
ਇਕ ਪਾਸੇ ਤਾਂ ਸੰਸਾਰ ਸਿਹਤ ਸੰਸਥਾ ਵਲੋਂ ਇਹ ਚੇਤਾਵਨੀ ਦਿਤੀ ਜਾ ਰਹੀ ਹੈ ਕਿ ਦੁਨੀਆਂ ਤੇ ਖ਼ਾਸ ਕਰ ਕੇ ਦਖਣੀ ਏਸ਼ੀਆ ਤੇ ਅਮਰੀਕਾ ਵਿਚ ਕੋਵਿਡ-19 ਦੀ
ਇਕ ਪਾਸੇ ਤਾਂ ਸੰਸਾਰ ਸਿਹਤ ਸੰਸਥਾ ਵਲੋਂ ਇਹ ਚੇਤਾਵਨੀ ਦਿਤੀ ਜਾ ਰਹੀ ਹੈ ਕਿ ਦੁਨੀਆਂ ਤੇ ਖ਼ਾਸ ਕਰ ਕੇ ਦਖਣੀ ਏਸ਼ੀਆ ਤੇ ਅਮਰੀਕਾ ਵਿਚ ਕੋਵਿਡ-19 ਦੀ ਮਹਾਂਮਾਰੀ ਦਾ ਖ਼ਤਰਾ ਵੱਧ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਵਿਚ ਕੋਰੋਨਾ ਦੀ ਮਹਾਂਮਾਰੀ ਦੇ ਇਲਾਜ ਦੀਆਂ ਦਵਾਈਆਂ ਦੀ ਸਫ਼ਲਤਾ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ।
Corona Virus
ਪਹਿਲਾਂ ਐਂਟੀ ਵਾਇਰਲ ਦਵਾਈ ਫ਼ਵੀਪਿਰਾਵਿਰ ਤੇ ਰੀਮਡੇਸਿਵਿਰ ਨੂੰ ਕੋਵਿਡ-19 ਦੇ ਇਲਾਜ ਵਾਸਤੇ ਸਫ਼ਲ ਐਲਾਨਿਆ ਗਿਆ ਤੇ ਮੰਗਲਵਾਰ ਨੂੰ ਪਾਤੰਜਲੀ ਵਲੋਂ ਆਯੁਰਵੈਦਿਕ ਦਵਾਈ ਦਾ ਐਲਾਨ ਕਰ ਦਿਤਾ ਗਿਆ। ਗਲੈਨਮਾਰਕ ਕੰਪਨੀ ਵਲੋਂ ਜਦ ਫ਼ਵੀਪਿਰਾਵਿਰ ਦਾ ਐਲਾਨ ਕੀਤਾ ਗਿਆ, ਉਨ੍ਹਾਂ ਦੀ ਇਕੋ ਦਿਨ ਵਿਚ ਏਨੀ ਵਿਕਰੀ ਹੋ ਗਈ ਕਿ ਉਸ ਦੇ ਇਕ ਦਿਨ ਦੇ ਸ਼ੇਅਰ ਦੀ ਕੀਮਤ ਵਿਚ ਪਹਿਲਾਂ 40 ਫ਼ੀ ਸਦੀ ਵਾਧਾ ਵੇਖਿਆ ਗਿਆ
File Photo
ਪਰ ਦਿਨ ਦੇ ਅੰਤ ਤਕ ਉਹ 28 ਫ਼ੀ ਸਦੀ ਤੇ ਆ ਕੇ ਰੁਕ ਗਈ। ਡਾਕਟਰਾਂ ਮੁਤਾਬਕ ਇਹ ਦਵਾਈ ਕੋਈ ਨਵਾਂ ਕਦਮ ਨਹੀਂ ਸਗੋਂ ਇਲਾਜ ਵਲ ਅੱਗੇ ਦਾ ਇਕ ਕਮਜ਼ੋਰ ਜਿਹਾ ਕਦਮ ਜ਼ਰੂਰ ਹੈ। ਇਹ ਤੇ ਇਸ ਦੇ ਨਾਲ ਦੀਆਂ ਦਵਾਈਆਂ ਪਹਿਲਾਂ ਵੀ ਇਲਾਜ ਵਿਚ ਵਰਤੀਆਂ ਜਾ ਰਹੀਆਂ ਹਨ। ਪਰ ਅਜੇ ਇਹ ਦਾਅਵਾ ਕਰਨਾ ਠੀਕ ਨਹੀਂ ਕਿਉਂਕਿ ਹਾਲੇ ਸਾਡੀ ਖੋਜ ਪੂਰੀ ਨਹੀਂ ਹੋਈ।
Fortis hospital
ਇਹ ਜਪਾਨੀ ਕੰਪਨੀ ਦੀ ਦਵਾਈ ਹੈ ਤੇ ਹੁਣ ਇਹ ਹੋਰ ਦੇਸ਼ਾਂ ਵਿਚ ਵੀ ਭੇਜੀ ਜਾ ਰਹੀ ਹੈ। ਫ਼ੋਰਟਿਸ ਹਸਪਤਾਲ ਦੇ ਇਕ ਡਾਕਟਰ ਵਲੋਂ ਕਿਹਾ ਗਿਆ ਹੈ ਕਿ ਇਹ ਦਵਾਈ ਇਲਾਜ ਦੌਰਾਨ ਮਦਦ ਕਰ ਸਕਦੀ ਹੈ, ਜੇ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਹੋਵੇ ਪਰ ਮਰੀਜ਼ ਨੂੰ ਠੀਕ ਕਰਨ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਬਿਮਾਰੀ ਦੇ 100 ਫ਼ੀ ਸਦੀ ਪੱਕੇ ਇਲਾਜ ਬਾਰੇ ਪਾਤੰਜਲੀ ਵਲੋਂ ਜੋ ਦਾਅਵਾ ਕੀਤਾ ਗਿਆ ਹੈ,
Coronil Patanjali
ਉਸ ਦੀ ਬਾਰੀਕੀ ਨਾਲ ਜਾਂਚ ਕਰਨ ਨਾਲ ਇਹ ਪਤਾ ਲਗਦਾ ਹੈ ਕਿ ਪਾਤੰਜਲੀ ਦੀ ਦਵਾਈ ਦੀ ਸਿਰਫ਼ 15-60 ਦੀ ਉਮਰ ਦੇ ਲੋਕਾਂ ਤੇ ਜਾਂਚ ਕੀਤੀ ਗਈ ਹੈ। ਜਿਨ੍ਹਾਂ ਮਰੀਜ਼ਾਂ ਤੇ ਇਹ ਦਵਾਈ ਦੀ ਜਾਂਚ ਹੋਈ ਹੈ, ਉਨ੍ਹਾਂ ਵਿਚੋਂ ਕਿਸੇ ਨੂੰ ਸਾਹ ਨਾਲ ਸਬੰਧਤ ਬੀਮਾਰੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਵਿਚੋਂ ਕੋਈ ਵੀ ਕਿਸੇ ਹੋਰ ਬੀਮਾਰੀ ਨਾਲ ਜੂਝ ਰਿਹਾ ਸੀ।
Corona Virus
ਹੁਣ ਜੇ ਕੋਰੋਨਾ ਦੀ ਬੀਮਾਰੀ ਨੂੰ ਸਮਝਿਆ ਜਾਵੇ ਤਾਂ ਉਸ ਦਾ ਖ਼ਤਰਾ ਉਸ ਨਾਲ ਜੁੜੀਆਂ ਮੌਤਾਂ ਦਾ ਹੈ ਜੋ 13 ਸਾਲ ਤੋਂ ਛੋਟੇ ਬੱਚੇ ਤੇ 60 ਸਾਲ ਤੋਂ ਵੱਡੇ ਬਜ਼ੁਰਗਾਂ ਵਾਸਤੇ ਘਾਤਕ ਸਾਬਤ ਹੋ ਰਹੀ ਹੈ। ਦਮਾ, ਕਮਜ਼ੋਰ ਫੇਫੜੇ ਆਦਿ ਵਰਗੀਆਂ ਬੀਮਾਰੀਆਂ ਵਾਲੇ ਵੀ ਖ਼ਤਰੇ ਵਿਚ ਹੁੰਦੇ ਹਨ ਪਰ ਇਨ੍ਹਾਂ ਨੂੰ ਵੀ ਪਾਤੰਜਲੀ ਦੀ ਦਵਾਈ ਵਾਸਤੇ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਗਿਆ।
Paracetamol
ਸਪੱਸ਼ਟ ਇਹ ਵੀ ਨਹੀਂ ਕੀਤਾ ਗਿਆ ਕਿ ਦਿਲ ਦੀਆਂ ਬੀਮਾਰੀਆਂ ਤੇ ਸ਼ੂਗਰ ਆਦਿ ਦੀਆਂ ਬੀਮਾਰੀਆਂ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ?
ਜੇਕਰ ਇਹ ਸੱਭ ਖ਼ਤਰੇ ਵਾਲੇ ਵਰਗ ਨਵੀਂ ਦਵਾਈ ਤੋਂ ਬਚਾਏ ਨਹੀਂ ਜਾ ਸਕਦੇ ਤਾਂ ਫਿਰ ਪੈਰਾਸਿਟਾਮੋਲ ਤੇ ਇਸ ਦਵਾਈ ਵਿਚ ਫ਼ਰਕ ਕੀ ਰਹਿ ਗਿਆ? ਫਿਰ ਕੀ ਗਰਮ ਪਾਣੀ, ਹਲਦੀ, ਅਦਰਕ ਤੇ ਸ਼ਹਿਦ ਦੀ ਚਾਹ ਪੀਣੀ ਬਿਹਤਰ ਨਹੀਂ?
Coronil
ਗਲੈਨਮਾਰਕ ਨੇ 103 ਦੀ ਇਕ ਗੋਲੀ ਆਖ ਕੇ ਦਸ ਗੋਲੀਆਂ ਵੇਚੀਆਂ ਤੇ ਪਾਤੰਜਲੀ ਹੁਣ 545 ਰੁਪਏ ਦੀ ਕਿੱਟ ਵੇਚ ਕੇ ਅਪਣਾ ਮੁਨਾਫ਼ਾ ਲੈਣ ਜਾ ਰਹੀ ਹੈ। ਗਲੈਨਮਾਰਕ ਦੀ ਜਾਂਚ ਪਿੱਛੇ ਕੁੱਝ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਤਾਂ ਹੈ ਸੀ ਪਰ ਪਾਤੰਜਲੀ ਨੇ ਤਾਂ ਜਾਂਚ ਦੇ ਟੀਚਿਆਂ ਦੀ ਪ੍ਰੀਭਾਸ਼ਾ ਹੀ ਬਦਲ ਦਿਤੀ ਹੈ।
ਦੁਨੀਆਂ ਇਕ ਜਾਨ ਲੇਵਾ ਮਹਾਂਮਾਰੀ ਦੀ ਮਾਰ ਹੇਠ ਚਲ ਰਹੀ ਹੈ ਪਰ ਅਜੇ ਵੀ ਉਦਯੋਗਪਤੀਆਂ ਦੀ ਪੈਸੇ ਬਟੋਰਨ ਦੀ ਲਾਲਸਾ ਰੁਕ ਨਹੀਂ ਰਹੀ।
File Photo
ਰਾਮਦੇਵ ਮਾਰਕੀਟਿੰਗ ਗੁਰੂ ਹਨ ਜਿਨ੍ਹਾਂ ਨੇ ਯੋਗ ਉਤੇ ਅਪਣੇ ਠੱਪਾ ਲਗਾ ਦਿਤਾ ਹੈ ਪਰ ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਤੋਂ ਪਹਿਲਾਂ ਇਹ ਕਾਹਲ ਤੇ ਅਧੂਰੀ ਜਾਂਚ, ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਵੇਸੇ ਤਾਂ ਬਿਨਾਂ ਸਹੀ ਸਬੂਤਾਂ ਦੇ, ਇਹ ਦਾਅਵਾ ਕਰਨਾ ਵੀ ਗ਼ੈਰ-ਕਾਨੂੰਨੀ ਹੈ। ਰਾਮਦੇਵ ਦੀ ਦੋਸਤੀ ਬਹੁਤ ਉਚਿਆਂ ਨਾਲ ਹੈ ਪਰ ਕੁੱਝ ਹੋਰ ਨਹੀਂ ਤਾਂ ਆਯੁਰਵੇਦ ਦਾ ਰੁਤਬਾ ਬਰਕਰਾਰ ਰੱਖਣ ਵਾਸਤੇ ਹੀ ਟਰਾਇਲ ਤੇ ਜਾਂਚ ਅੰਤਰਰਾਸ਼ਟਰੀ ਪੱਧਰ ਹੀ ਹੋਣੀ ਚਾਹੀਦੀ ਹੈ। -ਨਿਮਰਤ ਕੌਰ