ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਫਾਂਸੀ! (2)
Published : Apr 25, 2018, 4:17 am IST
Updated : Apr 25, 2018, 4:17 am IST
SHARE ARTICLE
President
President

ਡਰ ਜਾਂ ਫਾਂਸੀ ਕੋਈ ਹੱਲ ਨਹੀਂ ਇਸ ਸਮੱਸਿਆ ਦਾ।


ਅੱਜ ਦੁਨੀਆਂ ਭਰ ਵਿਚ 91% ਬਲਾਤਕਾਰ ਦੇ ਮਾਮਲੇ ਦਰਜ ਹੀ ਨਹੀਂ ਹੁੰਦੇ। ਜੇ ਸਾਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਤਾਂ ਕਿੰਨੇ ਮੁੰਡਿਆਂ ਨੂੰ ਫਾਂਸੀ ਚੜ੍ਹਾਵਾਂਗੇ? ਜੇ ਔਰਤਾਂ ਦੇ ਹੱਕ ਕਾਨੂੰਨ ਵਲੋਂ ਹੋਰ ਜ਼ਿਆਦਾ ਪ੍ਰਵਾਨੇ ਗਏ ਅਤੇ ਵਿਆਹੁਤਾ-ਬਲਾਤਕਾਰ ਵੀ ਅਪਰਾਧ ਬਣ ਗਿਆ ਤਾਂ ਕਿੰਨੇ ਮਰਦ ਜੇਲ ਵਿਚ ਭੇਜਾਂਗੇ? 
ਫ਼ਿਰਕੂ ਨਫ਼ਰਤ ਦਾ ਮਾਹੌਲ ਹੋਵੇ ਜਾਂ ਜੰਗ ਦਾ ਨਾਦ ਵੱਜ ਰਿਹਾ ਹੋਵੇ ਜਾਂ ਨਾਬਰਾਬਰੀ ਦਾ ਨਾਗ ਸਮਾਜ ਨੂੰ ਡੱਸ ਰਿਹਾ ਹੋਵੇ, ਔਰਤਾਂ ਨੂੰ ਹਮੇਸ਼ਾ ਮਰਦਾਂ ਨਾਲੋਂ ਦੁਗਣੀ ਕੀਮਤ ਚੁਕਾਉਣੀ ਪੈਂਦੀ ਹੈ। ਪਰ ਜਦ ਇਕ ਲੋਕਰਾਜੀ ਦੇਸ਼, ਜੋ ਕਿ ਬਰਾਬਰੀ ਦਾ ਢੋਲ ਵਜਾ ਰਿਹਾ ਹੋਵੇ, ਉਸ ਅੰਦਰ ਆਮ ਹਾਲਾਤ ਵਿਚ ਵੀ ਅਜਿਹਾ ਹੋ ਰਿਹਾ ਹੋਵੇ ਤਾਂ ਚਿੰਤਾ ਦਾ ਵਿਸ਼ਾ ਬਣ ਜਾਣਾ ਐਨ ਕੁਦਰਤੀ ਹੁੰਦਾ ਹੈ, ਔਰਤਾਂ ਵਾਸਤੇ ਵੀ ਅਤੇ ਮਰਦਾਂ ਵਾਸਤੇ ਵੀ। ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਾ ਹੱਕਦਾਰ ਬਣਾ ਦਿਤਾ ਹੈ ਅਤੇ ਸ਼ਾਇਦ ਸਰਕਾਰ ਅਪਣੀ ਸਾਖ ਨੂੰ ਬਚਾਉਣ ਵਾਸਤੇ ਕੁੱਝ ਕੁ ਨੂੰ ਫਾਂਸੀ ਉਤੇ ਚਾੜ੍ਹ ਵੀ ਦੇਵੇ ਅਤੇ ਕੁਝਨਾਂ ਨੂੰ ਜੇਲਾਂ ਵਿਚ ਡੱਕ ਵੀ ਦੇਵੇ। ਇਹ ਇਕ ਸਿਆਸੀ ਔਕੜ ਦਾ ਸਿਆਸੀ ਜਵਾਬ ਹੈ। ਜਿਹੜੀ ਸਮਾਜਕ ਸੋਚ ਇਸ ਅਪਰਾਧ ਦੇ ਪਿੱਛੇ ਕੰਮ ਕਰਦੀ ਹੈ, ਉਸ ਦੇ ਦੋ ਪਹਿਲੂ ਹਨ। ਔਰਤਾਂ ਅੰਦਰ ਸਵੈਰਖਿਆ ਦੀ ਅਣਹੋਂਦ ਅਤੇ ਆਰਥਕ ਕਮਜ਼ੋਰੀ ਅਤੇ ਮਰਦਾਂ ਵਿਚ ਹੈਵਾਨੀਅਤ ਦੇ ਵਧਦੇ ਰੁਝਾਨ। ਪਹਿਲੇ ਪਹਿਲੂ ਤੇ ਤਾਂ ਬਹੁਤ ਹੱਦ ਤਕ ਕੰਮ ਚਲ ਹੀ ਰਿਹਾ ਹੈ ਅਤੇ ਜਿਹੜਾ ਬਦਲਾਅ ਅੱਜ ਸ਼ਹਿਰਾਂ ਵਿਚ ਨਜ਼ਰ ਆ ਰਿਹਾ ਹੈ, ਕਲ ਪਿੰਡਾਂ ਵਿਚ ਵੀ ਪਹੁੰਚ ਜਾਵੇਗਾ। ਅੱਜ ਬਹੁਤ ਸਾਰੇ ਹਿੰਮਤੀ ਮਾਂ-ਬਾਪ, ਅਪਣੀਆਂ ਛੋਟੀਆਂ ਛੋਟੀਆਂ ਬੇਟੀਆਂ ਨੂੰ ਬਰਾਬਰੀ ਦੀ ਸੋਚ ਨਾਲ ਮਾਲਾ ਮਾਲ ਕਰ ਰਹੇ ਹਨ। ਕੁੱਝ ਦਹਾਕਿਆਂ ਵਿਚ ਹੀ ਮਜ਼ਬੂਤ ਮਾਨਸਕਤਾ ਵਾਲੀਆਂ, ਸਵੈਨਿਰਭਰ ਕਮਾਊ ਔਰਤਾਂ ਨਜ਼ਰ ਆਉਣ ਲੱਗਣਗੀਆਂ।
ਪਰ ਕੀ ਮੁੰਡਿਆਂ ਦੇ ਮਨ ਵਿਚ ਇਨ੍ਹਾਂ ਨਵੀਂ ਸੋਚ ਵਾਲੀਆਂ ਔਰਤਾਂ ਨਾਲ ਮਿਲ ਕੇ ਚਲਣ ਦੀ ਸਮਰੱਥਾ ਵੀ ਹੈ? ਪਿਛਲੇ ਦਿਨੀਂ ਤਾਮਿਲਨਾਡੂ ਦੇ ਰਾਜਪਾਲ ਨੇ ਇਕ ਔਰਤ ਪੱਤਰਕਾਰ ਦੇ ਗੱਲ੍ਹ ਖਿੱਚ ਕੇ ਉਸ ਨਾਲ ਹੱਦ ਤੋਂ ਵੱਧ ਕਰੀਬੀ ਰਿਸ਼ਤਾ ਜਤਾਉਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਉਸ ਪੁਰਾਣੇ ਤਾਕਤਵਰ ਸਿਆਸਤਦਾਨ ਨੂੰ ਅੰਦਾਜ਼ਾ ਨਹੀਂ ਹੋਵੇਗਾ ਕਿ ਉਸ ਦੀ ਇਸ ਬਜ਼ੁਰਗਾਨਾ ਹਰਕਤ ਦਾ ਇਸ ਤਰ੍ਹਾਂ ਵਿਰੋਧ ਹੋਵੇਗਾ ਕਿਉਂਕਿ ਪਹਿਲਾਂ ਔਰਤਾਂ ਵਿਚ ਏਨੀ ਹਿੰਮਤ ਹੀ ਨਹੀਂ ਸੀ ਹੁੰਦੀ ਪਰ ਹੁਣ ਸਾਰੇ ਦੇਸ਼ ਵਿਚ ਤਾਮਿਲਨਾਡੂ ਦੇ ਰਾਜਪਾਲ ਨੂੰ ਏਨਾ ਸ਼ਰਮਸਾਰ ਹੋਣਾ ਪਿਆ ਕਿ ਉਨ੍ਹਾਂ 'ਅਪਣੀ ਪੋਤੀ ਵਰਗੀ ਪੱਤਰਕਾਰ' ਕੁੜੀ ਕੋਲੋਂ ਮਾਫ਼ੀ ਮੰਗ ਕੇ ਜਾਨ ਛੁਡਾਈ। ਇਹ ਨਵੀਂ ਪੀੜ੍ਹੀ ਦੀ ਔਰਤ ਹੈ ਜਿਸ ਨੂੰ ਸਮਝ ਕੇ ਉਸ ਨਾਲ ਪੇਸ਼ ਆਉਣ ਲਈ ਪੁਰਾਣੀ ਸੋਚ ਵਾਲੇ ਮਰਦ ਤਿਆਰ ਹੀ ਨਹੀਂ ਹੋ ਰਹੇ।ਅੱਜ ਵੀ ਅਸੀ ਵੇਖੀਏ ਤਾਂ ਹਰ ਪਾਸੇ ਔਰਤਾਂ ਨੂੰ ਇਕ ਵਸਤੂ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ਉਹ ਫ਼ਿਲਮਾਂ ਹੋਣ ਜਾਂ ਇਸ਼ਤਿਹਾਰ ਹੋਣ, ਇਕ ਖ਼ੂਬਸੂਰਤ ਜਿਸਮ ਉਤੇ ਬੇਹਯਾ ਅੱਖਾਂ ਸੇਕਣ ਦੀ ਮਰਦ ਨੂੰ ਆਦਤ ਪਾਈ ਗਈ ਹੋਈ ਹੈ। ਕਿੰਨੀ ਅਜੀਬ ਗੱਲ ਹੈ ਕਿ ਜਦੋਂ ਕਠੂਆ ਵਿਚ ਇਕ 52 ਸਾਲ ਦੇ ਆਦਮੀ ਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਤਾਂ ਉਸ ਨੇ ਅਪਣੇ ਬੇਟਿਆਂ ਨੂੰ ਵੀ 'ਮਜ਼ਾ' ਲੈਣ ਵਾਸਤੇ ਬੁਲਾਇਆ। ਮੁੰਡਿਆਂ ਨੂੰ ਪ੍ਰਵਾਰ ਅੰਦਰੋਂ ਹੀ ਕੁੜੀਆਂ ਦੇ ਪਿੱਛੇ ਭੱਜਣ ਜਾਂ ਸ਼ਰਾਬ ਪੀਣ ਵਾਸਤੇ ਹੱਲਾਸ਼ੇਰੀ ਮਿਲਦੀ ਹੈ। ਪਰ ਕੁੜੀਆਂ ਨੂੰ ਤਹਿਜ਼ੀਬ ਅਤੇ ਜ਼ਬਤ ਦੇ ਦਾਇਰੇ ਵਿਚ ਰਹਿਣ ਦੀ ਹੀ ਨਸੀਹਤ ਮਿਲਦੀ ਰਹਿੰਦੀ ਹੈ। ਬਲਾਤਕਾਰੀ ਵੀ ਅਪਣੀ ਬੇਟੀ ਨਾਲ ਵਖਰਾ ਸਲੂਕ ਕਰਦਾ ਹੋਵੇਗਾ। ਕਈ ਵਾਰ ਇੰਜ ਜਾਪਦਾ ਹੈ ਕਿ ਮਾਂ-ਬਾਪ ਅਪਣੇ ਮੁੰਡਿਆਂ ਨੂੰ ਆਪ ਰਾਖਸ਼ ਬਣਾਉਂਦੇ ਹਨ। ਹੁਣ ਤਾਂ ਕੁੜੀਆਂ ਤੋਂ ਜ਼ਿਆਦਾ ਮੁੰਡਿਆਂ ਉਤੇ ਤਰਸ ਆਉਂਦਾ ਹੈ। 

GirlGirl

ਔਰਤਾਂ ਪ੍ਰਤੀ ਸਦੀਆਂ ਦੀ ਸੋਚ ਨੇ ਔਰਤਾਂ ਨੂੰ ਭਾਵਨਾਤਮਕ ਤੌਰ ਤੇ ਬੜਾ ਤਾਕਤਵਰ ਬਣਾ ਦਿਤਾ ਹੈ ਅਤੇ ਜਦੋਂ ਆਰਥਕ ਨਿਰਭਰਤਾ ਵੀ ਨਾਲ ਮਿਲ ਜਾਂਦੀ ਹੈ ਤਾਂ ਉਹ ਅਪਣੇ ਆਪ ਵਿਚ ਹੀ ਚਮਕ ਦਮਕ ਉਠਦੀਆਂ ਹਨ। ਇਨ੍ਹਾਂ ਔਰਤਾਂ ਨੂੰ ਹੀਰੇ-ਸੋਨੇ ਦੀ ਬਨਾਵਟੀ ਚਮਕ ਦੀ ਲੋੜ ਵੀ ਨਹੀਂ ਹੁੰਦੀ। ਪਰ ਸਾਡੇ ਮੁੰਡੇ ਕਮਜ਼ੋਰ ਬਣੀ ਜਾ ਰਹੇ ਹਨ। ਉਹ ਬਰਾਬਰੀ ਦੇ ਸਹੀ ਅਰਥ ਨੂੰ ਸਮਝ ਹੀ ਨਹੀਂ ਪਾ ਰਹੇ ਅਤੇ ਅਪਣੀ ਮਾਨਸਕ ਕਮਜ਼ੋਰੀ ਕਰ ਕੇ, ਬਾਹੂ-ਬਲ ਦੇ ਸਹਾਰੇ, ਗ਼ਲਤ ਰਸਤੇ ਅਪਣਾ ਰਹੇ ਹਨ। ਡਰ ਜਾਂ ਫਾਂਸੀ ਕੋਈ ਹੱਲ ਨਹੀਂ ਇਸ ਸਮੱਸਿਆ ਦਾ। ਅੱਜ ਦੁਨੀਆਂ ਭਰ ਵਿਚ 91% ਬਲਾਤਕਾਰ ਦੇ ਮਾਮਲੇ ਦਰਜ ਹੀ ਨਹੀਂ ਹੁੰਦੇ। ਜੇ ਸਾਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਤਾਂ ਕਿੰਨੇ ਮੁੰਡਿਆਂ ਨੂੰ ਫਾਂਸੀ ਚੜ੍ਹਾਵਾਂਗੇ? ਜੇ ਔਰਤਾਂ ਦੇ ਹੱਕ ਕਾਨੂੰਨ ਵਲੋਂ ਹੋਰ ਜ਼ਿਆਦਾ ਪ੍ਰਵਾਨੇ ਗਏ ਅਤੇ ਵਿਆਹੁਤਾ-ਬਲਾਤਕਾਰ ਵੀ ਅਪਰਾਧ ਬਣ ਗਿਆ ਤਾਂ ਕਿੰਨੇ ਮਰਦ ਜੇਲ ਵਿਚ ਭੇਜਾਂਗੇ? 

Sikh BoySikh Boy


ਕੁੱਝ ਪਲਾਂ ਵਾਸਤੇ ਉਬਲਦੇ ਗੁੱਸੇ ਨੂੰ ਸਕੂਨ ਤਾਂ ਮਿਲਦਾ ਹੈ ਪਰ ਅਸਲ ਖ਼ੁਸ਼ੀ ਇਸ ਵਿਚ ਨਹੀਂ। ਸਾਡੀਆਂ ਸਰਕਾਰਾਂ ਜਿਨ੍ਹਾਂ ਲੋਕਾਂ ਦੇ ਹੱਥਾਂ ਵਿਚ ਹਨ, ਉਹ ਸ਼ਾਇਦ ਮੁੱਦੇ ਦੀ ਬਾਰੀਕੀ ਨੂੰ ਸਮਝ ਵੀ ਨਹੀਂ ਸਕਦੇ। ਆਖ਼ਰਕਾਰ ਕੇਂਦਰੀ ਮੰਤਰੀ ਸੰਤੋਸ਼ ਗੰਗਵਰ ਮੁਤਾਬਕ ਇਹ ਬਲਾਤਕਾਰ ਦਾ ਮਸਲਾ ਤਾਂ ਬਹੁਤ ਛੋਟਾ ਜਿਹਾ ਮਾਮਲਾ ਹੈ ਤੇ ਇਸ ਨੂੰ ਬਹੁਤਾ ਉਛਾਲਣਾ ਨਹੀਂ ਚਾਹੀਦਾ। ਇਹ ਤਾਂ ਹੁਣ ਮੁੰਡਿਆਂ ਅਤੇ ਮਾਂ-ਬਾਪ ਅਤੇ ਮਰਦਾਂ ਦੀ ਅਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਔਰਤਾਂ ਨੂੰ ਬਰਾਬਰ ਮੰਨਦੇ ਹੋਏ ਅਪਣੇ ਅੰਦਰ ਸੱਚੀ ਬਰਾਬਰੀ ਦੀ ਨਵੀਂ ਸੂਝ ਪੈਦਾ ਕਰਨ। ਜਿਸਮਾਨੀ ਜ਼ਰੂਰਤਾਂ ਨੂੰ ਸਮਝਣ ਅਤੇ ਠੀਕ ਤਰੀਕੇ ਨਾਲ ਸੁਲਝਾਉਣ ਦੀ ਜ਼ਰੂਰਤ ਹੈ। ਔਰਤ ਨੂੰ ਇਕ ਇਨਸਾਨ ਨਾ ਕਿ ਇਕ ਵਸਤੂ ਜਾਂ ਘਰ ਦੀ ਸਾਂਭ-ਸੰਭਾਲ ਕਰਨ ਵਾਲੀ ਮਜ਼ਦੂਰਨੀ ਵਜੋਂ ਵੇਖਣ ਦੀ ਜ਼ਰੂਰਤ ਹੈ। ਔਰਤਾਂ ਦੇ ਜਿਸਮ ਤੇ ਉਨ੍ਹਾਂ ਦੇ ਜਜ਼ਬਾਤ ਪ੍ਰਤੀ ਹਮਦਰਦੀ ਜਗਾਉਣ ਦੀ ਜ਼ਰੂਰਤ ਹੈ। ਕੁਲ ਮਿਲਾ ਕੇ ਅੱਜ ਮਰਦਾਂ ਅਤੇ ਮੁੰਡਿਆਂ ਨੂੰ ਅਪਣੇ ਅੰਦਰ ਮੌਜੂਦ ਕੁਦਰਤੀ ਇਨਸਾਨੀਅਤ ਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement