ ਜਨਤਾ ਸਾਹਮਣੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦਿੱਲੀ ਨੂੰ ਨਿਰਭਇਆ ਦੇ ਕਾਤਲ ਬਲਾਤਕਾਰੀਆਂ ਦੇ ਵਿਰੋਧ ਵਾਂਗ ਅੱਜ ਕੋਈ ਵੱਡਾ ਹੀਲਾ ਕਿਉਂ ਨਹੀਂ ਕੀਤਾ?

ਕੀ ਸਿਰਫ਼ ਬੇਟੀ ਦੇ ਮਰਨ ਤੋਂ ਬਾਅਦ ਹੀ ਉਸ ਵਾਸਤੇ ਨਿਆਂ ਮੰਗਣਾ ਚਾਹੀਦਾ ਹੈ?  ਬਲਾਤਕਾਰ ਜਾਂ ਕਤਲ ਤੋਂ ਪਹਿਲਾਂ ਗੱਲ ਛੇੜਛਾੜ ਤੋਂ ਸ਼ੁਰੂ ਹੁੰਦੀ ਹੈ। ਕੀ ਇਹ ਦੇਸ਼ ਨਹੀਂ ਚਾਹੁੰਦਾ ਕਿ ਕੁੜੀਆਂ ਇਸ ਦੇਸ਼ ਵਿਚ ਨਿਡਰ ਹੋ ਕੇ ਘੁੰਮਣ? ਕੀ ਇਹ ਸੋਚ ਸਿਰਫ਼ ਸਿਆਸਤਦਾਨਾਂ ਦੀ ਨਹੀਂ ਬਲਕਿ ਸਾਰੇ ਭਾਰਤੀ ਸਮਾਜ ਦੀ ਹੈ ਕਿ ਉਸ ਦਾ ਚਾਰ ਦੀਵਾਰੀ ਵਿਚ ਹੀ ਜੀਣਾ ਠੀਕ ਹੈ ਤੇ ਉਹ ਸੰਪੂਰਨ ਆਜ਼ਾਦੀ ਦਾ ਖ਼ਿਆਲ ਮਨ ਵਿਚ ਨਾ ਲਿਆਵੇ? ਜਾਪਦਾ ਹੈ ਕਿ ਅੱਜ ਬੇਟੀਆਂ ਇਸ 140 ਕਰੋੜ ਆਬਾਦੀ ਵਿਚਕਾਰ ਖੜੀਆਂ ਚੀਕ ਰਹੀਆਂ ਹਨ ਪਰ ਆਵਾਜ਼ ਮੁੱਠੀ ਭਰ ਲੋਕਾਂ ਤਕ ਹੀ ਪਹੁੰਚ ਰਹੀ ਹੈ , ਕਿਉਂ ਪਰ?

- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement