ਚੋਣ ਨਤੀਜੇ : ਭਾਜਪਾ ਲਈ ਸਪੱਸ਼ਟ ਸੁਨੇਹਾ ਕਿ ਵੋਟਰਾਂ ਉਤੇ ਇਸ ਦਾ ਜਾਦੂ ਉਤਰਨ ਲੱਗ ਪਿਆ ਹੈ ਭਾਵੇਂ....
Published : Oct 25, 2019, 1:30 am IST
Updated : Oct 25, 2019, 1:30 am IST
SHARE ARTICLE
Election Results : Clear message to BJP
Election Results : Clear message to BJP

ਚੋਣ ਨਤੀਜੇ : ਭਾਜਪਾ ਲਈ ਸਪੱਸ਼ਟ ਸੁਨੇਹਾ ਕਿ ਵੋਟਰਾਂ ਉਤੇ ਇਸ ਦਾ ਜਾਦੂ ਉਤਰਨ ਲੱਗ ਪਿਆ ਹੈ ਭਾਵੇਂ ਕਾਂਗਰਸ ਅਜੇ ਪਾਰਟੀ ਵਜੋਂ ਸਿੱਧੀ ਖੜੀ ਨਹੀਂ ਹੋ ਸਕੀ

ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਨਤੀਜਿਆਂ ਨੇ ਸਿਆਸਤਦਾਨਾਂ ਨੂੰ ਕਰਾਰਾ ਜਵਾਬ ਦੇ ਦਿਤਾ ਹੈ। ਇਹ ਸਿੱਧਾ ਜਵਾਬ ਹੈ ਕਿ ਭਾਰਤ ਦੀ ਜਨਤਾ ਕਿਸ ਤਰ੍ਹਾਂ ਦਾ ਭਾਰਤ ਅਤੇ ਕਿਸ ਤਰ੍ਹਾਂ ਦੇ ਆਗੂ ਮੰਗਦੀ ਹੈ। ਇਹ ਸੁਨੇਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਾਸਤੇ ਇਕੋ ਹੀ ਹੈ ਕਿ ਜਨਤਾ ਹੁਣ ਅਪਣੇ ਮਨ ਦੀ ਸੁਣ ਕੇ, ਅਪਣੀ ਸੋਚ ਮੁਤਾਬਕ ਵੋਟ ਪਾਵੇਗੀ। ਹੁਣ ਉਹ ਸਿਆਸਤਦਾਨਾਂ ਦੀ ਪਿਛਲੱਗ ਬਣ ਕੇ ਅੰਨ੍ਹੇਵਾਹ ਨਹੀਂ ਚੱਲਣ ਵਾਲੀ।

Sukhbir Singh badal - Captain Amarinder SinghSukhbir Singh badal - Captain Amarinder Singh

ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਜ਼ਿਮਨੀ ਚੋਣਾਂ ਵਿਚ ਸਰਕਾਰੀ ਧਿਰ ਦੇ ਜਿੱਤ ਜਾਣ ਦੀ ਪ੍ਰੰਪਰਾ ਬਣੀ ਹੋਈ ਹੈ ਪਰ ਇਸ ਵਾਰ ਜਾਪਦਾ ਸੀ ਕਿ ਇਹ ਰੀਤ ਜਲਾਲਾਬਾਦ ਵਿਚ ਜ਼ਰੂਰਤ ਟੁਟ ਜਾਏਗੀ। ਇਹ ਤਾਂ ਅਕਾਲੀਆਂ ਦਾ ਗੜ੍ਹ ਮੰਨਿਆ ਗਿਆ ਸੀ। ਸੁਖਬੀਰ ਸਿੰਘ ਬਾਦਲ ਦੇ ਅਪਣੇ ਸ਼ਬਦਾਂ ਮੁਤਾਬਕ ਇਸ ਹਲਕੇ ਨੂੰ ਤਕਰੀਬਨ 100-150 ਕਰੋੜ ਮਿਲ ਚੁੱਕਾ ਹੈ। ਫਿਰ ਇਸ ਤੋਂ ਵੱਧ ਕੋਈ ਕੀ ਉਮੀਦ ਰੱਖ ਸਕਦਾ ਹੈ? ਅਤੇ ਹਰਸਿਮਰਤ ਕੌਰ ਬਾਦਲ ਨੇ ਯਕੀਨ ਦੁਆਇਆ ਸੀ ਕਿ ਉਹ ਕੇਂਦਰ ਤੋਂ ਪੈਸਾ ਭੇਜਣ 'ਚ ਕੋਈ ਕਮੀ ਨਹੀਂ ਹੋਣ ਦੇਣਗੇ। ਪਰ ਜਲਾਲਾਬਾਦ ਨੇ ਤਕਰੀਬਨ ਬਾਦਲ ਅਕਾਲੀ ਦਲ ਵਾਸਤੇ ਇਕ ਸੁਨੇਹਾ ਦਿਤਾ ਹੈ ਕਿ ਵਕਤ ਬਦਲ ਗਏ ਹਨ, ਪੈਸੇ ਵਾਲੇ ਅਕਾਲੀ ਵੀ ਬਦਲਣ।

Road show at DakhaCongress Road show at Dakha

ਇਸ ਗੜ੍ਹ ਦੇ ਡਿੱਗਣ ਤੋਂ ਬਾਅਦ ਵੀ ਜੇ ਬਾਦਲ ਪ੍ਰਵਾਰ ਨੂੰ ਅਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਨਹੀਂ ਹੁੰਦਾ ਤਾਂ ਫਿਰ ਕਦੋਂ ਹੋਵੇਗਾ? ਦਾਖਾ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਦੋ ਵਾਰ ਜਾਣ ਦੇ ਬਾਵਜੂਦ ਹਾਰਨ ਦੇ ਕਾਰਨਾਂ ਨੂੰ ਵੀ ਸਮਝਣਾ ਪਵੇਗਾ। ਇਕ ਤਾਕਤਵਰ ਉਮੀਦਵਾਰ ਨੂੰ ਹਰਾਉਣ ਵਾਸਤੇ ਕੁੱਝ ਕਾਂਗਰਸੀ ਵਿਧਾਇਕਾਂ ਵਲੋਂ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਸਾਰੇ ਵੋਟਰਾਂ ਨੂੰ ਪਤਾ ਸੀ ਕਿ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨਾਲ ਦਾਖਾ ਨੂੰ ਸਰਕਾਰ ਦਾ ਹਿੱਸਾ ਬਣਨ ਦਾ ਮੌਕਾ ਮਿਲ ਜਾਣਾ ਹੈ, ਦਾਖਾ ਨੇ ਦਸ ਦਿਤਾ ਕਿ ਉਨ੍ਹਾਂ ਨੂੰ ਵਾਅਦਿਆਂ ਨੂੰ ਨਹੀਂ, ਕਿਸੇ ਹੋਰ ਚੀਜ਼ ਦੀ ਤਾਂਘ ਹੁੰਦੀ ਹੈ। ਤੇਜ਼ ਤਰਾਰ ਕਾਂਗਰਸੀ ਵਿਧਾਇਕਾਂ ਨੂੰ ਹੁਣ ਨਿਮਰਤਾ ਅਤੇ ਹਲੀਮੀ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ।

Maharashtra election results 2019Maharashtra election results 2019

ਜੇ ਮਹਾਰਾਸ਼ਟਰ ਅਤੇ ਹਰਿਆਣਾ ਵਲ ਵੇਖੀਏ ਤਾਂ ਭਾਜਪਾ ਵਾਸਤੇ ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਵੇਖਣ ਵਾਲੀ ਜਨਤਾ ਨੇ ਫ਼ਤਵਾ ਦੇ ਦਿਤਾ ਹੈ। ਜਿਸ ਤਰ੍ਹਾਂ ਦਾ ਪ੍ਰਚਾਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤਾ ਗਿਆ, ਜਿਸ ਤਰ੍ਹਾਂ ਦੀ ਮੀਡੀਆ ਕਵਰੇਜ ਭਾਜਪਾ ਦੇ ਹੱਥ ਵਿਚ ਸੀ, ਈ.ਡੀ. ਦਾ ਡਰ, ਫਿਰ ਧਾਰਾ 370 'ਚ ਸੋਧ, ਰਾਮ ਮੰਦਰ ਦਾ ਵਾਅਦਾ, ਸੱਭ ਇਕ ਪਾਸੇ ਅਤੇ ਇਕ ਟੁੱਟੀ ਹੋਈ ਕਮਜ਼ੋਰ ਕਾਂਗਰਸ ਦੂਜੇ ਪਾਸੇ ਸੀ। ਕਿਸੇ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ। ਕਾਂਗਰਸ ਦਾ ਪ੍ਰਧਾਨ ਵੀ ਆਖ਼ਰੀ ਮੌਕੇ 'ਤੇ ਆਇਆ। ਪਾਰਟੀ ਦੇ ਵੱਡੇ ਆਗੂ ਜੇਲ ਵਿਚ ਬੈਠੇ ਹਨ।

Manohar Lal KhattarManohar Lal Khattar

ਪਾਰਟੀ ਦੀ ਅੰਦਰਲੀ ਫੁੱਟ ਹੋਰ ਤਰ੍ਹਾਂ ਦੇ ਸੰਕੇਤ ਦੇ ਰਹੀ ਸੀ। ਹੁੱਡਾ ਨੂੰ 40 ਦਿਨ ਮਿਲੇ ਹਰਿਆਣਾ ਵਿਚ ਪ੍ਰਚਾਰ ਕਰਨ ਲਈ, ਜਿਸ ਵਿਚ ਉਨ੍ਹਾਂ ਵਾਸਤੇ ਹਾਈਕਮਾਂਡ ਹੈ ਹੀ ਨਹੀਂ ਸੀ। ਰਾਹੁਲ ਗਾਂਧੀ ਇਨ੍ਹਾਂ ਦਿਨਾਂ ਵਿਚ ਵਿਦੇਸ਼ੀ ਦੌਰਾ ਵੀ ਕਰ ਆਏ। ਪਰ ਫਿਰ ਵੀ ਕਾਂਗਰਸ ਨੇ ਅਪਣੀ ਹੋਂਦ ਹੀ ਬਰਕਰਾਰ ਨਹੀਂ ਰੱਖੀ ਬਲਕਿ ਉਨ੍ਹਾਂ ਹਰਿਆਣਾ ਵਿਚ ਕਾਂਟੇ ਦੀ ਟੱਕਰ ਵੀ ਦਿਤੀ। ਇਸ ਨੂੰ ਅਸਲ ਵਿਚ ਕਾਂਗਰਸ ਦੀ ਜਿੱਤ ਨਹੀਂ ਪਰ ਭਾਜਪਾ ਦੀ ਹਾਰ ਜ਼ਰੂਰ ਆਖਿਆ ਜਾ ਸਕਦਾ ਹੈ। ਖੱਟੜ ਸਰਕਾਰ ਦੇ 7 ਵਜ਼ੀਰਾਂ ਦਾ ਹਾਰ ਜਾਣਾ ਮਾਮੂਲੀ ਗੱਲ ਨਹੀਂ। ਕਾਂਗਰਸ ਅਜੇ ਅਪਣੇ ਆਪ ਅੰਦਰ ਸਵੈ-ਵਿਸ਼ਵਾਸ ਨਹੀਂ ਪੈਦਾ ਕਰ ਸਕੀ ਪਰ ਲੋਕ ਹੁਣ ਮੁੜ ਤੋਂ ਕਾਂਗਰਸ ਵਲ ਤੱਕ ਰਹੇ ਹਨ। ਜਿਸ ਪਾਰਟੀ ਦਾ ਸਿਰ ਹੀ ਨਾ ਹੋਵੇ, ਪਾਰਟੀ ਕੋਮਾ ਵਿਚ ਹੋਵੇ ਤੇ ਫਿਰ ਵੀ ਲੋਕ ਵੋਟ ਪਾ ਦੇਣ ਤਾਂ ਸੋਚੋ ਜੇ ਉਹ ਪਾਰਟੀ ਜਾਗ ਜਾਵੇ ਤਾਂ ਕੀ ਹਾਲ ਹੋ ਸਕਦਾ ਹੈ?

Sonia Gandhi to Chair Meeting of Congress TodaySonia Gandhi, Rahul Gandhi, Dr. Manmohan Singh

ਇਨ੍ਹਾਂ ਚੋਣਾਂ 'ਚ ਭਾਵੇਂ ਕਾਂਗਰਸ ਜਿੱਤ ਨਹੀਂ ਸਕੀ, ਪਰ ਹੁਣ ਮਜ਼ਬੂਤ ਵਿਰੋਧੀ ਪਾਰਟੀ ਬਣ ਕੇ ਲੋਕ-ਰਾਜ ਨੂੰ ਬਚਾਉਣ ਲਈ ਤਾਂ ਕੁੱਝ ਕਰ ਸਕਦੀ ਹੈ। ਨਤੀਜਿਆਂ ਨਾਲ ਪਾਰਟੀ ਵਿਚ ਮੁੜ ਤੋਂ ਜਾਨ ਆ ਜਾਣੀ ਚਾਹੀਦੀ ਹੈ। ਲੋਕਾਂ ਨੇ ਸਿਰਫ਼ ਅਤੇ ਸਿਰਫ਼ ਵਿਕਾਸ ਬਾਰੇ ਸੋਚ ਕੇ ਵੋਟ ਪਾਈ ਹੈ ਅਤੇ ਇਹ ਨਰਸਿਮਹਾ, ਡਾ. ਮਨਮੋਹਨ ਸਿੰਘ ਦੇ ਦੌਰ ਦੇ ਵਿਕਾਸ ਲਈ ਵੋਟ ਹੈ। ਕਾਂਗਰਸ ਅਤੇ ਭਾਜਪਾ ਹੁਣ ਨਹਿਰੂ ਗਾਂਧੀ ਨੂੰ ਭੁੱਲ ਕੇ ਡਾ. ਮਨਮੋਹਨ ਸਿੰਘ ਵਰਗਿਆਂ ਵਲ ਧਿਆਨ ਦੇਣ। ਅਫ਼ਸੋਸ ਭਾਜਪਾ ਨੂੰ ਹਰਿਆਣਾ ਵਿਚ ਅਕਾਲੀਆਂ ਦਾ ਸਮਰਥਨ ਪ੍ਰਾਪਤ ਹੈ। 'ਨਸ਼ੇ ਦੇ ਵਪਾਰੀ' ਆਖੇ ਜਾਣ ਤੋਂ ਬਾਅਦ ਵੀ ਉਹ ਅਪਣੀ ਅਣਖ ਨੂੰ ਭੁਲਾ ਕੇ ਭਾਜਪਾ ਪਿੱਛੇ ਦੌੜ ਰਹੇ ਹਨ। ਕੀ ਸਿਆਸਤਦਾਨ ਲੋਕਾਂ ਦਾ ਸੁਨੇਹਾ ਸਮਝ ਸਕਣਗੇ?  - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement