ਪੰਚਾਇਤੀ ਚੋਣਾਂ ਲੜਨ ਦਾ ਅਕਾਲੀਆਂ ਤੇ ਕਾਂਗਰਸੀਆਂ ਦਾ ਇਕੋ ਹੀ ਰੰਗ ਢੰਗ
Published : Dec 20, 2018, 12:07 pm IST
Updated : Dec 20, 2018, 12:07 pm IST
SHARE ARTICLE
Election Clash
Election Clash

ਅੱਗੇ ਦਾ ਰਸਤਾ ਸ਼ਾਹਕੋਟ ਵਲੋਂ ਵਿਖਾਇਆ ਗਿਆ ਹੈ ਜਿਥੇ 70 ਪਿੰਡਾਂ ਨੇ ਅਪਣੀਆਂ ਪੰਚਾਇਤਾਂ, ਬਗ਼ੈਰ ਵੋਟਾਂ ਪਾਏ ਦੇ, ਚੁਣ ਲਈਆਂ ਹਨ........

ਅੱਗੇ ਦਾ ਰਸਤਾ ਸ਼ਾਹਕੋਟ ਵਲੋਂ ਵਿਖਾਇਆ ਗਿਆ ਹੈ ਜਿਥੇ 70 ਪਿੰਡਾਂ ਨੇ ਅਪਣੀਆਂ ਪੰਚਾਇਤਾਂ, ਬਗ਼ੈਰ ਵੋਟਾਂ ਪਾਏ ਦੇ, ਚੁਣ ਲਈਆਂ ਹਨ। ਇਸ ਸਰਬ ਸੰਮਤ ਚੋਣ ਦੀ ਅਗਵਾਈ ਕਾਂਗਰਸੀ ਵਿਧਾਇਕ ਹਰਦੇਵ ਲਾਡੀ ਅਤੇ ਸ. ਬਲਬੀਰ ਸਿੰਘ ਸੀਚੇਵਾਲ ਵਲੋਂ ਕੀਤੀ ਗਈ ਹੈ। ਇਨ੍ਹਾਂ 70 ਪਿੰਡਾਂ ਨੇ ਅਪਣੇ ਪਿੰਡਾਂ ਨੂੰ, ਹੋਣ ਵਾਲੀਆਂ ਲੜਾਈਆਂ ਤੋਂ ਵੀ ਬਚਾ ਲਿਆ

ਅਤੇ ਸਰਕਾਰੀ ਖ਼ਜ਼ਾਨੇ ਤੋਂ ਤਿੰਨ ਲੱਖ ਦਾ ਇਨਾਮ ਵੀ ਜਿੱਤ ਲਿਆ ਜਿਸ ਨਾਲ ਉਹ ਅਪਣੇ ਪਿੰਡ ਦਾ ਵਿਕਾਸ ਕਰ ਸਕਣਗੇ। ਸ਼ਾਹਕੋਟ ਨੇ ਦੇਸ਼ ਨੂੰ ਵਿਖਾ ਦਿਤਾ ਹੈ ਕਿ ਜੇ ਬਦਲਾਅ ਲਿਆਉਣਾ ਹੈ ਤਾਂ ਉਸ ਨੂੰ ਲੋਕ ਖ਼ੁਦ ਹੀ ਲਿਆ ਸਕਦੇ ਹਨ। ਸਿਆਸਤਦਾਨਾਂ ਉਤੇ ਟੇਕ ਰੱਖੀ ਗਈ ਤਾਂ ਸਾਰੀਆਂ ਉਮੀਦਾਂ ਮਿੱਟੀ ਵਿਚ ਮਿਲ ਜਾਣਗੀਆਂ।

ਪੰਜਾਬ ਵਿਚ ਪੰਚਾਇਤੀ ਚੋਣਾਂ ਜਿਤਣੀਆਂ ਕਾਂਗਰਸ ਵਾਸਤੇ ਅਪਣੀ ਚੜ੍ਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ ਅਤੇ ਕਾਂਗਰਸੀ ਵਿਧਾਇਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਕਰ ਕੇ ਉਹ ਇਨ੍ਹਾਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਪਰ ਨਾਮਜ਼ਦਗੀ ਕਾਗ਼ਜ਼ ਭਰਨ ਦੇ ਨਾਲ ਨਾਲ ਸਿਆਸਤਦਾਨਾਂ ਨੇ ਅਪਣਾ ਰੰਗ ਵਿਖਾਉਣਾ ਵੀ ਸ਼ੁਰੂ ਕਰ ਦਿਤਾ ਹੈ। ਪਹਿਲੀ ਗੋਲੀ ਚਲ ਚੁੱਕੀ ਹੈ ਅਤੇ ਹੁਣ ਹਿੰਸਾ ਦੀਆਂ ਹੋਰ ਖ਼ਬਰਾਂ ਵੀ ਜ਼ਰੂਰ ਆਉਣਗੀਆਂ। ਅਕਾਲੀਆਂ-ਕਾਂਗਰਸੀਆਂ ਵਿਚਕਾਰ ਲੜਾਈ ਹੋਣੀ ਤਾਂ ਨਿਸ਼ਚਿਤ ਹੀ ਸੀ ਅਤੇ ਜਿਵੇਂ ਕਿ ਸੱਭ ਨੂੰ ਪਤਾ ਹੀ ਸੀ, ਕਾਂਗਰਸੀ, ਹੁਣ ਅਕਾਲੀ ਵਰਕਰਾਂ ਦੇ ਕਾਗ਼ਜ਼ ਭਰਨ ਵਿਚ ਔਕੜਾਂ ਪਾ ਰਹੇ ਹਨ।

ਆਮ ਆਦਮੀ ਪਾਰਟੀ (ਆਪ) ਵਲੋਂ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। 2013 ਦੀਆਂ ਪੰਚਾਇਤੀ ਚੋਣਾਂ ਵਿਚ ਅਕਾਲੀਆਂ ਨੇ ਵੀ ਇਹੀ ਕੁੱਝ ਕੀਤਾ ਸੀ ਅਤੇ ਇਸ ਵਾਰ ਕਾਂਗਰਸੀ ਅਪਣੀਆਂ ਕਿੜਾਂ ਕੱਢ ਰਹੇ ਹਨ।  ਅਤੇ ਜੋ ਅਕਾਲੀਆਂ ਵੇਲੇ ਨਹੀਂ ਸੀ ਹੋਇਆ, ਉਹ ਵੀ ਹੁਣ ਕਾਂਗਰਸੀ ਕਰ ਰਹੇ ਹਨ। ਕਾਂਗਰਸੀ ਵਰਕਰ ਅਪਣੇ ਵੱਡੇ ਆਗੂਆਂ ਵਲੋਂ ਕਾਂਗਰਸੀਆਂ ਨਾਲ ਹੀ ਵਿਤਕਰਾ ਕਰਨ ਦੀ ਸ਼ਿਕਾਇਤ ਵੀ ਕਰ ਰਹੇ ਹਨ। ਇਥੋਂ ਤਕ ਕਿ ਮੰਤਰੀ ਅਰੁਣਾ ਚੌਧਰੀ ਵੀ ਮੁੱਖ ਮੰਤਰੀ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਏ।

ਕਾਂਗਰਸੀ ਵਰਕਰ ਖ਼ੁਦ ਆਖ ਰਹੇ ਹਨ ਕਿ ਮਜੀਠੀਆ ਹਲਕੇ ਵਿਚ ਉਨ੍ਹਾਂ ਦੀ ਅਪਣੀ ਸਰਕਾਰ ਦੀ ਅਫ਼ਸਰਸ਼ਾਹੀ ਹੀ ਉਨ੍ਹਾਂ ਨੂੰ ਹਰਾਉਣ ਤੇ ਲੱਗੀ ਹੋਈ ਹੈ। ਕਾਂਗਰਸ ਦੀ ਸੱਭ ਤੋਂ ਵੱਡੀ ਕਮਜ਼ੋਰੀ, ਸੂਬੇ ਅਤੇ ਰਾਸ਼ਟਰ ਪੱਧਰ ਤੇ ਉਹ ਆਪ ਹੀ ਹਨ। ਇਹੀ ਕਮਜ਼ੋਰੀ ਹੁਣ ਪੰਚਾਇਤੀ ਚੋਣਾਂ ਵਿਚ ਵੀ ਇਨ੍ਹਾਂ ਦੇ ਆੜੇ ਆ ਰਹੀ ਹੈ।
ਅਕਾਲੀ, ਪਿਛਲੀ ਵਾਰ 2013 ਦੀਆਂ ਚੋਣਾਂ ਵਿਚ ਲਹਿਰ ਵਾਂਗ ਜਿੱਤੇ ਸਨ, ਅਤੇ ਸ਼੍ਰੋਮਣੀ ਕਮੇਟੀ ਵਲੋਂ ਜਾਣੇ-ਅਣਜਾਣੇ 'ਚ ਉਸ ਵੇਲੇ ਦਾ ਪਰਦੇ ਪਿੱਛੇ ਦਾ ਸੱਚ ਪੇਸ਼ ਕਰ ਦਿਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਕਿ ਪੰਚਾਇਤੀ ਚੋਣਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਪਤਾਹ ਵਿਚ ਹੋ ਰਹੀਆਂ ਹਨ। ਇਤਰਾਜ਼ ਇਸ ਕਰ ਕੇ ਹੈ ਕਿਉਂਕਿ ਪੰਚਾਇਤੀ ਚੋਣਾਂ ਵਿਚ ਲੜਾਈਆਂ-ਝਗੜੇ ਤਾਂ ਹੁੰਦੇ ਹੀ ਹਨ ਪਰ ਨਾਲ ਨਾਲ ਸ਼ਰਾਬ ਸਮੇਤ ਹੋਰ ਨਸ਼ੇ ਵੀ ਵੰਡੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਠੀਕ ਹੀ ਕਿਹਾ ਗਿਆ ਹੈ। 2013 ਦੀਆਂ ਚੋਣਾਂ ਵੀ ਇਨ੍ਹਾਂ ਅਲਾਮਤਾਂ ਨਾਲ ਭਰਪੂਰ ਸਨ।

ਪਰ ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਅਕਾਲੀਆਂ ਵਲੋਂ ਵੀ ਇਹੀ ਰਸਤਾ ਅਪਣਾ ਕੇ ਅਪਣੀ ਜਿੱਤ ਪੱਕੀ ਕੀਤੀ ਗਈ ਸੀ ਤੇ ਸ਼੍ਰੋਮਣੀ ਕਮੇਟੀ ਤੋਂ ਜ਼ਿਆਦਾ ਇਸ ਸੱਚ ਨੂੰ ਹੋਰ ਕੌਣ ਬਿਆਨ ਕਰ ਸਕਦਾ ਹੈ? ਅੱਜ ਜਾਪਦਾ ਨਹੀਂ ਕਿ ਕਾਂਗਰਸ ਇਸ ਸ਼ਰਾਬੀ ਤੇ ਧੱਕੇਸ਼ਾਹੀ ਵਾਲੇ ਪੰਚਾਇਤੀ ਚੋਣ ਸਿਸਟਮ ਵਿਚ ਸੁਧਾਰ ਲਿਆਉਣਾ ਚਾਹੇਗੀ। ਅੱਗੇ ਦਾ ਰਸਤਾ ਸ਼ਾਹਕੋਟ ਵਲੋਂ ਵਿਖਾਇਆ ਗਿਆ ਹੈ ਜਿਥੇ 70 ਪਿੰਡਾਂ ਨੇ ਅਪਣੀਆਂ ਪੰਚਾਇਤਾਂ, ਬਗ਼ੈਰ ਵੋਟਾਂ ਪਾਏ ਦੇ, ਚੁਣ ਲਈਆਂ ਹਨ। ਇਸ ਸਰਬ ਸੰਮਤ ਚੋਣ ਦੀ ਅਗਵਾਈ ਕਾਂਗਰਸੀ ਵਿਧਾਇਕ ਹਰਦੇਵ ਲਾਡੀ ਅਤੇ ਸ. ਬਲਬੀਰ ਸਿੰਘ ਸੀਚੇਵਾਲ ਵਲੋਂ ਕੀਤੀ ਗਈ ਹੈ।

ਇਨ੍ਹਾਂ 70 ਪਿੰਡਾਂ ਨੇ ਅਪਣੇ ਪਿੰਡਾਂ ਨੂੰ, ਹੋਣ ਵਾਲੀਆਂ ਲੜਾਈਆਂ ਤੋਂ ਵੀ ਬਚਾ ਲਿਆ ਅਤੇ ਸਰਕਾਰੀ ਖ਼ਜ਼ਾਨੇ ਤੋਂ ਤਿੰਨ ਲੱਖ ਦਾ ਇਨਾਮ ਵੀ ਜਿੱਤ ਲਿਆ ਜਿਸ ਨਾਲ ਉਹ ਅਪਣੇ ਪਿੰਡ ਦਾ ਵਿਕਾਸ ਕਰ ਸਕਣਗੇ। ਸ਼ਾਹਕੋਟ ਨੇ ਦੇਸ਼ ਨੂੰ ਵਿਖਾ ਦਿਤਾ ਹੈ ਕਿ ਜੇ ਬਦਲਾਅ ਲਿਆਉਣਾ ਹੈ ਤਾਂ ਉਸ ਨੂੰ ਲੋਕ ਖ਼ੁਦ ਹੀ ਲਿਆ ਸਕਦੇ ਹਨ। ਸਿਆਸਤਦਾਨਾਂ ਉਤੇ ਟੇਕ ਰੱਖੀ ਗਈ ਤਾਂ ਸਾਰੀਆਂ ਉਮੀਦਾਂ ਮਿੱਟੀ ਵਿਚ ਮਿਲ ਜਾਣਗੀਆਂ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement