ਫ਼ੇਸਬੁਕ ਜਾਣਕਾਰੀ ਦੇਂਦਾ ਸਰਕਾਰਾਂ ਤੇ ਰਾਜਸੀ ਪਾਰਟੀਆਂ ਨੂੰ ਗੁਪਤ ਜਾਣਕਾਰੀ ਵੇਚਣ ਵਾਲਾ ਅਦਾਰਾ ਬਣ ਗਿਆ
Published : Mar 23, 2018, 3:32 am IST
Updated : Mar 23, 2018, 3:32 am IST
SHARE ARTICLE
Mark Zukerberg
Mark Zukerberg

ਮਾਰਕ ਜ਼ੁਕਰਬਰਗ ਨੇ ਸਾਡੇ ਅੰਦਰ ਪਨਪਦੀਆਂ ਕਮਜ਼ੋਰੀਆਂ ਦੀ ਨਬਜ਼ ਨੂੰ ਫੜ ਲਿਆ।

ਮਾਰਕ ਜ਼ੁਕਰਬਰਗ ਨੇ ਸਾਡੇ ਅੰਦਰ ਪਨਪਦੀਆਂ ਕਮਜ਼ੋਰੀਆਂ ਦੀ ਨਬਜ਼ ਨੂੰ ਫੜ ਲਿਆ। ਉਸ ਦਾ ਤੋੜ ਤਾਂ ਸਾਡੇ ਅੰਦਰ ਹੈ ਹੀ। ਸਾਡੀ ਪਰਖਣ, ਹਮਦਰਦੀ ਕਰਨ, ਪਿਆਰ ਕਰਨ ਤੇ ਸਮਝ ਦੀ ਸ਼ਕਤੀ ਹੀ ਮਾਰਕ ਜ਼ੁਕਰਬਰਗ ਵਰਗਿਆਂ ਨੂੰ ਹਰਾ ਸਕਦੀ ਹੈ। ਜੇ ਉਹ ਤੁਹਾਡਾ ਪ੍ਰਯੋਗ ਕਰਦੇ ਹਨ ਤਾਂ ਤੁਸੀ ਸਿਆਣੇ ਬਣੋ, ਭੇਡਚਾਲ ਤੋਂ ਬੱਚ ਕੇ ਅਪਣੇ ਦਿਮਾਗ਼ ਦਾ ਪ੍ਰਯੋਗ ਕਰੋ। ਜਦੋਂ ਤਕ ਮਨੁੱਖ, ਤਕਨੀਕ ਦਾ ਪ੍ਰਯੋਗ ਕਰਦਾ ਰਹੇਗਾ, ਉਦੋਂ ਤਕ ਤਾਂ ਠੀਕ ਹੈ ਪਰ ਜਦੋਂ ਤਕਨੀਕ ਦਾ ਗ਼ੁਲਾਮ ਬਣ ਜਾਵੇਗਾ, ਆਉਣ ਵਾਲਾ ਕਲ ਹਨੇਰੇ ਵਿਚ ਘਿਰ ਜਾਵੇਗਾ।

ਫ਼ੇਸਬੁਕ ਦੀ ਸ਼ੁਰੂਆਤ ਇਕ ਕਮਜ਼ੋਰ, ਬੇ-ਹਯਾ ਪਰ ਬੇਹੱਦ ਸ਼ਾਤਰ ਯੂਨੀਵਰਸਟੀ ਵਿਦਿਆਰਥੀ ਮਾਰਕ ਜ਼ੁਕਰਬਰਗ ਨੇ ਅਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਕੀਤੀ ਸੀ। ਉਸ ਸਮੇਂ ਇਸ ਪਿੱਛੇ ਜਿਹੜਾ ਮੰਤਵ ਕੰਮ ਕਰਦਾ ਸੀ, ਉੁਹ ਇਹ ਸੀ ਕਿ ਉਹ ਕੁੜੀਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਲੱਤਾਂ, ਨੱਕ, ਚਿਹਰੇ ਆਦਿ ਦੀ ਖ਼ੂਬਸੂਰਤੀ ਦੇ ਨੰਬਰ ਲਗਾ ਕੇ ਭੇਜਿਆ ਕਰਦੇ ਸਨ। ਪਰ ਫਿਰ ਇਸ ਛੇੜਛਾੜ ਅਤੇ ਕੁੜੀਆਂ ਨੂੰ ਖ਼ੁਸ਼ ਕਰਨ ਦੀ ਯੋਜਨਾ ਦੀ ਲੋਕ-ਪ੍ਰਿਯਤਾ ਵੇਖਦੇ ਹੋਏ, ਇਸ ਨੂੰ ਸਮਾਜਕ ਪਲੇਟਫ਼ਾਰਮ ਵਜੋਂ ਘੜਨਾ ਸ਼ੁਰੂ ਕੀਤਾ ਗਿਆ। ਇਸ ਨੂੰ ਘੜਨ ਵਾਲੇ ਮਾਰਕ ਦੇ ਦੋਸਤ, ਉਸ ਨੂੰ ਛੇਤੀ ਹੀ ਛੱਡ ਗਏ ਅਤੇ ਹੁਣ ਇਸ ਪਲੇਟਫ਼ਾਰਮ ਨੇ ਵੀ ਉਸੇ ਤਰ੍ਹਾਂ ਦੀਆਂ ਕਮਜ਼ੋਰ ਦੋਸਤੀਆਂ ਨੂੰ ਜਨਮ ਦੇਣਾ ਸ਼ੁਰੂ ਕਰ ਦਿਤਾ ਹੈ। ਮਾਰਕ ਜ਼ੁਕਰਬਰਗ ਅਤੇ ਫ਼ੇਸਬੁਕ ਅੱਜ ਇਕ ਵੱਡੇ ਵਿਵਾਦ ਵਿਚ ਫੱਸ ਗਏ ਹਨ। ਉਨ੍ਹਾਂ ਵਲੋਂ ਫ਼ੇਸਬੁਕ ਨੂੰ ਵਰਤਣ ਵਾਲੇ ਲੋਕਾਂ ਬਾਰੇ ਜਾਣਕਾਰੀ ਨੂੰ ਅਮਰੀਕੀ ਚੋਣਾਂ ਵਿਚ ਇਸਤੇਮਾਲ ਕਰਨ ਦੇ ਕੁੱਝ ਪ੍ਰਗਟਾਵੇ ਹੋਏ ਹਨ। ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਭਾਜਪਾ ਅਤੇ ਕਾਂਗਰਸ ਵੀ ਫ਼ੇਸਬੁਕ ਦੀਆਂ ਸੇਵਾਵਾਂ ਦਾ ਲਾਭ ਉਠਾਂਦੀਆਂ ਰਹੀਆਂ ਹਨ।ਡੋਨਾਲਡ ਟਰੰਪ ਹੋਵੇ, ਭਾਜਪਾ ਹੋਵੇ, ਕਾਂਗਰਸ ਹੋਵੇ ਜਾਂ ਕੋਈ ਵੱਡਾ ਸੇਠ ਹੋਵੇ, ਉਹ ਕਿਸੇ ਵੀ ਮਨੁੱਖੀ ਕਮਜ਼ੋਰੀ ਦਾ ਫ਼ਾਇਦਾ ਲੈਣ ਦਾ ਮੌਕਾ ਹੱਥੋਂ ਨਹੀਂ ਜਾਣ ਦੇਂਦੇ। ਫ਼ੇਸਬੁਕ ਛੱਡੋ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੁਣ ਭਗਵੇਂ ਚੋਲੇ ਪਾਈ ਮੰਦਰਾਂ ਵਿਚ ਮੱਥਾ ਟੇਕਣ ਦਾ ਵਿਖਾਵਾ ਕਰ ਰਹੇ ਹਨ ਤਾਕਿ ਹਿੰਦੂ ਵੋਟਰ ਸਿਰਫ਼ ਮੋਦੀ ਨੂੰ ਹੀ ਹਿੰਦੂ ਨਾ ਸਮਝਦੇ ਰਹਿਣ ਤੇ ਸਮਝ ਲੈਣ ਕਿ 'ਹਮ ਭੀ ਕਿਸੇ ਸੇ ਕਮ (ਹਿੰਦੂ) ਨਹੀਂ ਹੈਂ।'ਮਾਰਕ ਜ਼ੁਕਰਬਰਗ ਨੇ ਮਨੁੱਖ ਦੇ ਨਫ਼ਰਤ ਅਤੇ ਈਰਖਾ ਵਰਗੇ ਨਾਂਹ-ਪੱਖੀ ਅਹਿਸਾਸਾਂ ਦੇ ਦਮ ਤੇ ਇਕ ਵੱਡਾ ਬਾਜ਼ਾਰ ਬਣਾ ਲਿਆ ਹੈ ਅਤੇ ਜਦੋਂ ਅਸੀ ਅਪਣੀ ਸਾਰੀ ਨਿਜੀ ਜਾਣਕਾਰੀ ਇਸ ਵਿਚ ਭਰ ਦੇਂਦੇ ਹਾਂ ਤਾਂ ਅਸੀ ਇਹ ਕਦੇ ਨਹੀਂ ਸੋਚਦੇ ਕਿ ਇਸ ਦਾ ਪ੍ਰਯੋਗ ਕਿਸ ਤਰ੍ਹਾਂ ਹੋਵੇਗਾ। ਸਾਨੂੰ ਜਦੋਂ ਮੁਫ਼ਤ ਵਿਚ ਅਪਣਾ ਨਾਂ ਸਾਰੇ ਸੰਸਾਰ ਵਿਚ ਫੈਲਦਾ ਨਜ਼ਰ ਆਉਂਦਾ ਹੈ ਤਾਂ ਫਿਰ ਅਸੀ ਬਾਕੀ ਸੱਭ ਕੁੱਝ ਭੁੱਲ ਜਾਂਦੇ ਹਾਂ। ਭਾਵੇਂ ਸਾਡਾ ਮਤਲਬ ਅਨਜਾਣੇ ਲੋਕਾਂ ਤੋਂ ਅਪਣੀ ਤਸਵੀਰ ਲਈ ਵੱਧ ਤੋਂ ਵੱਧ ਤਾਰੀਫ਼ ਸੁਣਨਾ ਹੁੰਦਾ ਹੈ ਜਾਂ ਅਸੀ ਅਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਾਂ ਜਾਂ ਅਸੀ ਸਾਰੀ ਦੁਨੀਆਂ ਵਿਚ ਨਕਲੀ ਦੋਸਤੀ ਦਾ ਘੇਰਾ ਵਧਾਉਣਾ ਚਾਹੁੰਦੇ ਹਾਂ, ਅਸੀ ਇਸ ਮੰਚ ਨਾਲ ਜੁੜਦੇ ਗਏ। ਪਰ ਇਸ ਮੰਚ ਨੇ ਆਖ਼ਰ ਅਪਣਾ ਮਤਲਬ ਵੀ ਤਾਂ ਕਢਣਾ ਹੀ ਸੀ।

AstonAston

ਆਖ਼ਰ ਕੋਈ ਸਮਾਜ ਸੇਵਾ ਦਾ ਟੀਚਾ ਲੈ ਕੇ ਤਾਂ ਕੰਮ ਕਰਨ ਉਹ ਨਹੀਂ ਸਨ ਆਏ।ਵਾਰ ਵਾਰ ਚੇਤਾਵਨੀਆਂ ਆਉਂਦੀਆਂ ਰਹੀਆਂ ਹਨ ਕਿ ਫ਼ੇਸਬੁਕ ਜਾਂ ਹੋਰ ਸੋਸ਼ਲ ਪਲੇਟਫ਼ਾਰਮਾਂ ਨੇ ਸਾਡੀ ਅਪਣੀ ਸੋਚਣ ਅਤੇ ਪਰਖਣ ਦੀ ਤਾਕਤ ਘਟਾ ਦਿਤੀ ਹੈ ਅਤੇ ਇਹ ਤਾਕਤ ਹੀ ਸਾਡੀ ਬੁਨਿਆਦ ਹੈ। ਅਸੀ ਅਪਣੇ ਨਾਲ ਬੈਠੇ ਲੋਕਾਂ ਦੀ ਗੱਲ ਨਹੀਂ ਸੁਣਦੇ ਪਰ ਕਿਸੇ ਅਨਜਾਣੇ ਦੀ ਕੀਤੀ ਟਿਪਣੀ ਦਾ ਅਸਰ ਝੱਟ ਕਬੂਲ ਕਰ ਲੈਂਦੇ ਹਾਂ ਕਿਉਂਕਿ ਸਾਨੂੰ ਇਹ 'ਅਸਮਾਨੋਂ ਉਤਰਿਆ' ਸੱਚ ਲੱਗਣ ਲਗਦਾ ਹੈ। ਖ਼ਬਰਾਂ ਅੱਗ ਵਾਂਗ ਫੈਲਦੀਆਂ ਹਨ ਪਰ ਉਨ੍ਹਾਂ ਨੂੰ ਪਰਖਣਾ ਅਸੀ ਬੰਦ ਕਰ ਦਿਤਾ ਹੈ। ਫ਼ੇਸਬੁਕ ਅਸਲ ਵਿਚ ਇਕ ਧਰਮ ਬਣ ਚੁੱਕਾ ਹੈ। ਅਜੇ ਵੀ ਫ਼ੇਸਬੁਕ ਤੋਂ ਕੰਮ ਦੀ ਜਾਂ ਚੰਗੀ ਜਾਣਕਾਰੀ ਵੀ ਢੇਰ ਸਾਰੀ ਮਿਲ ਜਾਂਦੀ ਹੈ। ਫ਼ੇਸਬੁਕ ਪ੍ਰਯੋਗ ਕਰਨ ਵਾਲੇ ਲੋਕ ਚੰਗੀਆਂ ਗੱਲਾਂ ਵੀ ਪੜ੍ਹ/ਸੁਣ ਲੈਂਦੇ ਹਨ।ਯੂ-ਟਿਊਬ ਦੇ ਤੱਥਾਂ ਨੂੰ ਸਮਝਣਾ ਸ਼ੁਰੂ ਕਰੀਏ ਤਾਂ ਪਤਾ ਲੱਗੇਗਾ ਕਿ ਸਾਡਾ ਸਮਾਜ ਕਿਸ ਤਰ੍ਹਾਂ ਦੀਆਂ ਸੋਚਾਂ ਨੂੰ ਅਪਣੇ ਮਨਾਂ ਅੰਦਰ ਪਾਲ ਰਿਹਾ ਹੈ। 'ਢਿਨਚੈਕ ਪੂਜਾ' ਯੂ-ਟਿਊਬ ਦੀ ਇਕ ਵੱਡੀ ਭਾਰਤੀ ਸਟਾਰ ਰਹਿ ਚੁੱਕੀ ਹੈ ਜਿਸ ਦੀ ਹਰ ਵੀਡੀਉ ਵੇਖਣ ਵਾਲੇ ਲੋਕਾਂ ਦੀ ਗਿਣਤੀ ਪਲਾਂ ਵਿਚ ਲੱਖਾਂ ਹੋ ਜਾਂਦੀ ਹੈ। ਅਮਰੀਕਾ ਦੇ ਵੱਡੇ ਬਲਾਗਰ ਲੋਗਨ ਪੌਲ ਦੀ ਗੱਲ ਸੁਣੋ ਤਾਂ ਸੋਚਦੇ ਰਹਿ ਜਾਉਗੇ ਕਿ ਇਹ ਕੀ ਕਹਿਣਾ ਚਾਹ ਰਿਹਾ ਹੈ ਪਰ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਵਿਚ ਹੈ।
ਵਟਸਐਪ ਨੂੰ ਬਣਾਉਣ ਵਾਲੇ ਬ੍ਰਾਇਨ ਐਕਟਨ ਨੇ ਕਿਹਾ ਹੈ ਕਿ ਫ਼ੇਸਬੁਕ ਨੂੰ ਭੁਲ ਜਾਉ। ਪਰ ਫਿਰ ਕੋਈ ਹੋਰ ਆ ਜਾਵੇਗਾ। ਇਹ ਵੀ ਤਾਂ ਇਕ ਭੇਡਚਾਲ ਹੀ ਹੈ। ਮਾਰਕ ਜ਼ੁਕਰਬਰਗ ਨੇ ਸਾਡੇ ਅੰਦਰ ਪਨਪਦੀਆਂ ਕਮਜ਼ੋਰੀਆਂ ਦੀ ਨਬਜ਼ ਨੂੰ ਫੜ ਲਿਆ। ਉਸ ਦਾ ਤੋੜ ਤਾਂ ਸਾਡੇ ਅੰਦਰ ਹੈ ਹੀ। ਸਾਡੀ ਪਰਖਣ, ਹਮਦਰਦੀ ਕਰਨ, ਪਿਆਰ ਕਰਨ ਤੇ ਸਮਝ ਦੀ ਸ਼ਕਤੀ ਹੀ ਮਾਰਕ ਜ਼ੁਕਰਬਰਗ ਵਰਗਿਆਂ ਨੂੰ ਹਰਾ ਸਕਦੀ ਹੈ। ਜੇ ਉਹ ਤੁਹਾਡਾ ਪ੍ਰਯੋਗ ਕਰਦੇ ਹਨ ਤਾਂ ਤੁਸੀ ਸਿਆਣੇ ਬਣੋ, ਭੇਡਚਾਲ ਤੋਂ ਬੱਚ ਕੇ ਅਪਣੇ ਦਿਮਾਗ਼ ਦਾ ਪ੍ਰਯੋਗ ਕਰੋ। ਜਦੋਂ ਤਕ ਮਨੁੱਖ ਤਕਨੀਕ ਦਾ ਪ੍ਰਯੋਗ ਕਰਦਾ ਰਹੇਗਾ, ਉਦੋਂ ਤਕ ਤਾਂ ਠੀਕ ਹੈ ਪਰ ਜਦੋਂ ਤਕਨੀਕ ਦਾ ਗ਼ੁਲਾਮ ਬਣ ਜਾਵੇਗਾ, ਆਉਣ ਵਾਲਾ ਕਲ ਹਨੇਰੇ ਵਿਚ ਘਿਰ ਜਾਵੇਗਾ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement