ਸ਼੍ਰੋਮਣੀ ਕਮੇਟੀ ਜੇ ਸੁਲਤਾਨਪੁਰ ਲੋਧੀ ਘਟਨਾ ਲਈ ਭਗਵੰਤ ਮਾਨ ਨੂੰ ਦੋਸ਼ੀ ਮੰਨਦੀ ਤਾਂ ਇਹੀ ਦਲੀਲ ਬਰਗਾੜੀ ਮਾਮਲੇ 'ਚ ਕਿਊਂ ਲਾਗੂ ਨਹੀਂ ਕਰਦੀ?

By : NIMRAT

Published : Jan 24, 2024, 7:17 am IST
Updated : Jan 24, 2024, 8:30 am IST
SHARE ARTICLE
If the Shiromani Committee considers Bhagwant Mann to be guilty for the Sultanpur Lodhi editorial today news in punjabi
If the Shiromani Committee considers Bhagwant Mann to be guilty for the Sultanpur Lodhi editorial today news in punjabi

Editorial: ਜਦ-ਜਦ ਪੰਜਾਬ ਪੁਲਿਸ ਕਿਸੇ ਵੀ ਗੁਰੂ ਘਰ ਜਿਥੇ ਗੁਰੂ ਦੀ ਹਾਜ਼ਰੀ ਹੈ, ਵਿਚ ਦਾਖ਼ਲ ਹੁੰਦੀ ਹੈ ਤੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ

If the Shiromani Committee considers Bhagwant Mann to be guilty for the Sultanpur Lodhi editorial today news in punjabi: ਇਹ ਪਹਿਲੀ ਵਾਰ ਹੋਇਆ ਹੋੋਵੇਗਾ ਕਿ ਐਸ.ਜੀ.ਪੀ.ਸੀ. ਵਲੋਂ ਕੀਤੀ ਕਿਸੇ ਜਾਂਚ ਦੀ ਰੀਪੋਰਟ ਇਸ ਤੇਜ਼ੀ ਨਾਲ ਸਾਹਮਣੇ ਆ ਗਈ ਹੈ। ਐਸ.ਜੀ.ਪੀ.ਸੀ. ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਨਵੰਬਰ ਮਹੀਨੇ ਸੁਲਤਾਨਪੁਰ ਲੋਧੀ ਦੇ ਗੁਰੂ ਘਰ ਵਿਚ ਵਾਪਰੀ ਹਿੰਸਾ ਦੇ ਜ਼ਿੰਮੇਵਾਰ ਹਨ। ਐਸਜੀਪੀਸੀ ਦਾ ਕਹਿਣਾ ਹੈ ਕਿ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਵਿਭਾਗ ਵੀ ਸੰਭਾਲਦੇ ਹਨ, ਇਸ ਲਈ ਉਹ ਪੰਜਾਬ ਪੁਲਿਸ ਵਲੋਂ ਗੁਰੂ ਘਰ ਵਿਚ ਦਾਖ਼ਲ ਹੋਣ ਅਤੇ ਗੈਸ ਛੱਡਣ ਦੇ ਜ਼ਿੰਮੇਵਾਰ ਹਨ। ਇਹ ਵਾਰਦਾਤ ਗੁਰੂ ਘਰ ਦੀ ਸੰਭਾਲ ਨੂੰ ਲੈ ਕੇ ਦੋ ਨਿਹੰਗ ਧਿਰਾਂ ਵਿਚ ਚਲ ਰਹੀ ਲੜਾਈ ਕਾਰਨ ਸ਼ੁਰੂ ਹੋਈ ਸੀ। ਇਸ ਵਾਰਦਾਤ ਵਿਚ ਪੁਲਿਸ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਤੇ ਇਕ ਜਵਾਨ ਵੀ ਮਾਰਿਆ ਗਿਆ ਅਤੇ ਅੱਠ ਹੋਰ ਲੋਕ ਜਿਨ੍ਹਾਂ ’ਚੋਂ ਚਾਰ ਪੁਲਿਸ ਕਰਮਚਾਰੀ ਸਨ, ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਹੰਝੂ ਗੈਸ ਛੱਡੀ ਗਈ ਸੀ ਤੇ ਜੇ ਐਸਜੀਪੀਸੀ ਆਖਦੀ ਹੈ ਤਾਂ ਸਹੀ ਹੀ ਹੋਵੇਗਾ ਕਿ ਪੁਲਿਸ ਨੇ ਬੂਟ ਪਾ ਕੇ ਗੁਰੂ ਘਰ ਵਿਚ ਜਾਣ ਦੀ ਗ਼ਲਤੀ ਕੀਤੀ।

ਫਿਰ ਇਸੇ ਹੀ ਤਰਕ ਨੂੰ ਬਰਗਾੜੀ ’ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਉਸ ਵਕਤ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ। ਸ਼ਾਂਤਮਈ ਢੰਗ ਨਾਲ ਰੋਸ ਕਰਦੇ ਸਿੰਘਾਂ ’ਤੇ ਪੁਲਿਸ ਨੇ ਗੋਲੀ ਚਲਾਈ ਤੇ ਸਿੰਘ ਸ਼ਹੀਦ ਵੀ ਕਰ ਦਿਤੇ ਗਏ। ਸੁਲਤਾਨਪੁਰ ਲੋਧੀ ਵਿਚ ਤਾਂ ਪੰਜਾਬ ਪੁਲਿਸ ’ਤੇ ਗੋਲੀ ਚੱਲੀ ਪਰ   ਬਰਗਾੜੀ ਵਿਚ ਸਿੰਘਾਂ ’ਤੇ ਗੋਲੀਆਂ ਚਲੀਆਂ। ਜੇ ਇਸ ਮਾਮਲੇ ਵਿਚ ਐਸਜੀਪੀਸੀ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਮੰਨਦੀ ਹੈ ਤਾਂ ਫਿਰ ਬਰਗਾੜੀ ਵਿਚ ਵੀ ਤਾਂ ਉਹੀ ਤਰਕ ਲਾਗੂ ਹੁੰਦਾ ਹੈ। ਜਦ-ਜਦ ਪੰਜਾਬ ਪੁਲਿਸ ਕਿਸੇ ਵੀ ਗੁਰੂ ਘਰ ਜਿਥੇ ਗੁਰੂ ਦੀ ਹਾਜ਼ਰੀ ਹੈ, ਵਿਚ ਦਾਖ਼ਲ ਹੁੰਦੀ ਹੈ ਤੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਐਸਜੀਪੀਸੀ ਦੇ ਤਰਕ-ਸ਼ਾਸਤਰ ਅਨੁਸਾਰ, ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹਰ ਹਾਲ ਵਿਚ ਜ਼ਿੰਮੇਵਾਰ ਹੋਣਗੇ। ਚਲੋ ਇਸ ਤਰਕ ਨੂੰ ਮੰਨ ਲੈਂਦੇ ਹਾਂ।

ਫਿਰ ਤਾਂ ਐਸਜੀਪੀਸੀ ਨਾ ਸਿਰਫ਼ ਬਰਗਾੜੀ ਦੇ ਮਾਮਲੇ ਵਿਚ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਜ਼ਿੰਮੇਵਾਰ ਠਹਿਰਾਵੇ ਸਗੋਂ ਜਥੇਦਾਰ ਕਾਉਂਕੇ ਦੇ ਐਨਕਾਊਂਟਰ ਵਿਚ ਪ੍ਰਕਾਸ਼ ਸਿੰਘ ਬਾਦਲ ’ਤੇ ਲੱਗੇ ਇਲਜ਼ਾਮਾਂ ਨੂੰ ਵੀ ਕਬੂਲ ਕਰੇ। ਸ. ਪਾਲ ਸਿੰਘ ਫ਼ਰਾਂਸ ਤੇ ਅਕਾਲੀ ਦਲ ਦੇ ਰਾਜ ਵਿਚ ਲਗਾਏ ਗਏ 7 ਝੂਠੇ ਯੂਏਪੀਏ ਕੇਸਾਂ ਬਾਰੇ ਜਾਂਚ ਬਿਠਾਉਣ। ਪਾਲ ਸਿੰਘ ਫ਼ਰਾਂਸ ਨੇ ਇਲਜ਼ਾਮ ਲਗਾਇਆ ਹੈ ਕਿ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ ’ਤੇ ਉਨ੍ਹਾਂ ਉਤੇ 7 ਵਾਰ ਝੂਠੇ ਯੂਏਪੀਏ ਦੇ ਕੇਸ ਪਾਏ ਗਏ ਅਤੇ ਉਨ੍ਹਾਂ ’ਤੇ ਗ਼ੈਰ-ਮਨੁੱਖੀ ਤਸ਼ੱਦਦ ਢਾਹਿਆ ਗਿਆ ਤਾਕਿ ਉਹ ਪ੍ਰਕਾਸ਼ ਸਿੰਘ ਬਾਦਲ ਵਿਰੁਧ ਬੋਲਣਾ ਬੰਦ ਕਰ ਦੇਣ। ਉਹ ਸਾਰੇ ਕੇਸਾਂ ’ਚੋਂ ਬਰੀ ਹੋ ਚੁੱਕੇ ਹਨ ਤੇ 7 ਸਾਲ 28 ਦਿਨ ਜੇਲ ਵਿਚ ਬਿਤਾਉਣ ਤੋਂ ਬਾਅਦ ਰਿਹਾਅ ਹੋਏ ਪਰ ਇਹ ਵੀ ਤਾਂ ਪਤਾ ਕਰਵਾਉਣਾ ਜ਼ਰੂਰੀ ਹੈ ਕਿ ਅਕਾਲੀ ਸਰਕਾਰ ਦੇ ਸਮੇਂ ਵਿਚ ਉਨ੍ਹਾਂ ਉਤੇ ਕੇਸ ਕਿਉਂ ਦਰਜ ਹੋਏ? 

ਅਜੇ ਤਾਂ ਉਹ ਜ਼ਿੰੰਦਾ ਹਨ ਜਿਨ੍ਹਾਂ ਨੇ ਅਪਣੇ ਪਿੰਡੇ ’ਤੇ ਅਕਾਲੀ ਦਲ ਦੇ ‘ਪੰਥਕ ਰਾਜ’ ਵਿਚ ਪੰਜਾਬ ਪੁਲਿਸ ਦੀ ਹੈਵਾਨੀਅਤ ਝੱਲੀ। ਹਮੇਸ਼ਾ ਹੀ ਦੋਸ਼ ਕਾਂਗਰਸ ਦੇ ਮੱਥੇ ’ਤੇ ਮੜ੍ਹ ਦਿਤਾ ਜਾਂਦਾ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਸੰਤ ਭਿੰਡਰਾਂਵਾਲਿਆਂ ਨੂੰ ਖ਼ਤਮ ਕਰਨ ਵਾਸਤੇ ਸਾਕਾ ਨੀਲਾ ਤਾਰਾ ਕਰਨ ਲਈ ਜ਼ੋਰ ਪਾਇਆ ਗਿਆ ਤਾਕਿ ਸੱਤਾ ਦੀ ਤਾਕਤ ਤੇ ਪੈਸੇ ਦੇ ਜ਼ੋਰ ਨਾਲ ਧਰਮ ਅਤੇ ਰਾਜਨੀਤੀ ਦੀਆਂ ਦੋਹਾਂ ਗੱਦੀਆਂ ਉਤੇ ਕਾਬਜ਼ ਹੋਇਆ ਜਾ ਸਕੇ।

ਪਰ ਐਸਜੀਪੀਸੀ ਕਦੇ ਵੀ ਇਨ੍ਹਾਂ ਮਸਲਿਆਂ ਬਾਰੇ ਸੱਚ ਬੋਲਣ ਦਾ ਸਾਹਸ ਨਹੀਂ ਕਰੇਗੀ। ਸੱਚ ਸੱਭ ਜਾਣਦੇ ਹਨ, ਪਹਿਚਾਣਦੇ ਹਨ ਪਰ ਐਸਜੀਪੀਸੀ ਸਿਆਸੀ ਲੋਕਾਂ ਦੇ ਕਬਜ਼ੇ ਵਿਚ ਜਕੜੀ ਹੋਈ ਹੋਣ ਕਾਰਨ, ਵਿਚਾਰੇ ਸਿੱਖ ਅਪਣੇ ਮਸਲਿਆਂ ਦਾ ਸਿਆਸੀਕਰਨ ਹੁੰਦਾ ਵੇਖਣ ਨੂੰ ਮਜਬੂਰ ਹਨ। ਮਸੰਦ ਵੀ ਏਨਾ ਨੁਕਸਾਨ ਨਹੀਂ ਕਰ ਕੇ ਗਏ ਹੋਣਗੇ ਜਿੰਨਾ ਇਨ੍ਹਾਂ ‘ਅਪਣਿਆਂ’ ਨੇ ਕਰ ਦਿਤਾ ਹੈ।
- ਨਿਮਰਤ ਕੌਰ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement