ਕੈਪਟਨ ਸਰਕਾਰ ਦੇ ਦੋ ਕਾਬਲੇ ਤਾਰੀਫ਼ ਫ਼ੈਸਲੇ
Published : Mar 26, 2018, 12:59 pm IST
Updated : Mar 26, 2018, 12:59 pm IST
SHARE ARTICLE
captain amrinder singh
captain amrinder singh

ਕਮਜ਼ੋਰ ਆਰਥਿਕਤਾ ਦਾ ਸੇਕ ਸਿਰਫ਼ ਜਨਤਾ ਨੂੰ ਹੀ ਸਾੜਦਾ ਹੈ, ਜਦਕਿ ਮੰਤਰੀ ਅਤੇ ਵਿਧਾਇਕ ਜਾਂ ਉਨ੍ਹਾਂ ਲਈ ਨਿਯੁਕਤ ਫ਼ੌਜਾਂ ਉਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ।


ਕਮਜ਼ੋਰ ਆਰਥਿਕਤਾ ਦਾ ਸੇਕ ਸਿਰਫ਼ ਜਨਤਾ ਨੂੰ ਹੀ ਸਾੜਦਾ ਹੈ, ਜਦਕਿ ਮੰਤਰੀ ਅਤੇ ਵਿਧਾਇਕ ਜਾਂ ਉਨ੍ਹਾਂ ਲਈ ਨਿਯੁਕਤ ਫ਼ੌਜਾਂ ਉਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਮੰਤਰੀਆਂ ਦੇ ਖ਼ਰਚਿਆਂ ਦੀਆਂ ਹਕੀਕਤਾਂ ਬਹੁਤ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਹੋਰ ਤਾਂ ਹੋਰ ਮੰਤਰੀਆਂ ਦੇ ਆਮਦਨ ਟੈਕਸ ਦੀ ਅਦਾਇਗੀ ਵੀ ਕਮਜ਼ੋਰ ਆਰਥਿਕਤਾ ਨਾਲ ਜੂਝਦੇ ਸਰਕਾਰੀ ਖ਼ਜ਼ਾਨੇ ਵਿਚੋਂ ਕਰਨਾ ਕਿਧਰ ਦਾ ਨਿਆਂ ਹੈ? ਪਰ ਕੈਪਟਨ ਸਰਕਾਰ ਨੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਤੋਂ ਆਮਦਨ ਟੈਕਸ ਦੀ ਅਦਾਇਗੀ ਸਰਕਾਰੀ ਖ਼ਜ਼ਾਨੇ ਵਿਚੋਂ ਕਰਨ ਦੀ ਸਹੂਲਤ ਵਾਪਸ ਲੈ ਕੇ ਬਹੁਤ ਕਾਬਲੇ ਤਾਰੀਫ਼ ਕੰਮ ਕੀਤਾ ਹੈ। ਆਮਦਨ ਵਿਅਕਤੀ ਵਿਸ਼ੇਸ਼ ਦੀ ਅਤੇ ਟੈਕਸ ਭਰੇ ਸੂਬਾ ਸਰਕਾਰ? ਗੱਲ ਵੈਸੇ ਹੀ ਤਰਕਵਿਹੂਣੀ ਜਾਪਦੀ ਸੀ। ਖ਼ੈਰ ਕੈਪਟਨ ਸਰਕਾਰ ਨੇ ਮੰਤਰੀਆਂ ਦਾ ਟੈਕਸ ਸਰਕਾਰੀ ਖ਼ਜ਼ਾਨੇ ਵਿਚੋਂ ਨਾ ਭਰੇ ਜਾਣ ਦੀਆਂ ਹਦਾਇਤਾਂ ਕਰ ਕੇ ਸਿੱਧ ਕਰ ਦਿਤਾ ਹੈ ਕਿ ਖ਼ਾਲੀ ਖ਼ਜ਼ਾਨੇ ਦਾ ਸੇਕ ਹੁਣ ਸਿਰਫ਼ ਆਮ ਜਨਤਾ ਨੂੰ ਹੀ ਨਹੀਂ ਸਾੜੇਗਾ।
ਕੈਪਟਨ ਸਰਕਾਰ ਨੇ ਦੂਜਾ ਕਾਬਲੇ ਤਾਰੀਫ਼ ਫ਼ੈਸਲਾ ਲੰਗਰ ਤੋਂ ਅਪਣੇ ਹਿੱਸੇ ਦਾ ਜੀ.ਐਸ.ਟੀ. ਮਾਫ਼ ਕਰ ਕੇ ਕੀਤਾ ਹੈ। ਕੇਂਦਰ ਸਰਕਾਰ ਵਲੋਂ ਨਵੀਂ ਸ਼ੁਰੂ ਕੀਤੀ ਟੈਕਸ ਪ੍ਰਣਾਲੀ ਨੇ ਜਿਥੇ ਆਮ ਵਪਾਰੀਆਂ ਦੀਆਂ ਮੁਸ਼ਕਲਾਂ ਵਿਚ ਵਾਧਾ ਕੀਤਾ ਹੈ, ਉੱਥੇ ਨਾਲ ਹੀ ਆਮ ਲੋਕਾਂ ਉਤੇ ਆਰਥਕ ਬੋਝ ਵੀ ਪਿਆ ਹੈ। ਇਸ ਨਵੀਂ ਟੈਕਸ ਪ੍ਰਣਾਲੀ ਦਾ ਬੋਝ ਸਿੱਖਾਂ ਦੇ ਸਰਬਉੱਚ ਧਾਰਮਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਲੰਗਰ ਪ੍ਰਥਾ ਉਤੇ ਵੀ ਪਿਆ ਹੈ। ਸ਼੍ਰੋਮਣੀ ਕਮੇਟੀ ਅਨੁਸਾਰ ਇਸ ਨਵੀਂ ਟੈਕਸ ਪ੍ਰਣਾਲੀ ਦੇ ਸ਼ੁਰੂ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਕਰੋੜਾਂ ਰੁਪਏ ਸਰਕਾਰੀ ਖ਼ਜ਼ਾਨੇ ਵਿਚ ਬਤੌਰ ਟੈਕਸ ਜਮ੍ਹਾਂ ਕਰਵਾ ਚੁੱਕੀ ਹੈ। ਲੰਗਰ ਅਤੇ ਕੜਾਹ ਪ੍ਰਸ਼ਾਦ ਤੋਂ ਟੈਕਸ ਵਸੂਲੀ ਦਾ ਧੱਕਾ ਸਿਰਫ਼ ਸਿੱਖਾਂ ਦੀ ਧਾਰਮਕ ਸੰਸਥਾ ਤਕ ਹੀ ਸੀਮਤ ਨਹੀਂ, ਕਈ ਹੋਰ ਧਰਮਾਂ ਦੇ ਧਾਰਮਕ ਅਸਥਾਨ ਵੀ ਇਸ ਦੀ ਮਾਰ ਹੇਠ ਆ ਗਏ ਸਨ। ਨਿਰਸਵਾਰਥ ਅਤੇ ਬਿਨਾਂ ਕਿਸੇ ਲਾਭ ਦੇ ਲੰਗਰ ਵਰਗੇ ਮਨੁੱਖਤਾ ਪੱਖੀ ਕਾਰਜ ਤੋਂ ਟੈਕਸ ਵਸੂਲੀ ਦੀ ਵਾਪਸੀ ਦੀਆਂ ਅਪੀਲਾਂ ਦਾ ਕੇਂਦਰ ਸਰਕਾਰ ਉਤੇ ਕੋਈ ਅਸਰ ਨਹੀਂ ਹੋਇਆ ਬਲਕਿ ਕੇਂਦਰੀ ਮੰਤਰੀ ਹਕੀਕਤ ਤੋਂ ਉਲਟ ਇਸ ਤਰ੍ਹਾਂ ਦਾ ਕੋਈ ਟੈਕਸ ਲਾਗੂ ਨਾ ਹੋਣ ਦੀਆਂ ਗੱਲਾਂ ਕਰ ਕੇ ਆਮ ਜਨਤਾ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਕ ਸਥਾਨਾਂ ਤੋਂ ਲੰਗਰ ਤੇ ਕੜਾਹ ਪ੍ਰਸ਼ਾਦ ਤੋਂ ਵਸੂਲੇ ਜਾ ਰਹੇ ਜੀ.ਐਸ.ਟੀ. ਦਾ ਅਪਣੇ ਹਿੱਸੇ ਦਾ ਪੰਜਾਹ ਫ਼ੀ ਸਦੀ ਟੈਕਸ ਮਾਫ਼ ਕਰ ਕੇ ਬਹੁਤ ਕਾਬਲੇ ਤਾਰੀਫ਼ ਕੰਮ ਕੀਤਾ ਹੈ। ਕੈਪਟਨ ਸਰਕਾਰ ਦੇ ਇਨ੍ਹਾਂ ਦੋਹਾਂ ਫ਼ੈਸਲਿਆਂ ਦਾ ਸਵਾਗਤ ਆਮ ਲੋਕਾਂ ਦੇ ਨਾਲ ਨਾਲ ਸੱਭ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੀਦਾ ਹੈ।
- ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ : 98786-05965

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement