Editorial: ਭਾਜਪਾ ਸਿਰਫ਼ ਅਪਣੇ ਬਾਰੇ ਹੀ ਨਹੀਂ, ਸਗੋਂ ਸਮੂਹ ਭਾਰਤ ਵਾਸੀਆਂ ਬਾਰੇ ਸੋਚੇ
Published : Jul 23, 2024, 7:04 am IST
Updated : Jul 25, 2024, 7:52 am IST
SHARE ARTICLE
BJP should think not only about itself, but about all Indians Editorial
BJP should think not only about itself, but about all Indians Editorial

Editorial: ਇਸ ਵਾਰ ਭਾਜਪਾ ਨੂੰ ਆਰ.ਐਸ.ਐਸ. ਦਾ ਪੂਰਾ ਸਮਰਥਨ ਨਹੀਂ ਮਿਲ ਪਾਇਆ।

BJP should think not only about itself, but about all Indians Editorial: ਇਕ ਵਾਰ ਆਰਐਸਐਸ ਦੇ ਮੁਖੀ ਦੀਨ ਦਿਆਲ ਉਪਧਿਆਏ ਨੂੰ ਪੁਛਿਆ ਗਿਆ ਕਿ ਤਾਕਤ ਹਰ ਚੀਜ਼ ਨੂੰ ਖ਼ਰਾਬ ਕਰ ਦਿੰਦੀ ਹੈ ਤੇ ਜਦੋਂ ਸੰਪੂਰਨ ਤਾਕਤ ਮਿਲ ਜਾਵੇ ਤਾਂ ਭ੍ਰਿਸ਼ਟ ਹੋਣਾ ਲਾਜ਼ਮੀ ਹੈ। ਜੇ ਜਨ ਸੰਘ ਦੇ ਆਗੂਆਂ ਨੂੰ ਤਾਕਤ ਮਿਲ ਗਈ ਤਾਂ ਉਹ ਭ੍ਰਿਸ਼ਟ ਨਹੀਂ ਹੋ ਜਾਣਗੇ? ਉਨ੍ਹਾਂ ਜਵਾਬ ਦਿਤਾ ਕਿ ਇਹ ਮੁਮਕਿਨ ਹੈ ਪਰ ਫਿਰ ਉਹ ਇਹ ਵੀ ਯਾਦ ਰੱਖਣ ਕਿ ਸੰਘ ਦੀ ਜੋ ਤਾਕਤ ਹੈ, ਉਹ ਅਜਿਹੀ ਹੈ ਕਿ ਜਿਸ ਨੇ ਇਕ ਸਿਆਸੀ ਪਾਰਟੀ ਦੀ ਸ਼ੁਰੂਆਤ ਕੀਤੀ, ਉਹ ਉਸ ਨੂੰ ਖ਼ਤਮ ਵੀ ਕਰ ਸਕਦੀ ਹੈ। ਅੱਜ ਤਕ ਇਹ ਸੋਚ ਭਾਜਪਾ ਤੇ ਆਰ.ਐਸ.ਐਸ. ਵਿਚ ਸੀ ਕਿ ਭਾਜਪਾ ਤਾਂ ਆਰ.ਐਸ.ਐਸ. ਤੋਂ ਬਿਨਾਂ ਅਧੂਰੀ ਹੈ। ਪਰ ਜਿਵੇਂ-ਜਿਵੇਂ ਸਮਾਂ ਨਿਕਲ ਰਿਹਾ ਹੈ, ਇਨ੍ਹਾਂ ਚੋਣਾਂ ਨੇ ਇਹ ਵੀ ਵਿਖਾਇਆ ਕਿ ਆਰ.ਐਸ.ਐਸ. ਤੇ ਭਾਜਪਾ ਵਿਚ ਉਹੀ ਹੋਇਆ ਜੋ ਆਮ ਘਰ ਵਿਚ ਹੁੰਦਾ ਹੈ। ਬਜ਼ੁਰਗ ਨੂੰ ਲਗਦਾ ਹੈ ਕਿ ਮੇਰੇ ਘਰ ਜੰਮੇ ਬੱਚੇ ਉਤੇ ਹਮੇਸ਼ਾ ਮੇਰਾ ਹੀ ਹੱਕ ਰਹੇਗਾ ਤੇ ਭਾਜਪਾ ਦੇ ਆਗੂਆਂ ਨੂੰ ਇਹ ਲਗਣਾ ਸ਼ੁਰੂ ਹੋ ਗਿਆ ਕਿ ਉਹ ਅਪਣੀ ਜਣਨੀ ਤੋਂ ਵੱਡੇ ਹਨ। 

ਚੋਣਾਂ ਵਿਚ ਜੋ ਵਾਪਰਿਆ, ਉਸ ਦੀ ਸ਼ੁਰੂਆਤ ਪਹਿਲਾਂ ਤੋਂ ਹੀ ਹੋ ਗਈ ਸੀ ਕਿਉਂਕਿ ਕਿਤੇ ਨਾ ਕਿਤੇ ਆਰ.ਐਸ.ਐਸ. ਦੇ ਜੋ ਆਗੂ ਸਨ, ਉਨ੍ਹਾਂ ਦੀ ਵਿਚਾਰਧਾਰਾ ਨੂੰ ਭਾਜਪਾ ਵਲੋਂ ਅਪਣਾਇਆ ਨਹੀਂ ਜਾ ਰਿਹਾ ਸੀ।  ਆਰ.ਐਸ.ਐਸ. ਅਪਣੇ ਆਪ ਨੂੰ ਕਦੀ ਵੀ ਸਿਆਸੀ ਸੰਗਠਨ ਨਹੀਂ ਕਹਿੰਦੀ ਭਾਵੇਂ ਉਹ ਚੋਣਾਂ ਵਿਚ ਅਪਣਾ ਸਾਰਾ ਖੋਜ ਅਤੇ ਵਿਚਾਰ ਦਾ ਕੰਮ ਛੱਡ ਕੇ, ਸਿਆਸੀ ਪ੍ਰਚਾਰ ਵਿਚ ਜੁਟ ਜਾਂਦੀ ਹੈ। ਉਹ ਇਹੋ ਕਹਿੰਦੇ ਨੇ ਕਿ ਇਹ ਜੋ ਮੁੱਦੇ ਹਨ ਤੇ ਜੋ ਉਨ੍ਹਾਂ ਪਿੱਛੇ ਸੋਚ ਹੈ, ਉੁਹ ਉਨ੍ਹਾਂ ਬਾਰੇ ਚਰਚਾਵਾਂ ਕਰਦੇ ਹਨ। 

ਇਸ ਵਾਰ ਭਾਜਪਾ ਨੂੰ ਆਰ.ਐਸ.ਐਸ. ਦਾ ਪੂਰਾ ਸਮਰਥਨ ਨਹੀਂ ਮਿਲ ਪਾਇਆ। ਪਿਛਲੇ ਪੂਰੇ ਮਹੀਨੇ ਚੋਣਾਂ ਤੋਂ ਬਾਅਦ ਆਰ.ਐਸ.ਐਸ. ਦੇ ਕੁੱਝ ਵੱਡੇ ਆਗੂਆਂ ਵਲੋਂ ਬਿਆਨ ਆਉਂਦੇ ਰਹੇ ਕਿ ਜਿਹੜੇ ਅਪਣੇ ਆਪ ਨੂੰ ‘ਹੰਕਾਰੀ’ ਸਮਝਦੇ ਰਹੇ, ਉਹ 240 ’ਤੇ ਆ ਕੇ ਰੁਕ ਗਏ ਨੇ। ਉਸ ਤੋਂ ਬਾਅਦ ਭਾਜਪਾ ਦੇ ਆਗੂਆਂ ਵਲੋਂ ਰਿਸ਼ਤਾ ਦੁਬਾਰਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਬਾਰੇ ਵਿਚਾਰ ਕਰਨ ਲਈ ਆਰ.ਐਸ.ਐਸ. ਦੇ ਆਗੂਆਂ ਕੋਲ ਗਏ। ਪਰ ਬੀਤੇ ਦਿਨੀਂ ਮੋਹਨ ਭਾਗਵਤ ਨੇ ਕਿਹਾ ਕਿ ਇਕ ਇਨਸਾਨ ਅਪਣੇ ਆਪ ਨੂੰ ਦੇਵਤਾ ਜਾਂ ਭਗਵਾਨ ਸਮਝਣ ਦੀ ਗ਼ਲਤੀ ਨਾ ਕਰ ਲਵੇ, ਕੰਮ ਸਿਰਫ਼ ਸਮੁੱਚੀ ਇਨਸਾਨੀਅਤ ਲਈ ਕਰਨ ਦੇ ਹਨ। ਇਹ ਬਿਆਨ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਅਪਣਾ ਨਿਸ਼ਾਨਾ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲਾਇਆ ਹੈ ਕਿਉਂਕਿ ਚੋਣਾਂ ਦੌਰਾਨ ਇਕ ਵਾਰ ਨਰਿੰਦਰ ਮੋਦੀ ਨੇ ਭਾਵੁਕ ਹੋ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਮ ਇਨਸਾਨ ਨਹੀਂ ਹਨ ਸਗੋਂ ਕਿਸੇ ਹੋਰ ਹੀ ਅਵਤਾਰ ਵਿਚ ਭਾਰਤ ਦੀ ਸੇਵਾ ਕਰਨ ਲਈ ਆਏ ਹਨ। 

ਪ੍ਰਵਾਰਾਂ ਵਿਚ ਜਦੋਂ ਫ਼ੁੱਟ ਦੀਆਂ ਤਰੇੜਾਂ ਪੈ ਜਾਂਦੀਆਂ ਹਨ ਤਾਂ ਪ੍ਰਵਾਰ ਟੁੱਟ ਜਾਂਦੇ ਹਨ। ਇੰਜ ਅਖ਼ੀਰ ’ਚ ਇਹੋ ਤੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਜਦੋਂ ਮਾਂ-ਬਾਪ ਇਕ ਬੱਚੇ ਨੂੰ ਪਿਆਰ ਜਾਂ ਅਪਣੇਪਣ ਨਾਲ ਨਾ ਪਾਲਣ ਅਤੇ ਸਿਰਫ਼ ਅਪਣੇ ਅਰਮਾਨਾਂ ਨੂੰ ਪੂਰਾ ਕਰਨ ਲਈ ਪਾਲਣ ਤਾਂ ਉਹ ਬੱਚਾ ਕਦੀ ਨਾ ਕਦੀ ਉਨ੍ਹਾਂ ਤੋਂ ਵਖਰਾ ਹੋ ਕੇ ਅਪਣੀ ਵਖਰੀ ਸੋਚ ਧਾਰ ਲੈਂਦਾ ਹੈ। ਭਾਜਪਾ ਤੇ ਆਰ.ਐਸ.ਐਸ. ਵਿਚ ਵੀ ਅੱਜ ਉਹੀ ਹੋਇਆ ਹੈ। ਇਹ ਲੜਾਈ ਹੰਕਾਰ ਦੀ ਨਹੀਂ, ਸਗੋਂ ਦੋਵੇਂ ਵੱਡੇ ਆਗੂਆਂ ਪਿਛੇ ਲੱਗੇ ਸਮਰਥਨ ਦੀ ਹੈ। ਭਾਜਪਾ ਨੂੰ ਇਕ ਸਿਆਸੀ ਪਾਰਟੀ ਹੋਣ ਦੇ ਨਾਤੇ ਨਾ ਸਿਰਫ਼ ਅਪਣੇ ਸਮਰਥਕਾਂ ਬਲਕਿ ਅਪਣੇ ਵਿਰੋਧੀਆਂ ਦੇ ਸਮਰਥਕਾਂ ਬਾਰੇ ਵੀ ਸੋਚਣਾ ਪਵੇਗਾ ਤੇ ਜੇ ਉਹ ਅਪਣੀ ਇਕ ਵਿਚਾਰਧਾਰਾ ਨੂੰ ਚਲਾਉਂਦੇ ਰਹੇ ਤਾਂ ਉਨ੍ਹਾਂ ਦੀ ਤਾਕਤ ਘਟਦੀ ਜਾਵੇਗੀ। ਪਰ ਆਰ.ਐਸ.ਐਸ. ਨੇ ਭਾਜਪਾ ਨਾਮ ਦਾ ਬੱਚਾ ਜੰਮਿਆ ਹੀ ਅਪਣੀ ਸੋਚ ਲਈ ਸੀ। ਇਨ੍ਹਾਂ ਦੋਵਾਂ ਦੇ ਵਿਚਕਾਰ ਦੀ ਦੂਰੀ ਜੇ ਘਟਦੀ ਹੈ ਤਾਂ ਕੀ ਭਾਜਪਾ ਅਤੇ ਵਿਰੋਧੀ ਧਿਰ ਦਾ ਸਮਰਥਨ ਕਰਨ ਵਾਲੇ ਅਵਾਮ ਵਿਚ ਦੂਰੀ ਵਧੇਗੀ?
- ਨਿਮਰਤ ਕੌਰ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement