ਬੀ.ਪੀ.ਐੱਲ (ਪੀਲੇ ਕਾਰਡ) ਦੀ ਮਿਆਦ ਵਧਾਉਣ ਦੀ ਮੰਗ
Published : Mar 26, 2018, 1:03 pm IST
Updated : Mar 26, 2018, 1:03 pm IST
SHARE ARTICLE
BPL CARD
BPL CARD

ਪੁਰਜ਼ੋਰ ਮੰਗ ਹੈ ਕਿ ਇਸ ਬੀ.ਪੀ.ਐਲ. ਕਾਰਡ ਦੀ ਮਿਆਦ ਘੱਟੋ ਘੱਟ 31 ਮਾਰਚ 2020 ਤਕ ਵਧਾਉਣ ਦੀ ਸਮੂਹ ਬਲਾਕ ਪੰਚਾਇਤ ਅਫ਼ਸਰ ਸਾਹਿਬਾਨ ਨੂੰ ਹਦਾਇਤ ਜਾਰੀ ਕੀਤੀ ਜਾਵੇ

ਗ਼ਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਪ੍ਰਵਾਰਾਂ ਦੀ ਪਛਾਣ ਵਾਲਾ ਬੀ.ਪੀ.ਐਲ. (ਪੀਲਾ ਕਾਰਡ) ਜਿਸ ਦੀ ਮਿਆਦ ਪਿਛਲੇ ਸਾਲ ਭਾਵ 31 ਮਾਰਚ 2017 ਨੂੰ ਖ਼ਤਮ ਹੋ ਗਈ ਸੀ ਅਤੇ ਸਬੰਧਤ ਅਫ਼ਸਰ ਸਾਹਬ ਇਸ ਦੀ ਮਿਆਦ ਨੂੰ ਅੱਗੇ ਨਹੀਂ ਵਧਾ ਰਹੇ, ਜਿਸ ਦਾ ਕਾਰਨ ਇਸ ਸਬੰਧੀ ਅਪਣੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨਵੇਂ ਹੁਕਮਾਂ ਦਾ ਨਾ ਆਉਣਾ ਦੱਸ ਰਹੇ ਹਨ। ਬੀ.ਪੀ.ਐਲ. ਕਾਰਡ ਧਾਰਕ ਗ਼ਰੀਬ ਪ੍ਰਵਾਰਾਂ ਦਾ ਆਰਥਕ ਅਤੇ ਸਮਾਜਕ ਜੀਵਨ ਪੱਧਰ ਉੱਚਾ ਚੁੱਕਣ ਲਈ ਮਿਲਣ ਵਾਲੀਆਂ ਸਕੀਮਾਂ ਤੇ ਸਹੂਲਤਾਂ ਲਈ ਪੀਲੇ ਕਾਰਡ ਦੀ ਮਿਆਦ ਦਾ ਵਾਧਾ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਸਹੂਲਤਾਂ ਪ੍ਰਾਪਤ ਕਰਨ ਲਈ ਸਬੰਧਤ ਅਧਿਕਾਰੀ ਬੀ.ਪੀ.ਐਲ ਦੀ ਮਿਆਦ ਦੇ ਵਾਧੇ ਵਾਲੇ ਕਾਰਡ ਦੀ ਮੰਗ ਕਰਦੇ ਹਨ। ਪਰ ਪਿਛਲੇ ਤਕਰੀਬਨ ਇਕ ਸਾਲ ਤੋਂ ਵਾਧਾ ਨਾ ਹੋਣ ਕਾਰਨ ਇਨ੍ਹਾਂ ਪ੍ਰਵਾਰਾਂ ਨੂੰ ਮਿਲਣ ਵਾਲੀਆਂ ਇਹ ਸਕੀਮਾਂ ਜਾਂ ਸਹੂਲਤਾਂ ਬੰਦ ਹੋ ਜਾਣ ਦੇ ਬਰਾਬਰ ਹੋ ਗਈਆਂ ਹਨ। ਸੋ ਗ਼ਰੀਬਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਸਰਕਾਰ, ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਡਾਇਰੈਕਟਰ ਪੰਚਾਇਤ ਵਿਭਾਗ ਆਦਿ ਤੋਂ ਬੀ.ਪੀ.ਐਲ. ਕਾਰਡ ਧਾਰਕ ਗ਼ਰੀਬ ਪ੍ਰਵਾਰਾਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਬੀ.ਪੀ.ਐਲ. ਕਾਰਡ ਦੀ ਮਿਆਦ ਘੱਟੋ ਘੱਟ 31 ਮਾਰਚ 2020 ਤਕ ਵਧਾਉਣ ਦੀ ਸਮੂਹ ਬਲਾਕ ਪੰਚਾਇਤ ਅਫ਼ਸਰ ਸਾਹਿਬਾਨ ਨੂੰ ਹਦਾਇਤ ਜਾਰੀ ਕੀਤੀ ਜਾਵੇ ਤਾਂ ਜੋ ਇਸ ਤੋਂ ਮਿਲਣ ਵਾਲੀਆਂ ਸਕੀਮਾਂ ਅਤੇ ਸਹੂਲਤਾਂ ਆਦਿ ਦਾ ਲਾਭ ਗ਼ਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਪ੍ਰਵਾਰ ਹਾਸਲ ਕਰ ਸਕਣ।  
- ਇਕਬਾਲ ਪਾਲੀ, ਪਿੰਡ ਫਲੌਂਡ ਕਲਾਂ (ਸੰਗਰੂਰ), ਸੰਪਰਕ : 94786-55572

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement