
ਜੱਜ ਨੂੰ ਇਨ੍ਹਾਂ ਬਲਾਤਕਾਰੀਆਂ ਦੀ ਜ਼ਾਤ ‘ਪੰਡਤ’ ਨਜ਼ਰ ਆਉਂਦੀ ਹੈ ਪਰ ਇਸ ਔਰਤ ਨਾਲ ਹੋਇਆ ਤਸ਼ੱਦਦ ਤੇ ਬਲਾਤਕਾਰ ਨਹੀਂ।
ਜੱਜ ਨੂੰ ਇਨ੍ਹਾਂ ਬਲਾਤਕਾਰੀਆਂ ਦੀ ਜ਼ਾਤ ‘ਪੰਡਤ’ ਨਜ਼ਰ ਆਉਂਦੀ ਹੈ ਪਰ ਇਸ ਔਰਤ ਨਾਲ ਹੋਇਆ ਤਸ਼ੱਦਦ ਤੇ ਬਲਾਤਕਾਰ ਨਹੀਂ। ਸੁਪਰੀਮ ਕੋਰਟ ਚੁੱਪ ਹੈ, ਸਰਕਾਰ ਚੁੱਪ ਹੈ, ਮਹਿਲਾ ਰਾਸ਼ਟਰਪਤੀ ਚੁੱਪ ਹੈ, ਸਾਰੇ ਸਿਆਸਤਦਾਨ ਚੁੱਪ ਹਨ, ਸਾਰੀਆਂ ਸਿਆਸੀ ਪਾਰਟੀਆਂ ਦੀਆਂ ਮਹਿਲਾਵਾਂ ਚੁੱਪ ਹਨ ਕਿਉਂਕਿ ਬਿਲਕਿਸ ਬਾਨੋ ਮੁਸਲਮਾਨ ਹੈ ਤੇ ਮੁਸਲਮਾਨ ਵਾਸਤੇ ਆਵਾਜ਼ ਚੁਕਣੀ ਅੱਜ ਦੇ ਮਾਹੌਲ ਵਿਚ ‘ਲਾਹੇਵੰਦੀ’ ਨਹੀਂ।
ਭਾਰਤ ਵਿਚ ਵੀ ਤੇ ਪਾਕਿਸਤਾਨ ਵਿਚ ਵੀ ਦੋਵੇਂ ਪਾਸੇ ਔਰਤਾਂ ਨਾਲ ਹੋਏ ਜ਼ੁਲਮ ਨੂੰ ਵੇਖ ਕੇ ਵੀ ਜੇ ਦੋਹਾਂ ਦੇਸ਼ਾਂ ਦੀਆਂ ਨਾਰੀ ਸੰਸਥਾਵਾਂ ਵੀ ਚੁੱਪ ਹਨ ਤਾਂ ਸਪੱਸ਼ਟ ਹੈ ਕਿ ਉਹ ਵੀ ਮੰਨਦੀਆਂ ਹਨ ਕਿ ਇਕ ਘੱਟ ਗਿਣਤੀ ਔਰਤ ਦਾ ਕੋਈ ਹੱਕ ਨਹੀਂ, ਕੋਈ ਅਧਿਕਾਰ ਨਹੀਂ। ਨਿਰਭਿਆ ਜੋਤੀ ਸਿੰਘ ਲਈ ਦੇਸ਼ ਸੜਕਾਂ ’ਤੇ ਆ ਗਿਆ ਸੀ ਪਰ ਬਿਲਕਿਸ ਬਾਨੋ ਲਈ ਪੱਤਾ ਨਹੀਂ ਹਿਲ ਰਿਹਾ। ਫਿਰ ਕਾਰਨ ਤਾਂ ਉਸ ਦਾ ਧਰਮ ਹੀ ਹੋਇਆ।
Deena Kaur Father
ਅੱਜ ਭਾਰਤ ਵਿਚ ਵੱਡੇ ਆਗੂ ਪਾਕਿਸਤਾਨ ਵਿਚ ਰਹਿੰਦੇ ਇਕ ਸਿੱਖ ਪ੍ਰਵਾਰ ਦੀ ਲੜਕੀ ਦੇ, ਉਥੋਂ ਦੇ ਇਕ ਮੁਸਲਮਾਨ ਨਾਲ ਕੀਤੇ ਜਬਰੀ ਨਿਕਾਹ ’ਤੇ ਰੋਸ ਪ੍ਰਗਟ ਕਰ ਰਹੇ ਹਨ। ਭਾਰਤ ਵਿਚ ਇਕ ਮੁਸਲਮਾਨ ਔਰਤ (ਬਿਲਕਿਸ ਬਾਨੋ) ਅਪਣੇ 11 ਸਮੂਹਕ ਬਲਾਤਕਾਰੀਆਂ ਵਲੋਂ ਤਿੰਨ ਸਾਲ ਦੇ ਬੱਚੇ ਦੇ ਕਾਤਲਾਂ ਤੇ ਮਾਂ ਤੇ ਦੋ ਭੈਣਾਂ ਦੇ ਬਲਾਤਕਾਰੀਆਂ ਨੂੰ ਅਦਾਲਤ ਵਲੋਂ ਰਿਹਾਅ ਕਰ ਦੇਣ ਤੇ ਉਨ੍ਹਾਂ ਨੂੰ ਮਿਲੀ ਪੈਰੋਲ ’ਤੇ ਦੁਹਾਈ ਪਾ ਰਹੀ ਹੈ। ਅੱਜ ਦੇ ਦਿਨ ਹੀ ਪਾਕਿਸਤਾਨ ਵਿਚ ਇਕ ਹਿੰਦੂ ਨੂੰ ਝੂਠੇ ਫ਼ਿਰਕੂ ਨਫ਼ਰਤ ਦੇ ਮਾਮਲੇ ਵਿਚ ਫਸਾਏ ਜਾਣ ਤੋਂ ਬਾਅਦ ਇਕ ਫ਼ਿਰਕੂ ਭੀੜ ਨੇ ਘੇਰ ਲਿਆ ਤੇ ਉਹ ਉੱਚੀ ਇਮਾਰਤ ’ਤੇ ਚੜ੍ਹ ਕੇ ਅਪਣੀ ਜਾਨ ਬਚਾਉਂਦਾ ਵੇਖਿਆ ਗਿਆ। ਤੇ ਉਸੇ ਦਿਨ ਮਹਿਬੂਬਾ ਮੁਫ਼ਤੀ ਨੇ ਅਪਣੇ ਆਪ ਨੂੰ ਅਪਣੇ ਘਰ ਵਿਚ ਸਰਕਾਰ ਵਲੋਂ ਨਜ਼ਰਬੰਦ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
Mehbooba Mufti
ਮਹਿਬੂਬਾ ਮੁਫ਼ਤੀ ਵਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਸਰਕਾਰ ਨੇ 25 ਲੱਖ ਵੋਟਰਾਂ ਨੂੰ ਜੰਮੂ-ਕਸ਼ਮੀਰ ਵਿਚ ਮਾਨਤਾ ਦੇ ਦਿਤੀ ਹੈ ਜੋ ਜੰਮੂ-ਕਸ਼ਮੀਰ ਦੇ ਵਾਸੀ ਨਹੀਂ ਰਹੇ। ਕਾਨੂੰਨ ਨੇ ਵੋਟ ਦਾ ਹੱਕ ਜੰਮੂ-ਕਸ਼ਮੀਰ ਵਿਚ ਜਨਮ ਲੈਣ ਅਤੇ ਪਿਛਲੇ 15 ਸਾਲਾਂ ਤੋਂ ਉਥੇ ਰਹਿ ਰਹੇ ਨਾਗਰਿਕਾਂ ਨੂੰ ਦਿਤਾ ਹੋਇਆ ਹੈ ਪਰ ਹੁਣ ਜੰਮੂ-ਕਸ਼ਮੀਰ ਵਿਚ ਬਾਹਰੋਂ ਲਿਆ ਕੇ ਤੈਨਾਤ ਕੀਤੇ ਗਏ ਫ਼ੌਜ ਤੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਕਰ ਲਏ ਜਾਣਗੇ।
ਜੋ ਕੁੱਝ ਪਾਕਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਨਾਲ ਹੋ ਰਿਹਾ ਹੈ, ਉਹ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਦੇਸ਼ ਦੀਆਂ ਘੱਟ-ਗਿਣਤੀਆਂ ਵਿਚਲੇ ਲੋਕ ਹਨ। ਉਹੀ ਸੱਭ ਅਸੀ ਵੀ ਇਸ ਦੇਸ਼ ਵਿਚ ਉਨ੍ਹਾਂ ਨਾਲ ਕਰਦੇ ਹਾਂ ਜੋ ਇਥੇ ਘੱਟ ਗਿਣਤੀ ਕੌਮ ਦੇ ਬੰਦੇ ਹਨ। ਯਾਨੀ ਕਿ ਸਾਡੀ ਤੇ ਉਨ੍ਹਾਂ ਦੀ ਸੋਚ ਵਿਚ ਕੋਈ ਫ਼ਰਕ ਨਹੀਂ। ਫ਼ਰਕ ਸਿਰਫ਼ ਇਹ ਹੈ ਕਿ ਕੌਣ ਕਿਸ ਦੇਸ਼ ਵਿਚ ਘੱਟ ਗਿਣਤੀ ਕੌਮ ਨਾਲ ਸਬੰਧਤ ਹੈ।
Bilkis Bano case convicts released from jail
ਇਕ ਔਰਤ ਦਾ 11 ਮਰਦਾਂ ਨੇ ਬਲਾਤਕਾਰ ਕੀਤਾ, ਜੋ ਉਸ ਦੀ ਮਾਂ ਨੂੰ ਵੇਖਣਾ ਪਿਆ। ਫਿਰ ਮਾਂ ਦਾ ਉਨ੍ਹਾਂ 11 ਮਰਦਾਂ ਨੇ ਬਲਾਤਕਾਰ ਕੀਤਾ, ਫਿਰ ਦੋ ਹੋਰ ਭੈਣਾਂ ਦਾ ਬਲਾਤਕਾਰ ਕੀਤਾ, ਤਿੰਨ ਸਾਲ ਦੀ ਬੇਟੀ ਨੂੰ ਮਾਰ ਦਿਤਾ ਤੇ ਇਹ ਔਰਤ ਬਿਲਕਿਸ ਬਾਨੋ ਉਸ ਵਕਤ 6 ਮਹੀਨੇ ਦੀ ਗਰਭਵਤੀ ਵੀ ਸੀ। ਇਕ ਜੱਜ ਨੂੰ ਇਨ੍ਹਾਂ ਬਲਾਤਕਾਰੀਆਂ ਦੀ ਜ਼ਾਤ ‘ਪੰਡਤ’ ਨਜ਼ਰ ਆਉਂਦੀ ਹੈ ਪਰ ਇਸ ਔਰਤ ਨਾਲ ਹੋਇਆ ਤਸ਼ਦਦ ਤੇ ਬਲਾਤਕਾਰ ਨਹੀਂ ਨਜ਼ਰ ਆਉਂਦਾ। ਸੁਪਰੀਮ ਕੋਰਟ ਚੁੱਪ ਹੈ, ਸਰਕਾਰ ਚੁੱਪ ਹੈ, ਮਹਿਲਾ ਰਾਸ਼ਟਰਪਤੀ ਚੁੱਪ ਹੈ, ਸਾਰੇ ਸਿਆਸਤਦਾਨ ਚੁੱਪ ਹਨ, ਸਾਰੀਆਂ ਸਿਆਸੀ ਪਾਰਟੀਆਂ ਦੀਆਂ ਮਹਿਲਾਵਾਂ ਚੁੱਪ ਹਨ ਕਿਉਂਕਿ ਬਿਲਕਿਸ ਬਾਨੋ ਮੁਸਲਮਾਨ ਹੈ ਤੇ ਮੁਸਲਮਾਨ ਵਾਸਤੇ ਆਵਾਜ਼ ਚੁਕਣੀ ਅੱਜ ਦੇ ਮਾਹੌਲ ਵਿਚ ‘ਲਾਹੇਵੰਦੀ’ ਨਹੀਂ।
Bilkis Bano
ਭਾਰਤ ਵਿਚ ਵੀ ਤੇ ਪਾਕਿਸਤਾਨ ਵਿਚ ਵੀ ਦੋਵੇਂ ਪਾਸੇ ਔਰਤਾਂ ਨਾਲ ਹੋਏ ਜ਼ੁਲਮ ਨੂੰ ਵੇਖ ਕੇ ਜੇ ਦੋਹਾਂ ਦੇਸ਼ਾਂ ਦੀਆਂ ਨਾਰੀ ਸੰਸਥਾਵਾਂ ਵੀ ਚੁੱਪ ਹਨ ਤਾਂ ਸਪੱਸ਼ਟ ਹੈ ਕਿ ਉਹ ਵੀ ਮੰਨਦੀਆਂ ਹਨ ਕਿ ਇਕ ਘੱਟ ਗਿਣਤੀ ਔਰਤ ਦਾ ਕੋਈ ਹੱਕ ਨਹੀਂ, ਕੋਈ ਅਧਿਕਾਰ ਨਹੀਂ। ਨਿਰਭਿਆ ਜੋਤੀ ਸਿੰਘ ਲਈ ਦੇਸ਼ ਸੜਕਾਂ ’ਤੇ ਆ ਗਿਆ ਸੀ ਪਰ ਬਿਲਕਿਸ ਬਾਨੋ ਲਈ ਪੱਤਾ ਨਹੀਂ ਹਿਲ ਰਿਹਾ। ਫਿਰ ਕਾਰਨ ਤਾਂ ਉਸ ਦਾ ਧਰਮ ਹੀ ਹੋਇਆ।
women!
ਇਕ ਸਮਾਂ ਸੀ ਜਦੋਂ ਸਿੱਖ ਹਰ ਧਰਮ ਦੀਆਂ ਬੇਟੀਆਂ, ਮਜ਼ਲੂਮਾਂ ਲਈ ਆਪ ਕੁਰਬਾਨ ਹੋ ਜਾਂਦੇ ਸਨ ਪਰ ਹੁਣ ਤਾਂ ਉਹ ਅਪਣੀਆਂ ਕੁੜੀਆਂ ਨੂੰ ਵੀ ਨਹੀਂ ਬਚਾ ਪਾ ਰਹੇ। ਅੱਜ ਘੱਟ ਗਿਣਤੀ ਹੋਣ ਦਾ ਅਸਲ ਮਤਲਬ ਸਮਝ ਆ ਰਿਹਾ ਹੈ। ਅੱਜ ਕੋਈ ਦੇਸ਼ ਸਿੱਖਾਂ ਦਾ ਨਹੀਂ ਤੇ ਅਜਿਹਾ ਕਹਿਣ ਦਾ ਮਤਲਬ ਸਿਰਫ਼ ਧਰਤੀ ਦਾ ਟੁਕੜਾ ਹੀ ਨਹੀਂ। ਸਿੱਖ ਫ਼ਲਸਫ਼ਾ ਅਸਲ ਵਿਚ ਕਿਰਦਾਰ ’ਤੇ ਜ਼ੋਰ ਦੇਂਦਾ ਹੈ ਤੇ ਇਕ ਸੱਚੇ ਸਿੱਖ ਨੂੰ ਜ਼ਮੀਨ ਦਾ ਟੁਕੜਾ ਨਹੀਂ ਬਲਕਿ ਉਨ੍ਹਾਂ ਦਾ ਸਾਫ਼ ਤੇ ਸੁੱਚਾ ਕਿਰਦਾਰ ਹੀ ਤਾਕਤਵਰ ਬਣਾਉਂਦਾ ਸੀ।
ਸਾਡੇ ਧਾਰਮਕ ਤੇ ਸਿਆਸੀ ਲੀਡਰਾਂ ਨੇ ਸਾਡੇ ਕਿਰਦਾਰ ਨੂੰ ਅਜਿਹੀ ਦੀਮਕ ਲਗਾਈ ਹੈ ਕਿ ਅੱਜ ਸਿੱਖ ਅਪਣੇ ਕਿਰਦਾਰ ਦਾ ਜ਼ਿਕਰ ਵੀ ਨਹੀਂ ਕਰਦਾ। ‘ਸਵਾ ਲੱਖ’ ਨਾਲ ਇਕ ਲੜਨ ਵਾਲਾ ਕਿਰਦਾਰ ਅੱਜ ਗ਼ਾਇਬ ਹੋ ਚੁੱਕਾ ਹੈ ਤੇ ਹੁਣ ਸਿੱਖ ਵੀ ਬਾਕੀ ਘੱਟ ਗਿਣਤੀਆਂ ਵਾਂਗ ਇਸ ਸਮਾਜ ਵਿਚ ਕਿਸੇ ਮਸੀਹੇ ਦੀ ਆਸ ਵਿਚ ਬੈਠੇ ਹਨ ਜੋ ਉਨ੍ਹਾਂ ਨੂੰ ਆ ਕੇ ਬਚਾਵੇ। ਇਸ ਦੁਨੀਆਂ ਵਿਚ ਧਾਰਮਕ ਕੱਟੜਪੁਣਾ ਜਿੱਤ ਰਿਹਾ ਹੈ ਤੇ ਇਨਸਾਨੀਅਤ ਹਾਰ ਰਹੀ ਹੈ। ਧਰਮ ਵਿਚ ਇਨਸਾਨੀਅਤ ਪੜ੍ਹਾਉਣ ਵਾਲਾ ਹਿੱਸਾ ਧਰਮ ਦੇ ਠੇਕੇਦਾਰਾਂ ਨੇ ਹੀ ਨਫ਼ਰਤ ਦੇ ਪਾਠ ਨਾਲ ਮਿਟਾ ਦਿਤਾ ਹੈ।
- ਨਿਮਰਤ ਕੌਰ