Editorial Operation Sindhu: ਸ਼ੁਭ ਸ਼ਗਨ ਹੈ ਪਹਿਲੀ ਕਾਮਯਾਬੀ...
Published : Jun 20, 2025, 6:39 am IST
Updated : Jun 20, 2025, 9:59 am IST
SHARE ARTICLE
Operation Sindhu Editorial  in punjabi
Operation Sindhu Editorial in punjabi

ਇਸ ਮੁਸਤੈਦੀ ਦੀ ਪਹਿਲੀ ਮਿਸਾਲ ਹੈ ਵੀਰਵਾਰ ਤੜਕੇ ਇਰਾਨ ਤੋਂ 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜਥਾ ਸੁਰੱਖਿਅਤ ਨਵੀਂ ਦਿੱਲੀ ਪੁੱਜਣਾ।

Operation Sindhu Editorial  in punjabi : ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਸਰਕਾਰ ਨੂੰ ਆਪ੍ਰੇਸ਼ਨ ਸਿੰਧੂ ਸ਼ੁਰੂ ਕਰਨਾ ਪਿਆ ਹੈ। ਇਹ ਜੰਗੀ ਕਾਰਵਾਈ ਤਾਂ ਨਹੀਂ, ਪਰ ਇਸ ਆਪ੍ਰੇਸ਼ਨ ਵਿਚ ਵੀ ਸਰਕਾਰ ਨੂੰ ਯੁੱਧ-ਪੱਧਰੀ ਤਿਆਰੀ ਤੇ ਮੁਸਤੈਦੀ ਦਿਖਾਉਣੀ ਪੈ ਰਹੀ ਹੈ। ਇਸ ਮੁਸਤੈਦੀ ਦੀ ਪਹਿਲੀ ਮਿਸਾਲ ਹੈ ਵੀਰਵਾਰ ਤੜਕੇ ਇਰਾਨ ਤੋਂ 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜਥਾ ਸੁਰੱਖਿਅਤ ਨਵੀਂ ਦਿੱਲੀ ਪੁੱਜਣਾ। ਇਹ ਵਿਦਿਆਰਥੀ ਇਰਾਨੀ ਰਾਜਧਾਨੀ ਤਹਿਰਾਨ ਤੋਂ ਸਰਹੱਦੀ ਕਸਬੇ ਉਰਮੀਆ ਤਕ ਬਸ ਰਾਹੀਂ ਪਹੁੰਚੇ ਅਤੇ ਉਥੋਂ ਆਰਮੀਨੀਆ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਉਸ ਦੇਸ਼ ਦੀ ਕੌਮੀ ਰਾਜਧਾਨੀ ਯੇਰੇਵਾਨ ਪਹੁੰਚਾਏ ਗਏ। ਉਥੋਂ ਵਿਸ਼ੇਸ਼ ਉਡਾਣ ਰਾਹੀਂ ਇਨ੍ਹਾਂ ਨੂੰ ਭਾਰਤ ਲਿਆਂਦਾ ਗਿਆ।

ਤਹਿਰਾਨ ਸਥਿਤ ਭਾਰਤੀ ਦੂਤਾਵਾਸ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਨਿਯਮਿਤ ਤੌਰ ’ਤੇ ਚਲਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਇਰਾਨੀ ਰਾਜਧਾਨੀ ਅਤੇ ਹੋਰਨਾਂ ਪ੍ਰਮੁੱਖ ਨਗਰਾਂ ’ਤੇ ਜਿਸ ਤਰ੍ਹਾਂ ਦੇ ਮਿਜ਼ਾਈਲ ਤੇ ਡਰੋਨ ਹਮਲੇ ਹੋ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਆਵਾਜਾਈ ਆਸਾਨ ਨਹੀਂ। ਇਰਾਨ ਤੋਂ ਇਲਾਵਾ ਇਰਾਕੀ ਹਵਾਈ ਮੰਡਲ ਵੀ ਸਿਵਲੀਅਨ ਉਡਾਣਾਂ ਲਈ ਬੰਦ ਹੈ। ਲਿਹਾਜ਼ਾ, ਭਾਰਤੀ ਸਫ਼ਾਰਤੀ ਅਧਿਕਾਰੀਆਂ ਕੋਲ ਸੁਰੱਖਿਅਤ ਹਵਾਈ ਜਾਂ ਸੜਕੀ ਬਦਲ ਬਹੁਤ ਘੱਟ ਬਚੇ ਹਨ। ਅਜਿਹੀਆਂ ਔਕੜਾਂ ਦੀ ਮੌਜੂਦਗੀ ਵਿਚ ਇਰਾਨ ਵਿਚੋਂ 10 ਹਜ਼ਾਰ ਦੇ ਕਰੀਬ ਨਾਗਰਿਕਾਂ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਉਣੀ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਹੈ। 

ਜਿਵੇਂ ਕਿ ਦੋ ਦਿਨ ਪਹਿਲਾਂ ਇਨ੍ਹਾਂ ਕਾਲਮਾਂ ਵਿਚ ਦਸਿਆ ਗਿਆ ਸੀ, ਇਰਾਨ ਵਿਚ ਮੌਜੂਦ 10 ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ ਵਿਚੋਂ ਛੇ ਹਜ਼ਾਰ ਵਿਦਿਆਰਥੀ ਹਨ। ਇਨ੍ਹਾਂ ਵਿਚੋਂ 2500 ਦੇ ਆਸ-ਪਾਸ ਕਸ਼ਮੀਰ ਵਾਦੀ ਤੋਂ ਹਨ। ਇਰਾਨ ਰਕਬੇ ਪੱਖੋਂ ਭਾਵੇਂ ਭਾਰਤ ਤੋਂ ਅੱਧਾ ਹੈ ਅਤੇ ਉਸ ਦੀ ਆਬਾਦੀ ਵੀ 9.10 ਕਰੋੜ ਹੈ, ਫਿਰ ਵੀ ਵੱਖ ਵੱਖ ਸ਼ਹਿਰਾਂ ਦਰਮਿਆਨ ਫ਼ਾਸਲਾ ਕਾਫ਼ੀ ਜ਼ਿਆਦਾ ਹੈ। ਇਸ ਮੁਲਕ ਦੀਆਂ ਸਰਹੱਦਾਂ ਉੱਤਰ ਵਿਚ ਤੁਰਕੀਏ, ਆਰਮੀਨੀਆ, ਅਜ਼ਰਬਾਇਜਾਨ ਤੇ ਤੁਰਕਮੇਨਿਸਤਾਨ; ਪੂਰਬ ਵਿਚ ਅਫ਼ਗਾਨਿਸਤਾਨ; ਦੱਖਣ-ਪੂਰਬ ਵਿਚ ਪਾਕਿਸਤਾਨ ਅਤੇ ਪੱਛਮ ਵਿਚ ਇਰਾਕ ਨਾਲ ਲੱਗਦੀਆਂ ਹਨ।

ਕਿਸੇ ਵੀ ਸਰਹੱਦ ਦੀ ਤਹਿਰਾਨ ਤੋਂ ਦੂਰੀ 800 ਕਿਲੋਮੀਟਰ ਤੋਂ ਘੱਟ ਨਹੀਂ। ਇਜ਼ਰਾਈਲ ਪਹਿਲਾਂ ਹੀ ਇਰਾਕੀ ਹਵਾਈ ਮੰਡਲ ਦੀ ਦੁਰਵਰਤੋਂ ਇਰਾਨ ਵਲ ਮਿਜ਼ਾਈਲ ਦਾਗ਼ਣ ਲਈ  ਕਰਦਾ ਆ ਰਿਹਾ ਹੈ। ਇਸੇ ਤਰ੍ਹਾਂ, ਬੰਦਰ ਅੱਬਾਸ ਤੇ ਕੁਝ ਹੋਰ ਪੱਛਮੀ ਨਗਰਾਂ ਉੱਤੇ ਹਵਾਈ ਬੰਬਾਰੀ ਕਰਨ ਵਾਸਤੇ ਇਜ਼ਰਾਇਲੀ ਲੜਾਕੂ ਜਹਾਜ਼ਾਂ ਵਲੋਂ ਸਾਊਦੀ ਅਰਬ ਤੇ ਹੋਰਨਾ ਅਰਬ ਮੁਲਕਾਂ ਦੇ ਹਵਾਈ ਮੰਡਲਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਮੁਲਕ ਇਰਾਨ ਨਾਲ ਹਮਦਰਦੀ ਤਾਂ ਲਗਾਤਾਰ ਪ੍ਰਗਟਾਉਂਦੇ ਆ ਰਹੇ ਹਨ ਅਤੇ ਜੰਗਬੰਦੀ ਦੀਆਂ ਦੁਹਾਈਆਂ ਵੀ ਦਿੰਦੇ ਆ ਰਹੇ ਹਨ, ਪਰ ਇਜ਼ਰਾਇਲੀ ਉਲੰਘਣਾਵਾਂ ਦੇ ਖ਼ਿਲਾਫ਼ ਰਸਮੀ ਰੋਸ ਵੀ ਨਹੀਂ ਪ੍ਰਗਟ ਕਰ ਰਹੇ। ਭਾਰਤ ਸਰਕਾਰ ਲਈ ਸਮੱਸਿਆ ਇਹ ਹੈ ਕਿ ਤੁਰਕੀਏ ਤੇ ਅਜ਼ਰਬਾਇਜਾਨ ਨਾਲ ਉਸ ਦੇ ਸਬੰਧ ਪਾਕਿਸਤਾਨ ਕਰ ਕੇ ਅਸੁਖਾਵੇਂ ਹਨ। ਪਾਕਿਸਤਾਨ ਦੁਸ਼ਮਣ ਮੁਲਕ ਹੈ।

ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨਾਲ ਭਾਵੇਂ ਭਾਰਤ ਦੇ ਰਸਮੀ ਸਫ਼ਾਰਤੀ ਸਬੰਧ ਨਹੀਂ, ਫਿਰ ਵੀ ਅਸਿੱਧੇ ਤੌਰ ’ਤੇ ਇਸ ਹਕੂਮਤ ਨਾਲ ਰਾਬਤਾ ਸੁਖਾਵਾਂ ਹੈ। ਪਰ ਉਸ ਮੁਲਕ ਵਿਚ ਕਾਬੁਲ ਨੂੰ ਛੱਡ ਕੇ ਨਾ ਤਾਂ ਹਵਾਈ ਅੱਡੇ ਸਲਾਮਤ ਹਨ ਅਤੇ ਨਾ ਹੀ ਸੜਕੀ ਰਸਤੇ। ਤੁਰਕਮੇਨਿਸਾਤਨ ਨਾਲ ਭਾਰਤੀ ਸਬੰਧ ਦੋਸਤਾਨਾ ਹਨ, ਪਰ ਉਹ ਮੁਲਕ ਵਿਦੇਸ਼ੀਆਂ ਨੂੰ ਦਾਖ਼ਲਾ ਦੇਣ ਪੱਖੋਂ  ਮਹਾਂ-ਕੰਜੂਸ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤ ਵਿਚ ਸਿਰਫ਼ ਆਰਮੀਨੀਆ ਹੀ ਅਜਿਹਾ ਰੂਟ ਬਚਿਆ ਹੈ ਜਿਥੋਂ ਭਾਰਤੀ ਨਾਗਰਿਕ ਸੁਰੱਖਿਅਤ ਵਤਨ ਪਰਤਾਏ ਜਾ ਸਕਣ। 

ਅਜਿਹੀਆਂ ਦੁਸ਼ਵਾਰੀਆਂ ਦੇ ਬਾਵਜੂਦ ਸਰਕਾਰ ਅਸੰਭਵ ਨੂੰ ਸੰਭਵ ਕਰ ਦਿਖਾਉਣ ਦਾ ਭਰੋਸਾ ਜਤਾ ਰਹੀ ਹੈ ਜਿਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਖਾੜੀ ਫਾਰਸ ਕੰਢੇ ਵਸੇ ਅਰਬ ਮੁਲਕਾਂ, ਖ਼ਾਸ ਕਰ ਕੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਤੇ ਓਮਾਨ ਦੀ ਮਦਦ ਨਾਲ ਭਾਰਤੀ ਨਾਗਰਿਕਾਂ ਨੂੰ ਸਮੁੰਦਰੀ ਰਸਤੇ ਰਾਹੀਂ ਵਤਨ ਪਰਤਾਉਣ ਦੀਆਂ ਸੰਭਾਵਨਾਵਾਂ ਵੀ ਅਜ਼ਮਾਉਣ ਲਈ ਯਤਨਸ਼ੀਲ ਹੈ। ਅਜ਼ਰਬਾਇਜਾਨ ਤਕ ਵੀ ਪਹੁੰਚ ਕੀਤੀ ਗਈ ਹੈ। ਇਨ੍ਹਾਂ ਯਤਨਾਂ ਨੂੰ ਕਿੰਨਾ ਕੁ ਬੂਰ ਪੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਫ਼ਿਲਹਾਲ, ਜੋ ਉਪਰਾਲੇ ਚੱਲ ਰਹੇ ਹਨ, ਉਹ ‘ਸਭ ਅੱਛਾ’ ਰਹਿਣ ਦੀ ਉਮੀਦ ਉਭਾਰਦੇ ਹਨ। ...ਅਤੇ ਉਮੀਦ ’ਚ ਹੀ ਜਹਾਨ ਕਾਇਮ ਹੈ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement