Editorial: ਗ਼ਰੀਬ ਅਤੇ ਮਾੜੇ ਬੰਦੇ ਲਈ ਦੁਨੀਆਂ ਕਦੇ ਨਹੀਂ ਬਦਲੇਗੀ, ਸਿਰਫ਼ ਗ਼ੁਲਾਮੀ ਤੇ ਗ਼ੁਲਾਮ ਨੂੰ ਨਵੇਂ ਨਾਂ ਮਿਲ ਜਾਣਗੇ

By : NIMRAT

Published : Nov 22, 2023, 7:22 am IST
Updated : Nov 22, 2023, 7:22 am IST
SHARE ARTICLE
Image: For representation purpose only.
Image: For representation purpose only.

ਗ਼ੁਲਾਮੀ ਹੁਣ ਆਜ਼ਾਦ ਹਵਾ ’ਚ ਕੁੱਝ ਪੈਸਿਆਂ ਵਾਸਤੇ ਮਜ਼ਦੂਰੀ ਅਖਵਾਉਂਦੀ ਹੈ।

Editorial: ਜਿਵੇਂ ਸਾਡੇ ਦੇਸ਼ ਵਿਚ ਦਿਹਾੜੀ ਦੀ ਕੀਮਤ ਤੈਅ ਕੀਤੀ ਹੁੰਦੀ ਹੈ, ਉਸੇ ਤਰ੍ਹਾਂ ਬੰਗਲਾਦੇਸ਼ ਵੀ ਅਪਣੇ ਦੇਸ਼ ਵਿਚ ਕੰਮ ਕਰਨ ਵਾਲਿਆਂ ਦੀ ਆਮਦਨ ਤੈਅ ਕਰਦਾ ਹੈ ਤੇ ਇਹ ਹਰ ਖੇਤਰ ਵਾਸਤੇ ਵੱਖ ਵੱਖ ਹੈ। ਬੰਗਲਾਦੇਸ਼ ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਫ਼ੈਸ਼ਨ ਬ੍ਰੈਂਡ ਜਿਵੇਂ Nike, 8&M ਨੇ ਅਪਣੀਆਂ ਫ਼ੈਕਟਰੀਆਂ ਲਗਾਈਆਂ ਹੋਈਆਂ ਹਨ। ਇਨ੍ਹਾਂ ਦਾ ਕੰਮ ਬੰਗਲਾਦੇਸ਼ ਦੀ ਆਰਥਕ ਮਜ਼ਬੂਤੀ ਵਿਚ ਮਦਦ ਕਰਨਾ ਹੈ ਜਿਸ ਕਾਰਨ ਸਰਕਾਰ ਨੇ ਇਨ੍ਹਾਂ ਫ਼ੈਕਟਰੀਆਂ ਵਿਚ ਤਨਖ਼ਾਹ ਗ਼ਰੀਬੀ ਰੇਖਾ ਤੋਂ ਕੁੱਝ ਪੈਸੇ ਉਪਰ ਰੱਖੀ ਹੈ। ਇਥੇ ਮਜ਼ਦੂਰ ਹੁਣ ਤਕ 75 ਡਾਲਰ ਯਾਨੀ 6,225 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ।

ਇਨ੍ਹਾਂ ਕੰਪਨੀਆਂ ਦਾ ਪੂਰੀ ਦੁਨੀਆਂ ’ਚ ਵਿਰੋਧ  ਹੋਇਆ ਕਿਉਂਕਿ ਜਿਸ ਕੀਮਤ ’ਤੇ ਇਹ ਬੰਗਲਾਦੇਸ਼ੀ ਵਰਕਰ ਤੋਂ ਕੰਮ ਕਰਵਾਉਂਦੇ ਸਨ, ਉਸ ਵਿਚ ਇਨ੍ਹਾਂ ਵਰਕਰਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਹੁੰਦੀ ਸੀ। ਲਗਾਤਾਰ ਕੰਮ ਕਰਵਾਉਣ ਤੋਂ ਲੈ ਕੇ ਬੱਚਿਆਂ ਤੋਂ ਕੰਮ ਕਰਵਾਉਣਾ ਇਨ੍ਹਾਂ ਕੰਪਨੀਆਂ ਨੂੰ ਬੰਗਲਾਦੇਸ਼ੀ ਸਰਕਾਰ ਨੇ ਕਰਨ ਦੀ ਇਜਾਜ਼ਤ ਦੇ ਦਿਤੀ ਸੀ। ਅੱਜ ਬੰਗਲਾਦੇਸ਼ ਵਿਚ ਇਹ ਸਾਰੇ ਵਰਕਰ ਸੜਕਾਂ ’ਤੇ ਉਤਰ ਆਏ ਹਨ ਤੇ ਅਪਣੀ ਆਮਦਨ ਵਿਚ 300 ਗੁਣਾਂ ਵਾਧਾ ਮੰਗ ਰਹੇ ਹਨ। 300 ਗੁਣਾਂ ਤਨਖ਼ਾਹ ਨਾਲ ਇਨ੍ਹਾਂ ਦੇ ਘਰ ਮਹਿਲਾਂ ਵਿਚ ਤਬਦੀਲ ਨਹੀਂ ਹੋਣ ਲੱਗੇ ਪਰ ਫਿਰ ਵੀ ਇਹ ਇਕ ਐਸੀ ਜ਼ਿੰਦਗੀ ਦੀ ਆਸ ਕਰ ਸਕਦੇ ਹਨ ਜਿਸ ਵਿਚ ਇਹ ਤਿੰਨ ਵਕਤ ਦਾ ਖਾਣਾ ਪੇਟ ਭਰ ਕੇ ਖਾ ਸਕਦੇ ਹਨ।

ਇਹੀ ਹਾਲ ਸਾਡੇ ਦੇਸ਼ ਦੇ ਦਿਹਾੜੀਦਾਰ ਵਰਕਰ ਦਾ ਹੈ ਤੇ ਖ਼ਾਸ ਕਰ ਕੇ ਪੇਂਡੂ ਵਰਕਰ ਦਾ ਜੋ ਕਈ ਸੂਬਿਆਂ ਵਿਚ 229 ਰੁਪਏ ਪ੍ਰਤੀ ਦਿਨ ਕਮਾਈ ਕਰਦਾ ਹੈ। ਗੁਜਰਾਤ ਜੋ ਕਿ ਭਾਰਤ ਦਾ ਸੱਭ ਤੋਂ ਅਮੀਰ ਸੂਬਾ ਹੈ ਤੇ ਜਿਥੇ ਗੁਜਰਾਤ ਦੇ ਪੁੱਤਰ ਨੇ ਬਤੌਰ ਪ੍ਰਧਾਨ ਮੰਤਰੀ ਕੋਈ ਕਮੀ ਵੀ ਨਹੀਂ ਛੱਡੀ ਕਿ ਅਪਣੇ ਸੂਬੇ ਨੂੰ ਸਮਰੱਥ ਬਣਾਇਆ ਜਾਵੇ ਉਥੇ ਵੀ ਮਜ਼ਦੂਰ ਦੀ ਆਮਦਨ ਕਈ ਸੂਬਿਆਂ ਤੋਂ ਥੱਲੇ ਹੈ। ਸਿਰਫ਼ ਕੇਰਲ ਵਿਚ ਮਜ਼ਦੂਰ ਦੀ ਆਮਦਨ ਇੱਜ਼ਤਦਾਰ 726.8 ਪ੍ਰਤੀ ਮਹੀਨਾ ਹੈ। (ਇਹ ਅੰਕੜੇ ਆਰ.ਬੀ.ਆਈ. ਵਲੋਂ ਜਾਰੀ ਕੀਤੇ ਗਏ ਹਨ।)

ਦੂਜੇ ਪਾਸੇ ਇਕ ਹੋਰ ਅੰਕੜਾ ਸਾਹਮਣੇ ਆਇਆ ਹੈ ਜੋ ਦਰਸਾਉਂਦਾ ਹੈ ਕਿ ਦੁਨੀਆਂ ਦੇ 2000 ਅਮੀਰ ਲੋਕਾਂ ਦੀ ਕੁਲ ਦੌਲਤ 10 ਟ੍ਰਿਲੀਅਨ ਡਾਲਰ ਹੈ। ਇਸ ਰਕਮ ਨਾਲ ਸਾਰੀ ਦੁਨੀਆਂ ਦੀ ਗ਼ਰੀਬੀ 30 ਵਾਰ ਮਿਟਾਈ ਜਾ ਸਕਦੀ ਹੈ। ਇਕ ਪਾਸੇ 2000 ਲੋਕ ਜਾਂ ਪ੍ਰਵਾਰ ਤੇ ਦੂਜੇ ਪਾਸੇ ਸਾਰੀ ਦੁਨੀਆਂ ਦੇ ਗ਼ਰੀਬ ਜੋ ਇਕ ਦਿਨ ਵਿਚ ਇਕ ਵਾਰ ਵੀ ਪੇਟ ਭਰ ਖਾਣਾ ਨਹੀਂ ਖਾ ਸਕਦੇ। ਇਨ੍ਹਾਂ ਅਮੀਰ ਲੋਕਾਂ ਕੋਲ ਇਕ ਗ਼ਰੀਬ ਨੂੰ ਮਿਟਾਉਣ ਦੀ 30 ਗੁਣਾਂ ਵੱਧ ਤਾਕਤ ਹੈ।

ਜਦ ਵੀ ਇਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਉਂਦੇ ਹਨ, ਵਾਰ-ਵਾਰ ਦਰਸਾਉਂਦੇ ਹਨ ਕਿ ਇਸ ਦਨੀਆਂ ’ਚੋਂ ਨਾ ਗ਼ੁਲਾਮੀ ਖ਼ਤਮ ਹੋਈ ਹੈ, ਨਾ ਰਾਜਿਆਂ ਦਾ ਦੌਰ ਖ਼ਤਮ ਹੋਇਆ ਹੈ। ਜੋ ਕਦੇ ਜੰਗਲ ਰਾਜ ਹੁੰਦਾ ਸੀ, ਉਸ ਵਿਚ ਤੇ ਅੱਜ ਵਿਚ ਅੰਤਰ ਸਿਰਫ਼ ਇਹ ਹੈ ਕਿ ਜੋ ਕਦੇ ਤੁਹਾਡੇ ਸਾਹਮਣੇ ਖੁਲ੍ਹ ਕੇ ਤੁਹਾਨੂੰ ਮਾਰਨ ਵਾਸਤੇ ਆਉਂਦਾ ਸੀ, ਉਹ ਹੁਣ ਛੁਪਿਆ ਹੁੰਦਾ ਹੈ। ਕਦੇ ਤੁਹਾਨੂੰ ਗ਼ੁਲਾਮ ਬਣਾਉਣ ਵਾਲੇ ਜ਼ਾਲਮ ਅਖਵਾਉਂਦੇ ਸੀ, ਅੱਜ ਉਹ ਲੋਕ-ਪ੍ਰਤੀਨਿਧ ਅਖਵਾਉਂਦੇ ਹਨ। ਗ਼ੁਲਾਮੀ ਹੁਣ ਆਜ਼ਾਦ ਹਵਾ ’ਚ ਕੁੱਝ ਪੈਸਿਆਂ ਵਾਸਤੇ ਮਜ਼ਦੂਰੀ ਅਖਵਾਉਂਦੀ ਹੈ। ਹਾਂ, ਵਿਚੋਂ ਕਿਤੇ ਕਿਤੇ ਲੀਡਰ ਲੋਕ ਸਿਸਟਮ ਵਿਚ ਥੋੜੀ ਹਮਦਰਦੀ, ਥੋੜੀ ਨਰਮੀ ਲਿਆਉਣ ਦਾ ਯਤਨ ਕਰਦੇ ਹਨ ਪਰ ਇਹ ਸਿਸਟਮ ਹੁਣ ਬਹੁਤ ਵੱਡਾ ਹੋ ਚੁੱਕਾ ਹੈ ਤੇ ਇਕ ਦੇਸ਼ ਨਹੀਂ, ਇਕ ਦੁਨੀਆਂ ਦਾ ਸਿਸਟਮ ਬਣਦਾ ਜਾ ਰਿਹਾ ਹੈ।                               - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement