Editorial: ਨਵਜੋਤ ਸਿੱਧੂ ਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨਾ ਤਾਂ ਚਾਹੁੰਦੇ ਹਨ ਪਰ ਸਵਾਲਾਂ ਦੇ ਜਵਾਬ ਨਹੀਂ ਦੇਂਦੇ...

By : NIMRAT

Published : Dec 22, 2023, 7:07 am IST
Updated : Dec 22, 2023, 7:39 am IST
SHARE ARTICLE
Navjot Sidhu and Sukhbir Singh Badal want to become the next Chief Minister of Punjab but do not answer the questions...
Navjot Sidhu and Sukhbir Singh Badal want to become the next Chief Minister of Punjab but do not answer the questions...

Editorial: ਨਵਜੋਤ ਸਿੰਘ ਸਿੱਧੂ ਪੰਜਾਬ ਸਿਆਸਤ ਦੀ ਅਜਿਹੀ ਹਸਤੀ ਹੈੈ ਜਿਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ

Navjot Sidhu and Sukhbir Singh Badal want to become the next Chief Minister of Punjab but do not answer the questions..: ਨਵਜੋਤ ਸਿੰਘ ਸਿੱਧੂ ਪੰਜਾਬ ਸਿਆਸਤ ਦੀ ਅਜਿਹੀ ਹਸਤੀ ਹੈੈ ਜਿਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦਾ ਹਸ਼ਰ ਵੀ ਲੋਕਾਂ ਨੇ ਉਹੀ ਕੀਤਾ ਹੈ ਜੋ ਉਨ੍ਹਾਂ ਨੇ ਬੇਹੱਦ ਮਕਬੂਲ ਤੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਹੈ। ਉਨ੍ਹਾਂ ਦਾ ਕਾਂਗਰਸ ਨਾਲ ਰਿਸ਼ਤਾ ਆਖ਼ਰਕਾਰ ਖ਼ਤਮ ਹੋਣ ਜਾ ਰਿਹਾ ਹੈ ਜਿਸ ਨੇ ਹੁਣ ਉਨ੍ਹਾਂ ਨੂੰ ਅਪਣੀਆਂ ‘ਜੜ੍ਹਾਂ ਵਿਚ ਰੱਖੀ ਦਾਤਰੀ’ ਦਾ ਖ਼ਿਤਾਬ ਦਿਤਾ ਹੈ। ਕਾਂਗਰਸ ਵਿਚ ਜਿਵੇਂ ਅਨੁਸ਼ਾਸਨ ਦੀਆਂ ਉਲੰਘਣਾਵਾਂ ਬਰਦਾਸ਼ਤ ਕੀਤੀਆਂ ਜਾਂਦੀਆਂ ਹਨ, ਨਵਜੋਤ ਸਿੰਘ ਸਿੱਧੂ ਉਸ ਦੀ ਸੱਭ ਤੋਂ ਵਧੀਆ ਉਦਾਹਰਣ ਹੈ। ਜਿਸ ਗੱਲ ਨੂੰ ਕਾਂਗਰਸ ਲੋਕਤੰਤਰ ਵਿਚ ਹਰ ਇਕ ਦੀ ਬੋਲਣ ਦੀ ਆਜ਼ਾਦੀ ਦਾ ਹੱਕ ਆਖਦੀ ਹੈ, ਦੂਜੀਆਂ ਪਾਰਟੀਆਂ ਉਸ ਨੂੰ ਇਕ ਪਲ ਵਾਸਤੇ ਵੀ ਬਰਦਾਸ਼ਤ ਨਾ ਕਰਨ।

ਹਾਲ ਵਿਚ ਹੀ ਜਦ ਨਵਜੋਤ ਸਿੰਘ ਸਿੱਧੂ ਗਵਰਨਰ ਨੂੰ ਮਿਲਣ ਗਏ ਤਾਂ ਉਨ੍ਹਾਂ ਖੁਲ੍ਹ ਕੇ ਆਖਿਆ ਕਿ ਉਨ੍ਹਾਂ ਨੂੰ ਜਿਨ੍ਹਾਂ ਮੁੱਖ ਮੰਤਰੀਆਂ ਨੂੰ ਲਾਹੁਣ ਦੀ ਜ਼ਿੰਮੇਵਾਰੀ ਮਿਲੀ ਸੀ, ਉਨ੍ਹਾਂ ਦੇ ਨਾਵਾਂ ਵਿਚ ਅਕਾਲੀ ਦਲ ਤੋਂ ਸ਼ੁਰੂ ਹੋ ਕੇ ਕਾਂਗਰਸ ਦੇ ਦੋ ਮੁੱਖ ਮੰਤਰੀਆਂ ਦੇ ਨਾਮ ਆਉਂਦੇ ਹਨ। ਉਹ ਆਪ ਆਖਦੇ ਹਨ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਆਗੂ ਚਾਹੀਦਾ ਹੈ ਪਰ ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਸਾਰੇ ਮੁੱਖ ਮੰਤਰੀਆਂ ਨੂੰ ਲਾਹ ਕੇ ਉਹ ਪੰਜਾਬ ਦੇ ਅੱਜ ਦੇ ਮਹਾਰਾਜਾ ਰਣਜੀਤ ਸਿੰਘ ਸਾਬਤ ਹੋ ਸਕਦੇ ਹਨ? ਇਥੇ ਇਕੋ ਸਵਾਲ ਉਠਦਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਇਨ੍ਹਾਂ ਨੂੰ ਨਕਾਰਿਆ ਕਿਉਂ? ਭਾਵੇਂ ਕੈਪਟਨ ਉਨ੍ਹਾਂ ਨੂੰ ਰੋਕਦੇ ਟੋਕਦੇ ਸਨ ਪਰ ਤਿੰਨ ਮਹੀਨੇ ਚੰਨੀ ਸਰਕਾਰ ਵਿਚ ਕੋਈ ਪਾਬੰਦੀ ਨਹੀਂ ਸੀ। ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਬੈਠ ਕੇ ਮੁੱਖ ਮੰਤਰੀ ਨੂੰ ਹਰਾਉਣ ਦੀ ਸੋਚ ਕੀ ਮਹਾਰਾਜਾ ਰਣਜੀਤ ਸਿੰਘ ਨੂੰ ਪਸੰਦ ਆ ਸਕਦੀ ਸੀ?

ਦੂਜੇ ਪਾਸੇ ਸੁਖਬੀਰ ਬਾਦਲ ਵਲੋਂ ਲੋਕਾਂ ਵਿਚ ਅਪਣੀ ਛਵੀ ਮੁੜ ਬਹਾਲ ਕਰਨ ਵਾਸਤੇ ਮਾਫ਼ੀ ਮੰਗੀ ਗਈ ਪਰ ਹਰ ਆਮ ਸਿੱਖ ਤੋਂ ਲੈ ਕੇ ਮਾਹਰਾਂ ਤਕ ਵੀ ਇਹ ਪੁਛਦੇ ਹਨ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਸੁਖਬੀਰ ਬਾਦਲ ਨੇ ਅਪਣੀ ਗ਼ਲਤੀ ਮੰਨ ਲਈ ਹੈ? ਕੀ ਬਰਗਾੜੀ ਵਿਚ ਸੁਮੇਧ ਸੈਣੀ ਨੇ ਉਨ੍ਹਾਂ ਦੇ ਕਹਿਣ ’ਤੇ ਗੋਲੀਆਂ ਚਲਾਈਆਂ ਸਨ? ਕੀ ਉਸ ਵਕਤ ਉਹ ਪੰਜਾਬ ਵਿਚ ਹੀ ਸਨ ਤੇ ਗੋਲੀ ਚੱਲਣ ਤੋਂ ਬਾਅਦ ਗੁਰੂਗ੍ਰਾਮ ਗਏ ਸਨ? ਜੇ ਉਨ੍ਹਾਂ ਨੇ ਗ਼ਲਤੀ ਮੰਨ ਲਈ ਹੈ ਤਾਂ ਸਜ਼ਾ ਦੇਣ ਦਾ ਹੱਕ ਹੁਣ ਕਿਸ ਕੋਲ ਹੈ?

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇ ਸਿਰਫ਼ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜ਼ਮੀਨ ਇਕ ਅਜਿਹਾ ਆਗੂ ਮੰਗਦੀ ਹੈ ਜੋ ਸਚਮੁਚ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ। ਪੰਜਾਬ ਵਿਚ ਜਦ ਤਕ ਇਕ ਸੂਬਾ ਪਧਰੀ ਪਾਰਟੀ ਨਹੀਂ ਹੋਵੇਗੀ, ਪੰਜਾਬ ਦੇ ਹੱਕ ਰਾਸ਼ਟਰ ਪਾਰਟੀਆਂ ਦੇ ਏਜੰਡੇ ਵਿਚ ਗਵਾਚਦੇ ਰਹਿਣਗੇ। ਕੇਂਦਰ ਨੂੰ ਉਸ ਵਕਤ ਤਕ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ ਜਦ ਤਕ ਪੰਜਾਬ ਦੇ ਆਗੂ ਪੰਜਾਬ ਦੇ ਹੱਕਾਂ ਵਾਸਤੇ ਪੂਰੀ ਤਰ੍ਹਾਂ ਨਿਠ ਕੇ ਨਹੀਂ ਨਿਤਰਦੇ।

ਪਰ ਜੇ ਪੰਜਾਬ ਦੇ ਆਗੂ ਇਹ ਕਹਿਣ ਕਿ ਬਿਨਾਂ ਲੋਕਾਂ ਦਾ ਵਿਸ਼ਵਾਸ ਜਿੱਤੇ, ਉਹ ਆਪ ਹੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਹੱਕਦਾਰ ਬਣ ਸਕਦੇ ਹਨ, ਇਹ ਗੱਲ ਹੁਣ ਨਹੀਂ ਚਲਣੀ। ਇਹ ਦੋਵੇਂ ਆਗੂ ਅਪਣੇ ਆਪ ਨੂੰ ਅਗਲੇ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ ਪਰ ਕੀ ਲੋਕ ਇਨ੍ਹਾਂ ਨੂੰ ਉਸ ਕੁਰਸੀ ’ਤੇ ਬਿਠਾਉਣ ਲਈ ਤਿਆਰ ਹਨ? ਕੌਣ ਜਿੱਤੇਗਾ, ਇਸ ਬਾਰੇ ਬੜੇ ਅੰਦਾਜ਼ੇ ਲਗਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਗੱਲ ਇਹ ਨਿਕਲਦੀ ਹੈ ਕਿ ਇਹ ਇਕ ਟੁਟੀ ਭਾਈਵਾਲੀ ਵਿਚਕਾਰ ਪੁਲ ਦਾ ਰੋਲ ਨਿਭਾਉਣ ਦੀ ਤਿਆਰੀ ਵਿਚ ਹੈ। ਸਿਆਸਤ ਗਣਿਤ ਵਾਂਗ ਨਹੀਂ ਹੁੰਦੀ ਤੇ ਇਸ ਨੂੰ 0+0=0 ਵਾਂਗ ਨਹੀਂ ਸਮਝਿਆ ਜਾ ਸਕਦਾ। ਸਿਆਸੀ ਗਣਿਤ ਪੰਜਾਬ ਵਿਚ ਬਾਕੀ ਸੂਬਿਆਂ ਵਾਂਗ ਵੀ ਨਹੀਂ ਹੈ। ਇਹ ਅਹਿਸਾਸਾਂ ਨੂੰ ਲੱਗੀ ਚੋਟ ’ਤੇ ਨਿਰਭਰ ਹੈ। ਇਹ ਅਪਣੇ ਆਗੂਆਂ ਵਿਚ ਹੰਕਾਰ ਨਹੀਂ ਬਲਕਿ ਮਿਠਾਸ, ਹਲੀਮੀ ਅਤੇ ਦਲੇਰੀ ਮੰਗਦੀ ਹੈ। ਇਸ ਨੂੰ ਸਮਝਣ ਵਾਸਤੇ ਪਹਿਲਾਂ ਅਪਣੇ ਅੰਦਰ ਡੂੰਘੀ ਝਾਤ ਮਾਰ ਕੇ ਕੁੱਝ ਕੌੜੇ ਸੱਚ ਕਬੂਲਣੇ ਪੈਣੇ ਹਨ। ਸਿਰਫ਼ ਕੁਰਸੀ ਉਤੇ ਨਜ਼ਰ ਟਿਕਾਈ ਰੱਖ ਕੇ ਧਮਾਕੇਦਾਰ ਭਾਸ਼ਨਾਂ ਤੇ ਕੁੱਝ ਅਸਪਸ਼ਟ ਮਾਫ਼ੀਆਂ ਨਾਲ ਗੱਲ ਸਿਰੇ ਨਹੀਂ ਚੜ੍ਹ ਸਕੇਗੀ।                                 - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement