ਕੀ ਹੈ ਗੰਭੀਰ ਦੋਸ਼ਾਂ ਵਿਚ ਉਲਝੇ ਇਨ੍ਹਾਂ 'ਬਾਬਿਆਂ' ਕੋਲ
Published : Aug 24, 2017, 6:16 pm IST
Updated : Mar 22, 2018, 3:47 pm IST
SHARE ARTICLE
panchkula pic
panchkula pic

ਸਰਕਾਰਾਂ ਕੰਮ ਨਹੀਂ ਕਰਦੀਆਂ, ਗ਼ਰੀਬਾਂ ਨੂੰ ਤਰਸਾ ਕੇ ਰਖਦੀਆਂ ਹਨ ਅਤੇ ਫਿਰ ਇਸ ਤਰ੍ਹਾਂ ਦੇ ਡੇਰੇ, ਅੱਗੇ ਆ ਕੇ ਲੋਕਾਂ ਨੂੰ ਸ਼ਰਧਾਲੂ ਬਣਾ ਲੈਂਦੇ ਹਨ


ਪੰਜਾਬ ਵਿਚ ਇਸ ਤਰ੍ਹਾਂ ਦੇ ਡੇਰਾਵਾਦ ਦੇ ਪ੍ਰਚਲਿਤ ਹੋਣ ਦੀ ਜ਼ਿੰਮੇਵਾਰੀ ਸਾਡੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਉਤੇ ਆਉਂਦੀ ਹੈ। ਜੇ ਉਹ ਸਾਡੇ ਧਰਮ ਦੀ ਸੰਭਾਲ, ਗੁਰੂਆਂ ਦੀ ਸੋਚ ਨਾਲ ਜੁੜ ਕੇ ਕਰਦੇ ਤਾਂ ਗੁਰਦਵਾਰੇ ਉਸਾਰਨ, ਸੰਗਮਰਮਰ ਥੱਪਣ ਅਤੇ ਵਿਖਾਵੇ ਉਤੇ ਪੈਸਾ ਨਾ ਖ਼ਰਚਦੇ। ਦੁੱਧ ਬੱਚਿਆਂ ਦੇ ਪੀਣ ਵਾਸਤੇ ਹੈ ਨਾਕਿ ਫ਼ਰਸ਼ਾਂ ਨੂੰ ਧੋਣ ਵਾਸਤੇ। 23 ਰੁਮਾਲਿਆਂ ਵਿਚ ਬਾਣੀ ਨੂੰ ਲਪੇਟ ਕੇ ਸਿੱਖ ਫ਼ਲਸਫ਼ੇ ਨੂੰ ਲੋਕਾਂ ਦੇ ਮਨਾਂ ਤੋਂ ਦੂਰ ਕਰ ਲਿਆ ਗਿਆ ਹੈ ਅਤੇ ਸੰਗਤ ਵਿਚ ਗੁਰੂ ਦੀ ਸੋਚ ਨੂੰ ਫੈਲਣ ਨਹੀਂ ਦਿਤਾ। ਸੰਗਤਾਂ ਚੜ੍ਹਾਵਾ ਚੜ੍ਹਾਉਂਦੀਆਂ ਰਹਿੰਦੀਆਂ ਹਨ ਅਤੇ ਗੁਰੂ ਘਰਾਂ ਵਿਚ ਉਸ ਦੀ ਦੁਰਵਰਤੋਂ ਚਲਦੀ ਰਹਿੰਦੀ ਹੈ। ਨਤੀਜੇ ਵਜੋਂ, ਗ਼ਰੀਬ ਇਨ੍ਹਾਂ ਡੇਰਿਆਂ ਵਿਚ ਫੱਸ ਕੇ ਇਕ ਵੋਟ ਬੈਂਕ ਬਣ ਜਾਂਦਾ ਹੈ।

ਪੰਜਾਬ ਅਤੇ ਹਰਿਆਣਾ ਵਿਚ ਅੱਜ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੌਦਾ ਸਾਧ ਦੇ ਪ੍ਰੇਮੀਆਂ ਨੇ ਇਨ੍ਹਾਂ ਦੋਹਾਂ ਸੂਬਿਆਂ ਅਤੇ ਰਾਜਧਾਨੀ ਚੰਡੀਗੜ੍ਹ ਵਿਚ ਡਰ ਦਾ ਮਾਹੌਲ ਪੈਦਾ ਕਰ ਦਿਤਾ ਹੈ। ਸਕੂਲ-ਕਾਲਜ ਬੰਦ ਕਰ ਦਿਤੇ ਗਏ ਹਨ ਅਤੇ ਲੋਕ ਘਰਾਂ 'ਚ ਬੈਠੇ ਹਨ ਕਿਉਂਕਿ ਇਨ੍ਹਾਂ 'ਪ੍ਰੇਮੀਆਂ' ਵਿਚ ਅਪਣੇ 'ਪਿਤਾ ਜੀ' ਵਾਸਤੇ ਏਨੀ ਸ਼ਰਧਾ ਹੈ ਜਿੰਨੀ ਰਾਮਪਾਲ ਦੇ ਸ਼ਰਧਾਲੂਆਂ ਵਿਚ ਵੀ ਨਹੀਂ ਸੀ। ਰਾਮਪਾਲ ਕੋਲ ਅਪਣੀ ਸੁਰੱਖਿਆ ਲਈ ਸਿਰਫ਼ ਇਕ ਛੋਟੀ ਜਹੀ ਟੋਲੀ ਵਖਰੀ ਸੀ ਜਿਸ ਕੋਲ ਅਸਲਾ ਬਰੂਦ ਸੀ। ਬਾਕੀ ਸ਼ਰਧਾਲੂ ਜਬਰ ਨਾਲ ਆਸ਼ਰਮ ਵਿਚ ਰੱਖੇ ਗਏ ਸਨ। ਪਰ ਹੁਣ ਸੌਦਾ ਸਾਧ ਵਿਰੁਧ ਬਲਾਤਕਾਰ ਦੇ ਮਾਮਲੇ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਉਸ ਦੇ ਅਪਣੇ ਆਪ ਨੂੰ ਪ੍ਰੇਮੀ ਅਖਵਾਉਂਦੇ ਸ਼ਰਧਾਲੂਆਂ ਨੇ ਸੜਕਾਂ ਉਤੇ ਖ਼ੁਦ ਨੂੰ ਹੀ ਹਥਿਆਰ ਬਣਾ ਕੇ ਹਰਿਆਣਾ ਉਤੇ ਕਬਜ਼ਾ ਕਰ ਲਿਆ ਹੈ। ਜ਼ਾਹਰ ਹੈ, 'ਪ੍ਰੇਮੀਆਂ' ਨੂੰ ਸਿਰਸੇ ਤੋਂ ਸੜਕਾਂ ਉਤੇ ਉਤਰਨ ਦੇ ਹੁਕਮ ਦਿਤੇ ਗਏ ਹੋਣਗੇ। ਸੌਦਾ ਸਾਧ ਵਲੋਂ ਇਹ ਉਸ ਦੀ ਗ਼ਲਤੀ ਦਾ ਪ੍ਰਗਟਾਵਾ ਹੀ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਫ਼ੈਸਲਾ ਉਸ ਦੇ ਵਿਰੁਧ ਹੀ ਆਉਣ ਵਾਲਾ ਹੈ ਜਿਸ ਫ਼ੈਸਲੇ ਦੇ ਜਲੌਅ ਨੂੰ ਫਿੱਕਿਆਂ ਕਰਨ ਲਈ ਉਸ ਨੇ ਫ਼ੈਸਲੇ ਤੋਂ ਪਹਿਲਾਂ ਅਪਣੀ ਤਾਕਤ ਦਾ ਪ੍ਰਦਰਸ਼ਨ ਕਰ ਕੇ ਅਪਣੀ ਖਿੱਝ ਮਿਟਾਉਣ ਦਾ ਯਤਨ ਕੀਤਾ ਹੈ। ਪਰ ਸਾਡਾ ਸਿਸਟਮ ਜਨਤਾ ਨੂੰ ਜਵਾਬਦੇਹ ਹੈ ਅਤੇ ਸਬੂਤਾਂ ਦੇ ਸਾਹਮਣੇ ਫ਼ੈਸਲਾ ਇਸ ਸਾਧ ਦੀ ਤਾਕਤ ਸਾਹਮਣੇ ਝੁਕਾਇਆ ਨਹੀਂ ਜਾ ਸਕਦਾ। ਅੱਜ ਦਾ ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਾਸਤੇ ਬੜਾ ਔਖਾ ਹੈ ਅਤੇ ਜਨਤਾ ਵਾਸਤੇ ਸ਼ਾਂਤੀ ਬਣਾਈ ਰਖਣਾ ਬਹੁਤ ਜ਼ਰੂਰੀ ਹੈ।
ਰਾਮਪਾਲ ਅਤੇ ਆਸਾਰਾਮ ਤੋਂ ਬਾਅਦ ਅੱਜ ਸ਼ਾਇਦ ਸੌਦਾ ਸਾਧ, ਕਾਨੂੰਨ ਸਾਹਮਣੇ ਅਪਣਾ ਸਿਰ ਝੁਕਾਉਣ ਲਈ ਮਜਬੂਰ ਕੀਤਾ ਜਾਵੇਗਾ ਪਰ ਫਿਰ ਵੀ ਇਕ ਸਵਾਲ ਪੁਛਿਆ ਜਾਣਾ ਜ਼ਰੂਰੀ ਹੈ। ਇਹ ਕਿਸ ਤਰ੍ਹਾਂ ਦਾ ਸਮਾਜ ਹੈ ਜਿਥੇ ਲੱਖਾਂ ਮਰਦ ਔਰਤਾਂ ਇਕ ਬਲਾਤਕਾਰ ਦੇ ਮੁਲਜ਼ਮ ਨੂੰ ਬਚਾਉਣ ਵਾਸਤੇ ਸੜਕਾਂ ਉਤੇ ਉਤਰ ਆਏ ਹਨ ਪਰ ਉਸ ਬਲਾਤਕਾਰ ਦੀ ਪੀੜਤ ਔਰਤ ਬਾਰੇ ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ। ਸੌਦਾ ਸਾਧ ਵਿਰੁਧ ਕਤਲ, ਅਪਣੀ ਨਿਜੀ ਸੈਨਾ ਨੂੰ ਅਸਲੇ ਦੀ ਸਿਖਲਾਈ ਦੇਣ ਅਤੇ 500 ਮਰਦਾਂ ਨੂੰ 'ਸਾਧੂ' ਬਣਾਉਣ ਵਾਸਤੇ ਨਪੁੰਸਕ ਬਣਾਉਣ ਦੇ ਸੰਗੀਨ ਇਲਜ਼ਾਮ ਵੀ ਹਨ। ਪਰ ਉਸ ਦੇ ਸ਼ਰਧਾਲੂਆਂ ਨੂੰ ਉਸ ਉਤੇ ਏਨਾ ਭਰੋਸਾ ਹੈ ਕਿ ਉਹ ਉਸ ਦੇ ਹਰ ਗੁਨਾਹ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਤਿਆਰ ਹਨ। ਸੌਦਾ ਸਾਧ ਖ਼ੁਦ ਨੂੰ ਰੱਬ ਦੇ ਦੂਤ ਵਜੋਂ ਪੇਸ਼ ਕਰਦਾ ਹੈ। ਖ਼ੁਦ ਨੂੰ ਰੱਬ ਹੀ ਕਰਾਰ ਦਿੰਦਾ ਹੈ। ਅਪਣੀਆਂ ਦਿਲੀ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਉਸ ਨੇ ਅਪਣੀ ਹੀ ਬੇਸੁਰੀ ਆਵਾਜ਼ ਵਿਚ ਗੀਤ ਵੀ ਗਾਏ। ਅਜੀਬ ਚਮਕੀਲੇ ਕਪੜੇ ਪਾ ਕੇ ਅਪਣੀਆਂ ਫ਼ਿਲਮਾਂ ਆਪ ਬਣਾਈਆਂ ਅਤੇ ਫਿਰ ਅਪਣੇ ਹੀ ਗ਼ਰੀਬ ਸ਼ਰਧਾਲੂਆਂ ਨੂੰ ਟਿਕਟਾਂ ਖ਼ਰੀਦ ਕੇ ਦਿਤੀਆਂ ਅਤੇ ਉਹ ਫ਼ਿਲਮਾਂ ਵਿਖਾਈਆਂ।
ਜੋ ਇਨਸਾਨ ਅਪਣੇ ਆਪ ਨੂੰ ਏਨਾ ਪੂਜਦਾ ਹੋਵੇ ਜਾਂ ਪੂਜਵਾਉਂਦਾ ਹੋਵੇ, ਉਸ ਨੂੰ ਲੋਕ ਕਿਉਂ ਪਸੰਦ ਕਰਦੇ ਹਨ? ਉਸ ਦੇ 'ਪ੍ਰੇਮੀਆਂ' ਦੀ ਸ਼ਰਧਾ ਪਿੱਛੇ ਕਾਰਨ ਸਾਫ਼ ਹੈ। ਸੌਦਾ ਸਾਧ ਅਤੇ ਉਸ ਦਾ ਡੇਰਾ ਉਸ ਸਮੇਂ ਲੋਕਾਂ ਦੀ ਮਦਦ ਵਾਸਤੇ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਹੋਰ ਕਿਸੇ ਪਾਸੇ ਵਲੋਂ ਉਮੀਦ ਨਹੀਂ ਰਹਿੰਦੀ। ਉਹ ਸ਼ਰਾਬੀ ਪਤੀਆਂ ਨੂੰ ਸਹੀ ਰਸਤੇ ਤੇ ਲਿਆਉਂਦਾ, ਗ਼ਰੀਬਾਂ ਦੀ ਮਦਦ ਕਰਦਾ, ਮਰੀਜ਼ਾਂ ਦਾ ਇਲਾਜ ਕਰਵਾਉਂਦਾ ਹੈ। ਇਸ ਸੱਭ ਵਾਸਤੇ ਪੈਸਾ ਸ਼ਰਧਾ ਅਤੇ ਵੇਚੇ ਪ੍ਰਸ਼ਾਦ ਜਾਂ ਦਾਨ ਤੋਂ ਨਹੀਂ ਆਉਂਦਾ। ਇਨ੍ਹਾਂ ਪ੍ਰੇਮੀਆਂ ਦਾ ਕਰੋੜਾਂ ਦਾ ਵੋਟ ਬੈਂਕ ਬਣ ਚੁਕਿਆ ਹੈ ਜੋ ਇਨ੍ਹਾਂ ਦੇ ਇਸ਼ਾਰੇ ਤੇ ਵੋਟ ਪਾਉਂਦਾ ਹੈ। ਇਸ ਸਾਲ ਸਾਡੀ 'ਪੰਥਕ ਪਾਰਟੀ' ਅਕਾਲੀ ਦਲ ਦੇ ਆਗੂ ਵੀ ਸੌਦਾ ਸਾਧ ਅੱਗੇ ਮੱਥੇ ਟੇਕ ਕੇ ਆਏ ਸਨ ਤਾਕਿ ਉਨ੍ਹਾਂ ਨੂੰ ਜਿੱਤ ਹਾਸਲ ਹੋ ਜਾਵੇ। ਕੁੱਝ ਜਿੱਤ ਵੀ ਗਏ ਅਤੇ ਅੱਜ ਸੌਦਾ ਸਾਧ ਦੀ ਸ਼ਰਧਾ ਬਦੌਲਤ ਕੁਰਸੀਆਂ ਉਤੇ ਬੈਠੇ ਹਨ। ਸਿਆਸੀ ਪਾਰਟੀਆਂ ਨੂੰ 'ਪ੍ਰਸ਼ਾਦ' ਵਜੋਂ ਮਦਦ ਨਹੀਂ ਦਿਤੀ ਜਾਂਦੀ। ਵੱਡੀਆਂ ਰਕਮਾਂ ਦੇ ਕੇ ਇਹ ਵੋਟ ਬੈਂਕ ਖ਼ਰੀਦੇ ਜਾਂਦੇ ਹਨ।
ਅਜੀਬ ਗੱਲ ਹੈ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ, ਗ਼ਰੀਬਾਂ ਨੂੰ ਤਰਸਾ ਕੇ ਰਖਦੀਆਂ ਹਨ ਅਤੇ ਫਿਰ ਇਸ ਤਰ੍ਹਾਂ ਦੇ ਡੇਰੇ, ਅੱਗੇ ਆ ਕੇ ਲੋਕਾਂ ਨੂੰ ਸ਼ਰਧਾਲੂ ਬਣਾ ਲੈਂਦੇ ਹਨ। ਸ਼ਾਇਦ ਇਸੇ ਸੋਚ ਨੂੰ ਖ਼ਤਮ ਕਰਨ ਵਾਸਤੇ ਬਾਬੇ ਨਾਨਕ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਸੀ ਪਰ ਅੱਜ ਪੰਜਾਬ ਵਿਚ ਇਸ ਤਰ੍ਹਾਂ ਦੇ ਡੇਰਾਵਾਦ ਦੇ ਪ੍ਰਚਲਿਤ ਹੋਣ ਦੀ ਜ਼ਿੰਮੇਵਾਰੀ ਸਾਡੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਉਤੇ ਆਉਂਦੀ ਹੈ। ਜੇ ਉਹ ਸਾਡੇ ਧਰਮ ਦੀ ਸੰਭਾਲ, ਗੁਰੂਆਂ ਦੀ ਸੋਚ ਨਾਲ ਜੁੜ ਕੇ ਕਰਦੀ ਤਾਂ ਗੁਰਦਵਾਰੇ ਉਸਾਰਨ, ਸੰਗਮਰਮਰ ਥੱਪਣ ਅਤੇ ਵਿਖਾਵੇ ਉਤੇ ਪੈਸਾ ਨਾ ਖ਼ਰਚਦੀ। ਦੁੱਧ ਬੱਚਿਆਂ ਦੇ ਪੀਣ ਵਾਸਤੇ ਹੈ ਨਾਕਿ ਫ਼ਰਸ਼ਾਂ ਨੂੰ ਧੋਣ ਵਾਸਤੇ। 23 ਰੁਮਾਲਿਆਂ ਵਿਚ ਬਾਣੀ ਨੂੰ ਲਪੇਟ ਕੇ ਸਿੱਖ ਫ਼ਲਸਫ਼ੇ ਨੂੰ ਲੋਕਾਂ ਦੇ ਮਨਾਂ ਤੋਂ ਦੂਰ ਕਰ ਲਿਆ ਗਿਆ ਹੈ ਅਤੇ ਸੰਗਤ ਵਿਚ ਗੁਰੂ ਦੀ ਸੋਚ ਨੂੰ ਫੈਲਣ ਨਹੀਂ ਦਿਤਾ। ਸੰਗਤਾਂ ਚੜ੍ਹਾਵਾ ਚੜ੍ਹਾਉਂਦੀਆਂ ਰਹਿੰਦੀਆਂ ਹਨ ਅਤੇ ਗੁਰੂ ਘਰਾਂ ਵਿਚ ਉਸ ਦੀ ਦੁਰਵਰਤੋਂ ਚਲਦੀ ਰਹਿੰਦੀ ਹੈ। ਨਤੀਜੇ ਵਜੋਂ, ਗ਼ਰੀਬ ਇਨ੍ਹਾਂ ਡੇਰਿਆਂ ਵਿਚ ਫੱਸ ਕੇ ਇਕ ਵੋਟ ਬੈਂਕ ਬਣ ਜਾਂਦਾ ਹੈ।
ਸੌਦਾ ਸਾਧ ਜੋ ਕਿ ਕਦੇ ਇਕ ਡਰਾਈਵਰ ਹੁੰਦਾ ਸੀ, ਅੱਜ ਅਪਣੇ ਆਪ ਨੂੰ ਰੱਬ ਅਖਵਾਉਣ ਦੀ ਜੁਰਅਤ ਹਾਸਲ ਕਰ ਚੁੱਕਾ ਹੈ ਜਿਸ ਦੇ ਪਿੱਛੇ ਸਾਡੇ ਸਿਆਸਤਦਾਨਾਂ, ਸ਼ਾਸਨ ਤੇ ਧਰਮ ਦੇ ਅਖੌਤੀ ਪ੍ਰਚਾਰਕਾਂ ਦੀ ਕਮਜ਼ੋਰੀ ਸਾਫ਼ ਦਿਸਦੀ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement